Bible Languages

Indian Language Bible Word Collections

Bible Versions

Books

Isaiah Chapters

Isaiah 57 Verses

Bible Versions

Books

Isaiah Chapters

Isaiah 57 Verses

1 ਧਰਮੀ ਨਾਸ ਹੁੰਦਾ ਪਰ ਕੋਈ ਏਹ ਦਿਲ ਤੇ ਨਹੀਂ ਲਿਆਉਂਦਾ, ਸੰਤ ਜਨ ਲਏ ਜਾਂਦੇ ਪਰ ਕੋਈ ਸੋਚਦਾ ਨਹੀਂ ਭਈ ਧਰਮੀ ਬਿਪਤਾ ਦੇ ਅੱਗੋਂ ਲਿਆ ਜਾਂਦਾ ਹੈ।
2 ਉਹ ਸ਼ਾਂਤੀ ਵਿੱਚ ਜਾਂਦਾ, ਓਹ ਆਪਣੇ ਬਿਸਤਰਿਆਂ ਉੱਤੇ ਅਰਾਮ ਕਰਦੇ, ਜਿਹੜੇ ਸਿੱਧੇ ਚੱਲਦੇ ਹਨ।
3 ਪਰ ਤੁਸੀਂ ਐਥੇ ਨੇੜੇ ਆਓ, ਹੇ ਜਾਦੂਗਰਨੀ ਦੇ ਪੁੱਤ੍ਰੋ, ਜ਼ਨਾਹਕਾਰ ਅਤੇ ਕੰਜਰੀ ਦੀ ਵੰਸ!
4 ਤੁਸੀਂ ਕਿਹ ਦੇ ਉੱਤੇ ਮਖੌਲ ਕਰਦੇ ਹੋ? ਕਿਹ ਦੇ ਉੱਤੇ ਮੂੰਹ ਅੱਡਦੇ ਅਤੇ ਜੀਭ ਕੱਢਦੇ ਹੋ? ਭਲਾ, ਤੁਸੀਂ ਅਪਰਾਧ ਦੇ ਬੱਚੇ, ਛਲ ਦੀ ਵੰਸ ਨਹੀਂ?
5 ਤੁਸੀਂ ਜਿਹੜੇ ਬਲੂਤਾਂ ਵਿੱਚ, ਹਰ ਹਰੇ ਰੁੱਖ ਦੇ ਹੇਠ ਕਾਮ ਵਿੱਚ ਸੜਦੇ ਹੋ? ਜਿਹੜੇ ਵਾਦੀਆਂ ਵਿੱਚ ਪੱਥਰਾਂ ਦੀਆਂ ਖੋੜਾਂ ਹੇਠ ਬੱਚਿਆਂ ਦੇ ਵੱਢਣ ਵਾਲੇ ਹੋ!
6 ਵਾਦੀ ਦੇ ਪੱਧਰੇ ਪੱਥਰਾਂ ਵਿੱਚ ਤੇਰਾ ਹਿੱਸਾ ਹੈ, ਏਹ, ਏਹ ਤੇਰਾ ਗੁਣਾ ਹੈ! ਏਹਨਾਂ ਲਈ ਹੀ ਤੈਂ ਪੀਂਣ ਦੀ ਭੇਟ ਡੋਹਲੀ, ਤੈਂ ਮੈਦੇ ਦੀ ਭੇਟ ਚੜ੍ਹਾਈ, ਕੀ ਏਹਨਾਂ ਦੇ ਕਾਰਨ ਮੇਰਾ ਦਿਲ ਠੰਡਾ ਹੋ ਜਾਵੇਗਾ?
7 ਇੱਕ ਉੱਚੇ ਤੇ ਬੁਲੰਦ ਪਹਾੜ ਉੱਤੇ ਤੈਂ ਆਪਣਾ ਬਿਸਤਰ ਵਿਛਾਇਆ, ਉੱਥੇ ਤੂੰ ਬਲੀਆਂ ਚੜ੍ਹਾਉਣ ਲਈ ਚੜ੍ਹ ਵੀ ਗਈ।
