Bible Languages

Indian Language Bible Word Collections

Bible Versions

Books

1 Chronicles Chapters

1 Chronicles 21 Verses

Bible Versions

Books

1 Chronicles Chapters

1 Chronicles 21 Verses

1 ਸ਼ਤਾਨ ਇਸਰਾਏਲ ਦੇ ਵਿਰੁੱਧ ਉੱਠਿਆ ਅਤੇ ਉਸ ਨੇ ਦਾਊਦ ਦੇ ਮਨ ਨੂੰ ਪ੍ਰੇਰਿਆ ਜੋ ਉਹ ਇਸਰਾਏਲ ਦੀ ਗਿਣਤੀ ਕਰੇ
2 ਅਰ ਦਾਊਦ ਨੇ ਯੋਆਬ ਨੂੰ ਅਤੇ ਲੋਕਾਂ ਦੇ ਸਰਦਾਰਾਂ ਨੂੰ ਇਹ ਆਗਿਆ ਦਿੱਤੀ ਭਈ ਜਾਓ, ਬਏਰਸ਼ਬਾ ਤੋਂ ਲੈ ਕੇ ਦਾਨ ਤੋੜੀ ਇਸਰਾਏਲ ਦੀ ਗਿਣਤੀ ਕਰੋ ਅਰ ਫੇਰ ਮੁੜ ਕੇ ਮੈਨੂੰ ਗਿਣਤੀ ਦੱਸੋ ਜੋ ਮੈਂ ਜਾਣ ਲਵਾਂ
3 ਪਰ ਯੋਆਬ ਨੇ ਆਖਿਆ, ਯਹੋਵਾਹ ਆਪਣੀ ਪਰਜਾ ਇਸ ਨਾਲੋਂ ਵੀ ਸੌ ਗੁਣਾ ਵਧੀਕ ਕਰੇ, ਪਰ ਹੇ ਮੇਰੇ ਸੁਆਮੀ ਮਹਾਰਾਜ, ਕੀ ਏਹ ਸਾਰਿਆਂ ਦੇ ਸਾਰੇ ਮੇਰੇ ਸੁਆਮੀ ਦੇ ਦਾਸ ਨਹੀਂ ਹਨ? ਫੇਰ ਮੇਰੇ ਸੁਆਮੀ ਇਸ ਗੱਲ ਦੀ ਚਾਹਣਾ ਕਿਉਂ ਕਰਦਾ ਹੈ? ਆਪ ਕਾਹ ਨੂੰ ਇਸਰਾਏਲ ਦੇ ਲਈ ਅਪਰਾਧੀ ਹੋਣ ਦਾ ਕਾਰਨ ਹੋਵੇ?
4 ਪਰ ਪਾਤਸ਼ਾਹ ਦੀ ਆਗਿਆ ਯੋਆਬ ਉੱਤੇ ਪਰਬਲ ਹੋਈ ਸੋ ਯੋਆਬ ਤੁਰ ਗਿਆ ਅਤੇ ਸਾਰੇ ਇਸਰਾਏਲ ਦੇ ਦੇਸ ਦੇ ਵਿੱਚੋਂ ਲੰਘ ਕੇ ਯਰੂਸ਼ਲਮ ਨੂੰ ਮੁੜ ਆਇਆ।।
5 ਤਾਂ ਯੋਆਬ ਨੇ ਲੋਕਾਂ ਦੀ ਗਿਣਤੀ ਦਾ ਚਿੱਠਾ ਦਾਊਦ ਨੂੰ ਦਿੱਤਾ ਅਤੇ ਸਾਰੇ ਇਸਰਾਏਲ ਤੇ ਤਲਵਾਰ ਧਾਰੀਆਂ ਦੀ ਗਿਣਤੀ ਯਾਰਾਂ ਲੱਖ ਸੀ ਅਰ ਯਹੂਦਾਹ ਦੇ ਚਾਰ ਲੱਖ ਸੱਤਰ ਹਜ਼ਾਰ ਤਰਵਾਰੀਏ ਸਨ
6 ਪਰ ਉਸ ਨੇ ਇਨ੍ਹਾਂ ਦੇ ਵਿੱਚ ਲੇਵੀ ਅਤੇ ਬਿਨਯਾਮੀਨ ਦੇ ਲੋਕਾਂ ਦੀ ਗਿਣਤੀ ਨਾ ਕੀਤੀ ਕਿਉਂ ਜੋ ਯੋਆਬ ਨੂੰ ਪਾਤਸ਼ਾਹ ਦੀ ਆਗਿਆ ਅੱਤ ਘਿਨਾਉਣੀ ਸੀ
