Bible Languages

Indian Language Bible Word Collections

Bible Versions

Books

1 Kings Chapters

1 Kings 4 Verses

Bible Versions

Books

1 Kings Chapters

1 Kings 4 Verses

1 ਐਉਂ ਸੁਲੇਮਾਨ ਪਾਤਸ਼ਾਹ ਸਾਰੇ ਇਸਰਾਏਲ ਉੱਤੇ ਪਾਤਸ਼ਾਹ ਹੋ ਗਿਆ
2 ਉਸ ਦੇ ਸਰਦਾਰ ਏਹ ਸਨ ਸਾਦੋਕ ਜਾਜਕ ਦਾ ਪੁੱਤ੍ਰ ਅਜ਼ਰਯਾਹ
3 ਅਤੇ ਸ਼ੀਸਾ ਦੇ ਪੁੱਤ੍ਰ ਅਲੀ ਹੋਰਫ ਅਰ ਅਹੀਯਾਹ ਏਹ ਲਿਖਾਰੀ ਸਨ ਅਤੇ ਅਹੀਲੂਦ ਦਾ ਪੁੱਤ੍ਰ ਯਹੋਸ਼ਾਫਾਟ ਇਤਹਾਸ ਦਾ ਲਿਖਾਰੀ ਸੀ
4 ਅਤੇ ਯਹੋਯਾਦਾ ਦਾ ਪੁੱਤ੍ਰ ਬਨਾਯਾਹ ਸੈਨਾਪਤੀ ਅਤੇ ਸਾਦੋਕ ਅਰ ਅਬਯਾਥਾਰ ਜਾਜਕ ਸਨ
5 ਅਤੇ ਨਾਥਾਨ ਦਾ ਪੁੱਤ੍ਰ ਅਜ਼ਰਯਾਹ ਭੰਡਾਰੀਆਂ ਦੇ ਉੱਤੇ ਸੀ ਅਤੇ ਨਾਥਾਨ ਦਾ ਪੁੱਤ੍ਰ ਜ਼ਾਬੂਦ ਜਾਜਕ ਸੀ ਅਤੇ ਉਹ ਪਾਤਸ਼ਾਹ ਦਾ ਮਿਤ੍ਰ ਸੀ
6 ਅਤੇ ਅਹੀਸ਼ਾਰ ਘਰਾਣੇ ਉੱਤੇ ਸੀ ਅਤੇ ਅਬਦਾ ਦਾ ਪੁੱਤ੍ਰ ਅਦੋਨੀਰਾਮ ਬੇਗਾਰੀਆਂ ਉੱਤੇ ਸੀ।।
7 ਸੁਲੇਮਾਨ ਨੇ ਸਾਰੇ ਇਸਰਾਏਲ ਉੱਤੇ ਬਾਰਾਂ ਭੰਡਾਰੀ ਠਹਿਰਾਏ ਜਿਹੜੇ ਪਾਤਸ਼ਾਹ ਅਤੇ ਉਸ ਦੇ ਘਰਾਣੇ ਲਈ ਰਸਤ ਲਿਆਉਣ। ਉਨ੍ਹਾਂ ਵਿੱਚੋਂ ਇੱਕ ਇੱਕ ਜਣਾ ਵਰਹੇ ਵਿੱਚ ਇੱਕ ਮਹੀਨਾ ਰਸਤ ਲਿਆਉਂਦਾ ਸੀ
8 ਉਨ੍ਹਾਂ ਦੇ ਨਾਉਂ ਏਹ ਸਨ, ਬਨਹੂਰ ਅਫਰਾਈਮ ਦੇ ਪਹਾੜ ਵਿੱਚ
9 ਬਨ-ਦਕਰ, ਮਾਕਸ, ਸਆਲਬੀਮ, ਬੈਤ-ਸਮਸ਼ ਅਤੇ ਏਲੋਨ-ਬੈਤ-ਹਨਾਨ ਦੇ ਵਿੱਚ
