English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Deuteronomy Chapters

Deuteronomy 31 Verses

1 ਮੂਸਾ ਨੇ ਜਾ ਕੇ ਸਾਰੇ ਇਸਰਾਏਲ ਨਾਲ ਏਹ ਗੱਲਾਂ ਕੀਤੀਆਂ
2 ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਮੈਂ ਅੱਜ ਇੱਕ ਸੌ ਵੀਹ ਵਰਿਹਾਂ ਦਾ ਹਾਂ। ਮੈਂ ਹੁਣ ਹੋਰ ਅੰਦਰ ਬਾਹਰ ਆ ਜਾ ਨਹੀਂ ਸੱਕਦਾ ਅਤੇ ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਏਸ ਯਰਦਨੋਂ ਪਾਰ ਨਹੀਂ ਲੰਘੇਗਾ
3 ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਲੰਘ ਕੇ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗੋਂ ਮਿਟਾ ਦੇਵੇਗਾ, ਤੁਸੀਂ ਓਹਨਾਂ ਉੱਤੇ ਕਬਜ਼ਾ ਕਰੋਗੇ। ਯਹੋਸ਼ੁਆ ਤੁਹਾਡੇ ਅੱਗੇ ਅੱਗੇ ਲੰਘੇਗਾ ਜਿਵੇਂ ਯਹੋਵਾਹ ਬੋਲਿਆ ਹੈ
4 ਯਹੋਵਾਹ ਓਹਨਾਂ ਨਾਲ ਤਿਵੇਂ ਕਰੇਗਾ ਜਿਵੇਂ ਉਸ ਨੇ ਅਮੋਰੀਆ ਦੇ ਰਾਜਿਆਂ ਸੀਹੋਨ ਅਤੇ ਓਗ ਨਾਲ ਅਤੇ ਓਹਨਾਂ ਦੇ ਦੇਸ ਨਾਲ ਕੀਤਾ ਜਿਨ੍ਹਾਂ ਨੂੰ ਉਸ ਨੇ ਮਿਟਾ ਸੁੱਟਿਆ
5 ਯਹੋਵਾਹ ਓਹਨਾਂ ਨੂੰ ਤੁਹਾਡੇ ਅੱਗੋਂ ਹਰਾ ਦੇਵੇਗਾ ਅਤੇ ਤੁਸੀਂ ਓਹਨਾਂ ਨਾਲ ਉਸ ਸਾਰੇ ਹੁਕਮ ਅਨੁਸਾਰ ਕਰਿਓ ਜਿਹੜਾ ਮੈਂ ਤੁਹਾਨੂੰ ਦਿੱਤਾ ਸੀ
6 ਤੱਕੜੇ ਹੋਵੋ, ਹੌਂਸਲਾ ਰੱਖੋ, ਡਰੋ ਨਾ ਅਤੇ ਨਾ ਹੀ ਓਹਨਾਂ ਤੋਂ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਹੀ ਤੁਹਾਡੇ ਨਾਲ ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਅਤੇ ਨਾ ਤੁਹਾਨੂੰ ਤਿਆਗੇਗਾ।
7 ਤਾਂ ਮੂਸਾ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਤੇ ਯਹੋਸ਼ੁਆ ਨੂੰ ਸੱਦ ਕੇ ਆਖਿਆ, ਤੱਕੜਾ ਹੋ ਅਤੇ ਹੌਂਸਲਾ ਰੱਖ ਕਿਉਂ ਜੋ ਤੂੰ ਏਸ ਪਰਜਾ ਨਾਲ ਉਸ ਦੇਸ ਵਿੱਚ ਜਾਵੇਂਗਾ ਜਿਹ ਦੇ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ ਅਤੇ ਤੂੰ ਉਨ੍ਹਾਂ ਨੂੰ ਉਹ ਮਿਲਖ ਦੁਆਵੇਂਗਾ
8 ਯਹੋਵਾਹ ਉਹ ਹੈ ਜਿਹੜਾ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਤੇਰੇ ਨਾਲ ਹੋਵੇਗਾ। ਉਹ ਤੈਨੂੰ ਨਾ ਛੱਡੇਗਾ ਅਤੇ ਨਾ ਤੈਨੂੰ ਤਿਆਗੇਗਾ। ਨਾ ਡਰੀਂ ਅਤੇ ਨਾ ਓਦਰੀਂ!।।
9 ਉਪਰੰਤ ਮੂਸਾ ਨੇ ਏਸ ਬਿਵਸਥਾ ਨੂੰ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਦਿੱਤਾ
10 ਅਤੇ ਮੂਸਾ ਨੇ ਏਹ ਆਖ ਕੇ ਉਨ੍ਹਾਂ ਨੂੰ ਹੁਕਮ ਦਿੱਤਾ ਕੇ ਸੱਤਾਂ ਵਰਿਹਾਂ ਦੇ ਅੰਤ ਵਿੱਚ ਛੁਟਕਾਰੇ ਦੇ ਠਹਿਰਾਏ ਹੋਏ ਸਮੇਂ ਉੱਤੇ ਡੇਰਿਆਂ ਦੇ ਪਰਬ ਉੱਤੇ
