Indian Language Bible Word Collections
Deuteronomy 33:17
Deuteronomy Chapters
Deuteronomy 33 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Deuteronomy Chapters
Deuteronomy 33 Verses
1
|
ਏਹ ਉਹ ਅਸੀਸ ਹੈ ਜਿਹੜੀ ਮੂਸਾ ਪਰਮੇਸ਼ੁਰ ਦੇ ਜਨ ਨੇ ਆਪਣੀ ਮੌਤ ਤੋਂ ਅੱਗੇਂ ਇਸਰਾਏਲੀਆਂ ਨੂੰ ਦਿੱਤੀ |
2
|
ਉਸ ਆਖਿਆ, ਯਹੋਵਾਹ ਸੀਨਈ ਤੋਂ ਆਇਆ, ਅਤੇ ਸੇਈਰ ਤੋਂ ਉਨ੍ਹਾਂ ਉੱਤੇ ਚੜ੍ਹਿਆ, ਪਾਰਾਨ ਦੇ ਪਹਾੜ ਤੋਂ ਚਮਕਿਆ, ਅਤੇ ਸੰਤ ਜਨਾਂ ਦੇ ਮਹੈਣ ਦੇ ਵਿੱਚੋਂ ਆਇਆ, ਉਸ ਦੇ ਸੱਜੇ ਹੱਥ ਵਿੱਚ ਉਨ੍ਹਾਂ ਲਈ ਅਗਨੀ ਦਾ ਹੁਕਮਨਾਮਾ ਸੀ। |
3
|
ਸੱਚ ਮੁੱਚ ਉਹ ਲੋਕਾਂ ਨਾਲ ਪ੍ਰੀਤ ਪਾਲਦਾ ਹੈ, ਉਸ ਦੇ ਸਾਰੇ ਸੰਤ ਜਨ ਤੇਰੇ ਹੱਥ ਵਿੱਚ ਹਨ, ਅਤੇ ਓਹ ਤੇਰੇ ਪੈਰਾਂ ਵਿੱਚ ਬੈਠੇ ਹਨ, ਤੇਰੀਆਂ ਗੱਲਾਂ ਤੋਂ ਹਰ ਇੱਕ ਲਾਭ ਉੱਠਾਉਂਦਾ ਹੈ। |
4
|
ਮੂਸਾ ਨੇ ਬਿਵਸਥਾ ਦਾ ਹੁਕਮਨਾਮਾ ਸਾਨੂੰ ਦਿੱਤਾ, ਉਹ ਯਾਕੂਬ ਦੀ ਸਭਾ ਦੀ ਮਿਲਖ ਸੀ। |
5
|
ਉਹ ਯਸ਼ੁਰੂਨ ਵਿੱਚ ਰਾਜਾ ਸੀ, ਜਦ ਲੋਕਾਂ ਦੇ ਮੁਖੀਏ ਇਕੱਠੇ ਹੋਏ, ਅਤੇ ਇਸਰਾਏਲ ਦੇ ਗੋਤ ਜਮਾ ਹੋਏ।। |
6
|
ਰਊਬੇਨ ਜੀਉਂਦਾ ਰਹੇ, ਮਰੇ ਨਾ, ਪਰ ਉਸ ਦੇ ਮਨੁੱਖ ਗਿਣਤੀ ਵਿੱਚ ਥੋੜੇ ਜਿਹੇ ਹੋਣ। |
7
|
ਯਹੂਦਾਹ ਲਈ ਉਸ ਆਖਿਆ, ਹੇ ਯਹੋਵਾਹ, ਯਹੂਦਾਹ ਦੀ ਅਵਾਜ਼ ਨੂੰ ਸੁਣ, ਅਤੇ ਉਹ ਨੂੰ ਉਹ ਦੇ ਲੋਕਾਂ ਵਿੱਚ ਲਿਆ। ਉਹ ਆਪਣੀਂ ਹੱਥੀਂ ਆਪਣੇ ਲਈ ਲੜੇ, ਅਤੇ ਤੂੰ ਉਹ ਦੇ ਵੈਰੀਆਂ ਦੇ ਵਿਰੁੱਧ ਉਹ ਦਾ ਸਹਾਇਕ ਹੋ।। |
