Bible Languages

Indian Language Bible Word Collections

Bible Versions

Books

Romans Chapters

Romans 2 Verses

Bible Versions

Books

Romans Chapters

Romans 2 Verses

1 ਸੋ ਹੇ ਮਨੁਖ, ਤੂੰ ਭਾਵੇਂ ਕੋਈ ਹੋਵੇਂ ਜੋ ਦੋਸ਼ ਲਾਉਂਦਾ ਹੈਂ ਤੇਰੇ ਲਈ ਕੋਈ ਉਜ਼ਰ ਨਹੀਂ ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਏ ਉੱਤੇ ਦੋਸ਼ ਲਾਉਂਦਾ ਹੈਂ ਓਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ ਇਸ ਲਈ ਕਿ ਤੂੰ ਜਿਹੜਾ ਦੋਸ਼ ਲਾਉਂਦਾ ਹੈ ਆਪ ਉਹੋ ਕੰਮ ਕਰਦਾ ਹੈ
2 ਅਸੀਂ ਜਾਣਦੇ ਹਾਂ ਭਈ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ੁਰ ਦਾ ਦੰਡ ਜਥਾਰਥ ਹੈ
3 ਫੇਰ ਹੇ ਮਨੁੱਖ, ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਅਤੇ ਆਪ ਓਹੋ ਕੰਮ ਕਰਦਾ ਹੈਂ ਭਲਾ, ਤੂੰ ਇਹ ਸਮਝਦਾ ਹੈਂ ਭਈ ਪਰਮੇਸ਼ੁਰ ਦੇ ਦੰਡ ਤੋਂ ਬਚ ਨਿੱਕਲੇਗਾਂॽ
4 ਅਥਵਾਂ ਤੂੰ ਉਹ ਦੀ ਮਿਹਰਬਾਨੀ ਅਤੇ ਖਿਮਾ ਅਤੇ ਧੀਰਜ ਦੀ ਦੌਲਤ ਨੂੰ ਤੁੱਝ ਸਮਝਦਾ ਹੈਂ ਅਤੇ ਇਹ ਨਹੀਂ ਜਾਣਦਾ ਜੋ ਪਰਮੇਸ਼ੁਰ ਦੀ ਮਿਹਰਬਾਨੀ ਤੈਨੂੰ ਪਛਤਾਵੇ ਦੇ ਰਾਹ ਪਾਉਂਦੀ ਹੈॽ
5 ਸਗੋਂ ਆਪਣੀ ਕਠੋਰਤਾਈ ਅਤੇ ਪਛਤਾਵੇ ਤੋਂ ਰਹਿਤ ਮਨ ਦੇ ਅਨੁਸਾਰ ਓਸ ਦਿਨ ਵਿੱਚ ਜਦੋਂ ਪਰਮੇਸ਼ੁਰ ਦਾ ਕ੍ਰੋਧ ਅਤੇ ਸੱਚਾ ਨਿਆਉਂ ਪਰਗਟ ਹੋਵੇਗਾ ਆਪਣੇ ਲਈ ਕ੍ਰੋਧ ਇਕੱਠਾ ਕਰੀ ਜਾਂਦਾ ਹੈਂ
6 ਉਹ ਹਰੇਕ ਨੂੰ ਉਹ ਦੀਆਂ ਕਰਨੀਆਂ ਦੇ ਅਨੁਸਾਰ ਫਲ ਦੇਵੇਗਾ
7 ਜਿਹੜੇ ਸ਼ੁਭ ਕਰਮਾਂ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਆਦਰ ਅਤੇ ਅਬਨਾਸ਼ ਨੂੰ ਭਾਲਦੇ ਹਨ ਉਹ ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ
8 ਪਰ ਜਿਹੜੇ ਆਕੀ ਹਨ ਅਰ ਸਤ ਨੂੰ ਨਹੀਂ ਮੰਨਦੇ ਸਗੋਂ ਕੁਧਰਮ ਨੂੰ ਮੰਨਦੇ ਹਨ ਉਨ੍ਹਾਂ ਉੱਤੇ ਗੁੱਸਾ ਅਤੇ ਕ੍ਰੋਧ ਹੋਵੇਗਾ
