Bible Languages

Indian Language Bible Word Collections

Bible Versions

Books

Nehemiah Chapters

Nehemiah 11 Verses

Bible Versions

Books

Nehemiah Chapters

Nehemiah 11 Verses

1 ਪਰਜਾ ਦੇ ਸਰਦਾਰ ਯਰੂਸ਼ਲਮ ਵਿੱਚ ਵੱਸਦੇ ਸਨ ਅਤੇ ਬਾਕੀ ਲੋਕਾਂ ਨੇ ਵੀ ਗੁਣੇ ਪਾਏ ਕਿ ਦਸਾਂ ਵਿੱਚੋਂ ਇੱਕ ਨੂੰ ਪਵਿੱਤ੍ਰ ਸ਼ਹਿਰ ਯਰੂਸ਼ਲਮ ਵਿੱਚ ਵਸਾਉਣ ਲਈ ਲਿਆਉਣ ਅਤੇ ਨੌਂ ਹਿੱਸੇ ਹੋਰਨਾਂ ਸ਼ਹਿਰਾਂ ਵਿੱਚ ਵੱਸਣ
2 ਪਰਜਾ ਨੇ ਉਨ੍ਹਾਂ ਸਾਰਿਆਂ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ
3 ਏਹ ਉਸ ਸੂਬੇ ਦੇ ਮੁਖੀਏ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਮਿਲਕੀਅਤ ਦੇ ਸ਼ਹਿਰ ਵਿੱਚ ਵੱਸਦਾ ਸੀ ਅਰਥਾਤ ਇਸਰਾਏਲ, ਜਾਜਕ, ਲੇਵੀ, ਨਥੀਨੀਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ
4 ਅਤੇ ਯਰੂਸ਼ਲਮ ਵਿੱਚ ਯਹੂਦਾਹ ਦੀ ਵੰਸ ਵਿੱਚੋਂ ਅਤੇ ਬਿਨਯਾਮੀਨ ਦੀ ਵੰਸ ਵਿੱਚੋਂ ਵੱਸੇ। ਯਹੂਦਾਹ ਦੀ ਵੰਸ ਵਿੱਚੋਂ ਅਥਾਯਾਹ ਉੱਜ਼ੀਯਾਹ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਅਮਰਯਾਹ ਦਾ ਪੁੱਤ੍ਰ, ਉਹ ਸ਼ਫਟਯਾਹ ਦਾ ਪੁੱਤ੍ਰ, ਉਹ ਮਹਲਲੇਲ ਦਾ ਪੁੱਤ੍ਰ, ਏਹ ਪਾਰਸ ਦੀ ਵੰਸ ਵਿੱਚੋਂ ਸਨ
5 ਅਤੇ ਮਅਸੇਯਾਹ ਬਾਰੂਕ ਦਾ ਪੁੱਤ੍ਰ, ਉਹ ਕਾਲਹੋਜ਼ਹ ਦਾ ਪੁੱਤ੍ਰ, ਉਹ ਹਜ਼ਾਯਾਹ ਦਾ ਪੁੱਤ੍ਰ, ਉਹ ਅਦਾਯਾਹ ਦਾ ਪੁੱਤ੍ਰ, ਉਹ ਯੋਯਾਰੀਬ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਸ਼ਿਲੋਨੀ ਦਾ ਪੁੱਤ੍ਰ ਸੀ