11 ਜਦ ਸਾਰਾ ਇਸਰਾਏਲ ਆ ਕੇ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਅਸਥਾਨ ਉੱਤੇ ਹਾਜ਼ਰ ਹੋਵੇ ਜਿਹੜਾ ਉਹ ਚੁਣੇਗਾ ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਤੇ ਉਨ੍ਹਾਂ ਦੇ ਅੱਗੇ ਏਸ ਬਿਵਸਥਾ ਨੂੰ ਪੜ੍ਹੋ
12 ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ, ਅਤੇ ਨਿਆਣਿਆਂ ਨੂੰ ਅਤੇ ਆਪਣੇ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾਂ ਕਰਨ
13 ਅਤੇ ਉਨ੍ਹਾਂ ਦੇ ਨਿਆਣੇ ਬੱਚੇ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ ਜਿੰਨਾ ਚਿਰ ਤੁਸੀਂ ਉਸ ਭੂਮੀ ਉੱਤੇ ਜੀਉਂਦੇ ਰਹੋ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਯਰਦਨੋਂ ਪਾਰ ਲੰਘ ਰਹੇ ਹੋ।।
14 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ, ਤੇਰੀ ਮੌਤ ਦੇ ਦਿਨ ਨੇੜੇ ਆ ਗਏ ਹਨ। ਯਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੋ ਤਾਂ ਜੋ ਮੈਂ ਉਹ ਨੂੰ ਹੁਕਮ ਦੇਵਾਂ। ਸੋ ਮੂਸਾ ਅਤੇ ਯਹੋਸ਼ੁਆ ਨੇ ਆਪਣੇ ਆਪ ਨੂੰ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਕੀਤਾ
15 ਤਾਂ ਯਹੋਵਾਹ ਨੇ ਤੰਬੂ ਵਿੱਚ ਬੱਦਲ ਦੇ ਥੰਮ੍ਹ ਥਾਣੀ ਦਰਸ਼ਣ ਦਿੱਤਾ ਅਤੇ ਉਹ ਬੱਦਲ ਦਾ ਥੰਮ੍ਹ ਤੰਬੂ ਦੇ ਦਰਵੱਜੇ ਉੱਤੇ ਖਲੋ ਗਿਆ
16 ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ, ਤੂੰ ਆਪਣੇ ਪਿਉ ਦਾਦਿਆਂ ਨਾਲ ਸੌਂ ਜਾਣ ਵਾਲਾ ਹੈਂ ਅਤੇ ਏਹ ਪਰਜਾ ਉੱਠ ਕੇ ਧਰਤੀ ਦੇ ਓਪਰੇ ਦੇਵਤਿਆਂ ਨਾਲ ਜਿਨ੍ਹਾਂ ਵਿੱਚ ਏਹ ਜਾਂਦੀ ਹੈ ਹਰਾਮਕਾਰੀ ਕਰੇਗੀ ਅਤੇ ਮੈਨੂੰ ਤਿਆਗ ਕੇ ਮੇਰੇ ਨੇਮ ਨੂੰ ਜਿਹੜਾ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ ਭੰਗ ਕਰੇਗੀ
17 ਤਾਂ ਮੇਰਾ ਕ੍ਰੋਧ ਉਸ ਦਿਨ ਉਨ੍ਹਾਂ ਉੱਤੇ ਭੜਕ ਉੱਠੇਗਾ। ਮੈਂ ਉਨ੍ਹਾਂ ਨੂੰ ਤਿਆਗ ਦਿਆਂਗਾ ਅਤੇ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ ਅਤੇ ਓਹ ਭੱਖ ਲਏਗਾ ਜਾਣਗੇ ਨਾਲੇ ਉਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਂ ਆ ਪੈਣਗੀਆਂ ਸੋ ਓਹ ਉਸ ਦਿਨ ਆਖਣਗੇ, ਕੀ ਇਨ੍ਹਾਂ ਬੁਰਿਆਈਆਂ ਦੇ ਸਾਡੇ ਉੱਤੇ ਆਉਣ ਦਾ ਕਾਰਨ ਏਹ ਨਹੀਂ ਭਈ ਸਾਡਾ ਪਰਮੇਸ਼ੁਰ ਸਾਡੇ ਸੰਗ ਨਹੀਂ ਹੈ?
