Bible Languages

Indian Language Bible Word Collections

Bible Versions

Books

Isaiah Chapters

Isaiah 42 Verses

Bible Versions

Books

Isaiah Chapters

Isaiah 42 Verses

1 ਵੇਖੋ, ਮੇਰਾ ਦਾਸ ਜਿਹ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ।
2 ਉਹ ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਚੁੱਕੇਗਾ, ਨਾ ਉਹ ਨੂੰ ਗਲੀ ਵਿੱਚ ਸੁਣਾਵੇਗਾ।
3 ਉਹ ਦਰੜੇ ਹੋਏ ਕਾਨੇ ਨੂੰ ਨਾ ਭੰਨੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਪਰਗਟ ਕਰੇਗਾ।
4 ਉਹ ਨਾ ਨਿੰਮ੍ਹਾਂ ਹੋਵੇਗਾ ਨਾ ਉਦਰੇਗਾ, ਜਦ ਤੀਕ ਉਹ ਪ੍ਰਿਥਵੀ ਉੱਤੇ ਇਨਸਾਫ ਨੂੰ ਪੱਕਾ ਨਾ ਕਰੇ, ਅਤੇ ਟਾਪੂ ਉਹ ਦੀ ਬਿਵਸਥਾ ਨੂੰ ਉਡੀਕਣਗੇ।
5 ਪਰਮੇਸ਼ੁਰ ਯਹੋਵਾਹ ਇਉਂ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਰ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ, ਅਤੇ ਉਸ ਦੇ ਉੱਪਰ ਦੇ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ।
6 ਮੈਂ ਯਹੋਵਾਹ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ, ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ, ਮੈਂ ਤੇਰੀ ਰੱਛਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ,
7 ਭਈ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ, ਭੋਹਰੇ ਵਿੱਚੋਂ ਬੰਧੂਆਂ ਨੂੰ ਅਤੇ ਕੈਦ ਖ਼ਾਨੇ ਵਿੱਚੋਂ, ਅਨ੍ਹੇਰੇ ਬੈਠਿਆਂ ਹੋਇਆਂ ਨੂੰ ਕੱਢੇਂ।
8 ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ। ਨਾ ਆਪਣੀ ਉਸਤਤ ਮੂਰਤਾਂ ਨੂੰ।।
9 ਵੇਖੋ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਨਵੀਆਂ ਗੱਲਾਂ ਮੈਂ ਦੱਸਦਾ ਹਾਂ, ਓਹਨਾਂ ਦੇ ਪਰਕਾਸ਼ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ।।
10 ਯਹੋਵਾਹ ਲਈ ਨਵਾਂ ਗੀਤ ਗਾਓ, ਉਹ ਦੀ ਉਸਤਤ ਧਰਤੀ ਦੀਆਂ ਹੱਦਾਂ ਤੋਂ, ਤੁਸੀਂ ਵੀ ਜਿਹੜੇ ਸਮੁੰਦਰ ਉੱਤੇ ਚੱਲਦੇ ਹੋ, ਨਾਲੇ ਉਹ ਦੀ ਭਰਪੂਰੀ, ਟਾਪੂ ਅਤੇ ਉਨ੍ਹਾਂ ਦੇ ਵਾਸੀ ਵੀ।
11 ਉਜਾੜ ਤੇ ਉਹ ਦੇ ਸ਼ਹਿਰ ਅਵਾਜ਼ ਚੁੱਕਣ, ਓਹ ਪਿੰਡ ਜਿੱਥੇ ਕੇਦਾਰ ਵੱਸਦਾ ਹੈ, ਸਲਾ ਦੇ ਵਾਸੀ ਜੈਕਾਰਾ ਗਜਾਉਣ, ਪਹਾੜਾਂ ਦੀਆਂ ਟੀਸੀਆਂ ਤੋਂ ਓਹ ਲਲਕਾਰਨ।
12 ਓਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ।
13 ਯਹੋਵਾਹ ਸੂਰਮੇ ਵਾਂਙੁ ਨਿੱਕਲੇਗਾ, ਉਹ ਜੋਧੇ ਵਾਂਙੁ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਸੂਰਮਗਤੀ ਵਿਖਾਵੇਗਾ!।।
14 ਮੈ ਚਿਰ ਤੋਂ ਚੁੱਪ ਸਾਧ ਲਈ, ਮੈਂ ਚੁੱਪ ਕਰ ਕੇ ਆਪਣੇ ਜੀ ਨੂੰ ਰੋਕਿਆ ਹੈ, ਹੁਣ ਮੈਂ ਜਣਨ ਵਾਲੀ ਤੀਵੀਂ ਵਾਂਙੁ ਚੀਕਾਂ ਮਾਰਾਗਾਂ, ਮੈਂ ਹੌਕੇ ਭਰਾਂਗਾ ਅਤੇ ਔਖੇ ਸਾਹ ਲਵਾਂਗਾ।
