Bible Languages

Indian Language Bible Word Collections

Bible Versions

Books

Acts Chapters

Acts 2 Verses

Bible Versions

Books

Acts Chapters

Acts 2 Verses

1 ਜਾਂ ਪੰਤੇਕੁਸਤ ਦਾ ਦਿਨ ਆਇਆ ਓਹ ਸਭ ਇੱਕ ਥਾਂ ਇੱਕਠੇ ਸਨ
2 ਅਰ ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ
3 ਅਰ ਉਨ੍ਹਾਂ ਨੂੰ ਅੱਗ ਜਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਓਹ ਉਨ੍ਹਾਂ ਵਿੱਚੋਂ ਹਰੇਕ ਉੱਤੇ ਠਹਿਰੀਆਂ
4 ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।।
5 ਹਰੇਕ ਦੇਸ ਵਿੱਚੋਂ ਜੋ ਅਕਾਸ਼ ਦੇ ਹੇਠ ਹੈ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਵੱਸਦੇ ਸਨ
6 ਸੋ ਜਾਂ ਇਹ ਅਵਾਜ਼ ਆਈ ਤਾਂ ਭੀੜ ਲੱਗ ਗਈ ਅਤੇ ਲੋਕ ਹੱਕੇ ਬੱਕੇ ਰਹਿ ਗਏ ਕਿਉਂ ਜੋ ਹਰੇਕ ਨੇ ਉਨ੍ਹਾਂ ਨੂੰ ਆਪਣੀ ਆਪਣੀ ਬੋਲੀ ਬੋਲਦੇ ਸੁਣਿਆ
7 ਓਹ ਅਚਰਜ ਰਹਿ ਗਏ ਅਰ ਹੈਰਾਨ ਹੋਕੇ ਕਹਿਣ ਲੱਗੇ, ਵੇਖੋ ਏਹ ਸਭ ਜਿਹੜੇ ਬੋਲਦੇ ਹਨ ਕੀ ਗਲੀਲੀ ਨਹੀਂॽ
8 ਫੇਰ ਕਿੱਕੁਰ ਹਰੇਕ ਸਾਡੇ ਵਿੱਚੋਂ ਆਪੋ ਆਪਣੀ ਜਨਮ ਭੂਮ ਦੀ ਭਾਖਿਆ ਸੁਣਦਾ ਹੈ ॽ
9 ਅਸੀਂ ਜਿਹੜੇ ਪਾਰਥੀ ਅਰ ਮੇਦੀ ਅਰ ਇਲਾਮੀ ਹਾਂ ਅਤੇ ਮਸੋਪੋਤਾਮਿਯਾ ਅਰ ਯਹੂਦਿਯਾ ਅਰ ਕੱਪਦੁਕਿਆ ਅਰ ਪੁੰਤੁਸ ਅਰ ਅਸਿਯਾ,
10 ਫ਼ਰੂਗਿਯਾ ਅਰ ਪੁਮਫ਼ੁਲਿਯਾ ਅਰ ਮਿਸਰ ਅਰ ਲਿਬਿਯਾ ਦੇ ਉਸ ਹਿੱਸੇ ਦੇ ਰਹਿਣ ਵਾਲੇ ਹਾਂ ਜੋ ਕੁਰੇਨੇ ਦੇ ਲਾਗੇ ਹੈ ਅਰ ਜਿਹੜੇ ਰੋਮੀ ਮੁਸਾਫ਼ਰ ਹਾਂ ਜੋ ਕੁਰੇਨੇ ਦੇ ਲਾਗੇ ਹੈ ਅਰ ਜਿਹੜੇ ਰੋਮੀ ਮੁਸਾਫ਼ਰ ਕੀ ਯਹੂਦੀ ਕੀ ਯਹੂਦੀ ਮੁਰੀਦ
11 ਅਤੇ ਕਰੇਤੀ ਅਤੇ ਅਰਬੀ ਹਾਂਗੇ ਉਨ੍ਹਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ!
12 ਅਤੇ ਸੱਭੋ ਅਚਰਜ ਰਹਿ ਗਏ ਅਤੇ ਦੁਬਧਾ ਵਿੱਚ ਪੈ ਕੇ ਇੱਕ ਦੂਏ ਨੂੰ ਆਖਣ ਲੱਗੇ ਕਿ ਇਹ ਕੀ ਹੋਇਆ ਚਾਹੁੰਦਾ ਹੈॽ
13 ਹੋਰਨਾਂ ਮਖੌਲ ਨਾਲ ਕਿਹਾ ਭਈ ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ!।।
