Bible Languages

Indian Language Bible Word Collections

Bible Versions

Books

1 Chronicles Chapters

1 Chronicles 16 Verses

Bible Versions

Books

1 Chronicles Chapters

1 Chronicles 16 Verses

1 ਸੋ ਓਹ ਪਰਮੇਸ਼ੁਰ ਦੇ ਸੰਦੂਕ ਨੂੰ ਚੁੱਕ ਲਿਆਏ ਅਰ ਉਸ ਨੇ ਉਸ ਤੰਬੂ ਵਿੱਚ ਜਿਹੜਾ ਦਾਊਦ ਨੇ ਉਸ ਦੇ ਲਈ ਖੜਾ ਕੀਤਾ ਸੀ ਰੱਖ ਦਿੱਤਾ ਅਤੇ ਹੋਮ ਦੀਆਂ ਬਲੀਆਂ ਅਰ ਸੁਖਸਾਂਦ ਦੀਆਂ ਭੇਟਾਂ ਪਰਮੇਸ਼ੁਰ ਦੇ ਅੱਗੇ ਚੜ੍ਹਾਈਆਂ
2 ਅਰ ਜਦ ਦਾਊਦ ਹੋਮ ਦੀਆਂ ਬਲੀਆਂ ਅਰ ਸੁਖ ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਚੁੱਕਾ ਤਾਂ ਉਸ ਨੇ ਯਹੋਵਾਹ ਦਾ ਨਾਮ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ
3 ਅਤੇ ਉਸ ਨੇ ਸਾਰੇ ਇਸਰਾਏਲੀ ਲੋਕਾਂ ਨੂੰ ਕੀ ਪੁਰਸ਼, ਕੀ ਇਸਤ੍ਰੀ ਹਰੇਕ ਨੂੰ ਇੱਕ ਇੱਕ ਠਾਣ ਅਤੇ ਇੱਕ ਇੱਕ ਟੁਕੜਾ ਮਾਸ ਦਾ ਅਤੇ ਇੱਕ ਇੱਕ ਪਿੰਨੀ ਦਾਖ ਦੀ ਵੰਡ ਦਿੱਤੀ।।
4 ਉਸ ਨੇ ਲੇਵੀਆਂ ਵਿੱਚੋਂ ਕਈਆਂ ਨੂੰ ਥਾਪਿਆ ਜੋ ਯਹੋਵਾਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ, ਅਰ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਵਾਰਤਾ ਅਰ ਧੰਨਵਾਦ ਅਰ ਉਸਤਤ ਕਰਨ
5 ਅਰਥਾਤ ਆਸਾਫ ਮੁਖੀਆ ਤੇ ਦੂਜੇ ਜ਼ਕਰਯਾਹ, ਯਈਏਲ ਤੇ ਸ਼ਮੀਰਾਮੋਥ ਤੇ ਯਿਹੀਏਲ ਤੇ ਮੱਤਿਥਯਾਹ ਤੇ ਅਲੀਆਬ ਤੇ ਬਨਾਯਾਹ ਤੇ ਓਬੇਦ-ਅਦੋਮ ਤੇ ਯਿਈਏਲ ਨੂੰ, ਸਿਤਾਰਾਂ ਤੇ ਬਰਬਤਾਂ ਦੇ ਨਾਲ ਅਤੇ ਆਸਾਫ ਛੈਣਿਆਂ ਨਾਲ ਵਜਾਉਂਦਾ ਸੀ
6 ਨਾਲੇ ਬਨਾਯਾਹ ਤੇ ਯਹਜ਼ੀਏਲ ਜਾਜਕ ਤੁਰ੍ਹੀਆਂ ਨਾਲ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਅੱਗੇ ਸਦਾ ਵਜਾਉਂਦੇ ਸਨ।।
