Indian Language Bible Word Collections
Nehemiah 9:11
Nehemiah Chapters
Nehemiah 9 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Nehemiah Chapters
Nehemiah 9 Verses
1
|
ਉਸੇ ਮਹੀਨੇ ਦੀ ਚਵੀ ਤਾਰੀਖ ਨੂੰ ਇਸਰਾਏਲੀ ਵਰਤ ਰੱਖ ਕੇ ਅਤੇ ਤੱਪੜ ਬੰਨ੍ਹ ਕੇ ਖਾਕ ਆਪਣੇ ਉੱਪਰ ਪਾ ਕੇ ਇੱਕਠੇ ਕੀਤੇ ਗਏ |
2
|
ਅਤੇ ਇਸਰਾਏਲ ਦੀ ਨਸਲ ਨੇ ਸਾਰੇ ਓਪਰੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅੱਡ ਕੀਤਾ ਅਤੇ ਖੜੇ ਹੋ ਕੇ ਆਪਣਿਆਂ ਪਾਪਾਂ ਦਾ ਅਤੇ ਆਪਣੇ ਪਿਉ ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ |
3
|
ਅਤੇ ਉਨ੍ਹਾਂ ਨੇ ਆਪਣੇ ਥਾਂ ਤੇ ਖੜੇ ਹੋ ਕੇ ਪਹਿਰ ਦਿਨ ਚੜ੍ਹੇ ਤਕ ਯਹੋਵਾਹ ਆਪਣੇ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਨੂੰ ਪੜ੍ਹਿਆ ਅਤੇ ਦੂਸਰੇ ਪਹਿਰ ਉਨ੍ਹਾਂ ਨੇ ਇਕਰਾਰ ਕੀਤਾ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਮੱਥਾ ਟੇਕਿਆ।। |
4
|
ਤਦ ਲੇਵੀਆਂ ਵਿੱਚੋਂ ਯੇਸ਼ੂਆ ਅਰ ਬਾਨਈ ਅਰ ਕਦਮੀਏਲ ਅਰ ਸ਼ਬਨਯਾਹ ਅਰ ਬੁੰਨੀ ਅਰ ਸ਼ੇਰੇਬਯਾਹ ਅਰ ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜੇ ਹੋ ਕੇ ਵੱਡੀ ਅਵਾਜ਼ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੱਤੀ |
5
|
ਫੇਰ ਯੇਸ਼ੂਆ ਅਰ ਕਦਮੀਏਲ ਅਰ ਬਾਨੀ ਅਰ ਹਸ਼ਬਨਯਾਹ ਅਰ ਸ਼ੇਰੇਬਯਾਹ ਅਰ ਹੋਦੀਯਾਹ ਅਰ ਸ਼ਬਨਯਾਹ ਅਤੇ ਪਥਹਯਾਹ ਲੇਵੀਆਂ ਨੇ ਆਖਿਆ, ਉੱਠਕੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਜੁੱਗੋ ਜੁੱਗ ਮੁਬਾਰਕ ਆਖੋ ਅਤੇ ਤੇਰਾ ਪਰਤਾਪ ਵਾਲਾ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਦੇ ਉੱਤੇ ਉੱਚਾ ਹੈ! |
6
|
