Indian Language Bible Word Collections
Psalms 8:2
Psalms Chapters
Psalms 8 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Books
Old Testament
New Testament
Psalms Chapters
Psalms 8 Verses
1
|
ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ, ਜਿਹ ਨੇ ਆਪਣੇ ਤੇਜ ਨੂੰ ਅਕਾਸ਼ ਉੱਤੇ ਰੱਖਿਆ ਹੈ! |
2
|
ਤੈਂ ਆਪਣਿਆਂ ਵਿਰੋਧੀਆਂ ਦੇ ਕਾਰਨ ਨਿਆਣਿਆਂ ਅਤੇ ਦੁੱਧ ਚੁੱਘਣ ਵਾਲਿਆਂ ਦੇ ਮੂੰਹ ਤੋਂ ਬਲ ਨੂੰ ਪੱਕਾ ਕੀਤਾ, ਭਈ ਵੈਰੀ ਅਤੇ ਬਦਲਾ ਲੈਣ ਵਾਲੇ ਨੂੰ ਚੁੱਪ ਕਰਾ ਦੇਵੇਂ।। |
3
|
ਜਦ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਜਿਹੜਾ ਤੇਰੀ ਦਸਤਕਾਰੀ ਹੈ, ਨਾਲੇ ਚੰਦ ਅਰ ਤਾਰਿਆਂ ਨੂੰ ਜਿਹੜੇ ਤੈਂ ਕਇਮ ਕੀਤੇ ਹਨ, |
4
|
ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇਂ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂॽ |
5
|
ਕਿ ਤੈਂ ਉਸ ਨੂੰ ਪਰਮੇਸ਼ੁਰ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, ਅਤੇ ਮਹਿਮਾ ਅਰ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ! |
6
|
ਤੈਂ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, ਤੈਂ ਸੱਭੋ ਕੁਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ |
7
|
ਸਾਰੇ ਇੱਜੜ ਅਰ ਵੱਗ, ਸਗੋਂ ਰੜ ਦੇ ਸਾਰੇ ਜਾਨਵਰ |
8
|
ਅਕਾਸ਼ ਦੇ ਪੰਖੇਰੂ ਅਰ ਸਮੁੰਦਰ ਦੀਆਂ ਮੱਛੀਆਂ, ਅਤੇ ਸੱਭੋ ਕੁਝ ਜੋ ਸਮੁੰਦਰ ਦਿਆਂ ਰਾਹਾਂ ਵਿੱਚ ਫਿਰਦਾ ਹੈ। |
9
|
ਹੇ ਯਹੋਵਾਹ, ਸਾਡੇ ਪ੍ਰਭੁ, ਸਾਰੀ ਧਰਤੀ ਉੱਤੇ ਤੇਰਾ ਨਾਮ ਕੇਡਾ ਹੀ ਸ਼ਾਨਦਾਰ ਹੈ!।। |