Bible Languages

Indian Language Bible Word Collections

Bible Versions

Books

Revelation Chapters

Revelation 9 Verses

Bible Versions

Books

Revelation Chapters

Revelation 9 Verses

1 ਪੰਜਵੇ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਅਕਾਸ਼ੋਂ ਧਰਤੀ ਉੱਤੇ ਡਿੱਗਿਆ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੇ ਖੂਹ ਦੀ ਕੁੰਜੀ ਉਹ ਨੂੰ ਦਿੱਤੀ ਗਈ
2 ਉਹ ਨੇ ਅਥਾਹ ਕੁੰਡ ਦੇ ਖੂਹ ਨੂੰ ਖੋਲ੍ਹਿਆ ਤਾਂ ਓਸ ਖੂਹ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਙੁ ਉੱਠਿਆ ਅਤੇ ਖੂਹ ਦੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ
3 ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਸਲਾ ਦੇ ਟਿੱਡੇ ਨਿੱਕਲ ਆਏ ਅਤੇ ਓਹਨਾਂ ਨੂੰ ਬਲ ਦਿੱਤਾ ਗਿਆ ਜਿਵੇਂ ਧਰਤੀ ਦਿਆਂ ਅਠੂਹਿਆਂ ਦਾ ਬਲ ਹੁੰਦਾ ਹੈ
4 ਅਤੇ ਓਹਨਾਂ ਨੂੰ ਇਹ ਆਖਿਆ ਗਿਆ ਭਈ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਉਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਨਿਰਾ ਉਨ੍ਹਾਂ ਮਨੁੱਖਾਂ ਦਾ ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੋਹਰ ਨਹੀਂ
5 ਅਤੇ ਓਹਨਾਂ ਨੂੰ ਇਹ ਦਿੱਤਾ ਗਿਆ ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋਂ ਨਾ ਮਾਰਨ ਸਗੋਂ ਇਹ ਭਈ ਓਹ ਪੰਜਾਂ ਮਹੀਨਿਆਂ ਤੀਕ ਵੱਡੀ ਪੀੜ ਸਹਿਣ ਅਤੇ ਉਨ੍ਹਾਂ ਦੀ ਪੀੜ ਇਹੋ ਜਿਹੀ ਸੀ ਜਿਹੀ ਅਠੂਹੇਂ ਤੋਂ ਪੀੜ ਹੁੰਦੀ ਹੈ ਜਿਸ ਵੇਲੇ ਉਹ ਮਨੁੱਖ ਨੂੰ ਡੰਗ ਮਾਰਦਾ ਹੈ
6 ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਬਿੱਧ ਲੱਭੇਗੀ ਨਹੀਂ ਅਤੇ ਮਰਨ ਨੂੰ ਲੋਚਣਗੇ ਅਤੇ ਮੌਤ ਉਨ੍ਹਾਂ ਤੋਂ ਨੱਸ ਜਾਵੇਗੀ
7 ਅਤੇ ਓਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆ ਵਰਗਾ ਸੀ ਜਿਹੜੇ ਜੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ । ਓਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜੇਹੇ ਸਨ ਅਤੇ ਓਹਨਾਂ ਦੇ ਮੁਖ ਮਨੁੱਖਾਂ ਦੇ ਮੁਖ ਜੇਹੇ ਸਨ
8 ਓਹਨਾਂ ਦੇ ਵਾਲ ਤੀਵੀਆਂ ਦੇ ਵਾਲਾ ਜੇਹੇ ਅਤੇ ਓਹਨਾਂ ਦੇ ਦੰਦ ਬਬਰ ਸ਼ੇਰਾਂ ਦੇ ਦੰਦਾਂ ਜੇਹੇ ਸਨ
9 ਅਤੇ ਓਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾਂ ਵਰਗੇ ਸਨ ਅਤੇ ਓਹਨਾਂ ਦੇ ਖੰਭਾਂ ਦੀ ਘੂਕ ਰਥਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆ ਬਹੁਤਿਆਂ ਘੋੜਿਆਂ ਦੀ ਖੜਾਕ ਜਿਹੀ ਸੀ
10 ਅਤੇ ਓਹਨਾਂ ਦੀਆਂ ਪੂਛਾਂ ਅਠੂਹਿਆਂ ਵਰਗੀਆਂ ਹਨ ਅਤੇ ਓਹਨਾਂ ਦੇ ਡੰਗ ਹਨ ਅਤੇ ਓਹਨਾਂ ਦੀਆਂ ਪੂਛਾਂ ਵਿੱਚ ਓਹਨਾਂ ਦਾ ਬਲ ਹੈ ਭਈ ਪੰਜਾਂ ਮਹੀਨਿਆਂ ਤੀਕ ਮਨੁੱਖ ਦਾ ਵਿਗਾੜ ਕਰਨ