ਤੂੰ, ਹਾਂ, ਤੂੰ ਹੀ ਕੇਵਲ ਇੱਕ ਯਹੋਵਾਹ ਹੈਂ। ਤੂੰ ਅਕਾਸ਼ ਅਤੇ ਅਕਾਸ਼ਾਂ ਦੇ ਅਕਾਸ਼ ਵੀ ਅਤੇ ਉਨ੍ਹਾਂ ਦੀ ਸਾਰੀ ਸੈਨਾ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜਾਂ, ਸਮੁੰਦਰ ਅਤੇ ਜੋ ਕੁੱਝ ਉਨ੍ਹਾਂ ਦੇ ਵਿੱਚ ਹੈ ਬਣਾਏ ਅਤੇ ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਅਕਾਸ਼ ਦੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ |
7
|
ਤੂੰ ਉਹ ਯਹੋਵਾਹ ਪਰਮੇਸ਼ੁਰ ਹੈ ਜਿਨ ਅਬਰਾਮ ਨੂੰ ਚੁਣਿਆ ਅਤੇ ਕਸਦੀਆਂ ਦੇ ਊਰ ਵਿੱਚੋਂ ਕੱਢ ਲਿਆਂਦਾ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ |
8
|
ਤੂੰ ਉਹ ਦਾ ਮਨ ਆਪਣੇ ਸਨਮੁਖ ਈਮਾਨ ਵਾਲਾ ਪਾਇਆ ਅਤੇ ਉਹ ਦੇ ਨਾਲ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਨੇਮ ਬੰਨ੍ਹਿਆ ਅਰਥਾਤ ਉਹ ਦੀ ਅੰਸ ਨੂੰ ਦੇਣ ਦਾ ਅਤੇ ਤੂੰ ਆਪਣੀਆਂ ਗੱਲਾਂ ਨੂੰ ਪੂਰਾ ਕੀਤਾ ਕਿਉਂ ਜੋ ਤੂੰ ਧਰਮੀ ਹੈਂ |
9
|
ਤੂੰ ਸਾਡੇ ਪਿਉ ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਸੁਣੀ |
10
|
ਅਤੇ ਫ਼ਿਰਊਨ ਦੇ ਉੱਤੇ ਅਤੇ ਉਸ ਦੇ ਸਾਰੇ ਟਹਿਲੂਆਂ ਉੱਤੇ ਅਤੇ ਉਸ ਦੇ ਦੇਸ ਦੀ ਸਾਰੀ ਰਈਅਤ ਉੱਤੇ ਨਿਸ਼ਾਨ ਅਤੇ ਅਸਚਰਜ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੈਂ ਕਿ ਓਹਨਾਂ ਨੇ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਓ ਕੀਤਾ ਸੋ ਤੂੰ ਆਪਣੇ ਲਈ ਇੱਕ ਨਾਮ ਬਣਾਇਆ ਜਿਵੇਂ ਅੱਜ ਦੇ ਦਿਨ ਹੈ |
11
|
ਅਤੇ ਮੈਂ ਉਨ੍ਹਾਂ ਦੇ ਅੱਗੋਂ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਓਹ ਸਮੁੰਦਰ ਦੇ ਵਿੱਚ ਦੀ ਸੁੱਕੀ ਧਰਤੀ ਤੇ ਲੰਘੇ ਅਤੇ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਤੈਂ ਡੁੰਘਿਆਈ ਵਿੱਚ ਇਉਂ ਸੁੱਟਿਆ ਜਿਵੇਂ ਪੱਥਰ ਵੱਡਿਆਂ ਪਾਣੀਆਂ ਵਿੱਚ |
