Bible Languages

Indian Language Bible Word Collections

Bible Versions

Books

Zechariah Chapters

Zechariah 7 Verses

Bible Versions

Books

Zechariah Chapters

Zechariah 7 Verses

1 ਦਾਰਾ ਪਾਤਸ਼ਾਹ ਦੇ ਚੌਥੇ ਵਰ੍ਹੇ ਇਉਂ ਹੋਇਆ ਕਿ ਯਹੋਵਾਹ ਦੀ ਬਾਣੀ ਨੌਵੇਂ ਮਹੀਨੇ ਦੀ ਚੌਥੀ ਤਾਰੀਖ ਨੂੰ ਅਰਥਾਤ ਕਿਸਲੇਵ ਵਿੱਚ ਜ਼ਕਰਯਾਹ ਨੂੰ ਆਈ
2 ਤਾਂ ਬੈਤਏਲ ਵਾਲਿਆਂ ਨੇ ਸ਼ਰਾਸਰ ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਘੱਲਿਆ ਭਈ ਯਹੋਵਾਹ ਦੇ ਅੱਗੇ ਬੇਨਤੀ ਕਰਨ
3 ਅਤੇ ਜਾਜਕਾਂ ਨੂੰ ਜਿਹੜੇ ਸੈਨਾ ਦੇ ਯਹੋਵਾਹ ਦੇ ਭਵਨ ਲਈ ਸਨ ਅਤੇ ਨਬੀਆਂ ਨੂੰ ਆਖਣ, ਕੀ ਮੈਂ ਪੰਜਵੇਂ ਮਹੀਨੇ ਵਿੱਚ ਵੱਖਰਾ ਹੋ ਕੇ ਰੋਵਾਂ ਜਿਵੇਂ ਮੈਂ ਕਈਆਂ ਵਰ੍ਹਿਆਂ ਤੋਂ ਕਰਦਾ ਰਿਹਾ ਹਾਂॽ
4 ਫੇਰ ਸੈਨਾਂ ਦੇ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
5 ਦੇਸ ਦੇ ਸਾਰੇ ਲੋਕਾਂ ਨੂੰ ਅਤੇ ਜਾਜਕਾਂ ਨੂੰ ਆਖ ਕਿ ਜਦ ਤੁਸਾਂ ਪੰਜਵੇਂ ਅਤੇ ਸੱਤਵੇਂ ਮਹੀਨੇ ਵਿੱਚ ਇਨ੍ਹਾਂ ਸੱਤਰਾਂ ਵਰ੍ਹਿਆਂ ਤੀਕ ਵਰਤ ਰੱਖਿਆ ਅਤੇ ਪਿੱਟ ਪਟਊਆ ਕੀਤਾ, ਕੀ ਕਦੀ ਮੇਰੇ ਲਈ ਵੀ ਵਰਤ ਰੱਖਿਆॽ
6 ਜਦ ਤੁਸੀਂ ਖਾਂਦੇ ਹੋ ਅਤੇ ਜਦ ਤੁਸੀਂ ਪੀਂਦੇ ਹੋ ਤਾਂ ਕੀ ਤੁਸੀਂ ਆਪ ਹੀ ਨਹੀਂ ਖਾਂਦੇ ਅਤੇ ਆਪ ਹੀ ਨਹੀਂ ਪੀਂਦੇ ਹੋ
7 ਕੀ ਏਹ ਓਹ ਗੱਲਾਂ ਨਹੀਂ ਹਨ ਜਿਹੜੀਆਂ ਯਹੋਵਾਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰੀਆਂ ਸਨ ਜਦ ਯਰੂਸ਼ਲਮ ਵੱਸਦਾ ਸੀ ਅਤੇ ਸੁਖੀ ਸੀ ਅਤੇ ਉਹ ਦੇ ਆਲੇ ਦੁਆਲੇ ਦੇ ਨਗਰ ਅਰ ਦੱਖਣ ਅਰ ਬੇਟ ਵੱਸਦੇ ਸਨॽ।।
8 ਫੇਰ ਯਹੋਵਾਹ ਦਾ ਬਚਨ ਜ਼ਕਰਯਾਹ ਨੂੰ ਆਇਆ ਕਿ
9 ਸੈਨਾਂ ਦੇ ਯਹੋਵਾਹ ਇਉਂ ਆਖਦਾ ਹੈ ਕਿ ਸਚਿਆਈ ਨਾਲ ਨਿਆਉਂ ਕਰੋ ਅਤੇ ਹਰ ਮਨੁੱਖ ਆਪਣੇ ਭਰਾ ਉੱਤੇ ਦਯਾ ਅਤੇ ਰਹਮ ਕਰੇ
10 ਵਿੱਧਵਾ, ਯਤੀਮ, ਪਰਦੇਸੀ ਅਤੇ ਮਸਕੀਨ ਨੂੰ ਨਾ ਸਤਾਓ ਅਤੇ ਨਾ ਕੋਈ ਤੁਹਾਡੇ ਵਿੱਚੋਂ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ
11 ਪਰ ਓਹ ਗੌਹ ਕਰਨ ਲਈ ਰਾਜ਼ੀ ਨਾ ਹੋਏ। ਓਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਓਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਭਈ ਨਾ ਸੁਣਨ
12 ਅਤੇ ਓਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਙੁ ਕਰ ਲਿਆ ਭਈ ਬਿਵਸਥਾ ਨੂੰ ਅਤੇ ਓਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸੈਨਾਂ ਦੇ ਯਹੋਵਾਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਘੱਲੀਆਂ ਸਨ। ਤਾਂ ਸੈਨਾਂ ਦੇ ਯਹੋਵਾਹ ਵੱਲੋਂ ਵੱਡਾ ਕੋਪ ਹੋਇਆ
13 ਤਦ ਜਿਵੇਂ ਉਹ ਨੇ ਪੁਕਾਰਿਆ ਅਤੇ ਓਹਨਾਂ ਨੇ ਨਾ ਸੁਣਿਆ ਤਿਵੇਂ ਹੀ ਓਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ
14 ਸਗੋਂ ਮੈਂ ਓਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ ਜਿਨ੍ਹਾਂ ਨੂੰ ਓਹਨਾਂ ਨਾ ਜਾਤਾ। ਸੋ ਉਹ ਦੇਸ ਓਹਨਾਂ ਦੇ ਪਿੱਛੋਂ ਵਿਰਾਨ ਹੋ ਗਿਆ ਭਈ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ। ਓਹਨਾਂ ਨੇ ਉਸ ਮਨ ਮੋਹਣੇ ਦੇਸ ਨੂੰ ਵਿਰਾਨ ਕਰ ਦਿੱਤਾ।।

Zechariah 7:13 Punjabi Language Bible Words basic statistical display

COMING SOON ...

×

Alert

×