11 ਅਥਾਹ ਕੁੰਡ ਦਾ ਦੂਤ ਓਹਨਾਂ ਉੱਤੇ ਰਾਜਾ ਹੈ । ਓਹ ਦਾ ਨਾਉਂ ਇਬਰਾਨੀ ਭਾਖਿਆ ਵਿੱਚ ਅਬੱਦੋਨ ਹੈ ਅਤੇ ਯੂਨਾਨੀ ਵਿੱਚ ਅਪੁੱਲੂਓਨ ਨਾਉਂ ਹੈ ।।
12 ਇਕ ਅਫ਼ਸੋਸ ਬੀਤ ਗਿਆ। ਵੇਖੋ, ਇਹ ਦੇ ਮਗਰੋਂ ਅਜੇ ਦੋ ਅਫ਼ਸੋਸ ਹੋਰ ਆਉਂਦੇ ਹਨ!।।
13 ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਸ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚੌਹਾਂ ਸਿੰਙਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ
14 ਓਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਭਈ ਓਹਨਾਂ ਚੌਹਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫ਼ਰਾਤ ਉੱਤੇ ਬੱਧੇ ਹੋਏ ਹਨ ਖੋਲ੍ਹ ਦਿਹ!
15 ਤਾਂ ਓਹ ਚਾਰੇ ਦੂਤ ਜਿਹੜੇ ਘੜੀ, ਦਿਹਾੜੇ, ਮਹੀਨੇ ਅਤੇ ਵਰਹੇ ਲਈ ਤਿਆਰ ਕੀਤੇ ਹੋਏ ਸਨ ਖੋਲ੍ਹੇ ਗਏ ਭਈ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ
16 ਅਤੇ ਘੋੜ ਚੜ੍ਹਿਆਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ । ਮੈਂ ਓਹਨਾਂ ਦੀ ਗਿਣਤੀ ਸੁਣੀ
17 ਇਸ ਦਰਸ਼ਣ ਵਿੱਚ ਘੋੜਿਆਂ ਅਤੇ ਓਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਉਂ ਦਿੱਸਣ ਭਈ ਓਹਨਾਂ ਦੇ ਸੀਨੇ ਬੰਦ ਅਗਨ ਅਤੇ ਨੀਲਮ ਅਤੇ ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬਬਰ ਸ਼ੇਰਾਂ ਦੇ ਸਿਰ ਦੀ ਨਿਆਈਂ ਹਨ ਅਤੇ ਓਹਨਾਂ ਦੇ ਮੂੰਹਾਂ ਵਿੱਚੋਂ ਅੱਗ ਅਤੇ ਧੂੰਆਂ ਅਤੇ ਗੰਧਕ ਨਿੱਕਲਦੀ ਹੈ!
18 ਅੱਗ ਅਤੇ ਧੂੰਆਂ ਅਤੇ ਗੰਧਕ ਜਿਹੜੀ ਓਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ ਇਨ੍ਹਾਂ ਤਿੰਨਾਂ ਬਵਾਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੋਂ ਮਾਰੀ ਗਈ
19 ਓਹਨਾਂ ਘੋੜਿਆਂ ਦਾ ਬਲ ਓਹਨਾਂ ਦੇ ਮੂੰਹ ਅਤੇ ਓਹਨਾਂ ਦੀਆਂ ਪੂਛਾਂ ਵਿੱਚ ਹੈ, ਕਿਉਂਕਿ ਜੋ ਓਹਨਾਂ ਦੀਆਂ ਪੂਛਾਂ ਸੱਪਾਂ ਵਰਗੀਆਂ ਹਨ ਅਤੇ ਓਹਨਾਂ ਦੇ ਸਿਰ ਵੀ ਹਨ ਅਤੇ ਓਹ ਉਨ੍ਹਾਂ ਦੇ ਨਾਲ ਵਿਗਾੜ ਕਰਦੇ ਹਨ
20 ਅਤੇ ਰਹਿੰਦਿਆਂ ਮਨੁੱਖਾਂ ਨੇ ਜਿਹੜੇ ਇਨ੍ਹਾਂ ਬਵਾਂ ਨਾਲ ਮਾਰੇ ਨਹੀਂ ਗਏ ਸਨ ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ ਭਈ ਓਹ ਭੂਤਾਂ ਦੀ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸੱਕਦੀਆਂ ਹਨ,
21 ਨਾ ਓਹਨਾਂ ਆਪਣੇ ਖੂਨਾਂ ਤੋਂ, ਨਾ ਆਪਣੀਆਂ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ, ਨਾ ਆਪਣੀਆਂ ਚੋਰੀਆਂ ਤੋਂ ਤੋਬਾ ਕੀਤੀ।।

Revelation 9:1 Gujarati Language Bible Words basic statistical display

COMING SOON ...

×

Alert

×