Bible Languages

Indian Language Bible Word Collections

Bible Versions

Books

Psalms Chapters

Psalms 35 Verses

Bible Versions

Books

Psalms Chapters

Psalms 35 Verses

1 ਹੇ ਯਹੋਵਾਹ, ਜਿਹੜੇ ਮੇਰੇ ਨਾਲ ਮੁਦੱਪਾ ਕਰਦੇ ਹਨ, ਉਨ੍ਹਾਂ ਨਾਲ ਮੁਦੱਪਾ ਕਰ, ਜਿਹੜੇ ਮੇਰੇ ਨਾਲ ਲੜਦੇ ਹਨ ਉਨ੍ਹਾਂ ਨਾਲ ਲੜ।
2 ਢਾਲ ਤੇ ਫਰੀ ਨੂੰ ਸਾਂਭ, ਅਤੇ ਮੇਰੀ ਸਹਾਇਤਾ ਲਈ ਉੱਠ!
3 ਬਰਛਾ ਵੀ ਕੱਢ ਕੇ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ, ਮੇਰੀ ਜਾਨ ਨੂੰ ਆਖ, ਤੇਰਾ ਬਚਾਓ ਮੈਂ ਹੀ ਹਾਂ।
4 ਜਿਹੜੇ ਮੇਰੀ ਜਾਨ-ਲੇਵਾ ਹਨ ਓਹ ਲੱਜਿਆਵਾਨ ਅਤੇ ਖੱਜਲ ਹੋਣ, ਜਿਹੜੇ ਮੇਰੀ ਬੁਰਿਆਈ ਸੋਚਦੇ ਹਨ ਓਹ ਪਿੱਛੇ ਹਟਾਏ ਜਾਣ ਅਤੇ ਭੌਂਦਲ ਜਾਣ!
5 ਓਹ ਪੌਣ ਨਾਲ ਉੱਡਦੀ ਤੁੜੀ ਵਾਂਙੁ ਹੋਣ, ਅਤੇ ਯਹੋਵਾਹ ਦਾ ਦੂਤ ਉਨ੍ਹਾਂ ਨੂੰ ਧੱਕਾ ਮਾਰਦਾ ਜਾਏ
6 ਉਨ੍ਹਾਂ ਦਾ ਰਾਹ ਅਨ੍ਹੇਰਾ ਅਤੇ ਤਿਲਕਣਾ ਹੋਵੇ, ਅਤੇ ਯਹੋਵਾਹ ਦਾ ਦੂਤ ਉਨ੍ਹਾਂ ਦਾ ਪਿੱਛਾ ਕਰੀ ਜਾਵੇ!
7 ਕਿਉਂ ਜੋ ਉਨ੍ਹਾਂ ਨੇ ਧਿਗਾਣੇ ਮੇਰੇ ਲਈ ਟੋਏ ਵਿੱਚ ਜਾਲ ਛਿਪਾਇਆ ਹੈ। ਉਨ੍ਹਾਂ ਨੇ ਧਿਗਾਣੇ ਨਾਲ ਮੇਰੀ ਜਾਨ ਲਈ ਟੋਆ ਪੁੱਟਿਆ ਹੈ ।
8 ਉਸ ਉੱਤੇ ਅਣਜਾਣੇ ਬਰਬਾਦੀ ਆਣ ਪਵੇ! ਅਤੇ ਜਿਹੜਾ ਜਾਲ ਉਸ ਨੇ ਛਿਪਾਇਆ ਉਹੋ ਉਸ ਨੂੰ ਫਸਾ ਲਵੇ, ਉਹ ਆਪ ਉਸ ਵਿੱਚ ਡਿੱਗ ਕੇ ਨਸ਼ਟ ਹੋ ਜਾਵੇ!
9 ਤਾਂ ਮੇਰੀ ਜਾਨ ਯਹੋਵਾਹ ਵਿੱਚ ਬਾਗ਼ ਬਾਗ਼ ਹੋਵੇਗੀ, ਉਹ ਦੇ ਬਚਾਓ ਵਿੱਚ ਮਗਨ ਹੋਵੇਗੀ।