8 ਬੂਹਿਆਂ ਅਤੇ ਚੁਗਾਠਾਂ ਦੇ ਪਿੱਛੇ ਤੈਂ ਆਪਣੀ ਯਾਦਗਾਰੀ ਕਾਇਮ ਕੀਤੀ, ਤੂੰ ਤਾਂ ਮੈਨੂੰ ਛੱਡ ਕੇ ਨੰਗੀ ਹੋਈ, ਅਤੇ ਉਤਾਹਾਂ ਜਾ ਕੇ ਆਪਣਾ ਬਿਸਤਰਾ ਚੌੜਾ ਕੀਤਾ, ਤੈਂ ਓਹਨਾਂ ਨਾਲ ਆਪਣਾ ਨੇਮ ਬੰਨ੍ਹਿਆ, ਵੇਖਦਿਆਂ ਸਾਰ ਤੂੰ ਓਹਨਾਂ ਦੇ ਬਿਸਤਰੇ ਉੱਤੇ ਲੱਟੂ ਹੋ ਗਈ!
9 ਤੂੰ ਤੇਲ ਲਾ ਕੇ ਮਲਕ ਦੇਵ ਕੋਲ ਗਈ, ਤੈਂ ਆਪਣੀਆਂ ਸੁਗੰਧਾਂ ਨੂੰ ਵਧਾਇਆ, ਤੈਂ ਆਪਣੇ ਵਿਚੋਲੇ ਦੂਰ ਦੂਰ ਘੱਲੇ, ਤੈਂ ਆਪ ਨੂੰ ਪਤਾਲ ਤੀਕ ਅੱਝਾ ਕੀਤਾ!
10 ਤੂੰ ਆਪਣੇ ਸਫਰਾਂ ਦੀ ਲੰਬਾਈ ਨਾਲ ਥੱਕ ਗਈ, ਪਰ ਤੈਂ ਨਾ ਆਖਿਆ, ਕੋਈ ਆਸ ਨਹੀਂ, ਤੇਰੀ ਜਾਨ ਵਿੱਚ ਜਾਨ ਆਈ, ਏਸ ਲਈ ਤੂੰ ਹੁੱਸੀ ਨਾ।।
11 ਤੂੰ ਕਿਹ ਤੋਂ ਝਕੀ ਅਰ ਡਰੀ, ਭਈ ਤੂੰ ਝੂਠ ਬੋਲੀ ਅਤੇ ਮੈਨੂੰ ਚੇਤੇ ਨਾ ਕੀਤਾ, ਨਾ ਆਪਣੇ ਦਿਲ ਉੱਤੇ ਰੱਖਿਆ? ਕੀ ਮੈਂ ਚਰੋਕਣਾ ਚੁੱਪ ਨਹੀਂ ਰਿਹਾ? ਪਰ ਤੂੰ ਮੈਥੋਂ ਨਾ ਡਰੀ।
12 ਮੈਂ ਤੇਰੇ ਧਰਮ ਨੂੰ ਦੱਸਾਂਗਾ, ਪਰ ਤੇਰੇ ਕੰਮ! — ਓਹ ਤੈਨੂੰ ਕੁਝ ਲਾਭ ਨਹੀਂ ਪੁਚਾਉਣਗੇ।
13 ਜਦ ਤੂੰ ਚਿੱਲਾਏਂ, ਤਾਂ ਤੇਰੇ ਬੁੱਤਾਂ ਦਾ ਟੋਲਾ ਤੈਨੂੰ ਛੁਡਾਵੇ। ਪਰ ਹਵਾ ਉਨ੍ਹਾਂ ਸਾਰਿਆਂ ਨੂੰ ਚੁੱਕ ਲੈ ਜਾਵੇਗੀ, ਅਤੇ ਸਾਹ ਉਨ੍ਹਾਂ ਨੂੰ ਲੈ ਜਾਵੇਗਾ, ਪਰ ਜੋ ਮੇਰੀ ਸ਼ਰਨ ਆਉਂਦਾ ਹੈ, ਓਹ ਧਰਤੀ ਤੇ ਕਬਜ਼ਾ ਕਰੇਗਾ, ਅਤੇ ਮੇਰੇ ਪਵਿੱਤ੍ਰ ਪਹਾੜ ਦਾ ਅਧਿਕਾਰੀ ਹੋਵੇਗਾ।।
14 ਤਦ ਆਖਿਆ ਜਾਵੇਗਾ, ਭਰਤੀ ਪਾਓ, ਭਰਤੀ! ਰਾਹ ਸਾਫ਼ ਕਰੋ, ਮੇਰੀ ਪਰਜਾ ਦੇ ਰਾਹ ਵਿੱਚੋਂ ਰੁਕਾਵਟ ਚੁੱਕ ਸੁੱਟੋ!