10 ਬਨ-ਹਸਦ ਅਰੁਬੋਥ ਵਿੱਚ ਜਿਸ ਲਈ ਸੋਕੋਹ ਅਰ ਹੇਫਰ ਦਾ ਸਾਰਾ ਦੇਸ ਸੀ
11 ਬਨ-ਅਬੀਨਾਦਾਬ ਦੋਰ ਦੀ ਸਾਰੀ ਚੜ੍ਹਾਈ ਵਿੱਚ ਜਿਸ ਦੀ ਪਤਨੀ ਸੁਲੇਮਾਨ ਦੀ ਧੀ ਟਾਫਥ ਸੀ
12 ਅਹੀਲੂਦ ਦਾ ਪੁੱਤ੍ਰ ਬਆਨਾ ਤਾਨਾਕ ਅਤੇ ਮਗਿੱਦੋ ਅਤੇ ਸਾਰਾ ਬੈਤ-ਸ਼ਾਨ ਵਿੱਚ ਜਿਹੜਾ ਸਾਰਥਾਨਾਹ ਦੇ ਨਾਲ ਸੀ ਅਤੇ ਯਿਜ਼ਰਾਏਲ ਦੀ ਨਿਵਾਨ ਵਿੱਚ ਸੀ ਬੈਤ-ਸ਼ਾਨ ਤੋਂ ਆਬੋਲ ਮਹੋਲਾਹ ਤੀਕ ਅਤੇ ਯਾਕਮਆਮ ਦੇ ਪਾਰ ਤੀਕ
13 ਬਨ ਗਬਰ ਰਾਮੋਥ ਗਿਲਆਦ ਵਿੱਚ ਅਤੇ ਮਨੱਸ਼ਹ ਦੇ ਪੁੱਤ੍ਰ ਯਾਈਰ ਦੇ ਪਿੰਡ ਜੋ ਗਿਲਆਦ ਵਿੱਚ ਸਨ ਉਹ ਦੇ ਸਨ ਅਰ ਅਰਗੋਬ ਦੇ ਹਿੱਸੇ ਨਾਲ ਜੋ ਬਾਸ਼ਾਨ ਵਿੱਚ ਸੀ ਅਰਥਾਤ ਸੱਠ ਵੱਡੇ ਅਤੇ ਫਸੀਲ ਵਾਲੇ ਪਿੱਤਲ ਦੇ ਅਰਲਾਂ ਵਾਲੇ ਸ਼ਹਿਰ ਉਸ ਦੇ ਸਨ
14 ਇੱਦੋ ਦਾ ਪੁੱਤ੍ਰ ਅਹੀਨਾਦਾਬ ਮਹਨਇਮ ਵਿੱਚ
15 ਅਹੀਮਆਸ ਨਫਤਾਲੀ ਵਿੱਚ ਨਾਲੇ ਉਸ ਨੇ ਸੁਲੇਮਾਨ ਦੀ ਧੀ ਬਾਮਰਥ ਨੂੰ ਵਿਆਹ ਲਿਆ
16 ਹੂਸ਼ਈ ਦਾ ਪੁੱਤ੍ਰ ਬਅਨਾ ਆਸ਼ੇਰ ਵਿੱਚ ਅਰ ਆਲੋਥ ਵਿੱਚ
17 ਪਾਰੂਆਹ ਦਾ ਪੁੱਤ੍ਰ ਯਹੋਸ਼ਾਫਾਟ ਯਿੱਸਾਕਾਰ ਵਿੱਚ
18 ਏਲਾ ਦਾ ਪੁੱਤ੍ਰ ਸ਼ਿਮਾਈ ਬਿਨਯਾਮੀਨ ਵਿੱਚ
19 ਊਰੀ ਦਾ ਪੁੱਤ੍ਰ ਗਬਰ ਗਿਲਆਦ ਦੇ ਦੇਸ ਵਿੱਚ ਜੋ ਅੰਮੋਰੀਆਂ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦਾ ਦੇਸ ਸੀ ਉਸ ਦੇਸ ਦਾ ਉਹ ਇਕੱਲਾ ਭੰਡਾਰੀ ਸੀ
20 ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ।।
