1 |
---|
2 |
PAV
:
ਗੌਹ ਨਾਲ ਮੇਰੀ ਗੱਲ ਸੁਣੋ, ਅਤੇ ਏਹੋ ਤੁਹਾਡੀ ਤਸੱਲੀ ਹੋਵੇ।
KJV
:
Hear diligently my speech, and let this be your consolations.
YLT
:
Hear ye diligently my word, And this is your consolation.
|
---|
3 |
PAV
:
ਮੇਰੀ ਸਹਿ ਲਓ ਤੇ ਮੈਂ ਬੋਲਾਂਗਾ, ਅਤੇ ਮੇਰੇ ਬੋਲਣ ਦੇ ਮਗਰੋਂ ਤੂੰ ਠੱਠਾ ਕਰ!
KJV
:
Suffer me that I may speak; and after that I have spoken, mock on.
YLT
:
Bear with me, and I speak, And after my speaking -- ye may deride.
|
---|
4 |
PAV
:
ਕੀ ਮੇਰਾ ਗਿਲਾ ਆਦਮੀ ਉੱਤੇ ਹੈ? ਫੇਰ ਮੇਰਾ ਆਤਮਾ ਕਿਉਂ ਨਾ ਅੱਕੇ?
KJV
:
As for me, [is] my complaint to man? and if [it were so,] why should not my spirit be troubled?
YLT
:
I -- to man [is] my complaint? and if [so], wherefore May not my temper become short?
|
---|
5 |
PAV
:
ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ!।।
KJV
:
Mark me, and be astonished, and lay [your] hand upon [your] mouth.
YLT
:
Turn unto me, and be astonished, And put hand to mouth.
|
---|
6 |
PAV
:
ਜਦ ਮੈਂ ਚੇਤੇ ਕਰਦਾ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ!
KJV
:
Even when I remember I am afraid, and trembling taketh hold on my flesh.
YLT
:
Yea, if I have remembered, then I have been troubled. And my flesh hath taken fright.
|
---|
7 |
PAV
:
ਦੁਸ਼ਟ ਕਿਉਂ ਜੀਉਂਦੇ ਰਹਿੰਦੇ, ਬੁੱਢੇ ਹੋ ਜਾਂਦੇ ਸਗੋਂ ਮਾਲ ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ?
KJV
:
Wherefore do the wicked live, become old, yea, are mighty in power?
YLT
:
Wherefore do the wicked live? They have become old, Yea, they have been mighty in wealth.
|
---|
8 |
PAV
:
ਉਨ੍ਹਾਂ ਦੀ ਅੰਸ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਨਮੁਖ, ਅਤੇ ਉਨ੍ਹਾਂ ਦੀ ਉਲਾਦ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ੍ਹ ਹੋ ਜਾਂਦੀ ਹੈ।
KJV
:
Their seed is established in their sight with them, and their offspring before their eyes.
YLT
:
Their seed is established, Before their face with them, And their offspring before their eyes.
|
---|
9 |
PAV
:
ਉਨ੍ਹਾਂ ਦੇ ਘਰ ਭੈ ਤੋਂ ਰਹਿਤ ਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਨ੍ਹਾਂ ਉੱਤੇ ਨਹੀਂ ਹੈ।
KJV
:
Their houses [are] safe from fear, neither [is] the rod of God upon them.
YLT
:
Their houses [are] peace without fear, Nor [is] a rod of God upon them.
|
---|
10 |
PAV
:
ਉਨ੍ਹਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਤੇ ਥੋਥਾ ਨਹੀਂ ਪੈਂਦਾ, ਉਨ੍ਹਾਂ ਦੀ ਗਾਂ ਸੂੰਦੀ ਹੈ ਅਤੇ ਉਹ ਦਾ ਗੱਭ ਨਹੀਂ ਡਿੱਗਦਾ।
KJV
:
Their bull gendereth, and faileth not; their cow calveth, and casteth not her calf.
