1
|
ਹਲਲੂਯਾਹ! ਹੇ ਮੇਰੀ ਜਾਨ, ਯਹੋਵਾਹ ਦੀ ਉਸਤਤ ਕਰ! |
2
|
ਮੈਂ ਜੀਵਨ ਭਰ ਯਹੋਵਾਹ ਦੀ ਉਸਤਤ ਕਰਾਂਗਾ, ਜਿੰਨਾ ਚਿਰ ਮੈਂ ਰਹਾਂਗਾ ਮੈਂ ਆਪਣੇ ਪਰਮੇਸ਼ੁਰ ਦਾ ਭਜਨ ਗਾਵਾਂਗਾ। |
3
|
ਹਾਕਮਾਂ ਦੇ ਉੱਤੇ ਭਰੋਸਾ ਨਾ ਰੱਖੋ, ਨਾ ਆਦਮ ਵੰਸ ਉੱਤੇ, ਜਿਹ ਦੇ ਕੋਲ ਬਚਾਓ ਹੈ ਨਹੀਂ। |
4
|
ਉਹ ਦਾ ਸਾਹ ਨਿੱਕਲ ਜਾਵੇਗਾ, ਉਹ ਆਪਣੀ ਮਿੱਟੀ ਵਿੱਚ ਮੁੜ ਜਾਵੇਗਾ, ਉਸੇ ਦਿਨ ਉਹ ਦੇ ਪਰੋਜਨ ਨਾਸ ਹੋ ਜਾਂਦੇ ਹਨ! |
5
|
ਧੰਨ ਉਹ ਹੈ ਜਿਹ ਦਾ ਸਹਾਇਕ ਯਾਕੂਬ ਦਾ ਪਰਮੇਸ਼ੁਰ ਹੈ, ਜਿਹ ਦੀ ਆਸਾ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਹੈ! |
6
|
ਉਹ ਨੇ ਅਕਾਸ਼ ਤੇ ਧਰਤੀ ਨੂੰ ਸਮੁੰਦਰ ਨੂੰ ਤੇ ਜੋ ਕੁਝ ਉਸ ਵਿੱਚ ਹੈ ਬਣਾਇਆ ਉਹ ਵਫ਼ਾਦਾਰੀ ਦੀ ਸਦਾ ਤੀਕ ਪਾਲਨਾ ਕਰਦਾ ਹੈ। |
7
|
ਉਹ ਦਬਾਏ ਹੋਇਆਂ ਦਾ ਨਿਆਉਂ ਕਰਦਾ ਹੈ। ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ, ਯਹੋਵਾਹ ਅਸੀਰਾਂ ਨੂੰ ਛੁਡਾ ਦਿੰਦਾ ਹੈ। |
8
|
ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਨੂੰ ਖੋਲ੍ਹ ਦਿੰਦਾ ਹੈ, ਯਹੋਵਾਹ ਝੁਕਿਆਂ ਹੋਇਆਂ ਨੂੰ ਸਿੱਧਾ ਕਰਦਾ ਹੈ, ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ। |
9
|
ਯਹੋਵਾਹ ਪਰਦੇਸੀਆਂ ਦੀ ਪਾਲਨਾ ਕਰਦਾ ਹੈ, ਯਤੀਮਾਂ ਤੇ ਵਿਧਵਾਂ ਨੂੰ ਉਹ ਸੰਭਾਲਦਾ ਹੈ, ਪਰ ਦੁਸ਼ਟਾਂ ਦਾ ਰਾਹ ਵਿੰਗਾ ਕਰ ਦਿੰਦਾ ਹੈ। |
10
|
ਯਹੋਵਾਹ ਸਦਾ ਤੀਕ ਰਾਜ ਕਰੇਗਾ, ਤੇਰਾ ਪਰਮੇਸ਼ੁਰ, ਹੇ ਸੀਯੋਨ, ਪੀੜ੍ਹੀਓਂ ਪੀੜ੍ਹੀ ਤੀਕ। ਹਲਲੂਯਾਹ!।। |
Psalms 146:1 Punjabi Language Bible Words basic statistical display
COMING SOON ...