1
|
ਹੇ ਯਹੋਵਾਹ, ਤੇਰੀ ਸਮੱਰਥਾ ਵਿੱਚ ਪਾਤਸ਼ਾਹ ਅਨੰਦ ਹੋਵੇਗਾ, ਅਤੇ ਤੇਰੇ ਬਚਾਓ ਵਿੱਚ ਉਹ ਕੇਡਾਕੁ ਮਗਨ ਹੋਵੇਗਾ! |
2
|
ਤੈਂ ਉਹ ਦਾ ਮਨੋਰਥ ਪੂਰਾ ਕੀਤਾ ਹੈ, ਅਤੇ ਉਹ ਦੇ ਬੁੱਲ੍ਹਾਂ ਦੀ ਬੇਨਤੀ ਨੂੰ ਤੈਂ ਰੋਕਿਆ ਨਹੀਂ ।। ਸਲਹ।। |
3
|
ਭਲਿਆਈ ਦੀਆਂ ਬਰਕਤਾਂ ਨਾਲ ਤੂੰ ਉਹ ਨੂੰ ਅੱਗਲ ਵਾਂਢੀ ਮਿਲਦਾ ਹੈਂ, ਤੈਂ ਕੁੰਦਨ ਸੋਨੇ ਦਾ ਮੁਕਟ ਉਹ ਦੇ ਸਿਰ ਉੱਤੇ ਰੱਖਿਆ ਹੈ। |
4
|
ਉਹ ਨੇ ਤੈਥੋਂ ਜੀਵਨ ਮੰਗਿਆ ਹੈ ਅਰ ਤੈਂ ਉਹ ਨੂੰ ਦੇ ਦਿੱਤਾ, ਸਗੋਂ ਅਨੰਤਕਾਲ ਤੀਕ ਉਮਰ ਦਾ ਵਾਧਾ ਵੀ। |
5
|
ਤੇਰੇ ਬਚਾਓ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ। |
6
|
ਤੂੰ ਤਾਂ ਉਹ ਨੂੰ ਸਦਾ ਲਈ ਬਰਕਤਾਂ ਦਾ ਕਾਰਨ ਠਹਿਰਾਉਂਦਾ ਹੈਂ, ਤੂੰ ਉਹ ਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਮਗਨ ਕਰਦਾ ਹੈਂ, |
7
|
ਏਸ ਲਈ ਭਈ ਪਾਤਸ਼ਾਹ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ, ਅਤੇ ਅੱਤ ਮਹਾਨ ਦੀ ਦਯਾ ਨਾਲ ਉਹ ਕਦੇ ਨਾ ਡੋਲੇਗਾ।। |
8
|
ਤੇਰਾ ਹੱਥ ਤੇਰੇ ਸਾਰੇ ਵੈਰੀਆਂ ਨੂੰ ਟੋਲ ਕੇ ਕੱਢੇਗਾ, ਤੇਰਾ ਸੱਜਾ ਹੱਥ ਤੇਰੇ ਦੁਸ਼ਮਣਾਂ ਨੂੰ ਟੋਲ ਲਵੇਗਾ। |
9
|
ਤੂੰ ਆਪਣੀ ਹਜ਼ੂਰੀ ਦੇ ਵੇਲੇ, ਜਾਣੀਦਾ, ਉਨ੍ਹਾਂ ਨੂੰ ਅੱਗ ਦੇ ਤੰਦੂਰ ਵਿੱਚ ਪਾਵੇਂਗਾ, ਯਹੋਵਾਹ ਉਨ੍ਹਾਂ ਨੂੰ ਆਪਣੇ ਕ੍ਰੋਧ ਦੇ ਨਾਲ ਨਿਗਲ ਜਾਵੇਗਾ, ਅਤੇ ਅੱਗ ਉਨ੍ਹਾਂ ਨੂੰ ਭੱਖ ਲਵੇਗੀ। |
10
|
ਤੂੰ ਉਨ੍ਹਾਂ ਦਾ ਫਲ ਧਰਤੀ ਉੱਤੋਂ, ਅਤੇ ਉਨ੍ਹਾਂ ਦੇ ਵੰਸ ਆਦਮੀ ਦੇ ਵੰਸ ਵਿੱਚੋਂ ਨਾਸ ਕਰੇਂਗਾ, |
11
|
ਭਾਵੇਂ ਉਨ੍ਹਾਂ ਨੇ ਤੇਰੇ ਵਿਰੁੱਧ ਬੁਰਿਆਈ ਠਾਣੀ, ਅਤੇ ਜੁਗਤ ਸੋਚੀ ਜਿਸ ਨੂੰ ਓਹ ਪੂਰਾ ਨਾ ਕਰ ਸੱਕੇ, |
12
|
ਤੂੰ ਉਨ੍ਹਾਂ ਦੀ ਪਿੱਠ ਆਪਣੀ ਵੱਲ ਮੋੜੇਂਗਾ, ਤੂੰ ਉਨ੍ਹਾਂ ਦੇ ਮੂੰਹ ਦੇ ਨਿਸ਼ਾਨੇ ਉੱਤੇ ਆਪਣੇ ਬਾਣ ਚਿੱਲੇ ਚੜ੍ਹਾ ਦੇਵੇਂਗਾ।। |
13
|
ਹੇ ਯਹੋਵਾਹ, ਤੂੰ ਆਪਣੀ ਸਮਰੱਥਾ ਨਾਲ ਮਹਾਨ ਹੋ, ਅਸੀਂ ਗਾਉਂਦੇ ਹੋਏ ਤੇਰੀ ਸ਼ਕਤੀ ਦਾ ਜਸ ਕਰਾਂਗੇ।। |
Psalms 21:1 Punjabi Language Bible Words basic statistical display
COMING SOON ...