Bible Languages

Indian Language Bible Word Collections

Bible Versions

Books

Numbers Chapters

Numbers 10 Verses

Bible Versions

Books

Numbers Chapters

Numbers 10 Verses

1 ਯਹੋਵਾਹ ਮੂਸਾ ਨੂੰ ਬੋਲਿਆ,
2 ਆਪਣੇ ਲਈ ਚਾਂਦੀ ਦੀਆਂ ਦੋ ਤੁਰੀਆਂ ਬਣਾ। ਉਨ੍ਹਾਂ ਨੂੰ ਘੜ ਕੇ ਬਣਾ ਤਾਂ ਜੋ ਉਹ ਤੇਰੇ ਲਈ ਮੰਡਲੀ ਦੇ ਸੱਦਣ ਨੂੰ ਅਤੇ ਡੇਰਿਆਂ ਦੇ ਕੂਚ ਕਰਨ ਲਈ ਹੋਣ
3 ਜਦ ਓਹ ਓਹਨਾਂ ਨੂੰ ਫੂਕਣ ਤਾਂ ਸਾਰੀ ਮੰਡਲੀ ਤੇਰੇ ਕੋਲ ਮੰਡਲੀ ਦੇ ਤੰਬੂ ਦਰਵੱਜੇ ਕੋਲ ਇਕੱਠੀ ਹੋ ਜਾਵੇ
4 ਜੇਕਰ ਇੱਕੋ ਹੀ ਫੂਕਣ ਤਾਂ ਪਰਧਾਨ ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ ਹਨ ਤੇਰੇ ਕੋਲ ਇਕੱਠੇ ਹੋ ਜਾਣ
5 ਜਦ ਤੁਸੀਂ ਸਾਹ ਖਿੱਚ ਕੇ ਫੂਕ ਮਾਰੋਂ ਤਾਂ ਚੜ੍ਹਦੇ ਪਾਸੇ ਦੇ ਡੇਹਰੇ ਕੂਚ ਕਰਨ
6 ਜਦ ਤੁਸੀਂ ਸਾਹ ਖਿੱਚ ਕੇ ਦੂਜੀ ਫੂਕ ਮਾਰੋ ਤਾਂ ਦੱਖਣ ਦੇ ਡੇਹਰੇ ਕੂਚ ਕਰਨ। ਐਉਂ ਉਨ੍ਹਾਂ ਦੇ ਕੂਚ ਕਰਨ ਲਈ ਸਾਹ ਖਿੱਚ ਕੇ ਫੂਕਣ
7 ਜਦ ਸਭਾ ਇਕੱਠੀ ਕਰਨੀ ਹੋਵੇਂ ਤਾਂ ਤੁਸੀਂ ਫੂਕੋ ਪਰ ਸਾਹ ਖਿੱਚ ਕੇ ਨਾ ਫੂਕੋ
8 ਅਤੇ ਹਾਰੂਨ ਦੇ ਪੁੱਤ੍ਰ ਜਾਜਕ ਤੁਰ੍ਹੀਆਂ ਫੂਕਣ ਅਤੇ ਉਹ ਤੁਹਾਡੇ ਲਈ ਸਦਾ ਤੀਕ ਤੁਹਾਡੀ ਪੀੜ੍ਹੀਓਂ ਪੀੜ੍ਹੀ ਇੱਕ ਬਿਧੀ ਹੋਵੇ
9 ਜਦ ਤੁਸੀਂ ਆਪਣੇ ਦੇਸ ਵਿੱਚ ਆਪਣੇ ਵੈਰੀਆਂ ਦੇ ਵਿਰੁੱਧ ਜਿਹੜੇ ਤੁਹਾਨੂੰ ਸਤਾਉਂਦੇ ਹਨ ਜੁੱਧ ਕਰਨ ਲਈ ਜਾਓ ਤਾਂ ਤੁਸੀਂ ਤੁਰ੍ਹੀਆਂ ਨੂੰ ਸਾਹ ਖਿੱਚ ਕੇ ਫੂਕੋ, ਫੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਚੇਤੇ ਕੀਤੇ ਜਾਓਗੇ ਅਤੇ ਆਪਣੇ ਵੈਰੀਆਂ ਤੋਂ ਬਚਾਏ ਜਾਓਗੇ