12
|
ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਤਾਂ ਜੋ ਉਸ ਰਾਹ ਵਿੱਚ ਜਿਹ ਦੇ ਵਿੱਚ ਓਹ ਚੱਲਦੇ ਸਨ ਉਨ੍ਹਾਂ ਲਈ ਚਾਨਣ ਹੋਵੇ |
13
|
ਅਤੇ ਤੂੰ ਸੀਨਈ ਪਹਾੜ ਉੱਤੇ ਉਤ੍ਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਸਿੱਧੇ ਨਿਆਉਂ, ਸੱਚੀਆਂ ਬਿਵਸਥਾਂ ਅਰ ਚੰਗੀਆਂ ਬਿਧੀਆਂ ਤੇ ਹੁਕਮ ਉਨ੍ਹਾਂ ਨੂੰ ਦਿੱਤੇ |
14
|
ਅਤੇ ਉਨ੍ਹਾਂ ਨੂੰ ਆਪਣੇ ਪਵਿੱਤ੍ਰ ਸਬਤ ਤੋਂ ਜਾਣੂ ਕਰਾਇਆ ਅਤੇ ਹੁਕਮ ਅਰ ਬਿਧੀਆਂ ਅਰ ਬਿਵਸਥਾ ਦਾ ਤੈਂ ਆਪਣੇ ਦਾਸ ਮੂਸਾ ਦੇ ਰਾਹੀਂ ਉਨ੍ਹਾਂ ਨੂੰ ਹੁਕਮ ਦਿੱਤਾ |
15
|
ਅਤੇ ਤੈਂ ਉਨ੍ਹਾਂ ਨੂੰ ਅਕਾਸ਼ ਤੋਂ ਉਨ੍ਹਾਂ ਦੀ ਭੁੱਖ ਲਈ ਰੋਟੀ ਦਿੱਤੀ ਅਤੇ ਉਨ੍ਹਾਂ ਦੀ ਤਿਹਾ ਲਈ ਚਟਾਨ ਵਿੱਚੋਂ ਪਾਣੀ ਕੱਢਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਓਹ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਜਾਣ ਜਿਹ ਦੇ ਉਨ੍ਹਾਂ ਨੂੰ ਦੇਣ ਦੀ ਸੌਂਹ ਤੈਂ ਖਾਧੀ ਸੀ |
16
|
ਪਰ ਉਨ੍ਹਾਂ ਨੇ ਤੇ ਸਾਡੇ ਪਿਉ ਦਾਦਿਆਂ ਨੇ ਹੰਕਾਰ ਕੀਤਾ ਅਤੇ ਆਪਣੀਆਂ ਧੌਣਾਂ ਅਕੜਾ ਲਈਆਂ ਅਤੇ ਉਨ੍ਹਾਂ ਨੇ ਤੇਰੇ ਹੁਕਮਾਂ ਨੂੰ ਨਾ ਸੁਣਿਆਂ |
17
|
ਅਤੇ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕੀਤਾ ਅਤੇ ਤੇਰੇ ਅਸਚਰਜ ਕੰਮਾਂ ਨੂੰ ਜਿਹੜੇ ਤੈਂ ਉਨ੍ਹਾਂ ਵਿੱਚ ਕੀਤੇ ਚੇਤੇ ਨਾ ਰੱਖਿਆ ਪਰ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਉਨ੍ਹਾਂ ਨੇ ਆਪਣੇ ਆਕੀਪੁਨੇ ਵਿੱਚ ਇੱਕ ਮੁਖੀਆ ਬਣਾਇਆ ਜੋ ਉਨ੍ਹਾਂ ਨੂੰ ਮੁੜ ਗੁਲਾਮੀ ਵਿੱਚ ਲਿਆਵੇ ਪਰ ਤੂੰ ਇੱਕ ਖਿਮਾ ਕਰਨ ਵਾਲਾ ਪਰਮੇਸ਼ੁਰ ਹੈਂ, ਦਿਆਲੂ ਤੇ ਕਿਰਪਾਲੂ ਹੈਂ ਅਤੇ ਕਹਿਰ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਹੈਂ ਸੋ ਤੂੰ ਉਨ੍ਹਾਂ ਨੂੰ ਵਿਸਾਰਿਆ ਨਹੀਂ |