6 ਪਾਰਸ ਦੀ ਸਾਰੀ ਵੰਸ ਯਰੂਸ਼ਲਮ ਵਿੱਚ ਵੱਸੀ ਚਾਰ ਸੌ ਅਠਾਹਟ ਜੋਧੇ ਸਨ
7 ਏਹ ਬਿਨਯਾਮੀਨ ਦੀ ਵੰਸ ਹੈ ਸੱਲੂ, ਮੁਸ਼ੱਲਾਮ ਦਾ ਪੁੱਤ੍ਰ, ਉਹ ਯੋਏਦ ਦਾ ਪੁੱਤ੍ਰ, ਉਹ ਪਦਾਯਾਹ ਦਾ ਪੁੱਤ੍ਰ, ਉਹ ਕੋਲਾਯਾਹ ਦਾ ਪੁੱਤ੍ਰ, ਉਹ ਮਅਸੇਯਾਹ ਦਾ ਪੁੱਤ੍ਰ ਉਹ ਈਥੀਏਲ ਦੀ ਪੁੱਤ੍ਰ, ਉਹ ਯਸ਼ਾਯਾਹ ਦਾ ਪੁੱਤ੍ਰ
8 ਉਸ ਦੇ ਮਗਰੋਂ ਗੱਬੀ ਅਰ ਸੱਲਾਈ ਨੌ ਸੌ ਅਠਾਈ ਸਨ
9 ਅਤੇ ਜ਼ਿਕਰੀ ਦਾ ਪੁੱਤ੍ਰ ਯੋਏਲ ਉਨ੍ਹਾਂ ਦੇ ਉੱਤੇ ਚੌਧਰੀ ਸੀ ਅਤੇ ਹਸਨੂਆਹ ਦਾ ਪੁੱਤ੍ਰ ਯਹੂਦਾਹ ਉਨ੍ਹਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਉੱਤੇ ਸੀ।।
10 ਜਾਜਕਾਂ ਵਿੱਚੋਂ ਯੋਯਾਰੀਬ ਦਾ ਪੁੱਤ੍ਰ ਯਦਾਯਾਹ, ਯਾਕੀਨ ਸੀ
11 ਸਰਾਯਾਹ ਹਿਲਕੀਯਾਹ ਦਾ ਪੁੱਤ੍ਰ, ਉਹ ਮੱਸ਼ੁਲਾਮ ਦਾ ਪੁੱਤ੍ਰ ਉਹ ਸਦੋਕ ਦਾ ਪੁੱਤ੍ਰ, ਉਹ ਮਰਾਯੋਥ ਦਾ ਪੁੱਤ੍ਰ, ਉਹ ਅਹੀਟੂਬ ਦਾ ਪੁੱਤ੍ਰ ਜਿਹੜਾ ਪਰਮੇਸ਼ੁਰ ਦੇ ਭਵਨ ਦਾ ਪਰਧਾਨ ਸੀ
12 ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ ਅੱਠ ਸੌ ਬਾਈ ਸਨ ਅਤੇ ਅਦਾਯਾਹ ਯਰੋਹਾਮ ਦਾ ਪੁੱਤ੍ਰ, ਉਹ ਪਲਲਯਾਹ ਦਾ ਪੁੱਤ੍ਰ, ਉਹ ਅਮਸੀ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਪਸ਼ਹੂਰ ਦਾ ਪੁੱਤ੍ਰ, ਉਹ ਮਲਕੀਯਾਹ ਦਾ ਪੁੱਤ੍ਰ
13 ਅਤੇ ਉਹ ਦੇ ਭਰਾ ਪਿਉ ਦਾਦਿਆਂ ਦੇ ਮੁਖੀਏ ਦੋ ਸੌ ਬਤਾਲੀ ਸਨ। ਅਤੇ ਅਮਸ਼ਸਈ ਅਜ਼ਰਏਲ ਦਾ ਪੁੱਤ੍ਰ, ਉਹ ਅਹਜ਼ਈ ਦਾ ਪੁੱਤ੍ਰ, ਉਹ ਮਸ਼ਿੱਲੇਮੋਥ ਦਾ ਪੁੱਤ੍ਰ, ਉਹ ਇੰਮੇਰ ਦਾ ਪੁੱਤ੍ਰ
14 ਅਤੇ ਉਨ੍ਹਾਂ ਦੇ ਭਰਾ ਜੰਗੀ ਸੂਰਬੀਰ ਇੱਕ ਸੌ ਅਠਾਈ ਅਤੇ ਹੱਗਦੋਲੀਮ ਦਾ ਪੁੱਤ੍ਰ ਜ਼ਬਦੀਏਲ ਉਨ੍ਹਾਂ ਉੱਤੇ ਚੌਧਰੀ ਸੀ।।
