1
|
ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ! |
2
|
ਹੇ ਯਰੂਸਲਮ, ਸਾਡੇ ਪੈਰ ਤੇਰੇ ਫਾਟਕਾਂ ਦੇ ਅੰਦਰ ਖੜੇ ਹਨ। |
3
|
ਯਰੂਸ਼ਲਮ ਬਣਿਆ ਹੋਇਆ ਹੈ ਸੰਘਣੇ ਸ਼ਹਿਰ ਵਾਂਙੁ, |
4
|
ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ, ਭਈ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ। |
5
|
ਉੱਥੇ ਤਾਂ ਨਿਆਉਂ ਲਈ ਸਿੰਘਾਸਣ, ਦਾਊਦ ਦੇ ਘਰਾਣੇ ਦੇ ਸਿੰਘਾਸਣ ਧਰੇ ਹੋਏ ਹਨ। |
6
|
ਯਰੂਸ਼ਲਮ ਦੀ ਸਲਾਮਤੀ ਮੰਗੋ, ਤੇਰੇ ਪ੍ਰੇਮੀ ਨਿਹਾਲ ਹੋਣਗੇ। |
7
|
ਤੇਰੀ ਫ਼ਸੀਲ ਦੇ ਅੰਦਰ ਸਲਾਮਤੀ ਹੋਵੇ, ਤੇਰੇ ਮਹਿਲਾਂ ਵਿੱਚ ਨਿਹਾਲਤਾ! |
8
|
ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ, ਤੇਰੇ ਵਿੱਚ ਸਲਾਮਤੀ ਹੋਵੇ! |
9
|
ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ, ਮੈਂ ਤੇਰੀ ਭਲਿਆਈ ਦਾ ਤਾਲਿਬ ਹੋਵਾਂਗਾ।। |
Psalms 122:1 Gujarati Language Bible Words basic statistical display
COMING SOON ...