18
|
ਹਾਂ, ਜਦ ਉਨ੍ਹਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਅਤੇ ਆਖਿਆ, ਏਹ ਤੇਰਾ ਪਰਮੇਸ਼ੁਰ ਹੈ ਜਿਹੜਾ ਤੈਨੂੰ ਮਿਸਰ ਵਿੱਚੋਂ ਉਤਾਹਾਂ ਲਿਆਇਆ! ਅਤੇ ਉਨ੍ਹਾਂ ਨੇ ਛੇੜ ਖਾਨੀ ਦੇ ਵੱਡੇ ਵੱਡੇ ਕੰਮ ਕੀਤੇ |
19
|
ਤਦ ਵੀ ਤੈਂ ਆਪਣੀ ਬਹੁਤੀ ਦਿਆਲਤਾ ਵਿੱਚ ਉਨ੍ਹਾਂ ਨੂੰ ਉਜਾੜ ਵਿੱਚ ਨਹੀਂ ਤਿਆਗਿਆ। ਦਿਨ ਨੂੰ ਬੱਦਲ ਦਾ ਥੰਮ੍ਹ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਤੋਂ ਅੱਡ ਨਾ ਹੋਇਆ |
20
|
ਅਤੇ ਤੈਂ ਆਪਣੀ ਨੇਕ ਆਤਮਾ ਉਨ੍ਹਾਂ ਦੀ ਸਿਖਸ਼ਾ ਲਈ ਦਿੱਤੀ ਅਤੇ ਆਪਣਾ ਮੰਨ ਉਨ੍ਹਾਂ ਦੇ ਮੂੰਹ ਤੋਂ ਨਾ ਰੋਕਿਆ ਅਤੇ ਜਲ ਉਨ੍ਹਾਂ ਦੀ ਤਿਹਾ ਲਈ ਦਿੱਤਾ |
21
|
ਚਾਲੀ ਵਰ੍ਹੇ ਤੈਂ ਉਨ੍ਹਾਂ ਦੀ ਉਜਾੜ ਵਿੱਚ ਪਾਲਨਾ ਕੀਤੀ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜੋਂ ਨਾ ਰਹੀ ਨਾ ਉਨ੍ਹਾਂ ਦੇ ਕੱਪੜੇ ਪੁਰਾਨੇ ਹੋਏ ਨਾ ਉਨ੍ਹਾਂ ਦੇ ਪੈਰ ਸੁੱਜੇ |
22
|
ਹੋਰ ਤੂੰ ਉਨ੍ਹਾਂ ਨੂੰ ਪਾਤਸ਼ਾਹੀਆਂ ਅਤੇ ਉੱਮਤਾਂ ਬਖ਼ਸ਼ੀਆਂ ਜਿਨ੍ਹਾਂ ਨੂੰ ਤੈਂ ਉਨ੍ਹਾਂ ਦੇ ਹਿੱਸਿਆ ਪਰਤੀ ਵੰਡ ਦਿੱਤਾ ਸੋ ਉਨ੍ਹਾਂ ਨੇ ਸੀਹੋਨ ਦੇ ਦੇਸ ਉੱਤੇ ਅਰ ਅਸ਼ਬੋਨ ਦੇ ਪਾਤਸ਼ਾਹ ਦੇ ਦੇਸ ਉੱਤੇ ਅਤੇ ਬਾਸ਼ਾਨ ਦੇ ਪਾਤਸ਼ਾਹ ਓਗ ਦੇ ਦੇਸ ਉੱਤੇ ਕਬਜ਼ਾ ਕਰ ਲਿਆ |
23
|
ਅਤੇ ਤੂੰ ਉਨ੍ਹਾਂ ਦੀ ਵੰਸ ਨੂੰ ਅਕਾਸ਼ ਦੇ ਤਾਰਿਆਂ ਵਾਂਙੁ ਵਧਾਇਆ ਅਤੇ ਉਨ੍ਹਾਂ ਨੂੰ ਉਸ ਦੇਸ ਵਿੱਚ ਲਿਆਂਦਾ ਜਿਹਦੇ ਲਈ ਉਨ੍ਹਾਂ ਦੇ ਪਿਉ ਦਾਦਿਆਂ ਨੂੰ ਆਖਿਆ ਸੀ ਕਿ ਓਹ ਜਾ ਕੇ ਉਹ ਦੇ ਉੱਤੇ ਕਬਜ਼ਾ ਕਰਨ |
24
|
ਸੋ ਉਨ੍ਹਾਂ ਦੀ ਵੰਸ ਨੇ ਆਕੇ ਉਸ ਦੇਸ ਉੱਤੇ ਕਬਜ਼ਾ ਕੀਤਾ ਅਤੇ ਤੈਂ ਉਨ੍ਹਾਂ ਦੇ ਅੱਗੇ ਉਸ ਦੇਸ ਦੇ ਵਾਸੀਆਂ ਨੂੰ ਅਰਥਾਤ ਕਨਾਨੀਆਂ ਨੂੰ ਅਧੀਨ ਕੀਤਾ ਅਤੇ ਉਨ੍ਹਾਂ ਦੇ ਪਾਤਸ਼ਾਹਾਂ ਨੂੰ ਅਤੇ ਉਸ ਦੇਸ ਦੀਆਂ ਉੱਮਤਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਭਈ ਓਹ ਜੋ ਚਾਹੁਣ ਉਨ੍ਹਾਂ ਨਾਲ ਕਰਨ |