7 ਉਸੇ ਦਿਨ ਦਾਊਦ ਨੇ ਆਸਾਫ ਤੇ ਉਹ ਦੇ ਭਰਾਵਾਂ ਦੇ ਹੱਥ ਵਿੱਚ ਇਹ ਯਹੋਵਾਹ ਲਈ ਧੰਨਵਾਦ ਦਾ ਗੀਤ ਪਹਿਲੇ ਸੌਂਪ ਦਿੱਤਾ, -
8 ਯਹੋਵਾਹ ਦਾ ਧੰਨਵਾਦ ਕਰੋ, ਉਹ ਦਾ ਨਾਮ ਲੈ ਕੇ ਪੁਕਾਰੋ, ਉੱਮਤਾਂ ਵਿੱਚ ਉਹ ਦੇ ਕਾਰਜਾਂ ਨੂੰ ਪਰਗਟ ਕਰੋ।
9 ਉਹ ਨੂੰ ਗਾਓ, ਉਸ ਲਈ ਭਜਨ ਗਾਓ, ਉਹ ਦਿਆਂ ਸਾਰਿਆਂ ਅਸਚਰਜ ਕੰਮਾਂ ਉੱਤੇ ਧਿਆਨ ਕਰੋ।
10 ਉਹ ਦੇ ਪਵਿੱਤ੍ਰ ਨਾਮ ਉੱਤੇ ਫ਼ਖ਼ਰ ਕਰੋ, ਯਹੋਵਾਹ ਦੇ ਤਾਲਿਬਾਂ ਦੇ ਮਨ ਅੰਨਦ ਹੋਣ।
11 ਯਹੋਵਾਹ ਤੇ ਉਹ ਦੀ ਸਮਰੱਥਾ ਦੀ ਭਾਲ ਕਰੋ, ਸਦਾ ਉਹ ਦੇ ਦਰਸ਼ਨ ਨੂੰ ਲੋਚੋ।
12 ਉਹ ਦੇ ਅਸਚਰਜ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ ਚੇਤੇ ਰੱਖੋ, ਉਹ ਦੇ ਅਚੰਭਿਆਂ ਨੂੰ ਅਤੇ ਉਹ ਦੇ ਮੂੰਹ ਦੇ ਨਿਆਵਾਂ ਨੂੰ ਵੀ।
13 ਹੇ ਉਹ ਦੇ ਦਾਸ ਇਸਰਾਏਲ ਦੇ ਵੰਸ, ਹੇ ਯਾਕੂਬ ਦੀ ਸੰਤਾਨ, ਜਿਹੜੇ ਉਹ ਦੇ ਚੁਣੇ ਹੋਏ ਹੋ,
14 ਉਹੋ ਯਹੋਵਾਹ ਸਾਡਾ ਪਰਮੇਸ਼ੁਰ ਹੈ ਸਾਰੇ ਜਗਤ ਵਿੱਚ ਉਹ ਦੇ ਨਿਆਉਂ ਹਨ।
15 ਉਹ ਦਾ ਨੇਮ ਸਦਾ ਤੀਕਰ ਚੇਤੇ ਰੱਖੋ, ਉਸ ਬਚਨ ਨੂੰ ਜਿਹ ਦਾ ਉਸ ਹਜ਼ਾਰਾਂ ਪੀੜ੍ਹੀਆਂ ਲਈ ਹੁਕਮ ਕੀਤਾ,
16 ਜਿਹੜਾ ਉਹ ਨੇ ਅਬਰਾਹਾਮ ਨਾਲ ਬੰਨ੍ਹਿਆ, ਅਤੇ ਇਸਹਾਕ ਨਾਲ ਉਹ ਦੀ ਸੌਂਹ ਖਾਧੀ,
17 ਅਤੇ ਉਹ ਨੂੰ ਯਾਕੂਬ ਲਈ ਬਿਧੀ ਕਰ ਕੇ ਅਤੇ ਇਸਰਾਏਲ ਲਈ ਅਨੰਤ ਨੇਮ ਕਰ ਕੇ ਪੱਕਾ ਕੀਤਾ।
18 ਅਤੇ ਆਖਿਆ, ਮੈਂ ਕਨਾਨ ਦੇਸ ਤੈਨੂੰ ਦਿਆਂਗਾ ਉਹ ਤੁਹਾਡੀ ਮਿਲਖ ਦਾ ਹਿੱਸਾ ਹੈ,
19 ਜਦ ਤੁਸੀਂ ਗਿਣਤੀ ਵਿੱਚ ਥੋੜੇ ਸਗੋਂ ਬਹੁਤ ਹੀ ਥੋੜੇ ਅਤੇ ਉਹ ਦੇ ਵਿੱਚ ਪਰਦੇਸੀ ਸਾਓ,
20 ਅਤੇ ਓਹ ਕੌਮ ਤੋਂ ਕੌਮ ਵਿੱਚ ਤੇ ਇੱਕ ਰਾਜ ਤੋਂ ਦੂਜੀ ਉੱਮਤ ਵਿੱਚ ਫਿਰਦੇ ਰਹੇ।
21 ਉਸ ਨੇ ਕਿਸੇ ਨੂੰ ਉਨ੍ਹਾਂ ਉੱਤੇ ਧੱਕਾ ਨਾ ਕਰਨ ਦਿੱਤਾ ਸਗੋਂ ਉਨ੍ਹਾਂ ਦੇ ਕਾਰਨ ਰਾਜਿਆਂ ਨੂੰ ਝਿੜਕਿਆ, -
