Bible Languages

Indian Language Bible Word Collections

Bible Versions

Books

1 Samuel Chapters

1 Samuel 4 Verses

Bible Versions

Books

1 Samuel Chapters

1 Samuel 4 Verses

1 ਸਮੂਏਲ ਦੀ ਗੱਲ ਸਾਰੇ ਇਸਰਾਏਲ ਨੂੰ ਅੱਪੜ ਪਈ ਅਤੇ ਇਸਰਾਏਲ ਫਲਿਸਤੀਆਂ ਨਾਲ ਲੜਨ ਨੂੰ ਨਿੱਕਲੇ ਅਤੇ ਅਬਨ-ਅਜ਼ਰ ਦੇ ਲਾਗੇ ਤੰਬੂ ਲਾਏ ਅਤੇ ਫਲਿਸਤੀਆਂ ਨੇ ਅਫੇਕ ਵਿੱਚ ਤੰਬੂ ਲਾਏ
2 ਤਾਂ ਫਲਿਸਤੀਆਂ ਨੇ ਇਸਰਾਏਲ ਦਾ ਸਾਹਮਣਾ ਕਰਨ ਨੂੰ ਆਪਣੀ ਪਾਲ ਬੰਨ੍ਹੀ ਅਤੇ ਜਾਂ ਲੜਾਈ ਖਿੱਲਰ ਗਈ ਤਾਂ ਇਸਰਾਏਲ ਫਲਿਸਤੀਆਂ ਅੱਗੇ ਹਾਰ ਗਏ ਅਤੇ ਉਨ੍ਹਾਂ ਨੇ ਓਹਨਾਂ ਦੀ ਫੌਜ ਵਿੱਚੋਂ ਜੋ ਮਦਾਨ ਵਿੱਚ ਸੀ ਚਾਰਕੁ ਹਜ਼ਾਰ ਮਨੁੱਖ ਵੱਢ ਸੁੱਟੇ।।
3 ਜਾਂ ਲੋਕ ਡੇਰੇ ਵਿੱਚ ਮੁੜ ਆਏ ਸਨ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, ਭਈ ਯਹੋਵਾਹ ਨੇ ਸਾਨੂੰ ਫਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ? ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਭਈ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ
4 ਸੋ ਓਹਨਾਂ ਨੇ ਸ਼ੀਲੋਹ ਵਿੱਚ ਲੋਕ ਘੱਲੇ ਜੋ ਸੈਨਾਂ ਦੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਜੋ ਦੋਹੁੰ ਕਰੂਬੀਆਂ ਦੇ ਵਿਚਕਾਰ ਟਿਕਦਾ ਹੈ ਉੱਥੋਂ ਲੈ ਆਉਣ ਅਤੇ ਏਲੀ ਦੇ ਦੇਵੇਂ ਪੁੱਤ੍ਰ ਹਾਫ਼ਨੀ ਅਤੇ ਫ਼ੀਨਹਾਸ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ
5 ਅਤੇ ਜਿਸ ਵੇਲੇ ਯਹੋਵਾਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਆ ਪੁੱਜਾ ਤਾਂ ਸਾਰੇ ਇਸਰਾਏਲ ਨੇ ਵੱਡੀ ਅਵਾਜ਼ ਨਾਲ ਜੈਕਾਰਾ ਬੁਲਾਇਆ ਅਜੇਹਾ ਜੋ ਧਰਤੀ ਕੰਬ ਉੱਠੀ
6 ਅਤੇ ਜਾਂ ਫਲਿਸਤੀਆਂ ਨੇ ਜੈਕਾਰੇ ਦੀ ਅਵਾਜ਼ ਸੁਣੀ ਤਾਂ ਬੋਲੇ ਭਈ ਇਨ੍ਹਾਂ ਇਬਰਾਨੀਆਂ ਦੇ ਡੇਰੇ ਵਿੱਚ ਏਹ ਜੈਕਾਰੇ ਦੀ ਕੇਹੀ ਅਵਾਜ਼ ਹੈ? ਫੇਰ ਉਨ੍ਹਾਂ ਨੇ ਜਾਤਾ ਕਿ ਯਹੋਵਾਹ ਦੇ ਨੇਮ ਦਾ ਸੰਦੂਕ ਡੇਰੇ ਵਿੱਚ ਅੱਪੜ ਪਿਆ ਹੈ