YLT
:
His bullock hath eaten corn, and doth not loath. His cow bringeth forth safely, And doth not miscarry.
|
---|
11 |
PAV
:
ਓਹ ਆਪਣੇ ਨਿਆਣੇ ਇੱਜੜ ਵਾਂਙੁ ਬਾਹਰ ਘੱਲਦੇ ਹਨ ਅਤੇ ਉਨ੍ਹਾਂ ਦੇ ਬੱਚੇ ਨੱਚਦੇ ਹਨ।
KJV
:
They send forth their little ones like a flock, and their children dance.
YLT
:
They send forth as a flock their sucklings, And their children skip,
|
---|
12 |
PAV
:
ਓਹ ਡੱਫ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ।
KJV
:
They take the timbrel and harp, and rejoice at the sound of the organ.
YLT
:
They lift [themselves] up at timbrel and harp, And rejoice at the sound of an organ.
|
---|
13 |
PAV
:
ਓਹ ਅੱਛੇ ਦਿਨ ਕੱਟਦੇ ਹਨ, ਪਰ ਇੱਕ ਫੇਰੇ ਵਿੱਚ ਪਤਾਲ ਨੂੰ ਉਤਰ ਜਾਂਦੇ ਹਨ!
KJV
:
They spend their days in wealth, and in a moment go down to the grave.
YLT
:
They wear out in good their days, And in a moment [to] Sheol go down.
|
---|
14 |
PAV
:
ਓਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ!
KJV
:
Therefore they say unto God, Depart from us; for we desire not the knowledge of thy ways.
YLT
:
And they say to God, `Turn aside from us, And the knowledge of Thy ways We have not desired.
|
---|
15 |
PAV
:
ਸਰਬ ਸ਼ਕਤੀਮਾਨ ਹੈ ਕੀ, ਜੋ ਆਪਾਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਆਪਾਂ ਉਹ ਦੇ ਅੱਗੇ ਅਰਦਾਸ ਕਰੀਏ?
KJV
:
What [is] the Almighty, that we should serve him? and what profit should we have, if we pray unto him?
YLT
:
What [is] the Mighty One that we serve Him? And what do we profit when we meet with Him?`
RV
:
What is the Almighty, that we should serve him? and what profit should we have, if we pray unto him?
RSV
:
What is the Almighty, that we should serve him? And what profit do we get if we pray to him?'
ASV
:
What is the Almighty, that we should serve him? And what profit should we have, if we pray unto him?
|
---|
16 |
PAV
:
ਵੇਖੋ, ਉਨ੍ਹਾਂ ਦੀ ਭਾਗਵਾਨੀ ਉਨ੍ਹਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਹੈ।
KJV
:
Lo, their good [is] not in their hand: the counsel of the wicked is far from me.
YLT
:
Lo, not in their hand [is] their good, (The counsel of the wicked Hath been far from me.)
|
---|
17 |
PAV
:
ਦੁਸ਼ਟਾਂ ਦਾ ਦੀਵਾ ਕਿੰਨੀ ਵਾਰ ਬੁਝ ਜਾਂਦਾ ਅਤੇ ਉਨ੍ਹਾਂ ਦੀ ਬਿਪਤਾ ਉਨ੍ਹਾਂ ਉੱਤੇ ਆ ਪੈਂਦੀ ਹੈ, ਉਹ ਆਪਣੇ ਕ੍ਰੋਧ ਵਿੱਚ ਦੁਖ ਵੰਡਦਾ ਹੈ।
KJV
:
How oft is the candle of the wicked put out! and [how oft] cometh their destruction upon them! [God] distributeth sorrows in his anger.
YLT
:
How oft is the lamp of the wicked extinguished, And come on them doth their calamity? Pangs He apportioneth in His anger.
RV
:
How oft is it that the lamp of the wicked is put out? that their calamity cometh upon them? that {cf15i God} distributeth sorrows in his anger?
RSV
:
"How often is it that the lamp of the wicked is put out? That their calamity comes upon them? That God distributes pains in his anger?
ASV
:
How oft is it that the lamp of the wicked is put out? That their calamity cometh upon them? That God distributeth sorrows in his anger?
|
---|
18 |
PAV
:
ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਙੁ ਹਨ, ਅਤੇ ਭੋ ਵਾਂਙੁ ਹਨ ਜਿਹ ਨੂੰ ਝੱਖੜ ਝੋਲਾ ਉਡਾ ਲੈ ਜਾਂਦਾ ਹੈ।
KJV
:
They are as stubble before the wind, and as chaff that the storm carrieth away.