7 ਅਤੇ ਪਰਮੇਸ਼ੁਰ ਨੂੰ ਇਹ ਗੱਲ ਡਾਢੀ ਅਣਭਾਉਂਦੀ ਸੀ, ਇਸ ਲਈ ਉਸ ਨੇ ਇਸਰਾਏਲ ਨੂੰ ਮਾਰਿਆ
8 ਤਾਂ ਦਾਊਦ ਨੇ ਪਰਮੇਸ਼ੁਰ ਦੀ ਦਰਗਾਹ ਵਿੱਚ ਅਰਜ਼ ਕੀਤੀ, ਮੈਥੋਂ ਵੱਡਾ ਪਾਪ ਹੋਇਆ, ਜੋ ਮੈਂ ਇਹ ਕੰਮ ਕੀਤਾ, ਪਰ ਹੁਣ ਆਪਣੇ ਸੇਵਕ ਦਾ ਪਾਪ ਖਿਮਾ ਕਰ, ਜੋ ਮੈਂ ਇਹ ਅਜੋਗ ਕੰਮ ਕੀਤਾ ਹੈ।।
9 ਯਹੋਵਾਹ ਨੇ ਦਾਊਦ ਦੇ ਅਗੰਮ ਗਿਆਨੀ ਗਾਦ ਨੂੰ ਆਗਿਆ ਦਿੱਤੀ
10 ਭਈ ਤੂੰ ਜਾਹ, ਅਰ ਦਾਊਦ ਨੂੰ ਐਉਂ ਆਖ ਭਈ ਯਹੋਵਾਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਂ ਰੱਖਦਾ ਹਾਂ, ਤੂੰ ਉਨ੍ਹਾਂ ਵਿਚੋਂ ਇੱਕ ਚੁਣ ਲੈ, ਜੋ ਮੈਂ ਤੇਰੇ ਉੱਤੇ ਉਹ ਭੇਜ ਦਵਾਂ
11 ਗੱਲ ਕਾਹਦੀ, ਗਾਦ ਦਾਊਦ ਕੋਲ ਆਇਆ ਅਰ ਉਸ ਨੂੰ ਆਖਿਆ ਕਿ ਯਹੋਵਾਹ ਦੀ ਇਹ ਆਗਿਆ ਹੈ ਜੋ ਤੂੰ ਇਨ੍ਹਾਂ ਵਿੱਚੋਂ ਇੱਕ ਚੁਣ ਲੈ
12 ਯਾ ਤਿੰਨ ਵਰਿਆਂ ਦਾ ਅੰਨ ਕਾਲ ਹੋਵੇ ਯਾ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਤਿੰਨਾਂ ਮਹੀਨਿਆਂ ਤੋੜੀ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰੀਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਯਾ ਤਿੰਨਾਂ ਦਿਨਾਂ ਤਕ ਯਹੋਵਾਹ ਦੀ ਤਲਵਾਰ, ਅਰਥਾਤ ਮਹਾਂ ਮਰੀ, ਦੇਸ ਵਿੱਚ ਹੋਵੇ ਅਰ ਯਹੋਵਾਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਸ਼ਟ ਕਰਦਾ ਫਿਰੇ। ਹੁਣ ਵਿਚਾਰ ਕੇ ਦੱਸ, ਜੋ ਮੈਂ ਆਪਣੇ ਘੱਲਣ ਵਾਲੇ ਨੂੰ ਕੀ ਉੱਤਰ ਦੇਵਾਂ
