1
|
ਹੇ ਪਰਮੇਸ਼ੁਰ, ਚੁੱਪ ਨਾ ਹੋ, ਚੁੱਪ ਕੀਤਾ ਨਾ ਰਹੁ ਅਤੇ ਚੈਨ ਨਾ ਲੈ, ਹੇ ਪਰਮੇਸ਼ੁਰ! |
2
|
ਵੇਖ ਤਾਂ, ਤੇਰੇ ਵੈਰੀ ਹੁੱਲੜ ਕਰਦੇ ਹਨ, ਅਤੇ ਤੇਰੇ ਦੁਸ਼ਮਨ ਸਿਰ ਉਠਾਉਂਦੇ ਹਨ! |
3
|
ਓਹ ਤੇਰੇ ਲੋਕਾਂ ਦੇ ਵਿਰੁੱਧ ਛਲ ਨਾਲ ਮਤਾ ਮਤਾਉਂਦੇ ਹਨ, ਅਤੇ ਤੇਰੇ ਰਾਖਵੇਂ ਲੋਕਾਂ ਦੇ ਵਿਰੁੱਧ ਗੋਸ਼ਟਾਂ ਗੰਢਦੇ ਹਨ। |
4
|
ਉਨ੍ਹਾਂ ਨੇ ਆਖਿਆ, ਆਓ ਅਸੀਂ ਉਨ੍ਹਾਂ ਨੂੰ ਕੌਮ ਹੋਣ ਤੋਂ ਮਿਟਾ ਦੇਈਏ, ਤਾਂ ਜੋ ਇਸਰਾਏਲ ਦਾ ਨਾਉਂ ਫੇਰ ਚੇਤੇ ਨਾ ਆਵੇ! |
5
|
ਉਨ੍ਹਾਂ ਨੇ ਇੱਕ ਮਨ ਹੋ ਕੇ ਗੋਸ਼ਟ ਗੰਢੀ, ਉਨ੍ਹਾਂ ਨੇ ਤੇਰੇ ਵਿਰੁੱਧ ਨੇਮ ਬੰਨ੍ਹਿਆ ਹੈ, - |
6
|
ਅਦੋਮ ਦੇ ਤੰਬੂ ਵਾਲੇ ਅਤੇ ਇਸਰਾਏਲੀ, ਮੋਆਬ ਅਤੇ ਹਗਰੀ, |
7
|
ਗਬਾਲ, ਅੰਮੋਨ ਅਤੇ ਅਮਾਲੇਕ, ਫਲਿਸਤ ਸੂਰ ਦੇ ਵਾਸੀਆਂ ਸਣੇ, |
8
|
ਅੱਸ਼ੂਰ ਵੀ ਉਨ੍ਹਾਂ ਦੇ ਨਾਲ ਰਲ ਗਿਆ, ਉਨ੍ਹਾਂ ਨੇ ਲੂਤ ਵੰਸੀਆਂ ਲਈ ਬਾਂਹ ਕੱਢੀ ।। ਸਲਹ ।। |
9
|
ਤੂੰ ਉਨ੍ਹਾਂ ਨਾਲ ਇਹੋ ਜਿਹਾ ਕਰ ਜਿਹੋ ਜਿਹਾ ਤੈਂ ਮਿਦਯਾਨ, ਅਤੇ ਸੀਸਰਾ ਅਤੇ ਕੀਸ਼ੋਨ ਨਦੀ ਕੋਲ ਯਾਬੀਨ ਨਾਲ ਕੀਤਾ! |
10
|
ਏਨ-ਦੋਰ ਵਿੱਚ ਓਹ ਨਾਸ ਹੋਏ, ਭੋਂ ਦੇ ਲਈ ਓਹ ਰੂੜੀ ਬਣ ਗਏ। |
11
|
ਉਨ੍ਹਾਂ ਦੇ ਪਤਵੰਤਿਆਂ ਨੂੰ ਓਰੋਬ ਅਤੇ ਜ਼ਏਬ ਵਾਂਙੁ ਉਨ੍ਹਾਂ ਦੇ ਸਾਰੇ ਸ਼ਜ਼ਾਦਿਆਂ ਨੂੰ ਜ਼ਬਹ ਅਤੇ ਸਲਮੁੰਨਾ ਵਾਂਙੁ ਕਰ, |
12
|
ਜਿਨ੍ਹਾਂ ਨੇ ਆਖਿਆ, ਤੁਸੀਂ ਪਰਮੇਸ਼ੁਰ ਦੀਆਂ ਚਰਾਗਾਹਾਂ ਨੂੰ ਆਪਣੇ ਕਾਬੂ ਕਰ ਲਈਏ!।। |
13
|
ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਵਾਵਰੋਲੇ ਦੀ ਧੂੜ, ਅਤੇ ਪੌਣ ਨਾਲ ਉਡਾਏ ਹੋਏ ਕੱਖ ਵਾਂਙੁ ਕਰ। |
14
|
ਜਿਵੇਂ ਅੱਗ ਬਣ ਨੂੰ ਭਸਮ ਕਰਦੀ ਹੈ ਅਤੇ ਜਿਵੇਂ ਲਾਟ ਪਹਾੜਾਂ ਨੂੰ ਸਾੜਦੀ ਹੈ, |
15
|
ਤਿਵੇਂ ਤੂੰ ਆਪਣੇ ਤੁਫ਼ਾਨ ਨਾਲ ਉਨ੍ਹਾਂ ਦਾ ਪਿੱਛਾ ਕਰ, ਅਤੇ ਆਪਣੇ ਝੱਖੜ ਝੋਲੇ ਨਾਲ ਉਨ੍ਹਾਂ ਦਾ ਸਾਹ ਸੁਕਾ! |
16
|
ਹੇ ਯਹੋਵਾਹ, ਉਨ੍ਹਾਂ ਦੇ ਮੂੰਹ ਨਮੋਸ਼ੀ ਨਾਲ ਕਾਲੇ ਕਰ, ਤਾਂ ਓਹ ਤੇਰੇ ਨਾਮ ਨੂੰ ਭਾਲਣ। |
17
|
ਓਹ ਸਦਾ ਤੀਕ ਲੱਜਿਆਵਾਨ ਅਤੇ ਭੈਮਾਨ ਹੋਣ, ਓਹ ਘਾਬਰ ਜਾਣ ਅਤੇ ਨਸ਼ਟ ਹੋਣ, |
18
|
ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!।। |
Psalms 83:14 Punjabi Language Bible Words basic statistical display
COMING SOON ...