Bible Languages

Indian Language Bible Word Collections

Bible Versions

Books

Zechariah Chapters

Zechariah 10 Verses

Bible Versions

Books

Zechariah Chapters

Zechariah 10 Verses

1 ਯਹੋਵਾਹ ਤੋਂ ਮੀਂਹ ਮੰਗੋ, ਬਹਾਰ ਦੀ ਰੁੱਤ ਦਾ ਮੀਂਹ, ਯਹੋਵਾਹ ਬਿਜਲੀ ਚਮਕਾਉਂਦਾ ਹੈ, ਉਹ ਓਹਨਾਂ ਨੂੰ ਵਾਛੜ ਵਾਲਾ ਮੀਂਹ, ਅਤੇ ਹਰੇਕ ਨੂੰ ਖੇਤ ਵਿੱਚ ਸਾਗ ਪੱਤ ਦੇਵੇਗਾ।
2 ਤਰਾਫੀਮ ਤਾਂ ਫੋਕੀਆਂ ਗੱਲਾਂ ਕਰਦੇ ਹਨ, ਪੁੱਛ ਦੇਣ ਵਾਲੇ ਝੂਠ ਵੇਖਦੇ ਹਨ, ਸੁਫ਼ਨੇ ਵਾਲੇ ਵਿਅਰਥ ਗੱਲਾਂ ਕਰਦੇ ਹਨ, ਅਤੇ ਖਾਲੀ ਤਸੱਲੀ ਦਿੰਦੇ ਹਨ, ਇਸੇ ਲਈ ਓਹ ਭੇਡਾਂ ਵਾਂਙੁ ਭਟਕਦੇ ਫਿਰਦੇ ਹਨ, ਓਹ ਦੁਖ ਪਾਉਂਦੇ ਹਨ ਕਿਉਂ ਜੋ ਅਯਾਲੀ ਕੋਈ ਨਹੀਂ ਹੈ।
3 ਅਯਾਲੀਆਂ ਉੱਤੇ ਮੇਰਾ ਕ੍ਰੋਧ ਭੜਕਿਆ ਹੈ, ਮੈਂ ਆਗੂਆਂ ਨੂੰ ਸਜ਼ਾ ਦੇਵਾਂਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਨੇ ਆਪਣੇ ਇੱਜੜ ਵੱਲ ਅਰਥਾਤ ਯਹੂਦਾਹ ਦੇ ਘਰਾਣੇ ਵੱਲ ਧਿਆਨ ਕੀਤਾ ਹੈ, ਉਹ ਓਹਨਾਂ ਨੂੰ ਆਪਣੇ ਸੋਹਣੇ ਜੰਗੀ ਘੋੜੇ ਵਾਂਙੁ ਬਣਾਵੇਗਾ।
4 ਓਹਨਾਂ ਵਿੱਚੋਂ ਖੂੰਜੇ ਦਾ ਪੱਥਰ, ਓਹਨਾਂ ਵਿੱਚੋਂ ਹੀ ਕੀਲੇ, ਓਹਨਾਂ ਵਿੱਚੋਂ ਜੰਗੀ ਧਣੁਖ, ਓਹਨਾਂ ਵਿੱਚੋਂ ਹੀ ਸਾਰੇ ਹਾਕਮ ਨਿੱਕਲਣਗੇ।
5 ਓਹ ਸੂਰ ਬੀਰਾਂ ਵਾਂਙੁ ਨਿੱਕਲਣਗੇ, ਓਹ ਲੜਾਈ ਵਿੱਚ ਆਪਣੇ ਵੈਰੀਆਂ ਨੂੰ ਗਲੀਆਂ ਦੇ ਚਿੱਕੜ ਵਿੱਚ ਮਿੱਧਣਗੇ, ਓਹ ਲੜਨਗੇ ਕਿਉਂ ਜੋ ਯਹੋਵਾਹ ਓਹਨਾਂ ਦੇ ਸੰਗ ਹੋਵੇਗਾ, ਓਹ ਘੋੜ ਸਵਾਰਾਂ ਨੂੰ ਲੱਜਿਆਵਾਨ ਕਰਨਗੇ।
