Bible Languages

Indian Language Bible Word Collections

Bible Versions

Books

Acts Chapters

Acts 23 Verses

Bible Versions

Books

Acts Chapters

Acts 23 Verses

1 ਤਾਂ ਪੌਲੁਸ ਨੇ ਸਭਾ ਦੀ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੀਕ ਪੂਰੀ ਨੇਕਨੀਅਤੀ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ
2 ਤਾਂ ਹਨਾਨਿਯਾਹ ਨਾਮੇ ਸਰਦਾਰ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖਲੋਤੇ ਸਨ ਹੁਕਮ ਦਿੱਤਾ ਭਈ ਮਾਰੋ ਏਹ ਦੇ ਮੂੰਹ ਤੇ!
3 ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸ਼ਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਸ਼ਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ ਅਤੇ ਸ਼ਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂॽ
4 ਤਾਂ ਜਿਹੜੇ ਕੋਲ ਖੜੇ ਸਨ ਓਹ ਬੋਲੇ, ਕੀ ਤੂੰ ਪਰਮੇਸ਼ੁਰ ਦੇ ਸਰਦਾਰ ਜਾਜਕ ਨੂੰ ਗਾਲ ਕੱਢਦਾ ਹੈਂॽ
5 ਤਾਂ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੁ
6 ਪਰ ਜਾਂ ਪੌਲੁਸ ਨੇ ਮਲੂਮ ਕੀਤਾ ਜੋ ਇਨ੍ਹਾਂ ਵਿੱਚੋਂ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆਂ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਈਦਾ ਹੈ!
7 ਜਾਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ
8 ਕਿਉਂ ਜੋ ਸਦੂਕੀ ਆਖਦੇ ਹਨ ਭਈ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ
9 ਤਦ ਵੱਡਾ ਰੌਲਾ ਪਿਆ ਅਤੇ ਫ਼ਰੀਸੀਆਂ ਦੀ ਵੱਲ ਦੇ ਗ੍ਰੰਥੀਆਂ ਵਿੱਚੋਂ ਕਈਕੁ ਪੁਰਸ਼ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਐਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਮਲੂਮ ਹੁੰਦੀ ਪਰ ਜੇ ਕਿਸੇ ਆਤਮਾ ਯਾ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ ਤਾਂ ਫੇਰ ਕੀ ਹੋਇਆॽ
10 ਜਾਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਸਰਦਾਰ ਨੇ ਇਸ ਡਰ ਦੇ ਮਾਰੇ ਭਈ ਕਿਤੇ ਓਹ ਪੌਲੁਸ ਦੇ ਟੋਟੇ ਨਾ ਕਰਨ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਬਦੋ ਬਦੀ ਕੱਢ ਕੇ ਕਿਲੇ ਦੇ ਅੰਦਰ ਲੈ ਜਾਓ।।
11 ਓਸੇ ਰਾਤ ਪ੍ਰਭੁ ਨੇ ਉਹ ਦੇ ਕੋਲ ਖੜ੍ਹੋ ਕੇ ਕਿਹਾ, ਹੌਸਲਾ ਰੱਖ ਕਿਉਂਕਿ ਜਿਸ ਤਰਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ ਓਸੇ ਤਰਾਂ ਤੈਨੂੰ ਰੋਮ ਵਿੱਚ ਭੀ ਸਾਖੀ ਦੇਣੀ ਪਵੇਗੀ।।