13 ਦਾਊਦ ਨੇ ਗਾਦ ਨੂੰ ਆਖਿਆ, ਮੈਂ ਤਾਂ ਵੱਡੀ ਦੁਬਧਾ ਵਿੱਚ ਪੈ ਗਿਆ ਹਾਂ, ਮੈਂ ਯਹੋਵਾਹ ਦੇ ਹੁੱਥ ਵਿੱਚ ਹੁਣ ਪਵਾਂ, ਕਿਉਂ ਜੋ ਉਸ ਦੀਆਂ ਦਯਾਂ ਬਹੁਤ ਵਡੀਆਂ ਹਨ, ਪਰ ਮਨੁੱਖ ਦੇ ਹੱਥ ਵਿੱਚ ਨਾ ਪਵਾਂ।।
14 ਸੋ ਯਹੋਵਾਹ ਨੇ ਇਸਰਾਏਲ ਉੱਤੇ ਮਹਾ ਮਰੀ ਘੱਲ ਦਿੱਤੀ ਅਰ ਇਸਰਾਏਲ ਵਿੱਚੋਂ ਸੱਤਰ ਹਜ਼ਾਰ ਜਣੇ ਮਰ ਗਏ
15 ਅਰ ਪਰਮੇਸ਼ੁਰ ਨੇ ਇੱਕ ਦੂਤ ਯਰੂਸਲਮ ਨੂੰ ਘੱਲ ਦਿੱਤਾ, ਜੋ ਉਹ ਨਾਸ ਕਰੇ ਜਾਂ ਉਸ ਨੇ ਉਸ ਦੇ ਨਾਸ ਕਰਨ ਨੂੰ ਲੱਕ ਬੱਧਾ ਹੀ ਸੀ, ਤਾਂ ਯਹੋਵਾਹ ਵੇਖ ਕੇ ਉਸ ਉੱਪਦਰ ਤੋਂ ਪਛਤਾਇਆ ਅਤੇ ਉਸ ਨਸ਼ਟ ਕਰਨ ਵਾਲੇ ਦੂਤ ਨੂੰ ਆਗਿਆ ਦਿੱਤੀ, ਬੱਸ ਠਹਿਰ ਜਾਹ, ਹੁਣ ਆਪਣਾ ਹੱਥ ਖਿੱਚ ਲੈ, ਅਤੇ ਯਹੋਵਾਹ ਦਾ ਦੂਤ ਅਜੇ ਯਬੂਸੀ ਆਰਨਾਨ ਦੇ ਪਿੜ ਕੋਲ ਖੜੋਤਾ ਸੀ,
16 ਤਾਂ ਦਾਊਦ ਨੇ ਆਪਣੀਆਂ ਅੱਖਾਂ ਉਤਾਹਾਂ ਕਰ ਕੇ ਕੀ ਡਿੱਠਾ, ਜੋ ਯਹੋਵਾਹ ਦਾ ਦੂਤ ਅਕਾਸ਼ ਅਤੇ ਧਰਤੀ ਦੇ ਵਿਚਕਾਰ ਖਲੋਤਾ ਹੋਇਆ ਹੈ ਅਰ ਉਸ ਦੇ ਹੱਥ ਵਿੱਚ ਨੰਗੀ ਤਲਵਾਰ ਯਰੂਸ਼ਲਮ ਦੀ ਵੱਲ ਧੂਹੀ ਹੋਈ ਹੈ, ਤਾਂ ਦਾਊਦ ਅਤੇ ਬਜ਼ੁਰਗ ਤੱਪੜ ਪਹਿਨੇ ਹੋਏ ਮੂੰਹ ਦੇ ਭਾਰ ਡਿੱਗ ਪਏ
17 ਅਰ ਦਾਊਦ ਨੇ ਪਰਮੇਸ਼ੁਰ ਦੇ ਅੱਗੇ ਬੇਨਤੀ ਕਰ ਕੇ ਆਖਿਆ, ਕੀ ਮੈਂ ਹੀ ਇਹ ਆਗਿਆ ਨਹੀਂ ਦਿੱਤੀ ਸੀ, ਜੋ ਲੋਕਾਂ ਦੀ ਗਿਣਤੀ ਕੀਤੀ ਜਾਵੇ? ਪਾਪ ਤਾਂ ਮੈਂ ਕੀਤਾ ਹੈ ਅਰ ਸੱਚ ਮੁੱਚ ਦੋਸ਼ ਮੇਰਾ ਹੈ, ਪਰ ਇਨ੍ਹਾਂ ਭੇਡਾਂ ਨੇ ਕੀ ਅਪਰਾਧ ਕੀਤਾ ਹੈ? ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੇਰਾ ਹੱਥ ਮੇਰੇ ਅਤੇ ਮੇਰੇ ਵੱਡਿਆਂ ਦੀ ਕੁਲ ਉੱਤੇ ਲੰਮਾ ਹੋਵੇ, ਨਾ ਕਿ ਤੇਰੇ ਲੋਕਾਂ ਉੱਤੇ, ਜੋ ਓਹ ਬਵਾ ਵਿੱਚ ਫਸ ਜਾਣ!।।