15 ਮਹਾਨ ਅਤੇ ਉੱਤਮ ਪੁਰਖ ਜੋ ਸਦਾ ਕਾਇਮ ਹੈ, ਜਿਸ ਦਾ ਨਾਮ ਪਵਿੱਤਰ ਹੈ, ਇਉਂ ਆਖਦਾ ਹੈ, ਮੈਂ ਉੱਚੇ ਅਤੇ ਪਵਿੱਤ੍ਰ ਅਸਥਾਨ ਵਿੱਚ ਵੱਸਦਾ ਹਾਂ, ਉਹ ਦੇ ਨਾਲ ਵੀ ਜਿਹ ਦਾ ਆਤਮਾ ਕੁਚਲਿਆ ਤੇ ਅੱਝਾ ਹੈ, ਭਈ ਮੈਂ ਅੱਝਿਆਂ ਦੇ ਆਤਮਾ ਨੂੰ ਜਿਵਾਵਾਂ, ਕੁਚਲਿਆਂ ਹੋਇਆਂ ਦੇ ਦਿਲ ਨੂੰ ਜਿਵਾਵਾਂ।
16 ਮੈਂ ਸਦਾ ਤਾਂ ਨਾ ਝਗੜਾਂਗਾ, ਨਾ ਹਮੇਸ਼ਾ ਕੋਪਵਾਨ ਰਹਾਂਗਾ, ਕਿਉਂ ਜੋ ਆਤਮਾ ਮੇਰੇ ਹਜ਼ੂਰੋਂ ਨਢਾਲ ਹੋ ਜਾਂਦਾ, ਨਾਲੇ ਪ੍ਰਾਣ ਜਿਨ੍ਹਾਂ ਨੂੰ ਮੈਂ ਬਣਾਇਆ।।
17 ਮੈਂ ਉਹ ਦੇ ਲੋਭ ਦੀ ਬੁਰਿਆਈ ਦੇ ਕਾਰਨ ਕੋਪਵਾਨ ਹੋਇਆ, ਮੈਂ ਉਹ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕਾਇਆ, ਮੈਂ ਕੋਪਵਾਨ ਹੋਇਆ, ਪਰ ਉਹ ਆਪਣੇ ਮਨ ਦੇ ਰਾਹ ਵਿੱਚ ਪਿੱਛੇ ਹਟਦਾ ਜਾਂਦਾ ਸੀ।
18 ਮੈਂ ਉਸ ਦੇ ਰਾਹ ਵੇਖੇ ਅਤੇ ਮੈਂ ਉਹ ਨੂੰ ਚੰਗਾ ਕਰਾਂਗਾ, ਮੈਂ ਉਹ ਦੀ ਅਗਵਾਈ ਕਰਾਂਗਾ, ਅਤੇ ਉਹ ਨੂੰ ਅਰ ਉਹ ਦੇ ਦਰਦੀਆਂ ਨੂੰ ਤਸੱਲੀਆਂ ਬਖ਼ਸ਼ਾਂਗਾ।
19 ਮੈਂ ਬੁੱਲ੍ਹਾਂ ਦਾ ਫਲ ਉਤਪੰਨ ਕਰਦਾ ਹਾਂ। ਦੂਰ ਵਾਲੇ ਲਈ ਅਰ ਨੇੜੇ ਵਾਲੇ ਲਈ ਸ਼ਾਂਤੀ, ਸ਼ਾਂਤੀ! ਯਹੋਵਾਹ ਆਖਦਾ ਹੈ, ਅਤੇ ਮੈਂ ਉਹ ਨੂੰ ਚੰਗਾ ਕਰਾਂਗਾ।
20 ਦੁਸ਼ਟ ਉੱਛਲਦੇ ਸਮੁੰਦਰ ਵਾਂਙੁ ਹਨ, ਕਿਉਂ ਜੋ ਉਹ ਚੈਨ ਨਹੀਂ ਕਰ ਸੱਕਦਾ, ਅਤੇ ਉਹ ਦੀਆਂ ਲਹਿਰਾਂ ਚਿੱਕੜ ਅਤੇ ਗੰਦ ਉਛਾਲਦੀਆਂ ਹਨ
21 ਮੇਰਾ ਪਰਮੇਸ਼ੁਰ ਆਖਦਾ ਹੈ, ਦੁਸ਼ਟਾਂ ਲਈ ਸ਼ਾਂਤੀ ਨਹੀਂ।।

Isaiah 57:1 Punjabi Language Bible Words basic statistical display

COMING SOON ...

×

Alert

×