1
|
ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ ਹੈ, ਜਗਤ ਅਤੇ ਉਸ ਦੇ ਨਿਵਾਸੀ। |
2
|
ਉਸੇ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ, ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ ਕੀਤਾ।। |
3
|
ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ, ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ ਹੋਵੇਗਾॽ |
4
|
ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ, ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ ਲਾਇਆ, ਅਤੇ ਛਲਣ ਲਈ ਸੌਂਹ ਨਹੀਂ ਖਾਧੀ। |
5
|
ਉਸ ਨੂੰ ਯਹੋਵਾਹ ਵੱਲੋਂ ਬਰਕਤ ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ ਮਿਲੇਗਾ। |
6
|
ਏਹ ਪੀੜ੍ਹੀ ਉਹ ਦੇ ਤਾਲੀਬਾਂ ਦੀ ਹੈ, ਜਿਹੜੀ ਤੇਰੇ ਦਰਸ਼ਣ ਭਾਲਦੀ ਹੈ ਹੇ ਯਾਕੂਬ ।। ਸਲਹ।। |
7
|
ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦੀ ਦਰਵੱਜਿਓ, ਉੱਚੇ ਹੋ ਜਾਓ! ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। |
8
|
ਏਹ ਜਲਾਲ ਦਾ ਪਾਤਸ਼ਾਹ ਕੌਣ ਹੈॽ ਯਹੋਵਾਹ ਸਮਰਥੀ ਅਰ ਬਲੀ। ਯਹੋਵਾਹ ਜੋ ਜੁੱਧ ਵਿੱਚ ਬਲੀ ਹੈ। |
9
|
ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ, ਹੇ ਆਦੀ ਦਰੱਵਜਿਓ, ਉੱਚੇ ਹੋ ਜਾਓ! ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। |
10
|
ਏਹ ਜਲਾਲ ਦਾ ਪਾਤਸ਼ਾਹ ਕੌਣ ਹੈॽ ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ ।। ਸਲਹ।। |
Psalms 24:5 Punjabi Language Bible Words basic statistical display
COMING SOON ...