14 ਤਦ ਪਤਰਸ ਉਨ੍ਹਾਂ ਗਿਆਂਰਾ ਦੇ ਨਾਲ ਖੜੋ ਕੇ ਉੱਚੀ ਅਵਾਜ਼ ਨਾਲ ਆਖਣ ਲੱਗਾ ਕਿ ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ! ਇਹ ਜਾਣੋ ਅਤੇ ਕੰਨ ਲਾ ਕੇ ਮੇਰੀਆਂ ਗੱਲਾਂ ਸੁਣੋ!
15 ਕਿ ਏਹ ਜਿਵੇਂ ਤੁਸੀਂ ਸਮਝਦੇ ਹੋ ਨਸ਼ੇ ਵਿੱਚ ਨਹੀਂ ਹਨ ਕਿਉਂ ਜੋ ਅਜੇ ਪਹਿਰ ਦਿਨ ਚੜ੍ਹਿਆ ਹੈ
16 ਪਰ ਏਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ, -
17 ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਐਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਅਤੇ ਤੁਹਾਡੇ ਜੁਆਨ ਦਰਸ਼ਣ ਵੇਖਣਗੇ, ਅਤੇ ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ
18 ਹਾਂ, ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨ੍ਹੀਂ ਦਿਨੀਂ ਆਪਣੇ ਆਤਮਾ ਵਿੱਚੋਂ ਵਹਾ ਦਿਆਂਗਾ, ਅਰ ਓਹ ਅੰਗਮ ਵਾਕ ਕਰਨਗੇ।।
19 ਅਤੇ ਮੈਂ ਉਤਾਹਾਂ ਅਕਾਸ਼ ਵਿੱਚ ਅਚੰਭੇ, ਅਰ ਹਿਠਾਹਾਂ ਧਰਤੀ ਉੱਤੇ ਨਿਸ਼ਾਨ, ਲਹੂ ਤੇ ਅਗਨ ਤੇ ਧੂੰਏ ਦੇ ਬੱਦਲ ਵਿਖਾਵਾਂਗਾ।
20 ਪ੍ਰਭੁ ਦੇ ਵੱਡੇ ਤੇ ਪਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਅਨ੍ਹੇਰਾ ਅਰ ਚੰਦ ਲਹੂ ਹੋ ਜਾਵੇਗਾ,
21 ਅਤੇ ਐਉਂ ਹੋਵੇਗਾ ਕਿ ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਬਚਾਇਆ ਜਾਵੇਗਾ।।
22 ਹੇ ਇਸਰਾਏਲੀਓ ਏਹ ਗੱਲਾਂ ਸੁਣੋ ਕਿ ਯਿਸੂ ਨਾਸਰੀ ਇੱਕ ਮਨੁੱਖ ਸੀ ਜਿਹ ਦੇ ਸਤ ਹੋਣ ਦਾ ਪ੍ਰਮਾਣ ਪਰਮੇਸ਼ੁਰ ਦੀ ਵੱਲੋਂ ਉਨ੍ਹਾਂ ਕਰਾਮਾਤਾਂ ਅਤੇ ਅਚੰਭਿਆਂ ਅਤੇ ਨਿਸ਼ਾਨੀਆਂ ਨਾਲ ਤੁਹਾਨੂੰ ਦਿੱਤਾ ਗਿਆ ਜੋ ਪਰਮੇਸ਼ੁਰ ਨੇ ਉਸ ਦੇ ਹੱਥੀਂ ਤੁਹਾਡੇ ਵਿੱਚ ਵਿਖਾਲੀਆਂ, ਜਿਹਾ ਤੁਸੀਂ ਆਪ ਜਾਣਦੇ ਹੋ
23 ਉਸੇ ਨੂੰ ਜਦ ਪਰਮੇਸ਼ੁਰ ਦੀ ਠਹਿਰਾਈ ਹੋਈ ਮਤ ਅਤੇ ਅਗੰਮ ਗਿਆਨ ਦੇ ਅਨੁਸਾਰ ਹਵਾਲੇ ਕੀਤਾ ਗਿਆ ਤੁਸਾਂ ਬੁਰਿਆਰਾਂ ਦੇ ਹੱਥੀਂ ਸਲੀਬ ਦੇ ਕੇ ਮਰਵਾ ਦਿੱਤਾ
24 ਉਸੇ ਨੂੰ ਪਰਮੇਸ਼ੁਰ ਨੇ ਕਾਲ ਦੇ ਬੰਧਨ ਖੋਲ੍ਹ ਕੇ ਜਿਵਾਲਿਆ ਕਿਉਂ ਜੋ ਇਹ ਅਣਹੋਣਾ ਸੀ ਕਿ ਉਹ ਉਸ ਦੇ ਵੱਸ ਵਿੱਚ ਰਹੇ