8
|
ਲੇਵੀ ਲਈ ਉਸ ਆਖਿਆ, ਤੇਰੇ ਤੁੰਮੀਮ ਅਤੇ ਊਰੀਮ ਤੇਰੇ ਉਸ ਧਰਮੀ ਮਨੁੱਖ ਕੋਲ ਹਨ, ਜਿਹ ਨੂੰ ਤੈਂ ਮੱਸਾਹ ਉੱਤੇ ਪਰਖਿਆ, ਅਤੇ ਮਰੀਬਾਹ ਦੇ ਪਾਣੀ ਉੱਤੇ ਉਸ ਨਾਲ ਮੁਕਾਬਲਾ ਕੀਤਾ, |
9
|
ਜਿਸ ਆਪਣੇ ਪਿਤਾ ਅਤੇ ਮਾਤਾ ਵਿਖੇ ਆਖਿਆ ਸੀ, ਕਿ ਮੈਂ ਉਨ੍ਹਾਂ ਨੂੰ ਵੇਖਿਆ ਨਹੀਂ, ਨਾ ਹੀ ਆਪਣੇ ਭਰਾਵਾਂ ਨੂੰ ਮੰਨਿਆ, ਨਾ ਆਪੁਣੇ ਪੁੱਤ੍ਰਾਂ ਨੂੰ ਜਾਤਾ, ਕਿਉਂ ਜੋ ਉਨ੍ਹਾਂ ਨੇ ਤੇਰਾ ਆਖਾ ਮੰਨਿਆ, ਅਤੇ ਤੇਰੇ ਨੇਮ ਦੀ ਪਾਲਨਾ ਕਰਦੇ ਹਨ। |
10
|
ਓਹ ਯਾਕੂਬ ਨੂੰ ਤੇਰੇ ਕਨੂਨ ਸਿਖਾਲਣਗੇ, ਅਤੇ ਇਸਰਾਏਲ ਨੂੰ ਤੇਰੀ ਬਿਵਸਥਾ। ਓਹ ਤੇਰੇ ਅੱਗੇ ਧੂਪ, ਧੁਖਾਉਣਗੇ, ਅਤੇ ਤੇਰੀ ਪੂਰੀ ਹੋਮ ਬਲੀ ਤੇਰੀ ਜਗਵੇਦੀ ਉੱਤੇ। |
11
|
ਹੇ ਯਹੋਵਾਹ, ਉਸ ਦੇ ਮਾਲ ਉੱਤੇ ਬਰਕਤ ਦੇਹ, ਅਤੇ ਉਸ ਦੇ ਹੱਥ ਦੇ ਕੰਮਾਂ ਨੂੰ ਕਬੂਲ ਕਰ। ਉਸ ਦੇ ਵਿਰੁੱਧ ਉੱਠਣ ਵਾਲਿਆਂ ਦਾ ਲੱਕ ਤੋੜ ਸੁੱਟ, ਅਤੇ ਉਸ ਤੋਂ ਘਿਣ ਕਰਨ ਵਾਲਿਆਂ ਦਾ ਵੀ ਕਿ ਫੇਰ ਨਾ ਉੱਠਣ। |
12
|
ਬਿਨਯਾਮੀਨ ਲਈ ਉਸ ਆਖਿਆ, ਯਹੋਵਾਹ ਦਾ ਪ੍ਰੇਮੀ ਉਸ ਦੇ ਕੋਲ ਸ਼ਾਂਤੀ ਨਾਲ ਵੱਸੇਗਾ। ਉਹ ਸਾਰਾ ਦਿਨ ਉਸ ਨੂੰ ਕੱਜ ਛੱਡੇਗਾ, ਅਤੇ ਉਸ ਦੇ ਘਨੇੜੇ ਉੱਤੇ ਉਹ ਵੱਸਦਾ ਰਹੇਗਾ।। |
13
|
ਯੂਸੁਫ਼ ਲਈ ਉਸ ਆਖਿਆ, ਯਹੋਵਾਹ ਵੱਲੋਂ ਉਸ ਦੀ ਧਰਤੀ ਮੁਬਾਰਕ ਹੋਵੇ, ਅਕਾਸ਼ ਦੇ ਪਦਾਰਥਾਂ ਅਤੇ ਤ੍ਰੇਲ ਤੋਂ, ਅਤੇ ਹੇਠਲੀ ਪਈ ਹੋਈ ਡੂੰਘਿਆਈ ਤੋਂ, |
14
|
ਅਤੇ ਸੂਰਜ ਦੇ ਫਲਾਂ ਦੇ ਪਦਾਰਥਾਂ ਤੋਂ, ਚੰਦ ਦੇ ਉਗਾਏ ਹੋਏ ਪਦਾਰਥਾਂ ਤੋਂ, |