10 ਨਾਲੇ ਤੁਸੀਂ ਆਪਣੇ ਅਨੰਦ ਦੇ ਦਿਨ ਅਤੇ ਆਪਣੇ ਠਹਿਰਾਏ ਹੋਏ ਸਮੇਂ ਉੱਤੇ ਅਤੇ ਆਪਣੇ ਮਹੀਨਿਆਂ ਦੇ ਅਰੰਭ ਵਿੱਚ ਤੁਰ੍ਹੀਆਂ ਨੂੰ ਆਪਣੇ ਹੋਮ ਦੀਆਂ ਭੇਟਾਂ ਉੱਤੇ ਅਤੇ ਆਪਣਿਆਂ ਸੁਖ ਸਾਂਦ ਦੀਆਂ ਬਲੀਆਂ ਉੱਤੇ ਫੂਕੋ ਅਤੇ ਓਹ ਤੁਹਾਡੇ ਲਈ ਤੁਹਾਡੇ ਪਰਮੇਸ਼ੁਰ ਅੱਗੇ ਇੱਕ ਯਾਦਗਾਰੀ ਹੋਣ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
11 ਐਉਂ ਹੋਇਆ ਕਿ ਦੂਜੇ ਵਰਹੇ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਹਰੇ ਦੇ ਉੱਤੋਂ ਚੁੱਕਿਆ ਗਿਆ
12 ਤਾਂ ਇਸਰਾਏਲੀਆਂ ਨੇ ਸੀਨਈ ਦੀ ਉਜਾੜ ਤੋਂ ਆਪਣੇ ਸਫ਼ਰ ਲਈ ਕੂਚ ਕੀਤਾ ਅਤੇ ਬੱਦਲ ਪਰਾਨ ਦੀ ਉਜਾੜ ਵਿੱਚ ਟਿਕ ਗਿਆ
13 ਸੋ ਉਨ੍ਹਾਂ ਨੇ ਪਹਿਲਾ ਕੂਚ ਯਹੋਵਾਹ ਦੇ ਹੁਕਮ ਨਾਲ ਜਿਹੜਾ ਮੂਸਾ ਦੇ ਰਾਹੀਂ ਆਇਆ ਸੀ ਕੀਤਾ
14 ਅਤੇ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਉਨ੍ਹਾਂ ਦੀ ਸੈਨਾਂ ਅਨੁਸਾਰ ਕੂਚ ਹੋਇਆ ਅਤੇ ਉਸ ਦਾ ਸੈਨਾ ਪਤੀ ਅੰਮੀਨਾਦਾਬ ਦਾ ਪੁੱਤ੍ਰ ਨਹਸ਼ੋਨ ਸੀ
15 ਯਿੱਸਾਕਾਰ ਦੇ ਗੋਤ ਦਾ ਸੈਨਾ ਪਤੀ ਸੂਆਰ ਦਾ ਪੁੱਤ੍ਰ ਨਥਨਿਏਲ ਸੀ
16 ਅਤੇ ਜ਼ਬੂਲੁਨ ਦੇ ਗੋਤ ਦਾ ਸੈਨਾ ਪਤੀ ਹੇਲੋਨ ਦਾ ਪੁੱਤ੍ਰ ਅਲੀਆਬ ਸੀ
17 ਫੇਰ ਡੇਹਰਾ ਲਾਹਿਆ ਗਿਆ ਅਤੇ ਗੇਰਸ਼ੋਨੀਆਂ ਅਤੇ ਮਰਾਰੀਆਂ ਨੇ ਡੇਹਰੇ ਨੂੰ ਚੁੱਕੇ ਹੋਏ ਕੂਚ ਕੀਤਾ
18 ਫੇਰ ਰਾਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਇਆ ਅਤੇ ਉਨ੍ਹਾਂ ਦਾ ਸੈਨਾ ਪਤੀ ਸ਼ਦੇਊਰ ਦਾ ਪੁੱਤ੍ਰ ਅਲੀਸੂਰ ਸੀ
19 ਸ਼ਿਮਓਨ ਦੇ ਗੋਤ ਦਾ ਸੈਨਾ ਪਤੀ ਸੂਰੀਸ਼ੱਦਾਈ ਦਾ ਪੁੱਤ੍ਰ ਸ਼ਲੁਮੀਏਲ ਸੀ