10 ਮੇਰੀਆਂ ਸਾਰੀਆਂ ਹੱਡੀਆਂ ਆਖਣਗੀਆਂ, ਹੇ ਯਹੋਵਾਹ, ਤੇਰੇ ਸਮਾਨ ਕੌਣ ਹੈॽ ਤੂੰ ਮਸਕੀਨ ਨੂੰ ਉਸ ਨਾਲੋਂ ਤਕੜੇ ਤੋਂ ਛੁੜਾਉਂਦਾ ਹੈਂ, ਹਾਂ, ਮਸਕੀਨ ਤੇ ਕੰਗਾਲ ਨੂੰ ਲੁਟੇਰੇ ਤੋਂ।।
11 ਜ਼ਾਲਸ ਗਵਾਹ ਉੱਠ ਖੜੇ ਹੁੰਦੇ ਹਨ, ਓਹ ਮੈਥੋਂ ਓਹ ਗੱਲਾਂ ਪੁੱਛਦੇ ਹਨ ਜਿਹੜੀਆਂ ਮੈਂ ਨਹੀਂ ਜਾਣਦਾ।
12 ਨੇਕੀ ਦੇ ਵੱਟੇ ਓਹ ਮੈਨੂੰ ਬਦੀ ਦਿੰਦੇ ਹਨ — ਮੇਰੀ ਜਾਨ ਵਿਚਲ ਜਾਂਦੀ ਹੈ।
13 ਪਰ ਮੈਂ, ਜਦੋਂ ਓਹ ਬਿਮਾਰ ਸਨ, ਮੇਰਾ ਲਿਬਾਸ ਤੱਪੜ ਦਾ ਸੀ, ਮੈਂ ਵਰਤ ਰੱਖ ਕੇ ਆਪਣੀ ਜਾਨ ਨੂੰ ਦੁਖ ਦਿੱਤਾ, ਅਤੇ ਮੇਰੀ ਪ੍ਰਾਰਥਨਾ ਮੇਰੇ ਸੀਨੇ ਨੂੰ ਮੁੜ ਆਈ।
14 ਮੈਂ ਉਨ੍ਹਾਂ ਨਾਲ ਮਿੱਤ੍ਰ ਯਾ ਭਰਾ ਵਾਂਙੁ ਵਰਤਿਆ, ਜਿਵੇਂ ਕੋਈ ਆਪਣੀ ਮਾਤਾ ਲਈ ਵਿਰਲਾਪ ਕਰੇ ਤਿਵੇਂ ਮੈਂ ਸੋਗ ਨਾਲ ਝੁਕ ਗਿਆ।
15 ਪਰ ਓਹ ਮੇਰੇ ਲੰਗੜਾਉਣ ਤੋਂ ਅਨੰਦ ਹੋ ਕੇ ਇਕੱਠੇ ਹੋਏ, ਹਾਂ, ਉਹ ਮਾਰ ਕੁੱਟਣ ਵਾਲੇ ਮੇਰੇ ਵਿਰੁੱਧ ਇੱਕਠੇ ਹੋਏ, ਅਤੇ ਮੈਂ ਨਾ ਜਾਣਿਆ। ਓਹ ਪਾੜਦੇ ਰਹੇ ਅਤੇ ਹਟੇ ਨਹੀਂ।
16 ਉਨ੍ਹਾਂ ਕਪਟੀਆਂ ਵਾਂਙੁ ਜਿਹੜੇ ਟੁੱਕੜ ਲਈ ਮਖ਼ੌਲ ਕਰਦੇ ਹਨ, ਉਨ੍ਹਾਂ ਨੇ ਮੇਰੇ ਉੱਤੇ ਆਪਣੇ ਦੰਦ ਕਰੀਚੇ।।
17 ਹੇ ਪ੍ਰਭੁ, ਤੂੰ ਕਦ ਤੀਕ ਵੇਖਦਾ ਰਹੇਂਗਾॽ ਮੇਰੀ ਜਾਨ ਨੂੰ ਉਨ੍ਹਾਂ ਦੇ ਵਿਗਾੜ ਤੋਂ, ਅਤੇ ਮੇਰੀ ਜਿੰਦਗੀ ਨੂੰ ਬਬਰ ਸ਼ੇਰਾਂ ਤੋਂ ਛੁਡਾ!
18 ਮੈਂ ਮਹਾ ਸਭਾ ਵਿੱਚ ਤੇਰਾ ਧੰਨਵਾਦ ਕਰਾਂਗਾ, ਬਹੁਤਿਆਂ ਲੋਕਾਂ ਵਿੱਚ ਮੈਂ ਤੇਰੀ ਉਸਤਤ ਕਰਾਂਗਾ।
19 ਜਿਹੜੇ ਨਹੱਕ ਮੇਰੇ ਵੈਰੀ ਹਨ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇਹ, ਅਤੇ ਜਿਹੜੇ ਧਿਗਾਣੇ ਮੇਰੇ ਦੁਸ਼ਮਣ ਹਨ ਉਨ੍ਹਾਂ ਨੂੰ ਮੇਰੇ ਉੱਤੇ ਅੱਖ ਮਟਕਾਉਣ ਨਾ ਦੇਹ,