25
|
ਸੋ ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਮੋਟੀ ਭੂਮੀ ਨੂੰ ਲੈ ਲਿਆ ਅਤੇ ਨਾਨਾ ਪਰਕਾਰ ਦੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਅਤੇ ਪੁੱਟੇ ਹੋਏ ਖੂਹਾਂ ਅਤੇ ਅੰਗੂਰੀ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਅਤੇ ਫਲ ਨਾਲ ਭਰੇ ਹੋਏ ਬਿਰਛਾਂ ਉੱਤੇ ਕਬਜ਼ਾ ਕਰ ਲਿਆ। ਫੇਰ ਓਹ ਖਾ ਕੇ ਰੱਜ ਗਏ ਅਤੇ ਮੋਟੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਪਰਸੰਨ ਹੋਏ |
26
|
ਪਰ ਓਹ ਤੈਥੋਂ ਬੇਮੁਖ ਹੋ ਕੇ ਆਕੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ ਜਿਹੜੇ ਉਨ੍ਹਾਂ ਨੂੰ ਤੇਰੀ ਵੱਲ ਮੁੜਨ ਲਈ ਸਾਖੀ ਦਿੰਦੇ ਸਨ ਅਤੇ ਉਨ੍ਹਾਂ ਨੇ ਛੇੜ ਖਾਨੀ ਦੇ ਵੱਡੇ ਵੱਡੇ ਕੰਮ ਕੀਤੇ |
27
|
ਤਦ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥ ਦੇ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸਤਾਇਆ ਅਤੇ ਜਿਸ ਵੇਲੇ ਉਨ੍ਹਾਂ ਨੇ ਦੁਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤੈਂ ਅਕਾਸ਼ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਆਪਣੀ ਬਹੁਤੀ ਦਿਆਲਤਾ ਦੇ ਅਨੁਸਾਰ ਉਨ੍ਹਾਂ ਨੂੰ ਛੁਡਾਉਣ ਵਾਲੇ ਦਿੱਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥੋਂ ਛੁਡਾਇਆ |
28
|
ਪਰ ਜਦ ਉਨ੍ਹਾਂ ਨੂੰ ਅਰਾਮ ਮਿਲਿਆ ਤਦ ਉਨ੍ਹਾਂ ਫੇਰ ਤੇਰੇ ਅੱਗੇ ਬੁਰੀਆਈ ਕੀਤੀ ਏਸ ਲਈ ਤੈਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ ਭਈ ਓਹ ਉਨ੍ਹਾਂ ਉੱਤੇ ਰਾਜ ਕਰਨ ਪਰ ਜਦ ਓਹ ਮੁੜੇ ਅਤੇ ਤੇਰੀ ਦੁਹਾਈ ਦਿੱਤੀ ਤੈਂ ਅਕਾਸ਼ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਬਹੁਤੀ ਵਾਰ ਆਪਣੀ ਦਿਆਲਤਾ ਦੇ ਅਨੁਸਾਰ ਉਨ੍ਹਾਂ ਨੂੰ ਛੁਡਾਇਆ |
