Bible Languages

Indian Language Bible Word Collections

Bible Versions

Books

Numbers Chapters

Numbers 34 Verses

Bible Versions

Books

Numbers Chapters

Numbers 34 Verses

1 ਤਾਂ ਯਹੋਵਾਹ ਮੂਸਾ ਨੂੰ ਬੋਲਿਆ,
2 ਇਸਾਰਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਵੜੋ(ਏਹ ਦੇਸ ਉਹ ਹੈ ਜਿਹੜਾ ਤੁਹਾਡੀ ਮਿਲਖ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੀਕ)
3 ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਲਾਂਭੇ ਲਾਂਭੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਸਲੂਣੇ ਸਮੁੰਦਰ ਦੇ ਸਿਰ ਤੋਂ ਪੂਰਬ ਵੱਲ ਹੋਵੇ
4 ਤਾਂ ਤੁਹਾਡੀ ਹੱਦ ਦੱਖਣ ਅਕਰੱਬੀਮ ਦੀ ਚੜ੍ਹਾਈ ਵੱਲ ਮੁੜੇ, ਫੇਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਉ ਦੱਖਣ ਤੋਂ ਕਾਦੇਸ਼ ਬਰਨੇਆ ਤੀਕ ਹੋਵੇ ਅਤੇ ਹਸਰ-ਅੱਦਾਰ ਤੀਕ ਜਾ ਕੇ ਅਸਮੋਨ ਤੀਕ ਪਹੁੰਚੇ
5 ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤਾਂਈ ਘੁੰਮੇ ਅਤੇ ਉਹ ਦਾ ਫੈਲਾਉ ਸਮੁੰਦਰ ਤੀਕ ਹੋਵੇ
6 ਅਤੇ ਤੁਹਾਡੇ ਲਹਿੰਦੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ। ਏਹ ਤੁਹਾਡੇ ਲਹਿੰਦੇ ਪਾਸੇ ਦੀ ਹੱਦ ਹੋਵੇ
7 ਏਹ ਤੁਹਾਡੇ ਉਤਰ ਵੱਲ ਦੀ ਹੱਦ ਹੋਵੇ। ਮਹਾਂ ਸਮੁੰਦਰ ਤੋਂ ਤੁਸੀਂ ਹੋਰ ਨਾਮੇ ਪਰਬਤ ਤੱਕ ਨਿਸ਼ਾਨ ਲਾਓ
8 ਹੋਰ ਪਰਬਤਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਾਓ ਤਾਂ ਹੱਦ ਸਦਾਦ ਤਾਂਈ ਪਹੁੰਚੇ
9 ਫੇਰ ਹੱਦ ਜ਼ਿਫਰੋਨ ਤੀਕ ਜਾਵੇ ਅਤੇ ਓਹ ਦਾ ਫੈਲਾਉ ਹਸਰ-ਏਨਾਨ ਤੱਕ ਹੋਵੇ। ਏਹ ਤੁਹਾਡੀ ਉੱਤਰ ਦੀ ਹੱਦ ਹੋਵੇ
10 ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੀਕ ਨਿਸ਼ਾਨ ਲਾਓ
11 ਅਤੇ ਹੱਦ ਸ਼ਫਾਮ ਤੋਂ ਰਿਬਲਾਹ ਤੀਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ। ਹੱਦ ਹੇਠਾਂ ਨੂੰ ਜਾਵੇ ਅਤੇ ਪੂਰਬ ਵੱਲ ਕਿਨੱਰਥ ਦੀ ਝੀਲ ਦੇ ਕੰਢੇ ਤੀਕ ਪਹੁੰਚੇ
12 ਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਉ ਸਲੂਣੇ ਸਮੁੰਦਰ ਤੀਕ ਹੋਵੇ। ਏਹ ਤੁਹਾਡੀ ਧਰਤੀ ਦੇ ਆਲੇ ਦੁਆਲੇ ਦੀਆਂ ਹੱਦਾਂ ਹੋਣ।।