18 ਤਾਂ ਯਹੋਵਾਹ ਦੇ ਦੂਤ ਨੇ ਗਾਦ ਨੂੰ ਆਗਿਆ ਦਿੱਤੀ, ਭਈ ਦਾਊਦ ਨੂੰ ਆਖੋ ਜੋ ਦਾਊਦ ਉਤਾਂਹ ਚੜ ਜਾਏ ਕਿ ਯਬੂਸੀ ਆਰਨਾਨ ਦੇ ਪਿੜ ਉੱਤੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਏ
19 ਤਾਂ ਦਾਊਦ ਗਾਦ ਦੀ ਆਗਿਆ ਅਨੁਸਾਰ, ਜਿਹੜੀ ਉਸ ਨੇ ਯਹੋਵਾਹ ਦੇ ਨਾਮ ਉੱਤੇ ਦਿੱਤੀ ਸੀ ਚੜ੍ਹ ਗਿਆ
20 ਅਰ ਆਰਨਾਨ ਨੇ ਪਿਛਾਂਹ ਮੁੜ ਕੇ ਦੂਤ ਨੂੰ ਡਿੱਠਾ ਅਰ ਉਸ ਦੇ ਚੌਹਾਂ ਪੁੱਤ੍ਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਦਿੱਤਾ, ਉਸ ਵੇਲੇ ਆਰਨਾਨ ਕਣਕ ਦਾਗਾਹ ਪਾਉਂਦਾ ਸੀ
21 ਅਤੇ ਦਾਊਦ ਆਰਨਾਨ ਦੇ ਕੋਲ ਆਉਂਦਾ ਹੀ ਸੀ, ਤਾਂ ਆਰਨਾਨ ਨੇ ਅੱਖੀਆਂ ਪੱਟ ਕੇ ਦਾਊਦ ਨੂੰ ਡਿੱਠਾ, ਅਰ ਪਿੜ ਤੋਂ ਬਾਹਰ ਜਾ ਕੇ ਦਾਊਦ ਅੱਗੇ ਡੰਡੌਤ ਕੀਤੀ
22 ਤਾਂ ਦਾਊਦ ਨੇ ਆਰਨਾਨ ਨੂੰ ਆਖਿਆ, ਇਸ ਪਿੜ ਦਾ ਥਾਂ ਮੈਨੂੰ ਦੇਹ ਜੋ ਮੈਂ ਇਸ ਦੇ ਉੱਤੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਵਾਂ। ਮੈਥੋਂ ਇਸ ਦਾ ਪੂਰਾ ਮੁੱਲ ਲੈ ਕੇ ਮੈਨੂੰ ਦੇ ਦੇਹ ਤਾਂ ਲੋਕਾਂ ਦੇ ਸਿਰ ਉੱਤੋਂ ਬਵਾ ਹਟ ਜਾਏ
23 ਅਤੇ ਆਰਨਾਨ ਨੇ ਦਾਊਦ ਨੂੰ ਅੱਗੋਂ ਆਖਿਆ, ਨਿਸੰਗ ਆਪਣੇ ਵਾਸਤੇ ਲੈ ਲਓ ਅਰ ਜਿਵੇਂ ਮੇਰੇ ਸੁਆਮੀ ਪਾਤਸ਼ਾਹ ਨੂੰ ਭਾਉਂਦਾ ਹੈ, ਤਿਵੇਂ ਕਰੋ, ਵੇਖੋ, ਮੈਂ ਤਾਂ ਹੋਮ ਦੀਆਂ ਬਲੀਆਂ ਦੇ ਲਈ ਬਲਦ ਅਤੇ ਗਾਹ ਦੀ ਸਾਰੀ ਸਮਿਗ੍ਰੀ ਬਾਲਣ ਵਾਸਤੇ, ਅਤੇ ਅੰਨ ਦੀ ਭੇਟ ਵਾਸਤੇ ਕਣਕ, ਮੈਂ ਸਭ ਕੁਝ ਦਿੰਦਾ ਹਾਂ