12 ਜਾਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਧ੍ਰਿਗ ਹੋਵੇ!
13 ਜਿਨ੍ਹਾਂ ਆਪਸ ਵਿੱਚ ਰਲ ਕੇ ਇਹ ਸੌਂਹ ਖਾਧੀ ਸੀ ਓਹ ਚਾਹਲੀਆਂ ਤੋਂ ਵੱਧ ਸਨ
14 ਸੋ ਉਨ੍ਹਾਂ ਨੇ ਪਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਭਈ ਅਸਾਂ ਆਪਣੇ ਉੱਤੇ ਧ੍ਰਿਗ ਲਈ ਹੈ ਕਿ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ
15 ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੌਜ ਦੇ ਸਰਦਾਰ ਨੂੰ ਕਹੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਭਈ ਜਿੱਕੂੰ ਤੁਸੀਂ ਉਹ ਦੀ ਹਕੀਕਤ ਹੋਰ ਵੀ ਠੀਕ ਤਰਾਂ ਨਾਲ ਮਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਘੱਤਣ ਨੂੰ ਤਿਆਰ ਹੋ ਰਹਾਂਗੇ
16 ਪਰ ਪੌਲੁਸ ਦਾ ਭਣੇਵਾਂ ਉਨ੍ਹਾਂ ਦੇ ਘਾਤ ਲਾਉਣ ਦਾ ਹਾਲ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲੂਸ ਨੂੰ ਦੱਸ ਦਿੱਤਾ
17 ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਭਈ ਇਸ ਜੁਆਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾਹ ਕਿਂਉ ਜੋ ਇਸ ਨੇ ਉਹ ਨੂੰ ਕੁਝ ਦੱਸਣਾ ਹੈ
18 ਸੋ ਉਸ ਨੇ ਉਹ ਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ, ਪੌਲੁਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਅਰਜ਼ ਕੀਤੀ ਜੋ ਇਸ ਜੁਆਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ
19 ਉਪਰੰਤ ਸਰਦਾਰ ਨੇ ਉਹ ਦਾ ਹੱਥ ਫੜਿਆ ਅਤੇ ਲਾਂਭੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ, ਉਹ ਕੀ ਹੈ ਜੋ ਤੈਂ ਮੈਨੂੰ ਦੱਸਣਾ ਹੈ
20 ਉਹ ਬੋਲਿਆ, ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਅਰਜ਼ ਕਰਨ ਜੋ ਤੁਸੀਂ ਭਲਕੇ ਪੌਲੁਸ ਨੂੰ ਸਭਾ ਵਿੱਚ ਲਿਆਵੋ ਭਈ ਜਿੱਕੂੰ ਤੁਸੀਂ ਉਹ ਦੇ ਵਿਖੇ ਕੁਝ ਹੋਰ ਵੀ ਠੀਕ ਤਰਾਂ ਨਾਲ ਪੁੱਛਿਆ ਚਾਹੁੰਦੇ ਹੋ
21 ਸੋ ਤੁਸੀਂ ਉਨ੍ਹਾਂ ਦੀ ਨਾ ਮੰਨਿਓ ਕਿਉਂ ਜੋ ਉਨ੍ਹਾਂ ਵਿੱਚੋਂ ਚਾਹਲੀਆਂ ਮਨੁੱਖਾਂ ਤੋਂ ਵੱਧ ਉਹ ਦੀ ਘਾਤ ਵਿੱਚ ਲੱਗ ਰਹੇ ਹਨ ਜਿਨ੍ਹਾਂ ਆਪਣੇ ਉੱਤੇ ਧ੍ਰਿਗ ਲਈ ਹੈ ਕਿ ਜਦ ਤਾਈਂ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਓਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਸਨ
22 ਤਾਂ ਸਰਦਾਰ ਨੇ ਉਸ ਜੁਆਨ ਨੂੰ ਇਹ ਹੁਕਮ ਦੇ ਕੇ ਵਿਦਿਆ ਕੀਤਾ ਭਈ ਕਿਸੇ ਕੋਲ ਨਾ ਆਖੀਂ ਜੋ ਤੈਂ ਇਹ ਗੱਲ ਮੈਨੂੰ ਦੱਸੀ ਹੈ
