Indian Language Bible Word Collections
Proverbs 1:4
Proverbs Chapters
Proverbs 1 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Proverbs Chapters
Proverbs 1 Verses
1
|
ਦਾਊਦ ਦੇ ਪੁੱਤ੍ਰ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਦੀਆਂ ਕਹਾਉਤਾਂ, - |
2
|
ਬੁੱਧ ਤੇ ਸਿੱਖਿਆ ਜਾਣਨ ਲਈ, ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ, |
3
|
ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼ ਵੀ, |
4
|
ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇਣ ਲਈ, |
5
|
ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ, |
6
|
ਭਈ ਓਹ ਕਹਾਉਤਾਂ ਤੇ ਦ੍ਰਿਸ਼ਟਾਂਤਾ, ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।। |
7
|
ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ। |
8
|
ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ, |
9
|
ਕਿਉਂ ਜੋ ਓਹ ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ, ਅਤੇ ਤੇਰੇ ਗਲ ਦੇ ਲਈ ਕੈਂਠਾਂ ਹੋਣਗੀਆਂ। |
10
|
ਹੇ ਮੇਰੇ ਪੁੱਤ੍ਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਨਾ ਮੰਨੀ। |
11
|
ਜੇ ਓਹ ਆਖਣ ਭਈ ਸਾਡੇ ਨਾਲ ਚੱਲ, ਅਸੀਂ ਖੂਨ ਕਰਨ ਨੂੰ ਦਾਉ ਲਾਈਏ, ਆਪਾਂ ਨਹੱਕ ਬਿਦੋਸ਼ਾਂ ਦੀ ਘਾਤ ਵਿੱਚ ਲੁਕ ਕੇ ਬੈਠੀਏ, |
12
|
ਅਸੀਂ ਓਹਨਾਂ ਨੂੰ ਪਤਾਲ ਵਾਂਙੁ ਜੀਉਂਦਾ ਈ ਭੱਛ ਲਈਏ, ਅਤੇ ਸਾਬਤਾ, ਓਹਨਾਂ ਵਾਂਙੁ ਜੋ ਟੋਏ ਵਿੱਚ ਉਤਰਦੇ ਹਨ! |
13
|
ਸਾਨੂੰ ਸਭ ਪਰਕਾਰ ਦੇ ਅਣਮੁੱਲ ਪਦਾਰਥ ਮਿਲਨਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ! |
14
|
ਸਾਡੇ ਵਿੱਚ ਹੀ ਆਪਣਾ ਗੁਣਾ ਪਾ ਲੈ, ਸਾਡੀ ਸਭਨਾਂ ਦੀ ਇੱਕੋ ਥੈਲੀ ਹੋਊ। |
15
|
ਹੇ ਮੇਰੇ ਪੁੱਤ੍ਰ, ਤੂੰ ਉਨ੍ਹਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀਂ, |
16
|
ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਵੱਲ ਨੱਠਦੇ, ਅਤੇ ਖ਼ੂਨ ਕਰਨ ਨੂੰ ਫੁਰਤੀ ਕਰਦੇ ਹਨ! |
17
|
ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ। |
18
|
ਓਹ ਆਪਣਾ ਹੀ ਖ਼ੂਨ ਕਰਨ ਲਈ ਦਾਉ ਲਾਉਂਦੇ ਹਨ, ਓਹ ਆਪਣੀਆਂ ਹੀ ਜਾਨਾਂ ਦੇ ਲਈ ਲੁਕ ਕੇ ਘਾਤ ਵਿੱਚ ਬੈਠਦੇ ਹਨ। |
19
|
ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਜਾਂਦਾ ਹੈ।। |
20
|
ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ, ਉਹ ਚੌਕਾਂ ਵਿੱਚ ਹਾਕਾਂ ਮਾਰਦੀ ਹੈ। |
21
|
ਉਹ ਬਜ਼ਾਰਾਂ ਦਿਆਂ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰਾਂ ਵਿੱਚ ਏਹ ਗੱਲਾਂ ਕਰਦੀ ਹੈ, - |
22
|
ਹੇ ਭੋਲਿਓ, ਤੁਸੀਂ ਕਦੋਂ ਤਾਈ ਭੋਲੇਪਣ ਨਾਲ ਪ੍ਰੀਤ ਪਾਲੋਗੇॽ ਅਤੇ ਮਖੌਲੀਏ ਆਪਣੇ ਮਖੌਲਾਂ ਤੋਂ ਪਰਸੰਨ ਹੋਣਗੇ, ਅਤੇ ਮੂਰਖ ਗਿਆਨ ਨਾਲ ਵੈਰ ਰੱਖਣਗੇॽ |
23
|
ਮੇਰੀ ਤਾੜ ਸੁਣ ਕੇ ਮੁੜੋ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ। |
24
|
ਮੈਂ ਤਾਂ ਆਵਾਜ਼ ਮਾਰੀ ਪਰ ਤੁਸਾਂ ਆਖਾ ਨਾ ਮੰਨਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ, |
25
|
ਸਗੋਂ ਤੁਸਾਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ। |
26
|
ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ, ਅਤੇ ਜਦ ਤੁਹਾਡੇ ਉੱਤੇ ਭੈ ਆ ਪਵੇਗਾ ਤਾਂ ਮੈਂ ਠੱਠਾ ਮਾਰਾਂਗੀ, |
27
|
ਜਿਸ ਵੇਲੇ ਝੱਖੜ ਝੋਲੇ ਵਾਂਗਰ ਤੁਹਾਡੇ ਉੱਤੇ ਭੈ ਆ ਪਵੇਗਾ, ਅਤੇ ਵਾਵਰੋਲੇ ਦੀ ਨਿਆਈਂ ਤੁਹਾਡੇ ਉੱਤੇ ਬਿਪਤਾ ਆ ਪਵੇਗੀ, ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ, |
28
|
ਉਸ ਵੇਲੇ ਓਹ ਮੇਰੀਆਂ ਦੁਹਾਈਆਂ ਦੇਣਗੇ ਪਰ ਮੈਂ ਉੱਤਰ ਨਾ ਦੇਵਾਂਗੀ, ਓਹ ਮਨੋਂ ਲਾ ਕੇ ਮੈਨੂੰ ਭਾਲਣਗੇ ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ, |
29
|
ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ, ਅਤੇ ਯਹੋਵਾਹ ਦਾ ਭੈ ਪਸੰਦ ਨਾ ਕੀਤਾ, |
30
|
ਉਨ੍ਹਾਂ ਮੇਰੀ ਮੱਤ ਦੀ ਕੁਝ ਲੋੜ ਨਾ ਰੱਖੀ, ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ, |
31
|
ਏਸ ਲਈ ਓਹ ਆਪਣੀ ਕਰਨੀ ਦਾ ਫਲ ਭੋਗਣਗੇ, ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ, |
32
|
ਕਿਉਂ ਜੋ ਭੋਲੇ ਫਿਰ ਜਾਣ ਕਰਕੇ ਮਾਰੇ ਜਾਣਗੇ, ਅਤੇ ਮੂਰਖਾਂ ਦੀ ਲਾਪਰਵਾਹੀ ਓਹਨਾਂ ਦਾ ਨਾਸ ਕਰੇਗੀ। |
33
|
ਪਰ ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।। |