Bible Languages

Indian Language Bible Word Collections

Bible Versions

Books

Zechariah Chapters

Zechariah 13 Verses

Bible Versions

Books

Zechariah Chapters

Zechariah 13 Verses

1 ਉਸ ਦਿਨ ਇੱਕ ਸੁੰਬ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਵਾਸੀਆਂ ਲਈ ਪਾਪ ਦੇ ਕਾਰਨ ਅਤੇ ਅਸ਼ੁਧਤਾਈ ਦੇ ਕਾਰਨ ਖੋਲ੍ਹਿਆ ਜਾਵੇਗਾ
2 ਉਸ ਦਿਨ ਇਉਂ ਹੋਵੇਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਦੇਸ ਵਿੱਚੋਂ ਬੁੱਤਾਂ ਦਾ ਨਾਉਂ ਕੱਟ ਦਿਆਂਗਾ, ਓਹ ਫੇਰ ਚੇਤੇ ਨਾ ਕੀਤੇ ਜਾਣਗੇ, ਨਾਲੇ ਨਬੀਆਂ ਨੂੰ ਅਤੇ ਪਲੀਤ ਆਤਮਾਂ ਨੂੰ ਉਸ ਦੇਸ ਤੋਂ ਕੱਢ ਦਿਆਂਗਾ
3 ਤਾਂ ਇਉਂ ਹੋਵੇਗਾ ਕਿ ਜਦ ਕੋਈ ਮਨੁੱਖ ਅਗੰਮ ਵਾਚੇਗਾ ਤਾਂ ਉਸ ਦੇ ਮਾਪੇ ਜਿਨ੍ਹਾਂ ਤੋਂ ਉਹ ਜੰਮਿਆਂ ਸੀ ਉਹ ਨੂੰ ਆਖਣਗੇ ਕਿ ਤੂੰ ਜੀਉਂਦਾ ਨਾ ਰਹੇਂਗਾ ਕਿਉਂ ਜੋ ਤੂੰ ਯਹੋਵਾਹ ਦਾ ਨਾਮ ਲੈ ਕੇ ਝੂਠ ਬੋਲਦਾ ਹੈਂ! ਤਾਂ ਉਸ ਦੇ ਮਾਪੇ ਜਿਨ੍ਹਾ ਤੋਂ ਉਹ ਜੰਮਿਆਂ ਸੀ ਜਦ ਉਹ ਅਗੰਮ ਵਾਚੇਗਾ ਉਹ ਨੂੰ ਵਿੰਨ੍ਹ ਸੁੱਟਣਗੇ
4 ਅਤੇ ਉਸ ਦਿਨ ਇਉਂ ਹੋਵੇਗਾ ਕਿ ਹਰੇਕ ਨਬੀ ਜਦ ਉਹ ਅਗੰਮ ਵਾਚੇਗਾ, ਆਪਣੇ ਦਰਸ਼ਣ ਤੋਂ ਸ਼ਰਮਿੰਦਾ ਹੋਵੇਗਾ ਅਤੇ ਓਹ ਧੋਖਾ ਦੇਣ ਲਈ ਉੱਨ ਦਾ ਚੋਲਾ ਨਾ ਪਾਉਣਗੇ
5 ਸਗੋਂ ਉਹ ਆਖੇਗਾ, ਮੈਂ ਨਬੀ ਹਾਂ, ਮੈਂ ਤਾਂ ਜ਼ਮੀਨ ਦੇ ਵਾਹਣ ਵਾਲਾ ਹਾਂ ਕਿਉਂ ਜੋ ਜੁਆਨੀ ਤੋਂ ਜ਼ਮੀਨ ਮੇਰੇ ਕਬਜ਼ੇ ਵਿੱਚ ਰਹੀ ਹੈ
6 ਜੇ ਕੋਈ ਉਹ ਨੂੰ ਆਖੇਗਾ ਕਿ ਤੇਰੇ ਹੱਥਾਂ ਦੇ ਵਿੱਚ ਏਹ ਜਖ਼ਮ ਕੀ ਹਨॽ ਤਾਂ ਉਹ ਆਖੇਗਾ ਕਿ ਏਹ ਉਹੋ ਹੀ ਹਨ ਜਿਨ੍ਹਾਂ ਨਾਲ ਮੈਂ ਆਪਣੇ ਸੱਜਣਾਂ ਦੇ ਘਰ ਵਿੱਚ ਜ਼ਖਮੀ ਕੀਤਾ ਗਿਆ।।
7 ਹੇ ਤਲਵਾਰ, ਮੇਰੇ ਅਯਾਲੀ ਦੇ ਵਿਰੁੱਧ ਜਾਗ, ਉਸ ਮਰਦ ਦੇ ਵਿਰੁੱਧ ਜਿਹੜਾ ਮੇਰਾ ਸਾਥੀ ਹੈ! ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਅਯਾਲੀ ਨੂੰ ਮਾਰ ਭਈ ਭੇਡਾਂ ਖਿੱਲਰ ਜਾਣ, - ਮੈਂ ਛੋਟਿਆਂ ਦੇ ਵਿਰੁੱਧ ਆਪਣਾ ਹੱਥ ਹਿਲਾਵਾਂਗਾ।
8 ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਕਿ ਉਸ ਸਾਰੇ ਦੇਸ ਵਿੱਚ ਦੋ ਤਿਹਾਈ ਵੱਢੇ ਜਾਣਗੇ ਅਤੇ ਨਾਸ ਹੋ ਜਾਣਗੇ, ਇੱਕ ਤਿਹਾਈ ਉਸ ਵਿੱਚ ਬਚ ਰਹੇਗੀ।
9 ਮੈਂ ਇੱਕ ਤਿਹਾਈ ਨੂੰ ਅੱਗ ਵਿੱਚ ਪਾਵਾਂਗਾ, ਮੈਂ ਉਹ ਨੂੰ ਤਾਵਾਂਗਾ ਜਿੱਥੇ ਚਾਂਦੀ ਤਾਈ ਜਾਂਦੀ ਹੈ, ਮੈਂ ਉਹ ਨੂੰ ਪਰਖਾਂਗਾ ਜਿਵੇਂ ਸੋਨਾ ਪਰਖੀਦਾ ਹੈ, ਓਹ ਮੇਰਾ ਨਾਮ ਲੈ ਕੇ ਪੁਕਾਰਨਗੇ, ਮੈਂ ਓਹਨਾਂ ਨੂੰ ਉੱਤਰ ਦਿਆਂਗਾ, ਮੈਂ ਆਖਾਂਗਾ, ਇਹ ਮੇਰੀ ਪਰਜਾ ਹੈ, ਓਹ ਆਖਣਗੇ, ਯਹੋਵਾਹ ਮੇਰਾ ਪਰਮੇਸ਼ੁਰ ਹੈ।।

Zechariah 13:1 Punjabi Language Bible Words basic statistical display

COMING SOON ...

×

Alert

×