15 ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਵਿਰਾਨ ਕਰ ਦਿਆਂਗਾ, ਅਤੇ ਉਨ੍ਹਾਂ ਦੇ ਸਾਰੇ ਸਾਗ ਪੱਤ ਨੂੰ ਸੁਕਾ ਦਿਆਂਗਾ, ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ, ਅਤੇ ਤਲਾ ਸੁਕਾ ਸੁੱਟਾਂਗਾ।
16 ਮੈਂ ਅੰਨ੍ਹਿਆਂ ਨੂੰ ਇੱਕ ਰਾਹ ਉੱਤੇ ਤੋਂਰਾਂਗਾ, ਜਿਹ ਨੂੰ ਓਹ ਨਹੀਂ ਜਾਣਦੇ, ਅਤੇ ਉਨ੍ਹਾਂ ਪਹਿਆਂ ਵਿੱਚ ਓਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਓਹਨਾਂ ਨੇ ਜਾਤਾ ਹੀ ਨਹੀਂ। ਮੈਂ ਓਹਨਾਂ ਦੇ ਅੱਗੇ ਅਨ੍ਹੇਰ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਏਹ ਕੰਮ ਕਰਾਂਗਾ ਅਤੇ ਓਹਨਾਂ ਨੂੰ ਨਾ ਤਿਆਗਾਗਾਂ।
17 ਓਹ ਮੁੜ ਜਾਣਗੇ, ਓਹ ਡਾਢੇ ਲੱਜਿਆਵਾਨ ਹੋਣਗੇ, ਜਿਹੜੇ ਬੁੱਤਾਂ ਉੱਤੇ ਭਰੋਸਾ ਰੱਖਦੇ ਹਨ, ਜਿਹੜੇ ਮੂਰਤਾਂ ਨੂੰ ਆਖਦੇ ਹਨ, ਤੂਸੀਂ ਸਾਡੇ ਦੇਵਤੇ ਹੋ!।।
18 ਹੇ ਬੋਲਿਓ, ਸੁਣੋ! ਹੇ ਅੰਨ੍ਹਿਓ, ਵੇਖਣ ਲਈ ਗੌਹ ਕਰੋ!
19 ਮੇਰੇ ਦਾਸ ਤੋਂ ਛੁੱਟ ਕੌਣ ਅੰਨ੍ਹਾ ਹੈ? ਯਾ ਮੇਰੇ ਦੂਤ ਨਾਲੋਂ ਜਿਹ ਨੂੰ ਮੈਂ ਘੱਲਦਾ ਹਾਂ, ਬਾਹਲਾ ਬੋਲਾ ਕੌਣ ਹੈ? ਮੇਰੇ ਮੇਲੀ ਵਰਗਾ ਅੰਨ੍ਹਾ ਕੌਣ ਹੈ? ਯਾ ਯਹੋਵਾਹ ਦੇ ਦਾਸ ਵਰਗਾ ਅੰਨ੍ਹਾ ਕੌਣ ਹੈ?
20 ਤੂੰ ਬਹੁਤ ਕੁਝ ਵੇਖਦਾ ਹੈਂ, ਪਰ ਧਿਆਨ ਨਹੀਂ ਦਿੰਦਾ, ਕੰਨ ਤਾਂ ਖੁੱਲੇ ਹਨ ਪਰ ਉਹ ਸੁਣਦਾ ਨਹੀਂ।
21 ਯਹੋਵਾਹ ਨੂੰ ਆਪਣੇ ਧਰਮ ਦੇ ਕਾਰਨ ਪਸੰਦ ਆਇਆ, ਕਿ ਆਪਣੀ ਬਿਵਸਥਾ ਨੂੰ ਵਡਿਆਵੇ, ਅਤੇ ਉਹ ਨੂੰ ਆਦਰ ਦੇਵੇ।
22 ਪਰ ਓਹ ਲੁੱਟੇ ਹੋਏ ਤੇ ਮੁੱਠੇ ਹੋਏ ਲੋਕ ਹਨ, ਓਹ ਸਭ ਦੇ ਸਭ ਟੋਇਆਂ ਵਿੱਚ ਫੱਸੇ ਹੋਏ ਹਨ, ਅਤੇ ਕੈਦ ਖ਼ਾਨਿਆਂ ਵਿੱਚ ਲੁੱਕੇ ਹੋਏ ਹਨ। ਓਹ ਸ਼ਿਕਾਰ ਹੋ ਗਏ ਪਰ ਛੁਡਾਉਣ ਵਾਲਾ ਕੋਈ ਨਹੀਂ, ਓਹ ਲੁੱਟ ਬਣ ਗਏ ਪਰ ਕੋਈ ਨਹੀਂ ਆਖਦਾ, ਮੋੜ ਦਿਓ!
23 ਤੁਹਾਡੇ ਵਿੱਚੋਂ ਕੌਣ ਦੇਸ ਤੇ ਕੰਨ ਲਾਵੇਗਾ, ਅਤੇ ਧਿਆਨ ਦੇਵੇਗਾ ਅਤੇ ਆਉਣ ਵਾਲੇ ਸਮੇਂ ਲਈ ਸੁਣੇਗਾ?
24 ਕਿਹ ਨੇ ਯਾਕੂਬ ਨੂੰ ਮੁੱਠਣ ਵਾਲਿਆਂ ਦੇ, ਅਤੇ ਇਸਰਾਏਲ ਨੂੰ ਲੁਟੇਰਿਆਂ ਦੇ ਹੱਥ ਦੇ ਦਿੱਤਾ? ਭਲਾ, ਯਹੋਵਾਹ ਨੇ ਨਹੀਂ, ਉਹ ਜਿਹ ਦਾ ਪਾਪ ਅਸਾਂ ਕੀਤਾ? ਜਿਹ ਦੇ ਰਾਹਾਂ ਓਹ ਨਹੀਂ ਚੱਲਦੇ ਅਤੇ ਜਿਹ ਦੀ ਬਿਵਸਥਾ ਨੂੰ ਓਹ ਨਹੀਂ ਸੁਣਦੇ?
25 ਸੋ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ, ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ, ਉਹ ਨੇ ਉਸ ਨੂੰ ਆਲਿਓਂ ਦੁਆਲਿਓਂ ਅੱਗ ਲਾਈ, ਪਰ ਉਸ ਨੇ ਸਮਝਿਆ ਨਾ, ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਤੇ ਨਾ ਲਿਆਂਦਾ।।

Isaiah 42:1 Punjabi Language Bible Words basic statistical display

COMING SOON ...

×

Alert

×