1
|
ਹਾਂ, ਇਸ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੇ ਉੱਛਲਦਾ ਹੈ। |
2
|
ਸੁਣੋ ਨਾ, ਉਹ ਦੇ ਗੱਜਣ ਦੀ ਅਵਾਜ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ! |
3
|
ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਛੱਡ ਦਿੰਦਾ ਹੈ, ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੀਕ। |
4
|
ਉਹ ਦੇ ਮਗਰ ਇੱਕ ਅਵਾਜ਼ ਗੱਜਦੀ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਉਹ ਬਿਜਲੀਆਂ ਨੂੰ ਨਹੀਂ ਰੋਕਦਾ ਜਦ ਉਹ ਦੀ ਅਵਾਜ ਸੁਣਾਈ ਦਿੰਦੀ! |
5
|
ਪਰਮੇਸ਼ੁਰ ਆਪਣੀ ਅਵਾਜ਼ ਨਾਲ ਅਜੀਬ ਤੌਰ ਤੇ ਗੜ੍ਹਕਦਾ ਹੈ, ਉਹ ਵੱਡੇ ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ । |
6
|
ਉਹ ਤਾਂ ਬਰਫ਼ ਨੂੰ ਆਖਦਾ ਹੈ, ਧਰਤੀ ਉੱਤੇ ਡਿਗ! ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਆਪਣੇ ਮੁਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ। |
7
|
ਉਹ ਹਰ ਆਦਮੀ ਦੇ ਹੱਥ ਉੱਤੇ ਮੋਹਰ ਲਾਉਂਦਾ ਹੈ, ਭਈ ਉਸ ਦੇ ਸਾਰੇ ਬਣਾਏ ਹੋਏ ਮਨੁੱਖ ਏਹ ਨੂੰ ਜਾਣਨ। |
8
|
ਤਾਂ ਦਰਿੰਦੇ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ। |
9
|
ਉਸ ਕੋਠੜੀ ਥੋਂ ਝੱਖੜ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ। |
10
|
ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਦਿੱਤੀ ਜਾਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ। |
11
|
ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਫੈਲਾਉਂਦਾ ਹੈ। |
12
|
ਉਹ ਉਸ ਦੀ ਅਗਵਾਈ ਨਾਲ ਆਲੇ ਦੁਆਲੇ ਫਿਰਦਾ ਹੈ, ਭਈ ਜੋ ਕੁੱਝ ਉਹ ਹੁਕਮ ਦੇਵੇ ਓਹ ਵੱਸੇ ਹੋਏ ਜਗਤ ਦੇ ਉੱਤੇ ਪੂਰਾ ਕਰਨ। |
13
|
ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਲਈ, ਭਾਵੇਂ ਦਯਾ ਲਈ, ਉਹ ਉਸ ਨੂੰ ਪੁਚਾਵੇ ।। |
14
|
ਹੇ ਅੱਯੂਬ, ਏਸ ਵੱਲ ਕੰਨ ਲਾ, ਖੜ੍ਹਾ ਹੋ ਅਤੇ ਪਰਮੇਸ਼ੁਰ ਦੇ ਅੰਚਭਿਆਂ ਨੂੰ ਗੌਹ ਨਾਲ ਸੋਚ! |
15
|
ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਉਨ੍ਹਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ? |
16
|
ਕੀ ਤੂੰ ਬੱਦਲਾਂ ਦਾ ਤੋਂਲਣਾ ਸਮਝਦਾ ਹੈਂ, ਉਹ ਦੇ ਅਚੰਭੇ ਜੋ ਗਿਆਨ ਵਿੱਚ ਸੰਪੂਰਨ ਹੈ, - |
17
|
ਤੂੰ ਜਿਹ ਦੇ ਲੀੜੇ ਗਰਮ ਹਨ, ਜਦ ਦੱਖਣੀ ਹਵਾ ਤੋਂ ਧਰਤੀ ਸੁੰਨ ਹੈ? |
18
|
ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸੱਕਦਾ ਹੈਂ, ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਙੁ ਨਿੱਗਰ ਹੈ? |
19
|
ਸਾਨੂੰ ਸਮਝਾ ਭਈ ਆਪਾਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਅਨ੍ਹੇਰ ਦੇ ਕਾਰਨ ਸੁਆਰ ਨਹੀਂ ਸੱਕਦੇ। |
20
|
ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਾਂਗਾ? ਕੋਈ ਮਨੁੱਖ ਕਦੀ ਆਖ ਬੈਠੇ ਕਿ ਮੈਂ ਨਿਗਲ ਲਿਆ ਜਾਵਾਂ? |
21
|
ਹੁਣ ਤਾਂ ਉਹ ਉਸ ਚਾਨਣੇ ਵੱਲ ਨਹੀਂ ਵੇਖ ਸੱਕਦੇ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਪਰ ਹਵਾ ਲੰਘ ਕੇ ਉਨ੍ਹਾਂ ਨੂੰ ਸਾਫ਼ ਕਰ ਦਿੰਦੀ ਹੈ। |
22
|
ਉੱਤਰ ਵੱਲੋਂ ਸੁਨਹਿਰੀ ਝਲਕ ਆਉਂਦੀ ਹੈ, ਪਰਮੇਸ਼ੁਰ ਉੱਤੇ ਭੈਮਾਨ ਤੇਜ ਹੈਗਾ! |
23
|
ਸਰਬ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸੱਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ, ਉਹ ਨਿਆਉਂ ਅਤੇ ਧਰਮੀ ਦੀ ਵਾਫ਼ਰੀ ਨੂੰ ਨਿਰਬਲ ਨਹੀਂ ਕਰੂਗਾ! |
24
|
ਏਸ ਲਈ ਮਨੁੱਖ ਉਸ ਥੋਂ ਡਰਦੇ ਹਨ, ਉਹ ਦਿਲ ਦੇ ਚਾਤਰਾਂ ਦੀ ਪਰਵਾਹ ਨਹੀਂ ਕਰਦਾ ।। |
Job 37:7 Punjabi Language Bible Words basic statistical display
COMING SOON ...