Bible Languages

Indian Language Bible Word Collections

Bible Versions

Books

2 Kings Chapters

2 Kings 5 Verses

Bible Versions

Books

2 Kings Chapters

2 Kings 5 Verses

1 ਅਰਾਮ ਦੇ ਰਾਜਾ ਦਾ ਸੈਨਾਪਤੀ ਨਅਮਾਨ ਆਪਣੇ ਸੁਆਮੀ ਦੇ ਅੱਗੇ ਵੱਡਾ ਆਦਮੀ ਸੀ ਤੇ ਉਹ ਦਾ ਆਦਰ ਮਾਣ ਹੁੰਦਾ ਸੀ ਕਿਉਂ ਜੋ ਉਹ ਦੇ ਰਾਹੀਂ ਯਹੋਵਾਹ ਨੇ ਅਰਾਮ ਨੂੰ ਫਤਹ ਦਿੱਤੀ ਸੀ। ਉਹ ਮਨੁੱਖ ਜੋਧਾ ਸੂਰਮਾ ਸੀ ਪਰ ਕੋੜ੍ਹੀ ਸੀ
2 ਅਰਾਮੀ ਜੱਥੇ ਬੰਨ੍ਹ ਕੇ ਨਿੱਕਲੇ ਤੇ ਇਸਰਾਏਲ ਦੇ ਦੇਸ ਵਿੱਚੋਂ ਇੱਕ ਨਿੱਕੀ ਕੁੜੀ ਨੂੰ ਫੜ ਕੇ ਨਾਲ ਲੈ ਆਏ ਸਨ ਜੋ ਨਅਮਾਨ ਦੀ ਇਸਤ੍ਰੀ ਦੀ ਗੋੱਲੀ ਬਣ ਗਈ ਸੀ
3 ਉਸ ਨੇ ਆਪਣੀ ਬੀਬੀ ਨੂੰ ਆਖਿਆ, ਜੇ ਕਿਤੇ ਮੇਰਾ ਸੁਆਮੀ ਉਸ ਨਬੀ ਦੇ ਕੋਲ ਹੁੰਦਾ ਜੋ ਸਾਮਰਿਯਾ ਵਿੱਚ ਹੈ ਤਾਂ ਉਹ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆਂ ਕਰ ਦਿੰਦਾ
4 ਕਿਸੇ ਨੇ ਅੰਦਰ ਜਾ ਕੇ ਆਪਣੇ ਸੁਆਮੀ ਨੂੰ ਦੱਸਿਆ ਕਿ ਉਸ ਕੁੜੀ ਨੇ ਜੋ ਇਸਰਾਏਲ ਦੇ ਦੇਸ ਦੀ ਹੈ ਐਉਂ ਐਉਂ ਆਖਿਆ ਹੈ
5 ਤਾਂ ਅਰਾਮ ਦੇ ਰਾਜਾ ਨੇ ਆਖਿਆ, ਚੱਲਾ ਜਾਹ। ਮੈਂ ਇਸਰਾਏਲ ਦੇ ਪਾਤਸ਼ਾਹ ਨੂੰ ਇੱਕ ਚਿੱਠੀ ਘੱਲਾਂਗਾ। ਸੋ ਉਹ ਤੁਰ ਪਿਆ ਤੇ ਦਸ ਤੋੜੇ ਚਾਂਦੀ ਤੇ ਛੇ ਹਜ਼ਾਰ ਮਿਸਕਾਲ ਸੋਨਾ ਤੇ ਦਸ ਜੋੜੇ ਕੱਪੜੇ ਆਪਣੇ ਨਾਲ ਲੈ ਲਏ
6 ਉਹ ਇਸਰਾਏਲ ਦੇ ਪਾਤਸ਼ਾਹ ਦੇ ਕੋਲ ਚਿੱਠੀ ਲਿਆਇਆ ਜਿਹ ਦੇ ਵਿੱਚ ਏਹ ਲਿਖਿਆ ਸੀ ਕਿ ਹੁਣ ਜਦ ਏਹ ਚਿੱਠੀ ਤੇਰੇ ਕੋਲ ਅੱਪੜੇ ਤਾਂ ਵੇਖ ਮੈ ਆਪਣੇ ਬੰਦੇ ਨਅਮਾਨ ਨੂੰ ਤੇਰੇ ਕੋਲ ਘੱਲਆ ਹੈ ਭਈ ਤੂੰ ਉਹ ਨੂੰ ਉਹ ਦੇ ਕੋੜ੍ਹ ਤੋਂ ਚੰਗਿਆ ਕਰ ਦੇਵੇਂ