22 ਕਿ ਮੇਰੇ ਮਸਹ ਕੀਤਿਆਂ ਹੋਇਆਂ ਨੂੰ ਨਾ ਛੂਓ, ਤੇ ਮੇਰੇ ਨਬੀਆਂ ਦੀ ਹਾਣ ਨਾ ਕਰੋ!।।
23 ਹੇ ਸਾਰੀ ਸਰਿਸ਼ਟੀ, ਯਹੋਵਾਹ ਲਈ ਗਾਓ, ਉਸ ਦੀ ਮੁਕਤੀ ਦਾ ਦਿਨੋਂ ਦਿਨ ਪਰਚਾਰ ਕਰੋ!
24 ਕੌਮਾਂ ਦੇ ਵਿੱਚ ਉਸ ਦੇ ਪਰਤਾਪ ਦਾ ਅਤੇ ਸਾਰੇ ਲੋਕਾਂ ਵਿੱਚ ਉਸ ਦੇ ਅਸਚਰਜ ਕੰਮਾ ਦਾ ਵਰਨਣ ਕਰੋ।
25 ਏਸ ਲਈ ਭਈ ਯਹੋਵਾਹ ਮਹਾਨ ਤੇ ਅੱਤ ਉਸਤਤ ਜੋਗ ਹੈ, ਉਹ ਸਾਰੇ ਦੇਵਤਿਆਂ ਨਾਲੋਂ ਭੈ ਦਾਇਕ ਹੈ।
26 ਲੋਕਾਂ ਦੇ ਸਾਰੇ ਦੇਵਤੇ ਬੁੱਤ ਹੀ ਹਨ, ਪਰ ਯਹੋਵਾਹ ਨੇ ਅਕਾਸ਼ ਬਣਾਏ।
27 ਮਾਣ ਤੇ ਉਪਮਾ ਉਹ ਦੇ ਹਜ਼ੂਰ ਹਨ, ਬਲ ਤੇ ਅਨੰਦਤਾਈ ਉਸ ਦੇ ਅਸਥਾਨ ਵਿੱਚ ਹਨ।
28 ਹੇ ਲੋਕਾਂ ਦੀਓ ਕੁਲੋ, ਯਹੋਵਾਹ ਨੂੰ ਮੰਨੋ, ਹਾਂ, ਪਰਤਾਪ ਤੇ ਸਮਰੱਥਾ ਯਹੋਵਾਹ ਦੀ ਮੰਨੋ।
29 ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, ਨਜ਼ਰਾਨਾ ਲੈਕੇ ਉਸ ਦੇ ਦਰਬਾਰ ਵਿੱਚ ਆਓ, ਪਵਿੱਤ੍ਰਤਾਈ ਦੀ ਸਜ਼ਾਵਟ ਨਾਲ ਯਹੋਵਾਹ ਨੂੰ ਮੱਥਾ ਟੇਕੋ।
30 ਹੇ ਸਾਰੀ ਸਰਿਸ਼ਟੀ, ਉਸ ਦੇ ਸਨਮੁੱਖ ਥਰ ਥਰ ਕਰੋ! ਜਗਤ ਤਾਂ ਕਾਇਮ ਹੈ, ਉਹ ਨਹੀਂ ਹਿੱਲੇਗਾ।
31 ਅਕਾਸ਼ ਅਨੰਦ ਕਰਨ ਅਤੇ ਧਰਤੀ ਖੁਸ਼ੀ ਮਨਾਵੇ, ਅਤੇ ਕੌਮਾਂ ਵਿੱਚ ਲੋਕ ਆਖਣ, ਯਹੋਵਾਹ ਰਾਜ ਕਰਦਾ ਹੈ!
32 ਸਮੁੰਦਰ ਤੇ ਉਹ ਦੀ ਭਰਪੂਰੀ ਗਰਜੇ, ਮਦਾਨ ਤੇ ਜੋ ਕੁਝ ਉਸ ਵਿੱਚ ਹੈ ਬਾਗ ਬਾਗ ਹੋਵੇ,
33 ਤਾਂ ਬਨ ਦੇ ਰੁੱਖ ਯਹੋਵਾਹ ਦੇ ਹਜ਼ੂਰ ਜੈਕਾਰਾ ਗਜਾਉਣਗੇ ਕਿਉਂ ਜੋ ਉਹ ਧਰਤੀ ਦੇ ਨਿਆਉਂ ਲਈ ਆ ਰਿਹਾ ਹੈ।
34 ਯਹੋਵਾਹ ਦਾ ਧੰਨਵਾਦ ਕਰੋ ਭਈ ਉਹ ਭਲਾ ਹੈ, ਤੇ ਉਹ ਦੀ ਦਯਾ ਸਦਾ ਤੀਕ ਹੈ।
35 ਤੁਸੀਂ ਆਖੋ, ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ, ਅਤੇ ਸਾਨੂੰ ਇਕੱਠਾ ਕਰ ਤੇ ਸਾਨੂੰ ਕੌਮਾਂ ਤੋਂ ਛੁਡਾ, ਜੋ ਅਸੀਂ ਤੇਰੇ ਪਵਿੱਤ੍ਰ ਨਾਮ ਦਾ ਧੰਨਵਾਦ ਕਰੀਏ, ਤੇ ਤੇਰੀ ਵੱਡਿਆਈ ਵਿੱਚ ਫਤਹ ਪਾਈਏ।