6 ਮੈਂ ਯਹੂਦਾਹ ਦੇ ਘਰਾਣੇ ਨੂੰ ਬਲਵੰਤ ਬਣਾਵਾਂਗਾ, ਮੈਂ ਯੂਸੁਫ ਦੇ ਘਰਾਣੇ ਨੂੰ ਬਚਾਵਾਂਗਾ, ਮੈਂ ਓਹਨਾਂ ਨੂੰ ਮੋੜ ਲਿਆਵਾਂਗਾ, ਮੈਂ ਓਹਨਾਂ ਉੱਤੇ ਰਹਮ ਜੋ ਕੀਤਾ ਹੈ, ਓਹ ਇਉਂ ਹੋਣਗੇ ਜਿਵੇਂ ਮੈਂ ਓਹਨਾਂ ਨੂੰ ਤਿਆਗਿਆ ਹੀ ਨਹੀਂ, ਕਿਉਂ ਜੋ ਮੈਂ ਯਹੋਵਾਹ ਓਹਨਾਂ ਦਾ ਪਰਮੇਸ਼ੁਰ ਹਾਂ, ਅਤੇ ਮੈਂ ਓਹਨਾਂ ਨੂੰ ਉੱਤਰ ਦਿਆਂਗਾ।
7 ਅਫ਼ਰਾਈਮ ਸੂਰ ਬੀਰ ਹੋਵੇਗਾ, ਓਹਨਾਂ ਦੇ ਦਿਲ ਅਨੰਦ ਹੋਣਗੇ ਜਿਵੇਂ ਮੈ ਨਾਲ, ਓਹਨਾਂ ਦੇ ਪੁੱਤ੍ਰ ਵੇਖਣਗੇ ਅਤੇ ਅਨੰਦ ਹੋਣਗੇ, ਓਹਨਾਂ ਦੇ ਦਿਲ ਯਹੋਵਾਹ ਵਿੱਚ ਖੁਸ਼ ਹੋਣਗੇ।
8 ਮੈਂ ਸੀਟੀ ਵਜਾਵਾਂਗਾ ਅਤੇ ਮੈਂ ਓਹਨਾਂ ਨੂੰ ਇਕੱਠਾ ਕਰਾਂਗਾ, ਮੈਂ ਓਹਨਾਂ ਦਾ ਨਸਤਾਰਾ ਜੋ ਦਿੱਤਾ ਹੈ, ਓਹ ਵਧ ਜਾਣਗੇ ਜਿਵੇਂ ਵੱਧੇ ਹੋਏ ਸਨ।
9 ਭਾਵੇਂ ਮੈਂ ਓਹਨਾਂ ਨੂੰ ਉੱਮਤਾਂ ਵਿੱਚ ਖਿਲਾਰ ਦਿੱਤਾ, ਪਰ ਓਹ ਦੂਰ ਦੇ ਦੇਸਾਂ ਵਿੱਚ ਮੈਨੂੰ ਚੇਤੇ ਕਰਨਗੇ, ਓਹ ਆਪਣੇ ਬੱਚਿਆਂ ਸਣੇ ਜੀਉਂਦੇ ਰਹਿਣਗੇ ਅਤੇ ਓਹ ਮੁੜਨਗੇ।
10 ਮੈਂ ਓਹਨਾਂ ਨੂੰ ਮਿਸਰ ਦੇਸ ਵਿੱਚੋਂ ਮੋੜ ਲਿਆਵਾਂਗਾ, ਮੈਂ ਅੱਸ਼ੂਰ ਵਿੱਚੋਂ ਓਹਨਾਂ ਨੂੰ ਇਕੱਠੇ ਕਰਾਂਗਾ, ਮੈਂ ਓਹਨਾਂ ਨੂੰ ਗਿਲਆਦ ਦੇ ਦੇਸ ਅਤੇ ਲਬਾਨੋਨ ਵਿੱਚ ਲਿਆਵਾਂਗਾ, - ਓਹ ਸਮਾ ਨਾ ਸੱਕਣਗੇ।
11 ਉਹ ਬਿਪਤਾ ਦੇ ਸਮੁੰਦਰ ਤੋਂ ਲੰਘ ਜਾਵੇਗਾ, ਉਹ ਸਮੁੰਦਰ ਦੀਆਂ ਲਹਿਰਾਂ ਨੂੰ ਮਾਰੇਗਾ, ਨੀਲ ਦਰਿਆ ਸਾਰੇ ਦਾ ਸਾਰਾ ਸੁੱਕ ਜਾਵੇਗਾ, ਅੱਸ਼ੂਰ ਦਾ ਘੁਮੰਡ ਨੀਵਾਂ ਕੀਤਾ ਜਾਵੇਗਾ, ਮਿਸਰ ਦਾ ਰਾਜ ਡੰਡਾ ਜਾਂਦਾ ਰਹੇਗਾ।
12 ਮੈਂ ਓਹਨਾਂ ਨੂੰ ਯਹੋਵਾਹ ਵਿੱਚ ਬਲਵੰਤ ਕਰਾਂਗਾ, ਓਹ ਉਸ ਦੇ ਨਾਮ ਵਿੱਚ ਤੁਰਨ ਫਿਰਨਗੇ, ਯਹੋਵਾਹ ਦਾ ਵਾਕ ਹੈ।।

Zechariah 10:4 Punjabi Language Bible Words basic statistical display

COMING SOON ...

×

Alert

×