15 ਲੇਵੀਆਂ ਵਿੱਚੋਂ ਸ਼ਮਾਯਾਹ ਹੱਸ਼ੂਬ ਦਾ ਪੁੱਤ੍ਰ ਉਹ ਅਜ਼ਰੀਕਾਮ ਦਾ ਪੁੱਤ੍ਰ, ਉਹ ਹਸ਼ਬਯਾਹ ਦਾ ਪੁੱਤ੍ਰ, ਉਹ ਬੂੰਨੀ ਦਾ ਪੁੱਤ੍ਰ
16 ਅਤੇ ਸ਼ਬਥਈ ਅਤੇ ਯੋਜ਼ਾਬਾਦ ਲੇਵੀਆਂ ਦੇ ਮੁਖੀਆਂ ਵਿੱਚੋਂ ਪਰਮੇਸ਼ੁਰ ਦੇ ਭਵਨ ਦੇ ਬਾਹਰ ਦੇ ਕੰਮ ਉੱਤੇ ਸਨ
17 ਅਤੇ ਮਤਨਯਾਹ ਮੀਕਾ ਦਾ ਪੁੱਤ੍ਰ, ਉਹ ਜ਼ਬਦੀ ਦਾ ਪੁੱਤ੍ਰ, ਉਹ ਆਸਾਫ ਦਾ ਪੁੱਤ੍ਰ ਜਿਹੜਾ ਪ੍ਰਾਰਥਨਾ ਲਈ ਧੰਨਵਾਦ ਕਰਨ ਦਾ ਮੁਖੀਆ ਸੀ ਅਤੇ ਬਕਬੁਕਯਾਹ ਦੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ ਅਤੇ ਅਬਦਾ ਸ਼ਮੂਆ ਦਾ ਪੁੱਤ੍ਰ ਉਹ ਗਾਲਾਲ ਦਾ ਪੁੱਤ੍ਰ, ਉਹ ਯਦੂਥੂਨ ਦਾ ਪੁੱਤ੍ਰ
18 ਪਵਿੱਤ੍ਰ ਸ਼ਹਿਰ ਵਿੱਚ ਸਾਰੇ ਲੇਵੀ ਦੋ ਸੌ ਚੁਰਾਸੀ ਸਨ
19 ਅਤੇ ਦਰਬਾਨ ਅੱਕੂਬ ਅਤੇ ਟਲਮੋਨ ਅਤੇ ਉਨ੍ਹਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ ਇੱਕ ਸੌ ਬਹੱਤਰ ਸਨ
20 ਅਤੇ ਇਸਰਾਏਲ ਦਾ ਬਕੀਆ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੇ ਵਿਰਸੇ ਵਿੱਚ ਸੀ
21 ਪਰ ਨਥੀਨੀਮ ਓਫ਼ਲ ਵਿੱਚ ਵੱਸਦੇ ਸਨ, ਸੀਹਾ ਅਰ ਗਿਸ਼ਪਾ ਨਥੀਨੀਮ ਉੱਤੇ ਸਨ
22 ਯਰੂਸ਼ਲਮ ਦੇ ਲੇਵੀਆਂ ਉੱਤੇ ਉੱਜ਼ੀ ਬਾਨੀ ਦਾ ਪੁੱਤ੍ਰ, ਉਹ ਹਸ਼ਬਯਾਹ ਦਾ ਪੁੱਤ੍ਰ, ਉਹ ਮੱਤਨਯਾਹ ਦਾ ਪੁੱਤ੍ਰ, ਉਹ ਮੀਕਾ ਦਾ ਪੁੱਤ੍ਰ, ਚੌਧਰੀ ਸੀ ਅਤੇ ਆਸਾਫ ਦੀ ਵੰਸ ਵਿੱਚੋਂ ਜਿਹੜੇ ਰਾਗੀ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਉੱਤੇ ਸਨ
23 ਕਿਉਂਕਿ ਪਾਤਸ਼ਾਹ ਦਾ ਉਨ੍ਹਾਂ ਲਈ ਇੱਕ ਹੁਕਮ ਸੀ ਅਤੇ ਰਾਗੀਆਂ ਲਈ ਨਿਤ ਪਰਤੀ ਠਹਿਰਾਈ ਹੋਈ ਰਸਦ ਸੀ