7 ਤਾਂ ਫਲਿਸਤੀ ਡਰ ਗਏ ਕਿਉਂ ਜੋ ਉਨ੍ਹਾਂ ਨੇ ਆਖਿਆ, ਪਰਮੇਸ਼ੁਰ ਡੇਰੇ ਵਿੱਚ ਆਇਆ ਹੈ! ਅਤੇ ਬੋਲੇ, ਹਾਇ ਸਾਨੂੰ! ਕਿਉਂ ਜੋ ਅੱਜ ਕੱਲ ਅਜਿਹੀ ਗੱਲ ਕਦੀ ਨਹੀਂ ਹੋਈ
8 ਹਾਇ ਸਾਨੂੰ! ਅਜਿਹੇ ਬਲਵੰਤ ਦੇਵਾਂ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ? ਏਹ ਓਹ ਦੇਓ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪਰਕਾਰ ਦੀਆਂ ਬਵਾਂ ਨਾਲ ਮਾਰਿਆ
9 ਹੇ ਫਲਿਸਤੀਓ, ਤੁਸੀਂ ਤਕੜੇ ਹੋਵੋ ਅਤੇ ਮਰਦ ਬਣੋ ਜੋ ਤੁਸੀਂ ਇਬਰਾਨੀਆਂ ਦੇ ਗੁਲਾਮ ਨਾ ਬਣੋ ਜਿੱਕੁਰ ਓਹ ਤੁਹਾਡੇ ਗੁਲਾਮ ਬਣੇ ਸਨ ਸਗੋਂ ਮਰਦ ਬਣੋ ਅਤੇ ਲੜੋ!।।
10 ਸੋ ਫਲਿਸਤੀ ਲੜੇ ਅਤੇ ਇਸਰਾਏਲ ਹਾਰ ਗਿਆ ਅਤੇ ਆਪੋ ਆਪਣੇ ਤੰਬੂਆਂ ਵੱਲ ਨੱਠੇ ਅਤੇ ਉੱਥੇ ਡਾਢੀ ਵਾਢ ਹੋਈ ਕਿਉਂ ਜੋ ਤੀਹ ਹਜ਼ਾਰ ਏਸਰਾਏਲੀ ਪਿਆਦੇ ਮਾਰੇ ਗਏ
11 ਅਤੇ ਪਰਮੇਸ਼ੁਰ ਦਾ ਸੰਦੂਕ ਲੁੱਟਿਆ ਗਿਆ ਅਤੇ ਏਲੀ ਦੇ ਦੋਵੇਂ ਪੁੱਤ੍ਰ ਹਾਫ਼ਨੀ ਅਤੇ ਫ਼ੀਨਹਾਸ ਵੱਢੇ ਗਏ।।
12 ਤਦ ਬਿਨਯਾਮੀਨ ਦਾ ਇੱਕ ਮਨੁੱਖ ਫੌਜ ਦੇ ਵਿੱਚੋਂ ਨੱਠਾ ਅਤੇ ਲੀੜੇ ਪਾੜੇ ਹੋਏ ਅਰ ਸਿਰ ਵਿੱਚ ਮਿੱਟੀ ਪਾਈ ਹੋਈ ਉਸੇ ਦਿਨ ਸ਼ੀਲੋਹ ਵਿੱਚ ਅੱਪੜਿਆ
13 ਅਤੇ ਜਾਂ ਉਹ ਆਇਆ ਤਾਂ ਵੇਖੋ, ਏਲੀ ਸੜਕੋਂ ਲਾਂਭੇ ਇੱਕ ਚੌਂਕੀ ਉੱਤੇ ਬੈਠ ਕੇ ਰਾਹ ਪਿਆ ਵੇਖਦਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਪਿਆ ਕੰਬਦਾ ਸੀ ਅਤੇ ਜਿਸ ਵੇਲੇ ਉਸ ਮਨੁੱਖ ਨੇ ਸ਼ਹਿਰ ਵਿੱਚ ਆ ਕੇ ਸੁਨੇਹਾ ਦਿੱਤਾ ਤਾਂ ਸਾਰਾ ਸ਼ਹਿਰ ਰੋਣ ਪਿੱਟਣ ਲੱਗਾ
14 ਅਤੇ ਜਾਂ ਸਿਆਪੇ ਦੀ ਅਵਾਜ਼ ਏਲੀ ਨੇ ਸੁਣੀ ਤਾਂ ਉਹ ਨੇ ਆਖਿਆ, ਏਹ ਕੇਹਾ ਰੌਲਾ ਪੈ ਗਿਆ? ਅਤੇ ਉਸ ਮਨੁੱਖ ਨੇ ਛੇਤੀ ਨਾਲ ਏਲੀ ਨੂੰ ਆਣ ਖਬਰ ਦਿੱਤੀ
15 ਅਤੇ ਏਲੀ ਅਠਾਨਵਿਆਂ ਵਰਿਹਾਂ ਦਾ ਬੁੱਢਾ ਸੀ ਅਤੇ ਉਹ ਦੀਆਂ ਅੱਖੀਆਂ ਚੁੰਨ੍ਹੀਆਂ ਹੋ ਗਈਆਂ ਸਨ ਅਰ ਉਹ ਨੂੰ ਦਿਸਦਾ ਕੁਝ ਨਹੀਂ ਸੀ
16 ਸੋ ਉਸ ਮਨੁੱਖ ਨੇ ਏਲੀ ਨੂੰ ਆਖਿਆ, ਮੈਂ ਫੌਜ ਤੋਂ ਆਇਆ ਹਾਂ ਅਤੇ ਮੈਂ ਅੱਜ ਫੌਜ ਦੇ ਵਿੱਚੋਂ ਭੱਜਾ ਹਾਂ। ਉਹ ਬੋਲਿਆ, ਹੇ ਮੇਰੇ ਪੁੱਤ੍ਰ, ਕੀ ਖਬਰ ਹੈ?
17 ਉਸ ਹਲਕਾਰੇ ਨੇ ਉੱਤਰ ਦੇ ਕੇ ਆਖਿਆ, ਇਸਰਾਏਲ ਨੇ ਫਲਿਸਤੀਆਂ ਦੇ ਅੱਗੋਂ ਭਾਜ ਖਾਧੀ ਅਤੇ ਲੋਕਾਂ ਵਿੱਚ ਵੱਡੀ ਵਾਢ ਹੋਈ ਅਤੇ ਤੇਰੇ ਦੇਵੇਂ ਪੁੱਤ੍ਰ ਹਾਫ਼ਨੀ ਅਤੇ ਫ਼ੀਨਹਾਸ ਮਰ ਗਏ ਅਤੇ ਪਰਮੇਸ਼ੁਰ ਦਾ ਸੰਦੂਕ ਖੁੱਸ ਗਿਆ
18 ਤਾਂ ਅਜੇਹਾ ਹੋਇਆ ਭਈ ਜਿਸ ਵੇਲੇ ਉਹ ਨੇ ਪਰਮੇਸ਼ੁਰ ਦੇ ਸੰਦੂਕ ਦੀ ਗੱਲ ਸੁਣਾਈ ਤਾਂ ਉਹ ਚੌਂਕੀ ਉੱਤੋਂ ਪਿੱਠ ਪਰਨੇ ਬੂਹੇ ਦੇ ਕੋਲ ਡਿੱਗ ਪਿਆ ਅਤੇ ਉਹ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂ ਜੋ ਉਹ ਬੁੱਢਾ ਅਤੇ ਭਾਰਾ ਵੀ ਸੀ ਅਤੇ ਉਹ ਚਾਲੀ ਵਰਹੇ ਇਸਰਾਏਲ ਦਾ ਨਿਆਉਂ ਕਰਦਾ ਰਿਹਾ।।
19 ਉਸ ਦੀ ਨੂੰਹ ਫ਼ੀਨਹਾਸ ਦੀ ਵਹੁਟੀ ਗਰਭਣੀ ਸੀ ਅਰ ਉਹ ਦੇ ਜਨਣ ਦਾ ਵੇਲਾ ਨੇੜੇ ਸੀ ਅਤੇ ਜਦ ਉਹ ਨੇ ਏਹ ਗੱਲਾਂ ਸੁਣੀਆਂ ਭਈ ਪਰਮੇਸ਼ੁਰ ਦਾ ਸੰਦੂਕ ਖੁੱਸ ਗਿਆ ਅਤੇ ਤੇਰਾ ਸਹੁਰਾ ਅਰ ਭਰਤਾ ਮਰ ਗਏ ਸਨ ਤਾਂ ਉਹ ਨਿਵੀਂ ਅਤੇ ਜਣੀ ਕਿਉਂ ਜੋ ਜਣਨ ਦੀ ਪੀੜ ਆਣ ਲੱਗੀ
20 ਅਤੇ ਉਹ ਦੇ ਮਰਨ ਦੇ ਵੇਲੇ ਉਨ੍ਹਾਂ ਤੀਵੀਆਂ ਨੇ ਜੋ ਉੱਥੇ ਸਨ ਉਹ ਨੂੰ ਆਖਿਆ, ਓਦਰ ਨਾ ਕਿਉਂ ਜੋ ਤੈਂ ਪੁੱਤ੍ਰ ਜਣਿਆ ਹੈ ਪਰ ਉਹ ਨੇ ਉੱਤਰ ਨਾ ਦਿੱਤਾ ਸਗੋਂ ਧਿਆਨ ਵੀ ਨਾ ਕੀਤਾ
21 ਅਤੇ ਉਹ ਨੇ ਉਸ ਮੁੰਡੇ ਦਾ ਨਾਉਂ ਈਕਾਬੋਦ ਧਰਿਆ ਅਤੇ ਬੋਲੀ, ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ, ਪਰਮੇਸ਼ੁਰ ਦਾ ਸੰਦੂਕ ਖੁੱਸ ਜੋ ਗਿਆ ਅਤੇ ਉਹ ਦੇ ਸਹੁਰੇ ਅਰ ਭਰਤੇ ਦੇ ਕਾਰਨ ਵੀ
22 ਅਤੇ ਉਹ ਬੋਲੀ, ਪਰਤਾਪ ਇਸਰਾਏਲ ਤੋਂ ਜਾਂਦਾ ਰਿਹਾ ਕਿਉਂ ਜੋ ਪਰਮੇਸ਼ੁਰ ਦਾ ਸੰਦੂਕ ਖੋਹਿਆ ਗਿਆ।।

1-Samuel 4:1 Punjabi Language Bible Words basic statistical display

COMING SOON ...

×

Alert

×