29
|
ਅਤੇ ਤੂੰ ਉਨ੍ਹਾਂ ਦੇ ਵਿਰੁੱਧ ਗਵਾਹੀ ਦਿੱਤੀ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੀ ਬਿਵਸਥਾ ਦੇ ਵੱਲ ਮੋੜ ਲਿਆਵੇਂ ਪਰ ਉਨ੍ਹਾਂ ਨੇ ਹੰਕਾਰ ਕੀਤਾ ਅਤੇ ਤੇਰੇ ਹੁਕਮਾਂ ਨੂੰ ਨਾ ਸੁਣਿਆ ਅਤੇ ਨਿਆਵਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਆਦਮੀ ਪੂਰਾ ਕਰੇ ਤਾਂ ਉਨ੍ਹਾਂ ਦੇ ਕਾਰਨ ਜੀਉਂਦਾ ਰਹੇ, ਅਤੇ ਆਪਣਿਆਂ ਮੋਡਿਆਂ ਨੂੰ ਖਿੱਚ ਕੇ ਆਪਣੀਆਂ ਧੌਣਾਂ ਅਕੜਾ ਲਈਆਂ ਅਤੇ ਉਨ੍ਹਾਂ ਨੇ ਨਾ ਸੁਣਿਆ |
30
|
ਤਾਂ ਵੀ ਤੂੰ ਬਹੁਤਿਆਂ ਵਰ੍ਹਿਆਂ ਤੀਕ ਉਨ੍ਹਾਂ ਦੀਆਂ ਝੱਲਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਗਵਾਹੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਧਰਿਆ ਏਸ ਲਈ ਤੈਂ ਉਨ੍ਹਾਂ ਨੂੰ ਉਨ੍ਹਾਂ ਦੇਸਾਂ ਦੀਆਂ ਉੱਮਤਾਂ ਦੇ ਹੱਥ ਵਿੱਚ ਦੇ ਦਿੱਤਾ |
31
|
ਤਾਂ ਵੀ ਤੈਂ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਉਕਾ ਹੀ ਨਾਸ ਹੋਣ ਲਈ ਛੱਡ ਨਾ ਦਿੱਤਾ ਕਿਉਂਕਿ ਤੂੰ ਹੀ ਦਿਆਲੂ ਤੇ ਕਿਰਪਾਲੂ ਪਰਮੇਸ਼ੁਰ ਹੈਂ |
32
|
ਹੁਣ ਹੇ ਸਾਡੇ ਪਰਮੇਸ਼ੁਰ, ਤੂੰ ਜੋ ਵੱਡਾ ਅਰ ਬਲਵੰਤ ਅਤੇ ਭੈਦਾਇਕ ਪਰਮੇਸ਼ੁਰ ਹੈਂ ਅਤੇ ਨੇਮ ਅਤੇ ਦਯਾ ਦੀ ਪਾਲਨਾ ਕਰਦਾ ਹੈਂ ਏਹ ਸਾਰਾ ਕਸ਼ਟ ਜਿਹੜਾ ਸਾਡੇ ਉੱਤੇ, ਸਾਡਿਆਂ ਪਾਤਸ਼ਾਹਾਂ ਉੱਤੇ, ਸਾਡਿਆਂ ਸਰਦਾਰਾਂ ਉੱਤੇ, ਸਾਡਿਆਂ ਜਾਜਕਾਂ ਉੱਤੇ, ਸਾਡਿਆਂ ਨਬੀਆਂ ਉੱਤੇ, ਸਾਡਿਆਂ ਪਿਉ ਦਾਦਿਆਂ ਉੱਤੇ ਅਤੇ ਤੇਰੀ ਸਾਰੀ ਪਰਜਾ ਉੱਤੇ ਅੱਸ਼ੂਰ ਦੇ ਪਾਤਸ਼ਾਹਾਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਬੀਤਿਆ ਹੈ ਸੋ ਤੇਰੇ ਸਨਮੁਖ ਹਲਕਾ ਨਾ ਜਾਣਿਆ ਜਾਵੇ |
33
|