7 ਐਉਂ ਹੋਇਆ ਜਦ ਇਸਰਾਏਲ ਦੇ ਪਾਤਸ਼ਾਹ ਨੇ ਉਹ ਚਿੱਠੀ ਪੜ੍ਹੀ ਤਾਂ ਉਸ ਨੇ ਆਪਣੇ ਬਸਤਰ ਪਾੜ ਕੇ ਆਖਿਆ, ਕੀ ਮੈਂ ਪਰਮੇਸ਼ੁਰ ਹਾਂ ਭਈ ਮਾਰਾਂ ਤੇ ਜੁਆਵਾਂ ਜੋ ਇਹ ਪੁਰਸ਼ ਇੱਕ ਆਦਮੀ ਨੂੰ ਮੇਰੇ ਕੋਲ ਘੱਲਦਾ ਹੈ ਭਈ ਮੈਂ ਉਹ ਨੂੰ ਕੋੜ੍ਹ ਤੋਂ ਚੰਗਾ ਕਰਾਂ? ਜ਼ਰਾ ਸੋਚੋ ਤੇ ਵੇਖੋ ਕਿ ਉਹ ਮੇਰੇ ਵਿਰੁੱਧ ਕੋਈ ਵਲਾ ਭਾਲਦਾ ਹੈ
8 ਤਾਂ ਐਉਂ ਹੋਇਆ ਜਦ ਪਰਮੇਸ਼ੁਰ ਦੇ ਜਨ ਅਲੀਸ਼ਾ ਨੇ ਸੁਣਿਆ ਭਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਬਸਤਰ ਪਾੜੇ ਤਾਂ ਉਸਨੇ ਪਾਤਸ਼ਾਹ ਨੂੰ ਇਹ ਕਹਾ ਘੱਲਿਆ ਭਈ ਤੂੰ ਆਪਣੇ ਬਸਤਰ ਕਿਉਂ ਪਾੜੇ ਹਨ? ਉਹਨੂੰ ਮੇਰੇ ਕੋਲ ਆਉਣ ਦੇਹ ਤਾਂ ਜੋ ਉਹ ਨੂੰ ਪਤਾ ਲੱਗੇ ਭਈ ਇਸਰਾਏਲ ਵਿੱਚ ਇੱਕ ਨਬੀ ਹੈ
9 ਸੋ ਨਅਮਾਨ ਆਪਣੇ ਘੋੜਿਆਂ ਤੇ ਆਪਣੇ ਰਥਾਂ ਸਣੇ ਆਇਆ ਅਤੇ ਅਲੀਸ਼ਾਂ ਦੇ ਘਰ ਦੇ ਬੂਹੇ ਕੋਲ ਖਲੋ ਗਿਆ
10 ਅਲੀਸ਼ਾਂ ਨੇ ਇੱਕ ਹਲਕਾਰੇ ਨੂੰ ਇਹ ਆਖ ਕੇ ਉਹ ਦੇ ਕੋਲ ਘੱਲਿਆ ਕਿ ਜਾਹ ਤੇ ਯਰਦਨ ਵਿੱਚ ਸੱਤ ਚੁੱਭੀਆਂ ਮਾਰ ਤਾਂ ਤੇਰਾ ਸਰੀਰ ਤਿਵੇਂ ਹੀ ਹੋ ਜਾਵੇਗਾ ਤੇ ਤੂੰ ਸ਼ੁੱਧ ਹੋ ਜਾਵੇਂਗਾ
11 ਪਰ ਨਅਮਾਨ ਕ੍ਰੋਧੀ ਹੋ ਕੇ ਚੱਲਿਆ ਗਿਆ ਅਤੇ ਕਹਿਣ ਲੱਗਾ, ਵੇਖੋ, ਮੈਂ ਤਾਂ ਸੋਚਦਾ ਸਾਂ ਭਈ ਉਹ ਬਾਹਰ ਆ ਕੇ ਖਲੋ ਜਾਵੇਗਾ ਅਰ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਉਸ ਥਾਂ ਉੱਤੇ ਆਪਣਾ ਹੱਥ ਫੇਰੇਗਾ ਅਤੇ ਕੋੜ੍ਹੀ ਨੂੰ ਚੰਗਾ ਕਰੇਗਾ