20 ਅਤੇ ਗਾਦ ਦੇ ਗੋਤ ਦਾ ਸੈਨਾ ਪਤੀ ਦਊਏਲ ਦਾ ਪੁੱਤ੍ਰ ਅਲਯਾਸਾਫ਼ ਸੀ
21 ਫੇਰ ਕਹਾਥੀਆਂ ਨੇ ਡੇਹਰੇ ਨੂੰ ਚੁੱਕੇ ਹੋਏ ਕੂਚ ਕੀਤਾ ਅਤੇ ਦੂਜਿਆਂ ਨੇ ਉਨ੍ਹਾਂ ਦੇ ਆਉਣ ਤੀਕ ਡੇਹਰੇ ਨੂੰ ਖੜਾ ਕਰ ਲਿਆ
22 ਫੇਰ ਅਫ਼ਰਈਮੀਆਂ ਦੇ ਡੇਰੇ ਦੇ ਝੰਡੇ ਦਾ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਕੂਚ ਹੋਇਆ। ਉਨ੍ਹਾਂ ਦਾ ਸੈਨਾ ਪਤੀ ਅੰਮੀਹੂਦ ਦਾ ਪੁੱਤ੍ਰ ਅਲੀਸ਼ਾਮਾ ਸੀ
23 ਮਨੱਸ਼ਹ ਦੇ ਗੋਤ ਦਾ ਸੈਨਾ ਪਤੀ ਪਦਾਹਸੂਰ ਦਾ ਪੁੱਤ੍ਰ ਗਮਲੀਏਲ ਸੀ
24 ਬਿਨਯਾਮੀਨ ਦੇ ਗੋਤ ਦਾ ਸੈਨਾ ਪਤੀ ਗਿਦਓਨੀ ਦਾ ਪੁੱਤ੍ਰ ਆਬੀਦਾਨ ਸੀ
25 ਫੇਰ ਦਾਨ ਦੇ ਡੇਹਰੇ ਦੇ ਝੰਡੇ ਦਾ ਜਿਹੜਾ ਸਾਰਿਆਂ ਡੇਰਿਆਂ ਦੇ ਪਛਾੜੀ ਸੀ ਉਨ੍ਹਾਂ ਦੀਆਂ ਸੈਨਾ ਅਨੁਸਾਰ ਕੂਚ ਹੋਇਆ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਸ਼ੱਦਾਈ ਦਾ ਪੁੱਤ੍ਰ ਅਹੀਅਜ਼ਰ ਸੀ
26 ਅਤੇ ਅਸ਼ੇਰ ਦੇ ਗੋਤ ਦਾ ਸੈਨਾ ਪਤੀ ਆਕਰਾਨ ਦਾ ਪੁੱਤ੍ਰ ਪਗੀਏਲ ਸੀ
27 ਅਤੇ ਨਫ਼ਤਾਲੀ ਦੇ ਗੋਤ ਦਾ ਸੈਨਾ ਪਤੀ ਏਨਾਨ ਦਾ ਪੁੱਤ੍ਰ ਅਹੀਰਾ ਸੀ
28 ਏਹ ਇਸਰਾਏਲੀਆਂ ਦੇ ਸਫ਼ਰ ਸਨ ਉਨ੍ਹਾਂ ਦੀਆਂ ਸੈਨਾ ਅਨੁਸਾਰ ਜਦ ਓਹ ਕੂਚ ਕਰਦੇ ਹੁੰਦੇ ਸਨ।।
29 ਮੂਸਾ ਨੇ ਆਪਣੇ ਸਹੁਰੇ ਰਾਊਏਲ ਮਿਦਯਾਨੀ ਦੇ ਪੁੱਤ੍ਰ ਹੋਬਾਬ ਨੂੰ ਆਖਿਆ ਕਿ ਅਸੀਂ ਉਸ ਥਾ ਨੂੰ ਜਿਹੜਾ ਯਹੋਵਾਹ ਨੇ ਸਾਨੂੰ ਦੇਣ ਨੂੰ ਆਖਿਆ ਹੈ ਕੂਚ ਕਰ ਰਹੇ ਹਾਂ। ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲੀਆਈ ਕਰਾਂਗੇ ਕਿਉਂ ਜੋ ਯਹੋਵਾਹ ਨੇ ਇਸਰਾਏਲ ਲਈ ਭਲਿਆਈ ਕਰਨ ਦੀ ਗੱਲ ਕੀਤੀ ਹੈ