18 ਤਾਂ ਮੈਂ ਵੀ ਉਸ ਦਿਨ ਆਪਣਾ ਮੂੰਹ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਉਨ੍ਹਾਂ ਨੇ ਕੀਤੀ ਲੁਕਾ ਲਵਾਂਗਾ ਕਿਉਂ ਜੋ ਓਹ ਦੂਜੇ ਦੇਵਤਿਆਂ ਦੀ ਵੱਲ਼ ਮੁੜ ਗਏ
19 ਹੁਣ ਤੁਸੀਂ ਆਪਣੇ ਲਈ ਏਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਸਿਖਾ ਕੇ ਕੰਠ ਕਰਾਓ ਤਾਂ ਜੋ ਏਹ ਗੀਤ ਮੇਰੇ ਲਈ ਇਸਰਾਏਲੀਆਂ ਦੇ ਵਿਰੁੱਧ ਗਵਾਹ ਹੋਵੇਗਾ
20 ਜਦ ਮੈਂ ਉਨ੍ਹਾਂ ਨੂੰ ਉਸ ਭੂਮੀ ਵਿੱਚ ਲੈ ਆਇਆ ਹੋਵਾਂਗਾ ਜਿਹ ਦੀ ਮੈਂ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ ਓਹ ਖਾ ਖਾ ਕੇ ਰੱਜ ਜਾਣਗੇ ਅਤੇ ਮੋਟੇ ਹੋ ਗਏ ਹੋਣਗੇ ਤਾਂ ਓਹ ਦੂਜੇ ਦੇਵਤਿਆਂ ਵੱਲ ਫਿਰ ਕੇ ਓਹਨਾਂ ਦੀ ਪੂਜਾ ਕਰਨਗੇ ਅਤੇ ਮੈਨੂੰ ਛੱਡ ਜਾਣਗੇ ਅਤੇ ਮੇਰਾ ਨਾਮ ਭੰਗ ਕਰ ਸੁੱਟਣਗੇ
21 ਤਾਂ ਐਉਂ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰੀਆਈਆਂ ਤੇ ਬਿਪਤਾਂ ਉਨ੍ਹਾਂ ਉੱਤੇ ਆ ਪੈਣਗੀਆਂ ਤਾਂ ਏਹ ਗੀਤ ਉਨ੍ਹਾਂ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਉਨ੍ਹਾਂ ਦੀ ਅੰਸ ਦੇ ਮੂੰਹ ਤੋਂ ਉਹ ਭੁੱਲ ਨਾ ਜਾਵੇਗਾ। ਏਸ ਤੋਂ ਅੱਗੇ ਕਿ ਮੈਂ ਉਨ੍ਹਾਂ ਨੂੰ ਉਸ ਦੇਸ ਵਿੱਚ ਪੁਚਾਇਆ ਜਿਹ ਦੀ ਮੈਂ ਸੌਂਹ ਖਾਧੀ ਸੀ ਮੈਂ ਤਾਂ ਉਨ੍ਹਾਂ ਦਾ ਪ੍ਰੋਜਨ ਜਾਣਦਾ ਹਾਂ ਜਿਹੜਾ ਓਹ ਅੱਜ ਘੜਦੇ ਹਨ
22 ਉਪਰੰਤ ਮੂਸਾ ਨੇ ਏਹ ਗੀਤ ਉਸੇ ਦਿਨ ਲਿਖਿਆ ਅਤੇ ਇਸਰਾਏਲੀਆਂ ਨੂੰ ਸਿਖਾਇਆ
23 ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਏਹ ਆਖ ਕੇ ਹੁਕਮ ਦਿੱਤਾ ਭਈ ਤਕੜਾ ਹੋ ਅਤੇ ਹੌਂਸਲਾ ਰੱਖ ਕਿਉਂ ਜੋ ਤੂੰ ਇਸਰਾਏਲੀਆਂ ਨੂੰ ਉਸ ਦੇਸ ਵਿੱਚ ਲੈ ਜਾਵੇਂਗਾ ਜਿਹ ਦੀ ਮੈਂ ਉਨ੍ਹਾਂ ਨਾਲ ਸੌਂਹ ਖਾਧੀ ਸੀ ਅਤੇ ਮੈਂ ਤੇਰੇ ਨਾਲ ਹੋਵਾਂਗਾ।।
24 ਤਾਂ ਐਉਂ ਹੋਇਆ ਕਿ ਜਦ ਮੂਸਾ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਪੋਥੀ ਵਿੱਚ ਲਿਖ ਚੁੱਕਿਆ
25 ਤਾਂ ਮੂਸਾ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਹੁਕਮ ਦਿੱਤਾ
26 ਕਿ ਏਸ ਬਿਵਸਥਾ ਦੀ ਪੋਥੀ ਨੂੰ ਲੈ ਕੇ ਉਹ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ ਤਾਂ ਜੋ ਉਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ?