24 ਤਾਂ ਦਾਊਦ ਪਾਤਸ਼ਾਹ ਨੇ ਆਰਨਾਨ ਨੂੰ ਆਖਿਆ, ਨਹੀਂ ਜੀ, ਸੱਚ ਮੁੱਚ ਮੈਂ ਤਾਂ ਉਹ ਦਾ ਪੂਰਾ ਪੂਰਾ ਮੁੱਲ ਦੇ ਕੇ ਉਸ ਨੂੰ ਖਰੀਦਾਂਗਾ ਕਿਉਂ ਜੋ ਮੈਂ ਤਾਂ ਯਹੋਵਾਹ ਦੇ ਲਈ ਤੇਰਾ ਮਾਲ ਨਹੀਂ ਲਵਾਂਗਾ, ਨਾ ਮੁੱਲ ਤੋਂ ਬਿਨਾ ਹੋਮ ਚੜਾਵਾਂਗਾ
25 ਗੱਲ ਕਾਹਦੀ, ਦਾਊਦ ਨੇ ਆਰਨਾਨ ਨੂੰ ਉੱਸੇ ਥਾਂ ਦੇ ਲਈ ਛੇ ਸੌ ਰੁਪਏ ਸੋਨਾ ਤੋਲ ਕੇ ਦਿੱਤਾ,
26 ਅਰ ਦਾਊਦ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ, ਅਤੇ ਹੋਮ ਦੀਆਂ ਬਲੀਆਂ ਅਰ ਸੁਖ ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਅਰ ਉਹ ਨੇ ਅਕਾਸ਼ ਤੋਂ ਹੋਮ ਦੀ ਜਗਵੇਦੀ ਉੱਤੇ ਅੱਗ ਘੱਲ ਕੇ ਉਸ ਨੂੰ ਉੱਤਰ ਦਿੱਤਾ
27 ਅਰ ਯਹੋਵਾਹ ਨੇ ਉਸ ਦੂਤ ਨੂੰ ਆਗਿਆ ਦਿੱਤੀ, ਤਦ ਉਸ ਨੇ ਆਪਣੀ ਤਲਵਾਰ ਫੇਰ ਮਿਆਨ ਵਿੱਚ ਕੀਤੀ।।
28 ਉਸ ਵੇਲੇ ਜਦ ਦਾਊਦ ਨੇ ਡਿੱਠਾ, ਜੋ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿੱਚ ਉਸ ਨੂੰ ਉੱਤਰ ਦਿੱਤਾ, ਤਦ ਉਸ ਨੇ ਉੱਥੇ ਬਲੀਦਾਨ ਚੜ੍ਹਾਇਆ
29 ਕਿਉਂ ਜੋ ਉਸ ਵੇਲੇ ਯਹੋਵਾਹ ਦਾ ਡੇਹਰਾ ਜਿਹੜਾ ਮੂਸਾ ਨੇ ਉਜਾੜ ਵਿੱਚ ਬਣਾਇਆ ਸੀ ਅਤੇ ਹੋਮ ਦੀ ਬਲੀ ਦੀ ਜਗਵੇਦੀ ਗਿਬਾਓਨ ਦੇ ਉੱਚੇ ਥਾਂ ਉੱਤੇ ਸਨ
30 ਪਰ ਦਾਊਦ ਪਰਮੇਸ਼ੁਰ ਦੀ ਭਾਲ ਵਿੱਚ ਉੱਥੇ ਉਹ ਦੇ ਅੱਗੇ ਬੇਨਤੀ ਕਰਨ ਲਈ ਨਾ ਜਾ ਸੱਕਿਆ ਕਿਉਂ ਜੋ ਉਹ ਯਹੋਵਾਹ ਦੇ ਦੂਤ ਦੀ ਤਲਵਾਰ ਤੋਂ ਡਰਦਾ ਸੀ।।

1-Chronicles 21:1 Punjabi Language Bible Words basic statistical display

COMING SOON ...

×

Alert

×