20 ਕਿਉਂ ਜੋ ਓਹ ਸੁਖ ਸਾਂਦ ਦੀ ਗੱਲ ਨਹੀਂ ਕਰਦੇ, ਸਗੋਂ ਜਿਹੜੇ ਦੇਸ ਵਿੱਚ ਅਰਾਮ ਨਾਲ ਵੱਸਦੇ ਹਨ, ਉਨ੍ਹਾਂ ਦੇ ਵਿਰੁੱਧ ਓਹ ਛਲ ਦੀਆਂ ਗੱਲਾਂ ਬਣਾਉਂਦੇ ਹਨ।
21 ਉਨ੍ਹਾਂ ਨੇ ਮੇਰੇ ਉੱਤੇ ਆਪਣਾ ਮੂੰਹ ਟੱਡ ਕੇ ਆਖਿਆ, ਵਾਹ, ਵਾਹ! ਸਾਡੀਆਂ ਅੱਖੀਆਂ ਨੇ ਵੇਖ ਲਿਆ ਹੈ!।।
22 ਹੇ ਯਹੋਵਾਹ, ਤੈਂ ਵੇਖ ਲਿਆ। ਚੁੱਪ ਨਾ ਕਰ, ਹੇ ਪ੍ਰਭੁ ਮੈਥੋਂ ਦੂਰ ਨਾ ਰਹਿ!
23 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪ੍ਰਭੁ, ਮੇਰੇ ਨਿਆਓਂ ਲਈ ਉੱਠ, ਅਤੇ ਮੇਰੇ ਮੁਦੱਪੇ ਲਈ ਜਾਗ!
24 ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਧਰਮ ਦੇ ਅਨੁਸਾਰ ਮੇਰਾ ਨਿਆਉਂ ਕਰ, ਅਤੇ ਉਨ੍ਹਾਂ ਨੂੰ ਮੇਰੇ ਉੱਤੇ ਅਨੰਦ ਨਾ ਹੋਣ ਦੇਹ!
25 ਓਹ ਆਪਣੇ ਮਨ ਵਿੱਚ ਇਹ ਨਾ ਕਹਿਣ, ਭਈ ਵਾਹ, ਇਹੋ ਅਸੀਂ ਚਾਹੁੰਦੇ ਹਾਂ! ਓਹ ਇਹ ਨਾ ਆਖਣ ਭਈ ਅਸਾਂ ਉਹ ਨੂੰ ਭੱਖ ਲਿਆ!
26 ਜਿਹੜੇ ਮੇਰੇ ਨੁਕਸਾਨ ਦੇ ਕਾਰਨ ਅਨੰਦ ਹੁੰਦੇ ਹਨ, ਓਹ ਇਕੱਠੇ ਸ਼ਰਮਿੰਦੇ ਹੋਣ ਅਤੇ ਭੌਂਦਲ ਜਾਣ। ਜਿਹੜੇ ਮੇਰੇ ਵਿਰੁੱਧ ਆਪਣੀ ਵਡਿਆਈ ਕਰਦੇ ਹਨ, ਓਹ ਲਾਜ ਅਤੇ ਅਨਾਦਰ ਦਾ ਲਿਬਾਸ ਪਹਿਨਣ।।
27 ਜਿਹੜੇ ਮੇਰੇ ਧਰਮ ਤੋਂ ਪਰੰਸਨ ਹਨ ਓਹ ਜੈ ਜੈ ਕਾਰ ਅਤੇ ਅਨੰਦ ਕਰਨ, ਓਹ ਸਦਾ ਆਖਦੇ ਜਾਣ ਭਈ ਯਹੋਵਾਹ ਦੀ ਵਡਿਆਈ ਹੋਵੇ, ਜਿਹੜਾ ਆਪਣੇ ਦਾਸ ਦੀ ਸੁਖ ਤੋਂ ਪਰਸੰਨ ਹੈ।
28 ਤਾਂ ਮੇਰੀ ਰਸਨਾ ਤੇਰੇ ਧਰਮ ਦੀ ਚਰਚਾ ਕਰੇਗੀ, ਦਿਨ ਭਰ ਤੇਰੀ ਉਸਤਤ ਹੋਵੇਗੀ।।

Psalms 35:22 Punjabi Language Bible Words basic statistical display

COMING SOON ...

×

Alert

×