21 ਸੁਲੇਮਾਨ ਸਾਰੀਆਂ ਪਾਤਸ਼ਾਹੀਆਂ ਉੱਤੇ ਰਾਜ ਕਰਦਾ ਸੀ ਫਰਾਤ ਦਰਿਆ ਤੋਂ ਲੈ ਕੇ ਫਲਿਸਤੀਨ ਤੀਕ ਅਰ ਮਿਸਰ ਦੀ ਹੱਦ ਤੀਕ। ਓਹ ਉਸ ਨੂੰ ਨਜ਼ਰਾਨੇ ਦਿੰਦੇ ਸਨ ਅਤੇ ਸੁਲੇਮਾਨ ਦੇ ਜੀਉਣ ਦੇ ਸਾਰੇ ਦਿਨ ਉਹ ਦੀ ਟਹਿਲ ਕਰਦੇ ਰਹੇ।।
22 ਸੁਲੇਮਾਨ ਦੀ ਇੱਕ ਦਿਨ ਦੀ ਏਹ ਰਸਤ ਸੀ ਅਰਥਾਤ ਦੋ ਸੌ ਪੱਚੀ ਮਣ ਮੈਦਾ, ਚਾਰ ਸੌ ਪੰਜਾਹ ਮਣ ਆਟਾ,
23 ਦਸ ਮੋਟੇ ਬਲਦ ਅਤੇ ਚਰਾਈ ਵਿੱਚੋਂ ਵੀਹ ਬਲਦ ਇੱਕ ਸੌ ਭੇਡਾਂ ਅਤੇ ਉਨ੍ਹਾਂ ਤੋਂ ਵੱਧ ਚਿਕਾਰੇ ਅਤੇ ਹਰਨ ਅਤੇ ਪਾਹੜੇ ਅਤੇ ਮੋਟੇ ਮੋਟੇ ਕੁੱਕੜ
24 ਕਿਉਂ ਜੋ ਉਹ ਦਰਿਆ ਦੇ ਦੇਸ ਪਾਸੇ ਤਿਫਸਾਹ ਤੋਂ ਲੈ ਕੇ ਅੱਜ਼ਾਹ ਤੀਕ ਉਨ੍ਹਾਂ ਸਾਰਿਆਂ ਰਾਜਿਆਂ ਉੱਤੇ ਜੋ ਦਰਿਆ ਦੇ ਏਸ ਪਾਸੇ ਸਨ ਰਾਜ ਕਰਦਾ ਸੀ ਅਤੇ ਉਨ੍ਹਾਂ ਨਾਲ ਜੋ ਉਸ ਦੇ ਆਲੇ ਦੁਆਲੇ ਸਨ ਸੁਲਾਹ ਰੱਖਦਾ ਸੀ
25 ਅਤੇ ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸੁਲੇਮਾਨ ਦੇ ਸਭ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ
26 ਅਤੇ ਸੁਲੇਮਾਨ ਦੇ ਰਥਾਂ ਦੇ ਘੋੜਿਆ ਲਈ ਚਾਲੀ ਹਜ਼ਾਰ ਤੇਬੇਲੇ ਸਨ ਅਤੇ ਬਾਰਾਂ ਹਜ਼ਾਰ ਘੋੜ ਚੜ੍ਹੇ ਸਨ
27 ਅਤੇ ਏਹ ਰਜਵਾੜੇ ਆਪਣੀ ਵਾਰੀ ਉੱਤੇ ਇੱਕ ਮਹੀਨਾ ਭਰ ਸੁਲੇਮਾਨ ਪਾਤਸ਼ਾਹ ਲਈ ਅਤੇ ਉਨ੍ਹਾਂ ਸਭਨਾਂ ਲਈ ਜੋ ਸੁਲੇਮਾਨ ਪਾਤਸ਼ਾਹ ਦੇ ਲੰਗਰ ਵਿੱਚੋਂ ਖਾਂਦੇ ਸਨ ਰਸਤ ਅੱਪੜਾਉਂਦੇ ਸਨ ਅਤੇ ਏਸ ਗੱਲ ਵਿੱਚ ਓਹ ਕਿਸੇ ਚੀਜ਼ ਦੀ ਕਮੀ ਨਹੀਂ ਰੱਖਦੇ ਸਨ