9 ਬਿਪਤਾ ਅਤੇ ਕਸ਼ਟ ਹਰੇਕ ਮਨੁੱਖ ਦੀ ਜਾਨ ਉੱਤੇ ਹੋਵੇਗਾ ਜਿਹੜਾ ਬੁਰਿਆਈ ਕਰਦਾ ਹੈ, ਪਹਿਲਾਂ ਯਹੂਦੀ ਫੇਰ ਯੂਨਾਨੀ ਉੱਤੇ
10 ਪਰ ਹਰੇਕ ਨੂੰ ਜਿਹੜਾ ਭਲਿਆਈ ਕਰਦਾ ਹੈ ਮਹਿਮਾ, ਆਦਰ ਅਤੇ ਸ਼ਾਂਤ ਪ੍ਰਾਪਤ ਹੋਵੇਗੀ, ਪਹਿਲਾਂ ਯਹੂਦੀ ਨੂੰ ਫੇਰ ਯੂਨਾਨੀ ਨੂੰ
11 ਪਰਮੇਸ਼ੁਰ ਦੇ ਹਜ਼ੂਰ ਤਾਂ ਕਿਸੇ ਦਾ ਪੱਖ ਪਾਤ ਨਹੀਂ ਹੁੰਦਾ
12 ਕਿਉਂਕਿ ਜਿੰਨਿਆ ਨੇ ਬਿਨਾ ਸ਼ਰਾ ਦੇ ਪਾਪ ਕੀਤੇ ਸੋ ਬਿਨਾ ਸ਼ਰਾ ਦੇ ਨਾਸ ਭੀ ਹੋਣਗੇ ਅਤੇ ਜਿੰਨਿਆ ਨੇ ਸ਼ਰਾ ਦੇ ਹੁੰਦਿਆ ਸੁੰਦਿਆ ਪਾਪ ਕੀਤੇ ਸੋ ਸ਼ਰਾ ਦੇ ਅਨੁਸਾਰ ਉਨ੍ਹਾਂ ਦਾ ਨਿਆਉਂ ਹੋਵੇਗਾ
13 ਇਸ ਲਈ ਜੋ ਸ਼ਰਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਭਾਣੇ ਧਰਮੀ ਨਹੀਂ ਹੁੰਦੇ, ਪਰ ਸ਼ਰਾ ਦੇ ਕੰਮ ਕਰਨ ਵਾਲੇ ਧਰਮੀ ਠਹਿਰਾਏ ਜਾਣਗੇ
14 ਜਦ ਪਰਾਈਆਂ ਕੌਮਾਂ ਜਿਹੜੀਆਂ ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆ ਓਹ ਆਪਣੇ ਲਈ ਆਪ ਹੀ ਸ਼ਰਾ ਹਨ
15 ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀਂ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ
16 ਉਸ ਦਿਨ ਵਿੱਚ ਜਦੋਂ ਪਰਮੇਸ਼ੁਰ ਮੇਰੀ ਖੁਸ਼ ਖਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਉਂ ਕਰੇਗਾ।।
17 ਪਰ ਜਦੋਂ ਤੂੰ ਯਹੂਦੀ ਸਦਾਉਂਦਾ ਅਤੇ ਸ਼ਰਾ ਉੱਤੇ ਆਸਰਾ ਰੱਖਦਾ ਅਤੇ ਪਰਮੇਸ਼ੁਰ ਉੱਤੇ ਘਮੰਡ ਕਰਦਾ
18 ਅਤੇ ਉਹ ਦੀ ਇੱਛਿਆ ਨੂੰ ਜਾਣਦਾ ਹੈਂ ਅਤੇ ਸ਼ਰਾ ਦੀ ਸਿੱਖਿਆ ਲੈ ਕੇ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰਦਾ ਹੈਂ
19 ਅਤੇ ਤੈਨੂੰ ਪਰਤੀਤ ਹੈ ਭਈ ਮੈਂ ਅੰਨ੍ਹਿਆਂ ਨੂੰ ਰਾਹ ਦੱਸਣ ਵਾਲਾ ਅਤੇ ਜਿਹੜੇ ਅਨ੍ਹੇਰੇ ਵਿੱਚ ਹਨ ਓਹਨਾਂ ਦਾ ਚਾਨਣ ਹਾਂ
20 ਅਤੇ ਨਦਾਨਾਂ ਨੂੰ ਸਿੱਖਿਆ ਦੇਣ ਵਾਲਾ ਅਤੇ ਬਾਲਕਾਂ ਦਾ ਉਸਤਾਦ ਹਾਂ ਅਤੇ ਗਿਆਨ ਅਰ ਸਤ ਦਾ ਸਰੂਪ ਜੋ ਸ਼ਰਾ ਵਿੱਚ ਹੈ ਮੇਰੇ ਕੋਲ ਹੈ