15
|
ਅਤੇ ਆਦੀ ਪਹਾੜਾਂ ਦੀਆਂ ਉੱਤਮ ਚੀਜ਼ਾਂ ਤੋਂ, ਅਤੇ ਸਨਾਤਨ ਉੱਚਿਆਈਆਂ ਦੇ ਪਦਾਰਥਾਂ ਤੋਂ, |
16
|
ਧਰਤੀ ਅਤੇ ਉਸ ਦੀ ਭਰਪੂਰੀ ਦੇ ਪਦਰਾਥਾਂ ਤੋਂ, ਕੰਡਿਆਂ ਵਾਲੀ ਝਾੜੀ ਵਿੱਚ ਵੱਸਣ ਵਾਲੇ ਦੀ ਪਰਸੰਨਤਾ ਤੋਂ, ਓਹ ਯੂਸੁਫ਼ ਦੇ ਸਿਰ ਉੱਤੇ ਆਉਣ, ਅਤੇ ਉਸ ਦੇ ਸਿਰ ਦੀ ਚੋਟੀ ਉੱਤੇ ਜਿਹੜਾ ਆਪਣੇ ਭਰਾਵਾਂ ਵਿੱਚੋਂ ਸੰਕਲਪ ਹੋਇਆ ਸੀ। |
17
|
ਉਸ ਦੇ ਬਲਦ ਦੇ ਪਲੋਠੇ ਦੀ ਸ਼ਾਨ ਉਸ ਦੀ ਹੈ, ਉਸ ਦੇ ਸਿੰਙ ਜੰਗਲੀ ਸਾਨ੍ਹ ਦੇ ਸਿੰਙ ਹਨ, ਉਨ੍ਹਾਂ ਨਾਲ ਉਹ ਸਾਰੇ ਲੋਕਾਂ ਨੂੰ ਧਰਤੀ ਦੀਆਂ ਹੱਦਾਂ ਤੀਕ ਧੱਕੇਗਾ। ਏਹ ਅਫ਼ਰਾਈਮ ਦੇ ਮਹੈਣ ਹਨ, ਅਤੇ ਮਨੱਸ਼ਹ ਦੇ ਹਜ਼ਾਰਾਂ।। |
18
|
ਜ਼ਬੂਲੁਨ ਲਈ ਉਸ ਆਖਿਆ, ਹੇ ਜ਼ਬੂਲੁਨ, ਆਪਣੇ ਬਾਹਰ ਜਾਣ ਉੱਤੇ, ਅਤੇ ਹੇ ਯਿੱਸਾਕਾਰ, ਆਪਣੇ ਤੰਬੂਆਂ ਵਿੱਚ ਖੁਸ਼ ਹੋ। |
19
|
ਓਹ ਲੋਕਾਂ ਨੂੰ ਪਹਾੜ ਉੱਤੇ ਸੱਦਣਗੇ, ਉੱਥੇ ਓਹ ਧਰਮ ਦੀਆਂ ਬਲੀਆਂ ਚੜ੍ਹਾਉਣਗੇ, ਕਿਉਂ ਜੋ ਓਹ ਸਮੁੰਦਰਾਂ ਦੀ ਵਾਫ਼ਰੀ ਚੂਪਣਗੇ, ਰੇਤਾਂ ਵਿੱਚ ਲੁਕੇ ਹੋਏ ਖਜ਼ਾਨੇ।। |
20
|
ਗਾਦ ਲਈ ਉਸ ਆਖਿਆ, ਮੁਬਾਰਕ ਉਹ ਜਿਹੜਾ ਗਾਦ ਨੂੰ ਵਧਾਏ, ਉਹ ਸ਼ੇਰਨੀ ਵਾਂਙੁ ਵੱਸਦਾ ਹੈ, ਉਹ ਬਾਂਹ ਨੂੰ ਸਗੋਂ ਸਿਰ ਦੀ ਖੋਪਰੀ ਨੂੰ ਤੋੜ ਸੁੱਟਦਾ ਹੈ। |
21
|
ਉਸ ਨੇ ਪਹਿਲਾ ਹਿੱਸਾ ਆਪਣੇ ਲਈ ਭਾਲਿਆ, ਕਿਉਂ ਜੋ ਉੱਥੇ ਹਾਕਮ ਦਾ ਹਿੱਸਾ ਰੱਖਿਆ ਹੋਇਆ ਹੈ। ਉਸ ਨੇ ਲੋਕਾਂ ਦੇ ਮੁਖੀਆਂ ਨੂੰ ਲਿਆ ਕੇ ਯਹੋਵਾਹ ਦਾ ਧਰਮ ਪੂਰਾ ਕੀਤਾ, ਨਾਲੇ ਉਸ ਦੇ ਨਿਆਉਂ ਨੂੰ ਇਸਰਾਏਲ ਨਾਲ।। |