12 ਕੀ ਦੰਮਿਸਕ ਦੀਆਂ ਨਦੀਆਂ ਅਬਾਨਾਹ ਤੇ ਫਰ ਫਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਤੋਂ ਚੰਗੀਆਂ ਨਹੀਂ ਹਨ? ਭਲਾ, ਮੈਂ ਉਨ੍ਹਾਂ ਵਿੱਚ ਨਹਾ ਕੇ ਸ਼ੁੱਧ ਨਾ ਹੋ ਸੱਕਦਾ ਸਾਂ? ਸੋ ਉਹ ਮੁੜਿਆ ਤੇ ਗੁੱਸੇ ਨਾਲ ਚੱਲਿਆ ਗਿਆ
13 ਤਦ ਉਹ ਦੇ ਚਾਕਰ ਨੇੜੇ ਆਏ ਤੇ ਉਹ ਨੂੰ ਇਹ ਆਖਿਆ, ਹੇ ਸਾਡੇ ਪਿਤਾ, ਜੇ ਨਬੀ ਤੁਹਾਨੂੰ ਕੋਈ ਵੱਡਾ ਕੰਮ ਕਰਨ ਦੀ ਆਗਿਆ ਦਿੰਦਾ ਤਾਂ ਕੀ ਤੁਸੀਂ ਨਾ ਕਰਦੇ? ਜਦ ਉਸ ਨੇ ਤੁਹਾਨੂੰ ਆਖਿਆ ਹੈ ਭਈ ਨਹਾ ਲੈ ਤੇ ਸ਼ੁੱਧ ਹੋ ਜਾਹ ਤਾਂ ਕਿੰਨਾ ਵਧੀਕ ਏਹ ਕਰਨਾ ਚਾਹੀਦਾ ਹੈ?
14 ਤਦ ਪਰਮੇਸ਼ੁਰ ਦੇ ਜਨ ਦੇ ਆਖੇ ਅਨੁਸਾਰ ਉਹ ਨੇ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ ਤੇ ਫੇਰ ਉਹ ਦੀ ਦੇਹ ਨਿੱਕੇ ਬਾਲਕ ਦੀ ਦੇਹ ਵਰਗੀ ਸਾਫ ਹੋ ਗਈ ਅਤੇ ਉਹ ਸ਼ੁੱਧ ਹੋ ਗਿਆ
15 ਤਾਂ ਉਹ ਤੇ ਉਹ ਦੀ ਸਾਰੀ ਟੋਲੀ ਪਰਮੇਸ਼ੁਰ ਦੇ ਜਨ ਕੋਲ ਮੁੜ ਕੇ ਆਏ ਅਤੇ ਉਹ ਉਸ ਦੇ ਅੱਗੇ ਖਲੋਤਾ ਤੇ ਬੋਲਿਆ, ਵੇਖ, ਮੈਂ ਜਾਣਦਾ ਹਾਂ ਕਿ ਇਸਰਾਏਲ ਤੋਂ ਬਿਨਾ ਸਾਰੀ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਹੈ। ਇਸ ਲਈ ਹੁਣ ਆਪਣੇ ਚਾਕਰ ਦੀ ਇੱਕ ਨਜ਼ਰ ਕਬੂਲ ਕਰ
16 ਪਰ ਉਸ ਨੇ ਆਖਿਆ, ਜੀਉਂਦੇ ਯਹੋਵਾਹ ਦੀ ਸੌਂਹ ਜਿਹ ਦੇ ਅੱਗੇ ਮੈਂ ਖਲੋਤਾ ਹਾਂ ਮੈਂ ਕੁਝ ਕਬੂਲ ਨਹੀਂ ਕਰਾਂਗਾ। ਭਾਵੇਂ ਉਹ ਉਸ ਦੇ ਖਹਿੜੇ ਪਿਆ ਭਈ ਉਹ ਲੈ ਲਵੇ ਪਰ ਉਸ ਨੇ ਨਾਂਹ ਹੀ ਕਰ ਦਿੱਤੀ
17 ਤਦ ਨਅਮਾਨ ਨੇ ਆਖਿਆ, ਕੀ ਤੇਰੇ ਚਾਕਰ ਨੂੰ ਦੋ ਖੱਚਰਾਂ ਦਾ ਭਾਰ ਮਿੱਟੀ ਨਹੀਂ ਦਿੱਤੀ ਜਾਵੇਗੀ? ਕਿਉਂ ਜੋ ਤੇਰਾ ਚਾਕਰ ਹੁਣ ਤੋਂ ਲੈ ਕੇ ਯਹੋਵਾਹ ਤੋਂ ਬਿਨਾ ਹੋਰ ਕਿਸੇ ਦਿਓਤੇ ਦੇ ਅੱਗੇ ਨਾ ਤਾਂ ਹੋਮ ਬਲੀ ਤੇ ਨਾ ਭੇਟ ਚੜ੍ਹਾਵੇਗਾ
18 ਇਸ ਗੱਲ ਵਿੱਚ ਯਹੋਵਾਹ ਤੇਰੇ ਚਾਕਰ ਨੂੰ ਖਿਮਾ ਕਰੇ ਕਿ ਜਦ ਮੇਰਾ ਮਾਲਕ ਪੂਜਾ ਕਰਨ ਲਈ ਰਿੰਮੋਨ ਦੇ ਮੰਦਰ ਵਿੱਚ ਵੜੇ ਅਤੇ ਉਹ ਮੇਰੇ ਹੱਥ ਉੱਤੇ ਢਾਸਣਾ ਲਾਵੇ ਤੇ ਮੈਂ ਰਿੰਮੋਨ ਦੇ ਮੰਦਰ ਵਿੱਚ ਸੀਸ ਨਿਵਾਵਾਂ। ਜਦ ਮੈਂ ਰਿੰਮੋਨ ਦੇ ਮੰਦਰ ਵਿੱਚ ਸੀਸ ਨਿਵਾਵਾਂ ਤਾਂ ਇਸ ਗੱਲ ਵਿੱਚ ਯਹੋਵਾਹ ਤੇਰੇ ਚਾਕਰ ਨੂੰ ਖਿਮਾ ਕਰੇ
19 ਅਤੇ ਉਸ ਨੇ ਉਹ ਨੂੰ ਆਖਿਆ, ਜਾਹ ਤੇ ਸੁਖੀ ਰਹੁ। ਪਰ ਜਦ ਉਹ ਉਸ ਦੇ ਕੋਲੋਂ ਥੋੜੀ ਦੂਰ ਚੱਲਿਆ ਗਿਆ
20 ਤਾਂ ਪਰਮੇਸ਼ੁਰ ਦੇ ਜਨ ਅਲੀਸ਼ਾ ਦੇ ਬਾਲਕੇ ਗੇਹਾਜੀ ਨੇ ਆਖਿਆ, ਵੇਖੋ ਮੇਰੇ ਸੁਆਮੀ ਨੇ ਨਅਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹ ਨੂੰ ਵਰਜ ਦਿੱਤਾ। ਜੀਉਂਦੇ ਯਹੋਵਾਹ ਦੀ ਸੌਂਹ ਮੈਂ ਸੱਚ ਮੁੱਚ ਉਹ ਦੇ ਪਿੱਛੇ ਨੱਸਾਂਗਾ ਤੇ ਉਹ ਦੇ ਕੋਲੋਂ ਕੁਝ ਲੈ ਲਵਾਂਗਾ
21 ਸੋ ਗੇਹਾਜੀ ਸ਼ਤਾਬੀ ਨਾਲ ਨਅਮਾਨ ਦੇ ਮਗਰ ਗਿਆ। ਜਦ ਨਅਮਾਨ ਨੇ ਵੇਖਿਆ ਭਈ ਕੋਈ ਮੇਰੇ ਮਗਰ ਨੱਸ਼ਾ ਆਉਂਦਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਰਥ ਤੋਂ ਉਤਰਿਆ ਅਰ ਬੋਲਿਆ, ਸੁਖ ਤਾਂ ਹੈ?
22 ਉਸ ਨੇ ਆਖਿਆ, ਸਭ ਸੁਖ ਹੈ। ਮੇਰੇ ਸੁਆਮੀ ਨੇ ਇਹ ਆਖਣ ਲਈ ਮੈਨੂੰ ਘੱਲਿਆ ਹੈ ਕਿ ਵੇਖ ਨਬੀਆਂ ਦੇ ਪੁਤ੍ਰਾਂ ਵਿੱਚੋਂ ਦੋ ਜੁਆਨ ਇਫਰਾਈਮ ਦੇ ਪਹਾੜੀ ਦੇਸ ਤੋਂ ਹੁਣੇ ਮੇਰੇ ਕੋਲ ਆਏ ਸਨ। ਉਨ੍ਹਾਂ ਲਈ ਇੱਕ ਤੋੜਾ ਚਾਂਦੀ ਤੇ ਦੋ ਜੋੜੇ ਬਸਤਰ ਦੇ ਦੇਹ