25 ਇਸ ਲਈ ਜੋ ਦਾਊਦ ਉਹ ਦੇ ਵਿਖੇ ਆਖਦਾ ਹੈ, - ਮੈਂ ਪ੍ਰਭੁ ਨੂੰ ਆਪਣੇ ਸਨਮੁਖ ਸਦਾ ਵੇਖਿਆ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।
26 ਇਸ ਕਾਰਨ ਮੇਰਾ ਦਿਲ ਅਨੰਦ ਹੋਇਆ, ਅਤੇ ਮੇਰੀ ਜੀਭ ਨਿਹਾਲ ਹੋਈ — ਹਾਂ, ਮੇਰਾ ਸਰੀਰ ਭੀ ਆਸਾ ਵਿੱਚ ਵੱਸੇਗਾ,
27 ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਗਾ, ਨਾ ਆਪਣੇ ਪਵਿੱਤ੍ਰ ਪੁਰਖ ਨੂੰ ਗਲਨ ਦੇਵੇਂਗਾ।
28 ਤੈਂ ਮੈਨੂੰ ਜੀਉਣ ਦੇ ਰਾਹ ਦੱਸੇ, ਤੂੰ ਮੈਨੂੰ ਆਪਣੇ ਦਰਸ਼ਣ ਤੋਂ ਖੁਸ਼ੀ ਨਾਲ ਭਰ ਦੇਵੇਂਗਾ।।
29 ਹੇ ਭਾਈਓ ਮੈਂ ਘਰਾਣੇ ਦੇ ਸਰਦਾਰ ਦਾਊਦ ਦੇ ਵਿਖੇ ਤੁਹਾਨੂੰ ਬੇਧੜਕ ਕਹਿ ਸੱਕਦਾ ਹਾਂ ਭਈ ਉਹ ਤਾਂ ਮੋਇਆ ਅਤੇ ਦੱਬਿਆ ਭੀ ਗਿਆ ਅਰ ਉਹ ਦੀ ਕਬਰ ਅੱਜ ਤੀਕੁਰ ਸਾਡੇ ਵਿੱਚ ਹੈ
30 ਇਸ ਕਰਕੇ ਜੋ ਉਹ ਨਬੀ ਸੀ ਅਤੇ ਇਹ ਜਾਣਦਾ ਸੀ ਜੋ ਪਰਮੇਸ਼ੁਰ ਨੇ ਮੇਰੇ ਨਾਲ ਸੌਂਹ ਖਾਧੀ ਹੈ ਕਿ ਤੇਰੇ ਵੰਸ ਵਿੱਚੋਂ ਇੱਕ ਨੂੰ ਮੈਂ ਤੇਰੀ ਗੱਦੀ ਉੱਤੇ ਬਹਾਲਾਂਗਾ
31 ਉਹ ਨੇ ਇਹ ਅੱਗਿਓ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗੱਲਿਆ
32 ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ ਜਿਹ ਦੇ ਅਸੀਂ ਸੱਭੇ ਗਵਾਹ ਹਾਂ
33 ਸੋ ਪਰਮੇਸ਼ੁਰ ਦੇ ਸੱਜੇ ਹੱਥ ਕੋਲ ਅੱਤ ਉੱਚਾ ਹੋ ਕੇ ਅਰ ਪਿਤਾ ਤੋਂ ਪਵਿੱਤ੍ਰ ਆਤਮਾ ਦਾ ਕਰਾਰ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਵਹਾ ਦਿੱਤਾ
34 ਕਿਉਂ ਜੋ ਦਾਊਦ ਅਕਾਸ਼ ਉੱਤੇ ਨਾ ਗਿਆ ਪਰ ਉਹ ਆਪੇ ਕਹਿੰਦਾ ਹੈ, - ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ,
35 ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।।
36 ਉਪਰੰਤ ਇਸਰਾਏਲ ਦਾ ਸਾਰਾ ਘਰਾਣਾ ਪੱਕ ਜਾਣੇ ਭਈ ਇਸੇ ਯਿਸੂ ਨੂੰ ਜਿਹ ਨੂੰ ਤੁਸਾਂ ਸਲੀਬ ਉੱਤੇ ਚਾੜ੍ਹਿਆ ਪਰਮੇਸ਼ੁਰ ਨੇ ਓਸ ਨੂੰ ਪ੍ਰਭੁ ਭੀ ਅਤੇ ਮਸੀਹ ਭੀ ਕੀਤਾ।।
37 ਜਾਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਨ੍ਹਾਂ ਦੇ ਦਿਲ ਛਿਦ ਗਏ ਅਤੇ ਪਤਰਸ ਅਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏॽ
38 ਤਦ ਪਤਰਸ ਨੇ ਉਨ੍ਹਾਂ ਨੂੰ ਆਖਿਆ, ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤ੍ਰ ਆਤਮਾ ਦਾ ਦਾਨ ਪਾਓਗੇ
39 ਕਿਉਂਕਿ ਇਹ ਕਰਾਰ ਤੁਹਾਡੇ ਅਰ ਤੁਹਾਡੇ ਬਾਲਕਾਂ ਦੇ ਨਾਲ ਹੈ ਅਤੇ ਓਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ ਜਿੰਨਿਆਂ ਨੂੰ ਪ੍ਰਭੁ ਸਾਡਾ ਪਰਮੇਸ਼ੁਰ ਆਪਣੇ ਕੋਲ ਬੁਲਾਵੇ
40 ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹ ਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਭਈ ਆਪਣੇ ਆਪਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ
41 ਸੋ ਜਿਨ੍ਹਾਂ ਉਹ ਦੀ ਗੱਲ ਮੰਨ ਲਈ ਓਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਤਿੰਨਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ
42 ਅਤੇ ਓਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋਂੜਨ ਅਰ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।।
43 ਹਰ ਇੱਕ ਜਾਨ ਨੂੰ ਡਰ ਲੱਗਾ ਅਰ ਬਹੁਤ ਸਾਰੇ ਅਚੰਭੇ ਤੇ ਨਿਸ਼ਾਨ ਰਸੂਲਾਂ ਦੇ ਰਾਹੀਂ ਪਰਗਟ ਹੋਏ
44 ਅਰ ਜਿਨ੍ਹਾਂ ਨੇ ਨਿਹਚਾ ਕੀਤੀ ਸੀ ਓਹ ਸਭ ਇਕੱਠੇ ਸਨ ਅਤੇ ਸਾਰੀਆਂ ਵਸਤਾਂ ਵਿੱਚ ਭਾਈਵਾਲ ਸਨ
45 ਅਤੇ ਆਪਣੀ ਮਿਲਖ ਅਰ ਮਾਲ ਵੇਚ ਕੇ ਜਿਹੀ ਕਿਸੇ ਨੂੰ ਲੋੜ ਹੁੰਦੀ ਸੀ ਸਭਨਾਂ ਨੂੰ ਵੰਡ ਦਿੰਦੇ ਸਨ
46 ਅਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀਂ ਰੋਟੀ ਤੋਂੜਦੇ ਓਹ ਖਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛੱਕਦੇ ਸਨ
47 ਅਤੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ ਅਤੇ ਪ੍ਰਭੁ ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ।।

Acts 2:1 Punjabi Language Bible Words basic statistical display

COMING SOON ...

×

Alert

×