27 ਕਿਉਂ ਜੋ ਮੈਂ ਤੁਹਾਡੇ ਆਕੀਪੁਣੇ ਅਤੇ ਤੁਹਾਡੀ ਧੌਣ ਦੇ ਪੱਠੇ ਨੂੰ ਜਾਣਦਾ ਹਾਂ। ਵੇਖੋ ਜਦ ਮੇਰੇ ਅੱਜ ਤੁਹਾਡੇ ਵਿੱਚ ਜੀਉਂਦਿਆਂ ਜਾਗਦਿਆਂ ਤੇ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਹੋਏ ਰਹੇ ਹੋ ਤਾਂ ਮੇਰੀ ਮੌਤ ਦੇ ਪਿੱਛੋਂ ਕਿੰਨਾ ਵਧੀਕ ਨਾ ਹੋਵੋਗੇ?
28 ਮੇਰੇ ਅੱਗੇ ਆਪਣੇ ਗੋਤਾਂ ਦੇ ਸਾਰੇ ਬਜ਼ੁਰਗਾਂ ਅਤੇ ਹੁੱਦੇਦਾਰਾਂ ਨੂੰ ਇਕੱਠੇ ਕਰੋ ਤਾਂ ਜੋ ਮੈਂ ਏਹ ਗੱਲਾਂ ਉਨ੍ਹਾਂ ਦੇ ਕੰਨਾਂ ਵਿੱਚ ਪਾਵਾਂ ਅਤੇ ਅਕਾਸ਼ ਅਤੇ ਧਰਤੀ ਨੂੰ ਉਨ੍ਹਾਂ ਵਿਰੁੱਧ ਗਵਾਹ ਬਣਾਵਾਂ
29 ਕਿਉਂ ਜੋ ਮੈਂ ਜਾਣਦਾ ਹਾਂ ਕਿ ਮੇਰੀ ਮੌਤ ਦੇ ਪਿੱਛੋਂ ਤੁਸੀਂ ਆਪਣੇ ਆਪ ਨੂੰ ਉੱਕਾ ਹੀ ਵਿਗਾੜ ਲਓਗੇ ਅਤੇ ਉਸ ਮਾਰਗ ਤੋਂ ਫਿਰ ਜਾਓਗੇ ਜਿਹ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਆਖਰੀ ਦਿਨਾਂ ਵਿੱਚ ਬੁਰਿਆਈ ਤੁਹਾਡੇ ਉੱਤੇ ਆ ਪਵੇਗੀ ਕਿਉਂ ਜੋ ਤੁਸੀਂ ਉਹ ਕਰੋਗੇ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਹੈ ਅਤੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਨਾਲ ਉਹ ਨੂੰ ਕ੍ਰੋਧਵਾਨ ਬਣਾਓਗੇ।।
30 ਤਾਂ ਮੂਸਾ ਨੇ ਇਸਰਾਏਲ ਦੀ ਸਾਰੀ ਸਭਾ ਦੇ ਕੰਨਾਂ ਵਿੱਚ ਏਸ ਗੀਤ ਦੀਆਂ ਤੁਕਾਂ ਅੰਤ ਤੀਕ ਪਾਈਆਂ।।
×

Alert

×