YLT
:
They are as straw before wind, And as chaff a hurricane hath stolen away,
|
---|
19 |
PAV
:
ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਉਸ ਦਾ ਬਦਲਾ ਉਹ ਨੂੰ ਹੀ ਦੇਵੇ ਭਈ ਉਹ ਜਾਣ ਲਵੇ।
KJV
:
God layeth up his iniquity for his children: he rewardeth him, and he shall know [it. ]
YLT
:
God layeth up for his sons his sorrow, He giveth recompense unto him -- and he knoweth.
RV
:
{cf15i Ye say}, God layeth up his iniquity for his children. Let him recompense it unto himself, that he may know it.
RSV
:
You say, `God stores up their iniquity for their sons.' Let him recompense it to themselves, that they may know it.
ASV
:
Ye say, God layeth up his iniquity for his children. Let him recompense it unto himself, that he may know it:
|
---|
20 |
PAV
:
ਉਹ ਦੀਆਂ ਅੱਖੀਆਂ ਉਹ ਦੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕਹਿਰ ਵਿੱਚੋਂ ਪੀਵੇ।
KJV
:
His eyes shall see his destruction, and he shall drink of the wrath of the Almighty.
YLT
:
His own eyes see his destruction, And of the wrath of the Mighty he drinketh.
|
---|
21 |
PAV
:
ਉਹ ਨੂੰ ਤਾਂ ਆਪਣੇ ਪਿੱਛੋਂ ਆਪਣੇ ਘਰਾਣੇ ਵਿੱਚ ਕੀ ਖੁਸ਼ੀ ਹੈ, ਜਦ ਉਹ ਦੇ ਮਹੀਨਿਆਂ ਦੀ ਗਿਣਤੀ ਵੀ ਟੁੱਟ ਗਈ?
KJV
:
For what pleasure [hath] he in his house after him, when the number of his months is cut off in the midst?
YLT
:
For what [is] his delight in his house after him, And the number of his months cut off?
RV
:
For what pleasure hath he in his house after him, when the number of his months is cut off in the midst?
RSV
:
For what do they care for their houses after them, when the number of their months is cut off?
ASV
:
For what careth he for his house after him, When the number of his months is cut off?
|
---|
22 |
PAV
:
ਕੀ ਉਹ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ? ਉਹ ਤਾਂ ਉੱਚਿਆਂ ਉੱਚਿਆਂ ਦਾ ਨਿਆਉਂ ਕਰਦਾ ਹੈ।।
KJV
:
Shall [any] teach God knowledge? seeing he judgeth those that are high.
YLT
:
To God doth [one] teach knowledge, And He the high doth judge?
|
---|
23 |
PAV
:
ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਹ ਦੀ ਚੈਨ ਤੇ ਸੁਖ ਸੰਪੂਰਨ ਹਨ।
KJV
:
One dieth in his full strength, being wholly at ease and quiet.
YLT
:
This [one] dieth in his perfect strength, Wholly at ease and quiet.
|
---|
24 |
PAV
:
ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ,
KJV
:
His breasts are full of milk, and his bones are moistened with marrow.
YLT
:
His breasts have been full of milk, And marrow his bones doth moisten.
|
---|
25 |
PAV
:
ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁਖ ਨਹੀਂ ਭੋਗਦਾ ਹੈ।
KJV
:
And another dieth in the bitterness of his soul, and never eateth with pleasure.
YLT
:
And this [one] dieth with a bitter soul, And have not eaten with gladness.
|
---|
26 |
PAV
:
ਉਹ ਦੋਵੇਂ ਖ਼ਾਕ ਵਿੱਚ ਪਏ ਰਹਿੰਦੇ ਹਨ, ਅਤੇ ਕੀੜੇ ਉਨ੍ਹਾਂ ਨੂੰ ਢੱਕ ਲੈਂਦੇ ਹਨ।।
KJV
:
They shall lie down alike in the dust, and the worms shall cover them.