30 ਉਸ ਆਖਿਆ, ਮੈਂ ਨਹੀਂ ਜਾਵਾਂਗਾ ਸਗੋਂ ਮੈਂ ਆਪਣੇ ਦੇਸ ਅਤੇ ਆਪਣੇ ਸਾਕਾਂ ਵਿੱਚ ਜਾਵਾਂਗਾ
31 ਤਾਂ ਉਸ ਨੇ ਆਖਿਆ, ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈਂ ਕਿ ਅਸੀਂ ਉਜਾੜ ਵਿੱਚ ਕਿਵੇਂ ਡੇਰੇ ਲਾਈਏ ਅਤੇ ਤੂੰ ਸਾਡੇ ਲਈ ਅੱਖਾਂ ਦਾ ਕੰਮ ਦੇਵੇਂਗਾ
32 ਅਤੇ ਐਉਂ ਹੋਵੇਗਾ ਕੇ ਜਦ ਤੂੰ ਸਾਡੇ ਸੰਗ ਚੱਲੇਂ, ਹਾਂ, ਤਾਂ ਐਉਂ ਹੀ ਹੋਵੇਗਾ ਕਿ ਓਹ ਭਲਿਆਈ ਜਿਹੜੀ ਯਹੋਵਾਹ ਸਾਡੇ ਨਾਲ ਕਰੇਗਾ ਉਹੀ ਭਲਿਆਈ ਅਸੀਂ ਤੇਰੇ ਨਾਲ ਕਰਾਂਗੇ।।
33 ਫੇਰ ਉਨ੍ਹਾਂ ਨੇ ਯਹੋਵਾਹ ਦੇ ਪਹਾੜ ਤੋਂ ਤਿੰਨਾਂ ਦਿਨਾਂ ਦਾ ਪੈਂਡਾ ਕੀਤਾ ਅਤੇ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ ਅੱਗੇ ਤਿੰਨਾਂ ਦਿਨਾਂ ਦਾ ਪੈਂਡਾ ਕੀਤਾ ਤਾਂ ਜੋ ਉਨ੍ਹਾਂ ਲਈ ਵਿਸਰਾਮ ਦਾ ਥਾਂ ਲੱਭੇ
34 ਦਿਨ ਨੂੰ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ ਜਦ ਓਹ ਡੇਰੇ ਤੋਂ ਕੂਚ ਕਰਦੇ ਸਨ।।
35 ਤਾਂ ਐਉਂ ਹੋਇਆ ਭਈ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਹੁੰਦਾ ਸੀ “ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖੇਰੂੰ ਖੇਰੂੰ ਹੋ ਜਾਣ ਅਤੇ ਤੈਥੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਨੱਠ ਜਾਣ”!
36 ਅਤੇ ਜਦ ਠਹਿਰਦਾ ਸੀ ਤਾਂ ਉਹ ਕਹਿੰਦਾ ਹੁੰਦਾ ਸੀ, “ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ”।।

Numbers 10:13 Punjabi Language Bible Words basic statistical display

COMING SOON ...

×

Alert

×