Bible Languages

Indian Language Bible Word Collections

Bible Versions

Books

Zephaniah Chapters

Zephaniah 3 Verses

Bible Versions

Books

Zephaniah Chapters

Zephaniah 3 Verses

1 ਹਾਇ ਉਹ ਨੂੰ ਜੋ ਆਕੀ ਅਤੇ ਪਲੀਤ ਹੈ, ਉਸ ਅਨ੍ਹੇਰ ਕਰਨ ਵਾਲੇ ਸ਼ਹਿਰ ਨੂੰ!
2 ਉਸ ਨੇ ਅਵਾਜ਼ ਨਹੀਂ ਸੁਣੀ, ਨਾ ਸਿੱਖਿਆ ਮੰਨੀ, ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ, ਨਾ ਆਪਣੇ ਪਰਮੇਸ਼ੁਰ ਦੇ ਨੇੜੇ ਆਇਆ।
3 ਉਸ ਦੇ ਸਰਦਾਰ ਉਸ ਦੇ ਵਿੱਚ ਗੱਜਦੇ ਬਬਰ ਸ਼ੇਰ ਹਨ, ਉਸ ਦੇ ਨਿਆਈ ਸੰਝ ਦੇ ਬਘਿਆੜ ਹਨ, ਜੋ ਸਵੇਰ ਤੀਕ ਕੁਝ ਨਹੀਂ ਛੱਡਦੇ!
4 ਉਸ ਦੇ ਨਬੀ ਛਲੀਏ ਅਰ ਬੇਈਮਾਨ ਹਨ, ਉਸ ਦੇ ਜਾਜਕਾਂ ਨੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ ਕੀਤਾ ਹੈ, ਅਤੇ ਬਿਵਸਥਾ ਨੂੰ ਮਰੋੜਿਆ ਹੈ!
5 ਯਹੋਵਾਹ ਉਸ ਵਿੱਚ ਧਰਮੀ ਹੈ, ਉਹ ਬਦੀ ਨਹੀਂ ਕਰਦਾ, ਹਰ ਸਵੇਰ ਉਹ ਆਪਣਾ ਨਿਆਉਂ ਪਰਗਟ ਕਰਦਾ ਹੈ, ਉਹ ਮੁੱਕਰਦਾ ਨਹੀਂ, ਪਰ ਬੁਰਿਆਰ ਸ਼ਰਮ ਨੂੰ ਨਹੀਂ ਜਾਣਦਾ।
6 ਮੈਂ ਕੌਮਾਂ ਨੂੰ ਕੱਟ ਸੁੱਟਿਆ, ਓਹਨਾਂ ਦੇ ਕੋਨਿਆਂ ਦੇ ਬੁਰਜ ਵਿਰਾਨ ਹਨ, ਮੈਂ ਓਹਨਾਂ ਦੀਆਂ ਗਲੀਆਂ ਨੂੰ ਬਰਬਾਦ ਕੀਤਾ ਸੋ ਕੋਈ ਨਹੀਂ ਲੰਘਦਾ, ਓਹਨਾਂ ਦੇ ਸ਼ਹਿਰ ਨਾਸ ਹੋਏ, ਸੋ ਕੋਈ ਮਨੁੱਖ, ਕੋਈ ਵਾਸੀ ਨਹੀਂ।
7 ਮੈ ਆਖਿਆ, ਕੇਵਲ ਮੈਥੋਂ ਡਰ ਅਤੇ ਸਿੱਖਿਆ ਨੂੰ ਮੰਨ, ਤਾਂ ਉਸ ਦਾ ਵਾਸ ਕੱਟਿਆ ਨਾ ਜਾਵੇਗਾ, ਜਿਵੇਂ ਮੈਂ ਉਸ ਦੇ ਲਈ ਠਹਿਰਾਇਆ ਹੈ, ਪਰ ਓਹਨਾਂ ਜਤਨ ਕਰ ਕੇ ਆਪਣੇ ਸਾਰੇ ਕੰਮਾਂ ਨੂੰ ਵਿਗਾੜਿਆ।।
8 ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।।
9 ਤਦ ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ, ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ, ਤਾਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।
10 ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ, ਮੇਰੇ ਖਿਲਰੇ ਹੋਇਆਂ ਦੀ ਧੀ, ਮੇਰੇ ਲਈ ਭੇਟ ਲਿਆਉਣਗੇ।
11 ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਤੋਂ ਲੱਜਿਆਵਾਨ ਨਾ ਹੋਵੇਂਗਾ, ਜਿਹ ਦੇ ਨਾਲ ਤੈਂ ਮੇਰਾ ਅਪਰਾਧ ਕੀਤਾ, ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ ਤੇਰੇ ਹੰਕਾਰੀ ਅਭਮਾਨੀਆਂ ਨੂੰ ਕੱਢਾਂਗਾ, ਭਈ ਤੂੰ ਮੇਰੇ ਪਵਿੱਤ੍ਰ ਪਹਾੜ ਵਿੱਚ ਘੁਮੰਡ ਫੇਰ ਨਾ ਕਰੇਂ।
12 ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ।
13 ਇਸਰਾਏਲ ਦਾ ਬਕੀਆ ਬਦੀ ਨਾ ਕਰੇਗਾ, ਨਾ ਓਹ ਝੂਠ ਬੋਲਣਗੇ, ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ, ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ, ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।।
14 ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ, ਹੇ ਇਸਰਾਏਲ, ਨਾਰਾ ਮਾਰ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਬਾਗ ਬਾਗ ਹੋ!
15 ਯਹੋਵਾਹ ਨੇ ਤੇਰੇ ਨਿਆਵਾਂ ਨੂੰ ਦੂਰ ਕੀਤਾ, ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ, ਇਸਰਾਏਲ ਦਾ ਪਾਤਸ਼ਾਹ, ਹਾਂ, ਯਹੋਵਾਹ ਵਿਚਕਾਰ ਹੈ, ਤੂੰ ਫੇਰ ਬਿਪਤਾ ਤੋਂ ਨਾ ਡਰੀਂ।
16 ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ, ਡਰੀਂ! ਹੇ ਸੀਯੋਨ, ਤੇਰੇ ਹੱਥ ਢਿੱਲੇ ਨਾ ਪੈ ਜਾਣ!
17 ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ, ਉਹ ਸਮਰੱਥੀ ਬਚਾਉਣ ਵਾਲਾ ਹੈ।। ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ, ਉਹ ਆਪਣਾ ਪ੍ਰੇਮ ਤਾਜ਼ਾ ਕਰੇਗਾ, ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ।
18 ਮੈਂ ਓਹਨਾਂ ਨੂੰ ਜੋ ਮਿਥੇ ਹੋਏ ਪਰਬਾਂ ਲਈ ਕਰਦੇ ਹਨ, ਜੋ ਤੇਰੇ ਵਿੱਚੋਂ ਸਨ, ਇਕੱਠਾ ਕਰਾਂਗਾ, ਜਿਸ ਦੇ ਉੱਤੇ ਓਲਾਹਮਾ ਇੱਕ ਭਾਰ ਸੀ।
19 ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁਖ ਦੇਣ ਵਾਲਿਆਂ ਨਾਲ ਨਜਿੱਠਾਂਗਾ, ਮੈਂ ਲੰਙਿਆਂ ਨੂੰ ਬਚਾਵਾਂਗਾ, ਅਤੇ ਹੱਕੇ ਹੋਇਆ ਨੂੰ ਇਕੱਠਾ ਕਰਾਂਗਾ, ਅਤੇ ਮੈਂ ਸਾਰੀ ਧਰਤੀ ਵਿੱਚ ਓਹਨਾਂ ਦੀ ਸ਼ਰਮ ਉਸਤਤ ਅਤੇ ਜਸ ਬਣਾਵਾਂਗਾ।
20 ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ, ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ, ਕਿਉਂ ਜੋ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾ ਵਿੱਚ ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ, ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ ਸਾਹਮਣੇ ਮੋੜ ਲਿਆਵਾਂਗਾ, ਯਹੋਵਾਹ ਕਹਿੰਦਾ ਹੈ।।

Zephaniah 3:3 Punjabi Language Bible Words basic statistical display

COMING SOON ...

×

Alert

×