36 ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਆਦ ਤੋਂ ਅੰਤ ਤੀਕ ਮੁਬਾਰਕ ਹੋਵੇ!।। ਤੇ ਸਾਰੀ ਪਰਜਾ ਨੇ ਆਮੀਨ! ਆਖਿਆ ਅਤੇ ਯਹੋਵਾਹ ਦੀ ਉਸਤਤ ਕੀਤੀ।।
37 ਜੋ ਉਸ ਨੇ ਉੱਥੇ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਆਸਾਫ ਅਤੇ ਉਸ ਦੇ ਭਰਾਵਾਂ ਨੂੰ ਛੱਡਿਆ ਜੋ ਨਿੱਤ ਦਿਹਾੜੀ ਦੇ ਜੂਰਰੀ ਕੰਮਾਂ ਦੇ ਅਨੁਸਾਰ ਸੇਵਾ ਕਰਨ
38 ਅਤੇ ਓਬੇਦ-ਅਦੋਮ ਅਰ ਉਨ੍ਹਾਂ ਦੇ ਭਰਾਵਾਂ ਨੂੰ ਅਠਾਹਟ ਜਣੇ ਅਤੇ ਓਬੇਦ-ਅਦੋਮ ਯਦੀਥੂਨ ਦੇ ਪੁੱਤ੍ਰ ਤੇ ਹੋਸਾਹ ਨੂੰ ਦਰਬਾਨ ਹੋਣ ਲਈ
39 ਨਾਲੇ ਸਦੋਕ ਜਾਜਕ ਤੇ ਉਹ ਦੇ ਭਰਾਵਾਂ ਜਾਜਕਾਂ ਨੂੰ ਕਿ ਓਹ ਯਹੋਵਾਹ ਦੇ ਡੇਹਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ,
40 ਯਹੋਵਾਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ ਨਿਤ ਪਰਭਾਤ ਅਰ ਸੰਧਿਆ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਹੋਵਾਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ
41 ਅਤੇ ਉਨ੍ਹਾਂ ਦੇ ਨਾਲ ਹੇਮਾਨ ਤੇ ਯਦੂਥੂਨ ਤੇ ਰਹਿੰਦੇ ਜਣੇ ਜਿਹੜੇ ਚੁਣੇ ਹੋਏ ਸਨ ਜਿਨ੍ਹਾਂ ਦੇ ਨਾਵਾਂ ਦਾ ਵਰਨਨ ਕੀਤਾ ਗਿਆ ਹੈ ਜੋ ਯਹੋਵਾਹ ਦਾ ਧੰਨਵਾਦ ਕਰਨ ਭਈ ਉਹ ਦੀ ਦਯਾ ਸਦਾ ਲਈ ਹੈ
42 ਅਤੇ ਉਨ੍ਹਾਂ ਦੇ ਨਾਲ ਹੇਮਾਨ ਅਰ ਯਦੂਥੂਨ ਸਨ ਅਤੇ ਵਜਾਉਣ ਵਾਲਿਆਂ ਦੇ ਲਈ ਤੁਰ੍ਹੀਆਂ ਤੇ ਛੈਣੇ ਤੇ ਪਰਮੇਸ਼ੁਰ ਦੇ ਗੀਤ ਗਾਉਣ ਲਈ ਵਾਜੇ ਸਨ ਅਤੇ ਯਦੂਥੂਨ ਦੇ ਪੁੱਤ੍ਰ ਦਰਬਾਨ ਸਨ
43 ਤਾਂ ਸਭ ਲੋਗ ਆਪੋ ਆਪਣੇ ਘਰਾਂ ਨੂੰ ਤੁਰ ਗਏ ਅਰ ਦਾਊਦ ਮੁੜ ਪਿਆ ਭਈ ਆਪਣੇ ਟੱਬਰ ਨੂੰ ਆਸੀਸ ਦੇਵੇ।।

1-Chronicles 16:1 Punjabi Language Bible Words basic statistical display

COMING SOON ...

×

Alert

×