YLT
:
Together -- on the dust they lie down, And the worm doth cover them over.
|
---|
27 |
PAV
:
ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਨ੍ਹਾਂ ਜੁਗਤੀਆਂ ਨੂੰ ਵੀ ਜਿਨ੍ਹਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ।
KJV
:
Behold, I know your thoughts, and the devices [which] ye wrongfully imagine against me.
YLT
:
Lo, I have known your thoughts, And the devices against me ye do wrongfully.
|
---|
28 |
PAV
:
ਤੁਸੀਂ ਤਾਂ ਕਹਿੰਦੇ ਹੋ ਭਈ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਹ ਦੇ ਵਿੱਚ ਦੁਸ਼ਟ ਵੱਸਦੇ ਸਨ?
KJV
:
For ye say, Where [is] the house of the prince? and where [are] the dwelling places of the wicked?
YLT
:
For ye say, `Where [is] the house of the noble? And where the tent -- The tabernacles of the wicked?`
|
---|
29 |
PAV
:
ਕੀ ਤੁਸਾਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਨ੍ਹਾਂ ਦੇ ਨਿਸ਼ਾਨਾਂ ਨੂੰ ਨਹੀਂ ਸਿਆਣਦੇ ਹੋ,
KJV
:
Have ye not asked them that go by the way? and do ye not know their tokens,
YLT
:
Have ye not asked those passing by the way? And their signs do ye not know?
|
---|
30 |
PAV
:
ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਓਹ ਗਜ਼ਬ ਦੇ ਦਿਨ ਲਈ ਲਿਆਇਆ ਜਾਂਦਾ ਹੈ?
KJV
:
That the wicked is reserved to the day of destruction? they shall be brought forth to the day of wrath.
YLT
:
That to a day of calamity is the wicked spared. To a day of wrath they are brought.
RV
:
That the evil man is reserved to the day of calamity? that they are led forth to the day of wrath?
RSV
:
that the wicked man is spared in the day of calamity, that he is rescued in the day of wrath?
ASV
:
That the evil man is reserved to the day of calamity? That they are led forth to the day of wrath?
|
---|
31 |
PAV
:
ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ?
KJV
:
Who shall declare his way to his face? and who shall repay him [what] he hath done?
YLT
:
Who doth declare to his face his way? And [for] that which he hath done, Who doth give recompence to him?
|
---|
32 |
PAV
:
ਉਹ ਕਬਰ ਵਿੱਚ ਪੁਚਾਇਆ ਜਾਂਦਾ ਹੈ, ਅਤੇ ਉਹ ਦੀ ਮੜ੍ਹੀ ਉੱਤੇ ਪਹਿਰਾ ਦਿੱਤਾ ਜਾਂਦਾ ਹੈ।
KJV
:
Yet shall he be brought to the grave, and shall remain in the tomb.
YLT
:
And he -- to the graves he is brought. And over the heap a watch is kept.
|
---|
33 |
PAV
:
ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਅਤੇ ਸਾਰੇ ਆਦਮੀ ਉਹ ਦੇ ਪਿੱਛੇ ਚਲਾਣਾ ਕਰਨਗੇ ਜਿਵੇਂ ਉਹ ਦੇ ਅੱਗੇ ਅਣਗਿਣਤ ਗਏ।
KJV
:
The clods of the valley shall be sweet unto him, and every man shall draw after him, as [there are] innumerable before him.
YLT
:
Sweet to him have been the clods of the valley, And after him every man he draweth, And before him there is no numbering.
RV
:
The clods of the valley shall be sweet unto him, and all men shall draw after him, as there were innumerable before him.
RSV
:
The clods of the valley are sweet to him; all men follow after him, and those who go before him are innumerable.
ASV
:
The clods of the valley shall be sweet unto him, And all men shall draw after him, As there were innumerable before him.
|
---|
34 |
PAV
:
ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਰਹਿ ਜਾਂਦੀ ਹੈ?
KJV
:
How then comfort ye me in vain, seeing in your answers there remaineth falsehood?
YLT
:
And how do ye comfort me [with] vanity, And in your answers hath been left trespass?
|
---|