23 ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਭਈ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਲਈ ਅਰ ਸੱਤਰ ਅਸਵਾਰ ਅਤੇ ਦੋ ਸੌ ਭਾਲੇਬਰਦਾਰ ਪਹਿਰ ਰਾਤ ਗਈ ਨੂੰ ਤਿਆਰ ਕਰ ਰੱਖੋ
24 ਅਤੇ ਅਸਵਾਰੀ ਹਾਜ਼ਰ ਕਰੋ ਜੋ ਓਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਖ ਸਾਂਦ ਨਾਲ ਪੁਚਾ ਦੇਣ
25 ਫੇਰ ਉਸ ਨੇ ਇਸ ਪਰਕਾਰ ਦਾ ਖਤ ਲਿਖਿਆ, -
26 ਕਲੌਦਿਯੁਸ ਲੁਸਿਯਸ ਦਾ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ
27 ਇਸ ਮਰਦ ਨੂੰ ਜਾਂ ਯਹੂਦੀ ਲੋਕਾਂ ਨੇ ਫੜ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਮਲੂਮ ਕਰ ਕੇ ਭਈ ਉਹ ਰੋਮੀ ਹੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ
28 ਅਤੇ ਜਾਂ ਮੈਂ ਇਹ ਮਲੂਮ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਨਾਲਸ਼ ਕੀਤੀ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ
29 ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਸ਼ਰਾ ਦੇ ਝਗੜਿਆਂ ਵਿਖੇ ਇਸ ਉੱਤੇ ਨਾਲਸ਼ ਹੋਈ ਹੈ ਪਰ ਕੋਈ ਇਹੋ ਜਿਹਾ ਦਾਵਾ ਨਹੀਂ ਸੀ ਜੋ ਉਹ ਦੇ ਕਤਲ ਯਾ ਕੈਦ ਦਾ ਕਾਰਨ ਹੋਵੇ
30 ਜਾਂ ਮੈਨੂੰ ਖਬਰ ਹੋਈ ਜੋ ਓਹ ਐਸ ਮਰਦ ਦੀ ਘਾਤ ਵਿੱਚ ਲੱਗਣਗੇ ਤਾਂ ਮੈਂ ਤਾਬੜਤੋਂੜ ਇਹ ਨੂੰ ਤੁਹਾਡੇ ਕੋਲ ਘੱਲ ਦਿੱਤਾ ਅਤੇ ਇਹ ਦੇ ਮੁਦਈਆਂ ਨੂੰ ਭੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਨਾਲਸ਼ ਕਰਨ ।।
31 ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋਂ ਰਾਤ ਅੰਤਿਪਤ੍ਰਿਸ ਵਿੱਚ ਪੁਚਾਇਆ
32 ਪਰ ਅਗਲੇ ਭਲਕ ਅਸਵਾਰਾਂ ਨੂੰ ਉਹਦੇ ਨਾਲ ਜਾਣ ਲਈ ਛੱਡ ਕੇ ਓਹ ਆਪ ਕਿਲੇ ਨੂੰ ਮੁੜੇ
33 ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆਣ ਕੇ ਹਾਕਮ ਨੂੰ ਖਤ ਦੇ ਦਿੱਤਾ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ
34 ਉਸ ਨੇ ਖਤ ਪੜ੍ਹ ਕੇ ਪੁੱਛਿਆ ਭਈ ਉਹ ਕਿਹੜੇ ਸੂਬੇ ਦਾ ਹੈ ਅਰ ਜਦ ਮਲੂਮ ਕੀਤਾ ਜੋ ਉਹ ਕਿਲਿਕਿਯਾ ਦਾ ਹੈ
35 ਤਾਂ ਕਿਹਾ ਕਿ ਤੇਰੇ ਮੁਦਈ ਭੀ ਆ ਲੈਣ ਤਦ ਮੈਂ ਤੇਰੀ ਸੁਣਾਂਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹ ਨੂੰ ਚੌਕਸੀ ਨਾਲ ਰੱਖੋ।।

Acts 23:6 Punjabi Language Bible Words basic statistical display

COMING SOON ...

×

Alert

×