13 ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਧਰਤੀ ਹੈ ਜਿਹ ਦੀ ਮਿਲਖ ਤੁਸੀਂ ਗੁਣੇ ਪਾ ਕੇ ਲਓਗੇ ਜਿਹ ਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ
14 ਕਿਉਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣਿਆਂ ਪਿਤ੍ਰਾਂ ਦੇ ਘਰਾਣਿਆਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਪਾ ਲਿਆ ਹੈ
15 ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਮਿਲਖ ਨੂੰ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਚੜ੍ਹਦੇ ਪਾਸੇ ਪਾ ਲਿਆ ਹੈ।।।
16 ਫੇਰ ਯਹੋਵਾਹ ਮੂਸਾ ਨੂੰ ਬੋਲਿਆ,
17 ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹਨ ਜੋ ਤੁਹਾਡੇ ਲਈ ਧਰਤੀ ਦੀ ਮਿਲਖ ਵੰਡਣ। ਅਲਆਜ਼ਾਰ ਜਾਜਕ ਅਰ ਨੂਨ ਦਾ ਪੁੱਤ੍ਰ ਯਹੋਸ਼ੁਆ
18 ਨਾਲੇ ਤੁਸੀਂ ਹਰ ਗੋਤ ਤੋਂ ਇੱਕ ਇੱਕ ਪਰਧਾਨ ਧਰਤੀ ਦੀ ਮਿਲਖ ਵੰਡਣ ਲਈ ਲਿਓ
19 ਅਤੇ ਏਹ ਉਨ੍ਹਾਂ ਮਨੁੱਖਾਂ ਦੇ ਨਾਉਂ ਹੋਣ,- ਯਹੂਦਾਹ ਦੇ ਗੋਤ ਲਈ ਯਫੁੰਨਹ ਦਾ ਪੁੱਤ੍ਰ ਕਾਲੇਬ
20 ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤ੍ਰ ਸ਼ਮੂਏਲ
21 ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤ੍ਰ ਅਲੀਦਾਦ
22 ਦਾਨੀਆਂ ਦੇ ਗੋਤ ਲਈ ਇੱਕ ਪਰਧਾਨ ਯਾਗਲੀ ਦਾ ਪੁੱਤ੍ਰ ਬੁੱਕੀ
23 ਯੂਸੁਫ਼ ਦੇ ਪੁੱਤ੍ਰਾਂ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪਰਧਾਨ ਏਫ਼ੋਦ ਦਾ ਪੁੱਤ੍ਰ ਹੰਨੀਏਲ
24 ਅਤੇ ਅਫ਼ਰਈਮੀਆਂ ਦੇ ਗੋਤ ਲਈ ਇੱਕ ਪਰਧਾਨ ਸ਼ਿਫ਼ਟਾਨ ਦਾ ਪੁੱਤ੍ਰ ਕਮੂਏਲ
25 ਅਤੇ ਜ਼ਬੂਲੁਨੀਆਂ ਦੇ ਗੋਤ ਲਈ ਇੱਕ ਪਰਧਾਨ ਪਰਨਾਕ ਦਾ ਪੁੱਤ੍ਰ ਅਲੀਸਾਫਾਨ
26 ਅਤੇ ਯਿੱਸਾਕਾਰੀਆਂ ਦੇ ਗੋਤ ਲਈ ਇੱਕ ਪਰਧਾਨ ਅੱਜ਼ਾਨ ਦਾ ਪੁੱਤ੍ਰ ਪਲਟੀਏਲ
27 ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪਰਧਾਨ ਸ਼ਲੋਮੀ ਦਾ ਪੁੱਤ੍ਰ ਅਹੀਦੂਦ
28 ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਪਰਧਾਨ ਅੰਮੀਹੂਦ ਦਾ ਪੁੱਤ੍ਰ ਪਦਹੇਲ
29 ਏਹ ਓਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਓਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਮਿਲਖ ਵੰਡ ਦੇਣ।।

Numbers 34:1 Punjabi Language Bible Words basic statistical display

COMING SOON ...

×

Alert

×