28 ਘੋੜਿਆਂ ਅਤੇ ਸਾਹਨਾਂ ਲਈ ਜੌਂ ਅਤੇ ਤੂੜੀ ਜਿੱਥੇ ਕਿਤੇ ਏਹ ਹੁੰਦੇ ਸਨ ਓਥੋਂ ਇੱਕ ਇੱਕ ਮਨੁੱਖ ਆਪਣੀ ਮਰਜਾਦਾ ਅਨੁਸਾਰ ਲਿਆਉਂਦਾ ਸੀ।।
29 ਪਰਮੇਸ਼ੁਰ ਨੇ ਸੁਲੇਮਾਨ ਨੂੰ ਬੁੱਧੀ ਅਤੇ ਸਮਝ ਬਹੁਤ ਹੀ ਵਧੀਕ ਦਿੱਤੀ ਅਤੇ ਖੁੱਲਾ ਮਨ ਸਮੁੰਦਰ ਦੇ ਕੰਢੇ ਦੀ ਰੇਤ ਵਾਂਙੁ
30 ਅਤੇ ਸੁਲੇਮਾਨ ਦੀ ਬੁੱਧੀ ਸਾਰੇ ਪੂਰਬੀਆਂ ਦੀ ਬੁੱਧੀ ਨਾਲੋਂ ਅਤੇ ਮਿਸਰ ਦੀ ਸਾਰੀ ਬੁੱਧੀ ਨਾਲੋਂ ਬਹੁਤ ਵਧੀਕ ਸੀ
31 ਕਿਉਂ ਜੋ ਉਹ ਸਭਨਾਂ ਆਦਮੀਆਂ ਨਾਲੋਂ ਅਰਥਾਤ ਏਥਾਨ ਅਜ਼ਰਾਹੀ ਅਰ ਹੇਮਾਨ ਅਰ ਮਾਹੋਲ ਦੇ ਪੁੱਤ੍ਰ ਕਲਕੋਲ ਅਰ ਦਰਦਾ ਨਾਲੋਂ ਬੁੱਧਵਾਨ ਸੀ ਅਤੇ ਉਸ ਦਾ ਨਾਉਂ ਆਲੇ ਦੁਆਲੇ ਦੀਆਂ ਸਾਰੀਆਂ ਕੌਮਾਂ ਵਿੱਚ ਉੱਘਾ ਸੀ
32 ਉਸ ਨੇ ਤਿੰਨ ਹਜ਼ਾਰ ਕਹਾਉਤਾਂ ਰਚੀਆਂ ਅਤੇ ਇੱਕ ਹਜ਼ਾਰ ਪੰਜ ਉਸ ਦੇ ਗੀਤ ਸਨ
33 ਅਤੇ ਉਹ ਰੁੱਖਾਂ ਉੱਤੇ ਵੀ ਬੋਲਿਆ ਦਿਆਰ ਤੋਂ ਲੈ ਕੇ ਜੋ ਲਬਾਨੋਨ ਵਿੱਚ ਹੈ ਉਸ ਜ਼ੂਫੇ ਤੀਕ ਜੋ ਕੰਧਾਂ ਉੱਤੇ ਉਗੱਦਾ ਹੈ ਅਤੇ ਉਹ ਪਸੂਆਂ ਉੱਤੇ ਅਰ ਪੰਛੀਆਂ ਅਰ ਘਿਸਰਨ ਵਾਲਿਆਂ ਅਰ ਮੱਛੀਆਂ ਉੱਤੇ ਬੋਲਿਆ
34 ਤਾਂ ਸਾਰੀਆਂ ਜਾਤੀਆਂ ਵਿੱਚੋਂ ਸਾਰੀ ਧਰਤੀ ਦਿਆਂ ਪਾਤਸ਼ਾਹਾਂ ਵੱਲੋਂ ਲੋਕ ਜਿਨ੍ਹਾਂ ਨੇ ਸੁਲੇਮਾਨ ਦੀ ਬੁੱਧੀ ਦੇ ਵਿਖੇ ਸੁਣਿਆ ਸੀ ਉਸ ਦੀ ਬੁੱਧੀ ਸੁਣਨ ਲਈ ਆਏ।।

1-Kings 4:1 Punjabi Language Bible Words basic statistical display

COMING SOON ...

×

Alert

×