21 ਤਾਂ ਫੇਰ ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾॽ ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂॽ
22 ਤੂੰ ਜਿਹੜਾ ਆਖਦਾ ਹੈਂ ਭਈ ਜ਼ਨਾਹ ਨਾ ਕਰਨਾ ਕੀ ਆਪ ਹੀ ਜ਼ਨਾਹ ਕਰਦਾ ਹੈਂॽ ਤੂੰ ਜਿਹੜਾ ਮੂਰਤੀਆਂ ਤੋਂ ਘਿਣ ਕਰਦਾ ਹੈਂ ਕੀ ਆਪੇ ਮੰਦਰਾਂ ਨੂੰ ਲੁੱਟਦਾ ਹੈਂॽ
23 ਤੂੰ ਜਿਹੜਾ ਸ਼ਰਾ ਉੱਤੇ ਘਮੰਡ ਕਰਦਾ ਹੈਂ ਕੀ ਤੂੰ ਸ਼ਰਾ ਦੇ ਉਲੰਘਣ ਕਰ ਕੇ ਪਰਮੇਸ਼ੁਰ ਦਾ ਅਪਮਾਨ ਕਰਦਾ ਹੈॽ
24 ਜਿਵੇਂ ਲਿਖਿਆ ਹੋਇਆ ਹੈ ਭਈ ਪਰਾਈਆਂ ਕੌਮਾਂ ਦੇ ਵਿੱਚ ਤੁਹਾਡੇ ਕਾਰਨ ਪਰਮੇਸ਼ੁਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ
25 ਸੁੰਨਤ ਤੋਂ ਤਾਂ ਲਾਭ ਹੈ ਜੇ ਤੂੰ ਸ਼ਰਾ ਉੱਤੇ ਤੁਰੇਂ ਪਰ ਜੇ ਤੂੰ ਸ਼ਰਾਂ ਦਾ ਉਲੰਘਣ ਵਾਲਾ ਹੋਵੇਂ ਤਾਂ ਤੇਰੀ ਸੁੰਨਤ ਅਸੁੰਨਤ ਹੋ ਗਈ
26 ਉਪਰੰਤ ਜੇ ਅਸੁੰਨਤੀ ਲੋਕ ਸ਼ਰਾ ਦੀਆ ਬਿਧੀਆਂ ਦੀ ਪਾਲਨਾ ਕਰਨ ਤਾਂ ਕੀ ਉਨ੍ਹਾਂ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀॽ
27 ਅਤੇ ਜਿਹੜੇ ਸੁਭਾਉ ਤੋਂ ਅਸੁੰਨਤੀ ਹਨ ਜੇ ਓਹ ਸ਼ਰਾ ਨੂੰ ਪੂਰੀ ਕਰਨ ਤਾਂ ਕੀ ਓਹ ਤੈਨੂੰ ਜਿਹੜਾ ਲਿਖਤਾਂ ਅਤੇ ਸੁੰਨਤ ਦੇ ਹੁੰਦੇ ਸੁੰਦੇ ਸ਼ਰਾ ਦਾ ਉਲੰਘਣ ਵਾਲਾ ਹੈਂ ਦੋਸ਼ੀ ਨਾ ਠਹਿਰਾਉਣਗੇॽ
28 ਕਿਉਂ ਜੋ ਉਹ ਯਹੂਦੀ ਨਹੀਂ ਜਿਹੜਾ ਵਿਖਾਵੇ ਮਾਤਰ ਹੈ ਅਤੇ ਨਾ ਉਹ ਸੁੰਨਤ ਹੈ ਜਿਹੜੀ ਮਾਸ ਦੀ ਵਿਖਾਵੇ ਮਾਤਰ ਹੈ
29 ਸਗੋਂ ਯਹੂਦੀ ਉਹੋ ਹੈ ਜਿਹੜਾ ਅੰਦਰੋ ਹੋਵੇ ਅਤੇ ਸੁਨੰਤ ਉਹੋ ਹੈ ਜਿਹੜੀ ਮਨ ਦੀ ਹੋਵੇ ਅਰਥਾਤ ਆਤਮਾ ਵਿੱਚ ਨਾ ਲਿਖਤ ਵਿੱਚ, ਜਿਹ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਸਗੋਂ ਪਰਮੇਸ਼ੁਰ ਵੱਲੋਂ ਹੁੰਦੀ ਹੈ।।

Romans 2:1 Punjabi Language Bible Words basic statistical display

COMING SOON ...

×

Alert

×