Indian Language Bible Word Collections
Nehemiah 10:13
Nehemiah Chapters
Nehemiah 10 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
Nehemiah Chapters
Nehemiah 10 Verses
1
|
ਉਹ ਦੇ ਉੱਤੇ ਮੋਹਰ ਲਾਉਣ ਵਾਲੇ ