Bible Languages

Indian Language Bible Word Collections

Bible Versions

Books

Zechariah Chapters

Zechariah 9 Verses

Bible Versions

Books

Zechariah Chapters

Zechariah 9 Verses

1 ਯਹੋਵਾਹ ਦਾ ਬਚਨ ਇਦਰਾਕ ਦੇ ਦੇਸ ਦੇ ਵਿਰੁੱਧ, ਅਤੇ ਦੰਮਿਸਕ ਉਸ ਦਾ ਟਿਕਾਣਾ ਹੋਵੇਗਾ — ਕਿਉਂ ਜੋ ਆਦਮ ਵੰਸ ਦੀਆਂ, ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ ਯਹੋਵਾਹ ਵੱਲ ਹਨ —
2 ਨਾਲੇ ਹਮਾਥ ਜਿਹੜਾ ਉਸ ਦੇ ਬੰਨੇ ਨਾਲ ਹੈ, ਸੂਰ ਅਤੇ ਸੀਦੋਨ ਵੀ ਕਿਉਂ ਜੋ ਓਹ ਬਹੁਤ ਬੁੱਧਵਾਨ ਹਨ।
3 ਸੂਰ ਨੇ ਆਪਣੇ ਲਈ ਗੜ੍ਹ ਬਣਾਇਆ, ਚਾਂਦੀ ਦੇ ਢੇਰ ਧੂੜ ਵਾਂਙੁ, ਅਤੇ ਸੋਨੇ ਦੇ ਗਲੀਆਂ ਦੇ ਚਿੱਕੜ ਵਾਂਙੁ ਢੇਰਾਂ ਦੇ ਢੇਰ ਲਾ ਲਏ।
4 ਵੇਖੋ, ਪ੍ਰਭੁ ਉਸ ਦੀ ਮਿਲਖ ਨੂੰ ਖੋਹ ਲਵੇਗਾ, ਅਤੇ ਉਸ ਦੀ ਮਾਇਆ ਨੂੰ ਸਮੁੰਦਰ ਵਿੱਚ ਸੁੱਟ ਦੇਵੇਗਾ, ਉਹ ਅੱਗ ਨਾਲ ਖਾਧਾ ਜਾਵੇਗਾ।
5 ਅਸ਼ਕਲੋਨ ਵੇਖੇਗਾ ਅਤੇ ਡਰ ਜਾਵੇਗਾ, ਨਾਲੇ ਅੱਜ਼ਾਹ ਵੀ ਕਿਉਂ ਉਹ ਨੂੰ ਡਾਢੀ ਪੀੜ ਲੱਗੇਗੀ, ਨਾਲੇ ਅਕਰੋਨ ਵੀ ਕਿਉਂ ਜੋ ਉਹ ਦਾ ਭਰੋਸਾ ਸ਼ਰਮਿੰਦਾ ਹੋ ਜਾਵੇਗਾ, ਅੱਜ਼ਾਹ ਵਿੱਚੋਂ ਰਾਜਾ ਮਿਟ ਜਾਵੇਗਾ, ਅਸ਼ਕਲੋਨ ਬੇ ਅਬਾਦ ਹੋ ਜਾਵੇਗਾ।
6 ਦੋਗਲੇ ਅਸ਼ਦੋਦ ਵਿੱਚ ਵੱਸਣਗੇ, ਮੈਂ ਫਲਿਸਤੀਆਂ ਦੇ ਘੁਮੰਡ ਨੂੰ ਮੁਕਾ ਦਿਆਂਗਾ।
7 ਮੈਂ ਉਸ ਦਾ ਲਹੂ ਉਸ ਦੇ ਮੂੰਹ ਤੋਂ, ਅਤੇ ਉਸ ਦੀਆਂ ਘਿਣਾਉਣੀਆਂ ਵਸਤਾਂ ਉਸ ਦੇ ਦੰਦਾ ਵਿੱਚੋਂ ਕੱਢ ਲਵਾਂਗਾ, ਇਹ ਵੀ ਸਾਡੇ ਪਰਮੇਸ਼ੁਰ ਲਈ ਇੱਕ ਬਕੀਆ ਹੋਵੇਗਾ, ਅਤੇ ਯਹੂਦਾਹ ਵਿੱਚ ਇੱਕੋ ਸਰਦਾਰ ਵਾਂਙੁ ਹੋਵੇਗਾ, ਅਤੇ ਅਕਰੋਨ ਯਬੂਸੀਆਂ ਵਾਂਙੁ ਹੋਵੇਗਾ।
8 ਮੈਂ ਰਾਖੀ ਲਈ ਆਪਣੇ ਘਰ ਦੇ ਲਈ ਡੇਰਾ ਲਾਵਾਂਗਾ, ਭਈ ਕੋਈ ਆ ਜਾ ਨਾ ਸੱਕੇ, ਫੇਰ ਕੋਈ ਦੁਖ ਦੇਣ ਵਾਲਾ ਓਹਨਾਂ ਦੇ ਵਿਰੁੱਧ ਨਾ ਲੰਘੇਗਾ, ਕਿਉਂ ਜੋ ਹੁਣ ਤਾਂ ਮੈਂ ਆਪਣੀ ਅੱਖੀਂ ਵੇਖ ਲਿਆ ਹੈ।
9 ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।
10 ਮੈਂ ਅਫਰਾਈਮ ਤੋਂ ਰਥ ਨੂੰ, ਅਤੇ ਯਰੂਸ਼ਲਮ ਤੋਂ ਘੋੜੇ ਨੂੰ ਕੱਟ ਸੁੱਟਾਂਗਾ, ਲੜਾਈ ਦਾ ਧਣੁਖ ਤੋੜਿਆ ਜਾਵੇਗਾ। ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੀਕ ਹੋਵੇਗੀ।
11 ਨਾਲੇ ਤੈਨੂੰ ਵੀ ਤੇਰੇ ਨੇਮ ਦੇ ਲਹੂ ਦੇ ਕਾਰਨ, ਮੈਂ ਤੇਰੇ ਅਸੀਰਾਂ ਨੂੰ ਬਿਨ ਪਾਣੀ ਦੇ ਟੋਏ ਤੋਂ ਕੱਢ ਲਵਾਂਗਾ।
12 ਹੇ ਆਸਵੰਦ ਅਸੀਰੋ, ਗੜ੍ਹ ਨੂੰ ਮੁੜ ਜਾਓ! ਮੈਂ ਅੱਜ ਦੱਸਦਾ ਹਾਂ, ਮੈਂ ਤੈਨੂੰ ਦੁਗਣਾ ਮੋੜਾਂਗਾ।
13 ਮੈਂ ਯਹੂਦਾਹ ਨੂੰ ਆਪਣੇ ਲਈ ਧਣੁਖ ਵਾਂਙੁ ਝੁਕਾਇਆ ਹੈ, ਅਤੇ ਅਫਰਾਈਮ ਨੂੰ ਉਹ ਦਾ ਬਾਣ ਬਣਾਉਂਦਾ ਹਾਂ, ਹੇ ਸੀਯੋਨ, ਮੈਂ ਤੇਰੇ ਪੁੱਤ੍ਰਾਂ ਨੂੰ ਭੜਕਾਵਾਂਗਾ, ਹਾਂ, ਤੇਰੇ ਪੁੱਤ੍ਰਾਂ ਦੇ ਵਿਰੁੱਧ, ਹੇ ਯਾਵਾਨ, ਤੈਨੂੰ ਇੱਕ ਸੂਰਮੇ ਦੀ ਤਲਵਾਰ ਵਾਂਙੁ ਬਣਾਵਾਂਗਾ।
14 ਯਹੋਵਾਹ ਓਹਨਾਂ ਉੱਤੇ ਵਿਖਾਈ ਦੇਵੇਗਾ, ਉਸ ਦਾ ਤੀਰ ਬਿਜਲੀ ਵਾਂਙੁ ਬਾਹਰ ਨਿੱਕਲੇਗਾ, ਪ੍ਰਭੁ ਯਹੋਵਾਹ ਤੁਰ੍ਹੀ ਫੂਕੇਗਾ, ਅਤੇ ਦੱਖਣੀ ਵਾਵਰੋਲੇ ਵਿੱਚ ਚੱਲੇਗਾ।
15 ਸੈਨਾਂ ਦੇ ਯਹੋਵਾਹ ਓਹਨਾਂ ਨੂੰ ਢਕ ਲਵੇਗਾ, ਓਹ ਖਾਣਗੇ ਅਤੇ ਗੋਪੀਏ ਦੇ ਪੱਥਰਾਂ ਨੂੰ ਮਿੱਧਣਗੇ, ਓਹ ਪੀਣਗੇ ਅਤੇ ਖੀਵਿਆਂ ਵਾਂਙੁ ਰੌਲਾ ਪਾਉਣਗੇ, ਓਹ ਕਟੋਰਿਆਂ ਵਾਂਙੁ, ਅਤੇ ਜਗਵੇਦੀ ਦੇ ਖੂੰਜਿਆਂ ਵਾਂਙੁ ਭਰ ਜਾਣਗੇ।
16 ਓਸ ਦਿਨ ਯਹੋਵਾਹ ਓਹਨਾਂ ਦਾ ਪਰਮੇਸ਼ੁਰ ਓਹਨਾਂ ਨੂੰ ਬਚਾਵੇਗਾ, ਆਪਣੀ ਪਰਜਾ ਦੇ ਇੱਜੜ ਵਾਂਙੁ ਓਹ ਮੁਕਟ ਦੇ ਜਵਾਹਰ ਵਾਂਙੁ ਹੋਣਗੇ, ਓਹ ਉਸ ਦੀ ਭੂਮੀ ਉੱਤੇ ਚਮਕਣਗੇ, ਕਿਉਂ ਜੋ ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ! ਅੰਨ ਜੁਆਨਾਂ ਨੂੰ, ਨਵੀਂ ਮੈਂ ਕੁਆਰੀਆਂ ਨੂੰ ਮੋਟਾ ਤਾਜ਼ਾ ਕਰੇਗੀ।।

Zechariah 9:6 Punjabi Language Bible Words basic statistical display

COMING SOON ...

×

Alert

×