24 ਅਤੇ ਪਥਹਯਾਹ ਮਸ਼ੇਜ਼ਬਏਲ ਦਾ ਪੁੱਤ੍ਰ ਜਿਹੜਾ ਯਹੂਦਾਹ ਦੇ ਪੁੱਤ੍ਰ ਜ਼ਰਹ ਦੀ ਵੰਸ ਵਿੱਚੋਂ ਸੀ ਪਰਜਾ ਦੇ ਸਾਰੇ ਕੰਮ ਲਈ ਜਾਣੋ ਪਾਤਸ਼ਾਹ ਦਾ ਹੱਥ ਸੀ
25 ਹੁਣ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਦੇ ਵਿਖੇ ਯਹੂਦਾਹ ਦੀ ਵੰਸ ਵਿੱਚੋਂ ਕੁਝ ਕਿਰਯਥ-ਅਰਬਾ ਅਤੇ ਉਹ ਦੀਆਂ ਵਸਤੀਆਂ ਵਿੱਚ ਅਤੇ ਕੁਝ ਦੀਬੋਨ ਅਤੇ ਉਹ ਦੀਆਂ ਵਸਤੀਆਂ ਵਿੱਚ ਅਤੇ ਕੁਝ ਯਕਬਸਏਲ ਅਤੇ ਉਹ ਦੇ ਪਿੰਡਾਂ ਵਿੱਚ ਵੱਸ ਗਏ
26 ਅਤੇ ਯੇਸ਼ੂਆ ਵਿੱਚ, ਮੋਲਾਦਾਹ ਵਿੱਚ ਅਤੇ ਬੈਤ-ਪਾਲਟ ਵਿੱਚ
27 ਹਸਰਸ਼ੂਆਲ ਅਰ ਬਏਰ-ਸ਼ਬਾ ਵਿੱਚ ਅਤੇ ਉਹ ਦੀਆਂ ਵਸਤੀਆਂ ਵਿੱਚ
28 ਸਿਕਲਾਗ ਵਿੱਚ ਅਰ ਮਕੋਨਾਹ ਵਿੱਚ ਅਤੇ ਉਹ ਦੀਆਂ ਵਸਤੀਆਂ ਵਿੱਚ
29 ਏਨ-ਰਿੰਮੋਨ ਵਿੱਚ ਅਰ ਸਾਰਆਹ ਵਿੱਚ, ਅਰ ਯਰਮੂਥ ਵਿੱਚ
30 ਜ਼ਾਨੋਅਹ, ਅੱਦੁਲਾਮ ਅਤੇ ਉਨ੍ਹਾਂ ਦੇ ਪਿੰਡ ਅਰ ਲਾਕੀਸ਼ ਅਤੇ ਉਸ ਦੇ ਖੇਤ, ਅਜ਼ੇਕਾਹ ਅਤੇ ਉਸ ਦੀਆਂ ਵਸਤੀਆਂ, ਸੋ ਓਹ ਬਏਰ-ਸ਼ਬਾ ਤੋਂ ਹਿੰਨੋਮ ਦੀ ਵਾਦੀ ਤੀਕ ਡੇਰਿਆਂ ਵਿੱਚ ਰਹਿੰਦੇ ਸਨ
31 ਬਿਨਯਾਮੀਨ ਦੀ ਵੰਸ ਗਬਾ ਅਰ ਮਿਕਮਸ਼ ਅਰ ਅੱਯਾਹ ਅਰ ਬੈਤ-ਏਲ ਅਤੇ ਉਹ ਦੀਆਂ ਵਸਤੀਆਂ ਵਿੱਚ
32 ਅਤੇ ਅਨਾਥੋਥ ਅਰ ਨੋਬ ਅਤੇ ਅਨਨਯਾਹ
33 ਹਾਸੋਰ ਰਾਮਾਹ ਅਤੇ ਗਿੱਤਾਯਿਮ
34 ਹਦੀਦ ਅਰ ਸਬੋਈਮ ਅਤੇ ਨਬੱਲਾਟ
35 ਲੋਦ ਅਰ ਓਨੋ ਅਤੇ ਕਾਰੀਗਰਾਂ ਦੀ ਦੂਣ
36 ਅਤੇ ਯਹੂਦਾਹ ਦੇ ਲੇਵੀਆਂ ਵਿੱਚੋਂ ਕੁਝ ਹਿੱਸੇ ਬਿਨਯਾਮੀਨ ਦੇ ਨਾਲ ਸਨ।।

Nehemiah 11:1 Punjabi Language Bible Words basic statistical display

COMING SOON ...

×

Alert

×