Bible Languages

Indian Language Bible Word Collections

Bible Versions

Books

Luke Chapters

Luke 5 Verses

Bible Versions

Books

Luke Chapters

Luke 5 Verses

1 ਐਉਂ ਹੋਇਆ ਕਿ ਜਾਂ ਲੋਕ ਉਹ ਦੇ ਉੱਤੇ ਡਿੱਗਦੇ ਅਤੇ ਪਰਮੇਸ਼ੁਰ ਦਾ ਬਚਨ ਸੁਣਦੇ ਸਨ ਤਾਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜਾ ਸੀ
2 ਅਤੇ ਉਹ ਨੇ ਝੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ ਪਰ ਮਾਛੀ ਉਨ੍ਹਾਂ ਵਿੱਚੋਂ ਨਿੱਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ
3 ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਉਸ ਤੋਂ ਚਾਹਿਆ ਜੋ ਕੰਢਿਓਂ ਰਤੀਕੁ ਹਟਾ ਲੈ ਤਾਂ ਉਹ ਬੈਠ ਕੇ ਉੱਤੋਂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ
4 ਜਾਂ ਉਹ ਬਚਨ ਕਰ ਹਟਿਆ ਤਾਂ ਸ਼ਮਊਨ ਨੂੰ ਕਿਹਾ ਭਈ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ
5 ਸ਼ਮਊਨ ਨੇ ਉੱਤਰ ਦਿੱਤਾ ਕਿ ਸੁਆਮੀ ਜੀ ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਤਦ ਵੀ ਤੇਰੇ ਆਖਣ ਨਾਲ ਜਾਲ ਪਾਵਾਂਗਾ
6 ਜਾਂ ਉਨ੍ਹਾਂ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਨ੍ਹਾਂ ਦੇ ਜਾਲ ਟੁੱਟਣ ਲੱਗੇ
7 ਤਦ ਉਨ੍ਹਾਂ ਆਪਣੇ ਸਾਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ ਜੋ ਆਣ ਕੇ ਸਾਡੀ ਮੱਦਤ ਕਰੋ। ਸੋ ਓਹ ਆਏ ਅਰ ਦੋਵੇਂ ਬੇੜੀਆਂ ਅਜੇਹੀਆਂ ਭਰ ਲਈਆਂ ਜੋ ਡੁੱਬਣ ਲੱਗੀਆਂ
8 ਸ਼ਮਊਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀਂ ਪਿਆ ਅਤੇ ਬੋਲਿਆ, ਪ੍ਰਭੁ ਜੀ ਮੇਰੇ ਕੋਲੋਂ ਚੱਲਿਆ ਜਾਹ ਕਿਉਂ ਜੋ ਮੈਂ ਪਾਪੀ ਬੰਦਾ ਹਾਂ
9 ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਹ ਦੇ ਨਾਲ ਦੇ ਸੱਭੇ ਹੈਰਾਨ ਹੋਏ
10 ਅਤੇ ਇਸੇ ਤਰਾਂ ਜ਼ਬਦੀ ਦੇ ਪੁੱਤ੍ਰ ਯਾਕੂਬ ਅਤੇ ਯੂਹੰਨਾ ਵੀ ਜੋ ਸ਼ਮਊਨ ਦੇ ਸਾਂਝੀ ਸਨ ਹੈਰਾਨ ਹੋਏ ਤਦ ਸ਼ਮਊਨ ਨੂੰ ਆਖਿਆ, ਨਾ ਡਰ, ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਂਵੋਗਾ
11 ਤਦ ਓਹ ਆਪਣੀਆਂ ਬੇੜੀਆਂ ਕੰਢੇ ਲਿਆਏ ਅਤੇ ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।।
12 ਤਾਂ ਐਉਂ ਹੋਇਆ ਕਿ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਓੱਥੇ ਸੀ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਰ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ
13 ਤਾਂ ਉਸ ਨੇ ਹੱਥ ਲੰਮਾ ਕਰ ਕੇ ਉਹ ਨੂੰ ਛੋਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ ਅਰ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ!
14 ਤਾਂ ਉਸ ਨੇ ਉਹ ਨੂੰ ਹੁਕਮ ਕੀਤਾ ਭਈ ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਤਾਈਂ ਜਾਜਕ ਨੂੰ ਵਿਖਾ ਅਰ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਠਹਿਰਾਇਆ ਹੈ ਤਾਂ ਜੋ ਉਨ੍ਹਾਂ ਲਈ ਸਾਖੀ ਹੋਵੇ
15 ਪਰ ਉਸ ਦੀ ਚਰਚਾ ਵਧੀਕ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਆਪਣੀਆਂ ਮਾਂਦਗੀਆਂ ਤੋਂ ਚੰਗੇ ਹੋਣ ਲਈ ਇੱਕਠੀ ਹੋਈ
16 ਪਰ ਉਹ ਆਪ ਉਜਾੜਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ।।
17 ਇੱਕ ਦਿਨ ਐਉਂ ਹੋਇਆ ਕਿ ਜਿਸ ਵੇਲੇ ਉਹ ਉਪਦੇਸ਼ ਕਰਦਾ ਸੀ ਤਾਂ ਕਈ ਫ਼ਰੀਸੀ ਅਤੇ ਤੁਰੇਤ ਦੇ ਪੜ੍ਹਾਉਣ ਵਾਲੇ ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਉੱਥੇ ਬੈਠੇ ਅਰ ਪ੍ਰਭੁ ਦੀ ਸਮਰੱਥਾ ਚੰਗਾ ਕਰਨ ਲਈ ਉਹ ਦੇ ਨਾਲ ਸੀ
18 ਅਰ ਵੇਖੋ, ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ ਮੰਜੇ ਉੱਤੇ ਲਿਆਏ ਅਤੇ ਚਾਹਿਆ ਜੋ ਉਹ ਨੂੰ ਅੰਦਰ ਲੈ ਜਾਕੇ ਉਹ ਦੇ ਅੱਗੇ ਰੱਖਣ
19 ਅਰ ਜਾਂ ਉਨ੍ਹਾਂ ਨੇ ਭੀੜ ਦੇ ਕਾਰਨ ਉਹ ਨੂੰ ਅੰਦਰ ਲੈ ਜਾਣ ਦਾ ਕੋਈ ਢੰਗ ਨਾ ਵੇਖਿਆ ਤਾਂ ਕੋਠੇ ਉੱਤੇ ਚੜ੍ਹ ਗਏ ਅਤੇ ਖਪਰੈਲਾਂ ਦੇ ਵਿੱਚੋਂ ਦੀ ਉਹ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਵਿਚਕਾਰ ਲਮਕਾ ਦਿੱਤਾ
20 ਅਤੇ ਉਸ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਤੈਨੂੰ ਮਾਫ਼ ਹੋਏ
21 ਤਾਂ ਗ੍ਰੰਥੀ ਅਰ ਫ਼ਰੀਸੀ ਵਿਚਾਰ ਕਰਨ ਲੱਗੇ ਭਈ ਇਹ ਕੌਣ ਹੈ ਜਿਹੜਾ ਕੁਫ਼ਰ ਬਕਦਾ ਹੈ? ਇੱਕ ਪਰਮੇਸ਼ੁਰ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ ਹੈ?
22 ਪਰ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ,ਤੁਸੀਂ ਆਪਣੇ ਮਨਾਂ ਵਿੱਚ ਕੀ ਸੋਚਦੇ ਹੋ?
23 ਕਿਹੜੀ ਗੱਲ ਸੁਖਾਲੀ ਹੈ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਭਈ ਉੱਠ ਅਤੇ ਤੁਰ?
24 ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਸ ਨੇ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਰ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ
25 ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਰ ਜਿਸ ਉੱਤੇ ਪਿਆ ਉਹ ਨੂੰ ਚੁੱਕ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ
26 ਅਤੇ ਓਹ ਸੱਭੇ ਵੱਡੇ ਹੈਰਾਨ ਹੋ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗੇ ਅਰ ਅੱਤ ਭੈਮਾਨ ਹੋ ਕੇ ਬੋਲੇ ਕਿ ਅਸਾਂ ਅੱਜ ਅਚਰਜ ਗੱਲਾਂ ਵੇਖੀਆਂ ਹਨ! ।।
27 ਇਹ ਦੇ ਪਿੱਛੋਂ ਉਹ ਬਾਹਰ ਗਿਆ ਅਰ ਲੇਵੀ ਨਾਉਂ ਦੇ ਇੱਕ ਮਸੂਲੀਏ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਹ ਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ
28 ਤਾਂ ਉਹ ਸੱਭੋ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ
29 ਅਰ ਲੇਵੀ ਨੇ ਆਪਣੇ ਘਰ ਉਸ ਦੀ ਖ਼ਾਤਰ ਵੱਡੀ ਦਾਉਤ ਕੀਤੀ ਅਰ ਉੱਥੇ ਮਸੂਲੀਆਂ ਅਤੇ ਹੋਰਨਾਂ ਦੀ ਜੋ ਉਨ੍ਹਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ
30 ਫ਼ਰੀਸੀ ਅਰ ਉਨ੍ਹਾਂ ਦੇ ਗ੍ਰੰਥੀ ਉਸ ਦੇ ਚੇਲਿਆਂ ਉੱਤੇ ਬੁੜਬੜਾ ਕੇ ਕਹਿਣ ਲੱਗੇ ਭਈ ਤੁਸੀਂ ਕਿਉਂ ਮਸੂਲੀਆਂ ਅਤੇ ਪਾਪੀਆਂ ਨਾਲ ਖਾਂਦੇ ਪੀਂਦੇ ਹੋ?
31 ਯਿਸੂ ਨੇ ਉਨ੍ਹਾਂ ਉੱਤਰ ਦਿੱਤਾ ਕਿ ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ
32 ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ
33 ਅੱਗੇ ਉਨ੍ਹਾਂ ਉਸ ਨੂੰ ਆਖਿਆ, ਯੂਹੰਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਬੇਨਤੀ ਕਰਦੇ ਹਨ ਅਰ ਇਸੇ ਤਰਾਂ ਨਾਲ ਫ਼ਰੀਸੀਆਂ ਦੇ ਭੀ ਪਰ ਤੇਰੇ ਚੇਲੇ ਖਾਂਦੇ ਪੀਂਦੇ ਹਨ
34 ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨੇਤੀਆਂ ਦੇ ਨਾਲ ਹੈ ਭਲਾ, ਤੁਸੀਂ ਉਨ੍ਹਾਂ ਤੋਂ ਵਰਤ ਰਖਾ ਸੱਕਦੇ ਹੋ?
35 ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਕੋਲੋਂ ਅੱਡ ਕੀਤੀ ਜਾਵੇਗਾ ਤਦ ਉਨ੍ਹੀਂ ਦਿਨੀਂ ਓਹ ਵਰਤ ਰੱਖਣਗੇ
36 ਅਤੇ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ ਭਈ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ ਨਹੀਂ ਤਾਂ ਉਹ ਨਵੇਂ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਕੱਪੜੇ ਨਾਲ ਸੱਜਨੀ ਵੀ ਨਹੀਂ
37 ਅਰ ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ ਨਹੀਂ ਤਾਂ ਨਵੀਂ ਮੈ ਮਸ਼ਕਾ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾਂ ਦਾ ਵੀ ਨਾਸ ਹੋ ਜਾਵੇਗਾ
38 ਪਰ ਨਵੀਂ ਮੈ ਨਵੀਆਂ ਮਸ਼ਕਾ ਵਿੱਚ ਭਰਨੀ ਚਾਹੀਦੀ ਹੈ
39 ਅਤੇ ਪੁਰਾਣੀ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ ਕਿਉਂ ਜੋ ਉਹ ਕਹਿੰਦਾ ਹੈ ਭਈ ਪੁਰਾਣੀ ਚੰਗੀ ਹੈ।।

Luke 5:1 Punjabi Language Bible Words basic statistical display

COMING SOON ...

×

Alert

×