ਤਾਂ ਵੀ ਜੋ ਕੁਝ ਸਾਡੇ ਤੇ ਵਰਤਿਆ ਉਸ ਵਿੱਚ ਤੂੰ ਧਰਮੀ ਹੈਂ ਕਿਉਂ ਜੋ ਤੂੰ ਸਾਡੇ ਨਾਲ ਸੱਚਿਆਈ ਨਾਲ ਵਰਤਿਆ ਪਰ ਅਸਾਂ ਦੁਸ਼ਟਪੁਨਾ ਕੀਤਾ |
34
|
ਸਾਡੇ ਪਾਤਸ਼ਾਹਾਂ ਨੇ, ਸਾਡੇ ਸਰਦਾਰਾਂ ਨੇ, ਸਾਡਿਆਂ ਜਾਜਕਾਂ ਨੇ ਅਤੇ ਸਾਡੇ ਪਿਉ ਦਾਦਿਆਂ ਨੇ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਨਹੀਂ ਕੀਤਾ, ਤੇਰੇ ਹੁਕਮਾਂ ਨੂੰ ਨਹੀਂ ਮੰਨਿਆ ਅਤੇ ਤੇਰੀਆਂ ਗਵਾਹੀਆਂ ਨੂੰ ਜਿਹੜੀਆਂ ਗਵਾਹੀਆਂ ਤੂੰ ਉਨ੍ਹਾਂ ਦੇ ਵਿਰੁੱਧ ਦਿੱਤੀਆਂ ਉਨ੍ਹਾਂ ਨੇ ਨਹੀਂ ਸੁਣੀਆਂ |
35
|
ਕਿਉਂਕਿ ਉਨ੍ਹਾਂ ਨੇ ਆਪਣੇ ਰਾਜ ਵਿੱਚ ਅਤੇ ਤੇਰੀਆਂ ਬਹੁਤੀਆਂ ਨੇਕੀਆਂ ਵਿੱਚ ਜਿਹੜੀਆਂ ਤੂੰ ਉਨ੍ਹਾਂ ਨੂੰ ਦਿੱਤੀਆਂ ਅਤੇ ਏਸ ਚੌੜੀ ਅਤੇ ਮੋਟੀ ਧਰਤੀ ਵਿੱਚ ਜਿਹੜੀ ਤੂੰ ਉਨ੍ਹਾਂ ਦੇ ਅੱਗੇ ਦਿੱਤੀ ਤੇਰੀ ਉਪਾਸਨਾ ਨਾ ਕੀਤੀ ਅਤੇ ਆਪਣੀਆਂ ਬੁਰਿਆਈਆਂ ਤੋਂ ਨਾ ਮੁੜੇ |
36
|
ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ ਅਤੇ ਏਹ ਧਰਤੀ ਜਿਹੜੀ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤੀ ਕਿ ਓਹ ਇਹ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਵੇਖ,ਅਸੀਂ ਉਸ ਵਿੱਚ ਗੁਲਾਮ ਹਾਂ! |
37
|
ਏਹ ਨੇ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਲਈ ਦਿੱਤੀ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡਿਆਂ ਪਾਪਾਂ ਦੇ ਕਾਰਨ ਠਹਿਰਾਇਆ ਅਤੇ ਓਹ ਸਾਡਿਆਂ ਸਰੀਰਾਂ ਉੱਤੇ ਅਰ ਸਾਡਿਆਂ ਪਸੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ ਅਤੇ ਅਸੀਂ ਵੱਡੇ ਦੁਖ ਵਿੱਚ ਹਾਂ |
38
|
ਏਸ ਸਾਰੇ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਦਿੰਦੇ ਹਾਂ ਅਤੇ ਸਾਡੇ ਸਰਦਾਰ ਅਰ ਸਾਡੇ ਲੇਵੀ ਅਤੇ ਸਾਡੇ ਜਾਜਕ ਉਹ ਦੇ ਉੱਤੇ ਮੋਹਰ ਲਾਉਂਦੇ ਹਨ।। |