22
|
ਦਾਨ ਲਈ ਉਸ ਆਖਿਆ, ਦਾਨ ਸ਼ੇਰ ਦਾ ਬੱਚਾ ਹੈ, ਓਹ ਬਾਸ਼ਾਨ ਤੋਂ ਕੁੱਦਦਾ ਹੈ।। |
23
|
ਨਫ਼ਤਾਲੀ ਲਈ ਉਸ ਆਖਿਆ, ਹੇ ਨਫ਼ਤਾਲੀ ਦਯਾ ਨਾਲ ਤ੍ਰਿਪਤ, ਅਤੇ ਯਹੋਵਾਹ ਦੀ ਬਰਕਤ ਨਾਲ ਭਰਪੂਰ, ਲਹਿੰਦੇ ਉੱਤੇ ਅਤੇ ਦੱਖਣ ਉੱਤੇ ਕਬਜ਼ਾ ਕਰ ਲੈ।। |
24
|
ਆਸ਼ੇਰ ਲਈ ਉਸ ਆਖਿਆ, ਹੇ ਆਸ਼ੇਰ, ਪੁੱਤ੍ਰਾਂ ਨਾਲ ਮੁਬਾਰਕ ਹੋ, ਉਹ ਆਪਣੇ ਭਰਾਵਾਂ ਨੂੰ ਭਾਵੇਂ, ਅਤੇ ਆਪਣਾ ਪੈਰ ਤੇਲ ਵਿੱਚ ਡਬੋਏ। |
25
|
ਤੇਰੇ ਅਰਲ ਲੋਹੇ ਅਤੇ ਪਿੱਤਲ ਦੇ ਹੋਣ, ਜਿਵੇਂ ਤੇਰੇ ਦਿਨ ਤਿਵੇਂ ਤੇਰਾ ਬਲ ਹੋਵੇ।। |
26
|
ਹੇ ਯਸ਼ੁਰੂਨ, ਪਰਮੇਸ਼ੁਰ ਵਰਗਾ ਕੋਈ ਨਹੀਂ, ਜਿਹੜਾ ਅਕਾਸ਼ ਉੱਤੇ ਤੇਰੀ ਸਹਾਇਤਾ ਲਈ ਸਵਾਰ ਹੈ, ਅਤੇ ਆਪਣੇ ਪਰਤਾਪ ਵਿੱਚ ਬੱਦਲਾਂ ਉੱਤੇ। |
27
|
ਅਨਾਦੀ ਪਰਮੇਸ਼ੁਰ ਤੇਰਾ ਧਾਮ ਹੈ, ਅਤੇ ਹੇਠਾਂ ਸਨਾਤਨ ਭੁਜਾਂ ਹਨ। ਉਸ ਨੇ ਵੈਰੀ ਨੂੰ ਤੇਰੇ ਅੱਗੋਂ ਧੱਕ ਦਿੱਤਾ, ਅਤੇ ਉਸ ਆਖਿਆ, ਨਾਸ ਕਰ ਦੇਹ।। |
28
|
ਤਾਂ ਇਸਰਾਏਲ ਸੁਖ ਨਾਲ ਵੱਸੇਗਾ, ਯਾਕੂਬ ਦਾ ਸੋਤਾ ਇਕੱਲਾ ਹੈ, ਉਸ ਧਰਤੀ ਉੱਤੇ ਜਿੱਥੇ ਅੰਨ ਅਤੇ ਨਵੀਂ ਮਧ ਹੈ, ਹਾਂ, ਉਸ ਦਾ ਅਕਾਸ਼ ਤ੍ਰੇਲ ਪਾਉਂਦਾ ਹੈ।। |
29
|
ਹੇ ਇਸਰਾਏਲ, ਤੂੰ ਧੰਨ ਹੈਂ, ਤੇਰੇ ਵਰਗਾ ਕੌਣ ਹੈ? ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੀ ਸਹਾਇਤਾ ਦੀ ਢਾਲ, ਅਤੇ ਤੇਰੇ ਪਰਤਾਪ ਦੀ ਤੇਗ, ਤੇਰੇ ਵੈਰੀ ਤੈਥੋਂ ਝਿਜਕਣਗੇ, ਪਰ ਤੂੰ ਓਹਨਾਂ ਦੇ ਉੱਚੇ ਅਸਥਾਨਾਂ ਉੱਤੇ ਮਿਧਦਾ ਫਿਰੇਂਗਾ।। |