23 ਨਅਮਾਨ ਨੇ ਆਖਿਆ, ਖੁਸ਼ੀ ਨਾਲ ਦੋ ਤੋਂੜੇ ਲੈ। ਅਤੇ ਉਹ ਉਹ ਦੇ ਖਹਿੜੇ ਪਿਆ ਅਤੇ ਦੋ ਥੈਲੀਆਂ ਵਿੱਚ ਦੋ ਤੋਂੜੇ ਚਾਂਦੀ ਦੇ ਦੋ ਜੋੜੇ ਬਸਤਰਾਂ ਸਣੇ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਆਪਣੇ ਦੋ ਨੌਕਰਾਂ ਉੱਤੇ ਲੱਦ ਦਿੱਤਾ ਤਾਂ ਓਹ ਉਨ੍ਹਾਂ ਨੂੰ ਉਹ ਦੇ ਅੱਗੇ ਅੱਗੇ ਚੁੱਕ ਕੇ ਤੁਰ ਪਏ
24 ਜਦ ਉਹ ਪਹਾੜੀ ਟਿੱਲੇ ਕੋਲ ਆਇਆ ਤਾਂ ਉਹ ਨੇ ਉਨ੍ਹਾਂ ਨੂੰ ਓਹਨਾਂ ਦੇ ਹੱਥੋਂ ਲੈ ਕੇ ਘਰ ਵਿੱਚ ਰੱਖ ਲਿਆ ਅਤੇ ਓਹਨਾਂ ਆਦਮੀਆਂ ਨੂੰ ਜਾਣ ਦਿੱਤਾ ਸੋ ਓਹ ਚੱਲੇ ਗਏ
25 ਜਦ ਉਹ ਅੰਦਰ ਆ ਕੇ ਆਪਣੇ ਸੁਆਮੀ ਦੇ ਅੱਗੇ ਖਲੋਤਾ ਤਾਂ ਅਲੀਸ਼ਾ ਨੇ ਉਹ ਨੂੰ ਆਖਿਆ, ਗੇਹਾਜੀ ਤੂੰ ਕਿੱਥੋਂ ਆ ਰਿਹਾ ਹੈਂ? ਤੇਰਾ ਬਾਲਕਾ ਐਧਰ ਔਧਰ ਕਿਤੇ ਨਹੀਂ ਗਿਆ
26 ਤਦ ਉਸ ਨੇ ਆਖਿਆ, ਜਦ ਉਹ ਮਨੁੱਖ ਤੈਨੂੰ ਮਿਲਣ ਲਈ ਆਪਣੇ ਰਥ ਉੱਤੋਂ ਮੁੜ ਆਇਆ ਤਾਂ ਕੀ ਮੇਰਾ ਮਨ ਤੇਰੇ ਨਾਲ ਨਹੀਂ ਸੀ? ਕੀ ਚਾਂਦੀ ਲੈਣ ਅਰ ਬਸਤਰ ਤੇ ਜ਼ੈਤੂਨ ਦੇ ਬਾਗਾਂ ਤੇ ਅੰਗੂਰੀ ਬਾਗਾਂ ਅਰ ਇੱਜੜਾਂ ਤੇ ਵੱਗਾਂ ਤੇ ਗੋਲੇ ਤੇ ਗੋੱਲੀਆਂ ਦੇ ਲੈਣ ਦਾ ਇਹੋ ਵੇਲਾ ਹੈ?
27 ਇਸ ਲਈ ਨਅਮਾਨ ਦਾ ਕੋੜ੍ਹ ਤੈਨੂੰ ਤੇ ਤੇਰੀ ਅੰਸ ਨੂੰ ਸਦਾ ਤੀਕ ਲੱਗਾ ਰਹੇਗਾ ਅਤੇ ਉਹ ਬਰਫ਼ ਵਰਗਾ ਚਿੱਟਾ ਕੋੜ੍ਹੀ ਹੋ ਕੇ ਉਹ ਦੇ ਅੱਗਿਓਂ ਚੱਲਿਆ ਗਿਆ।।

2-Kings 5:1 Punjabi Language Bible Words basic statistical display

COMING SOON ...

×

Alert

×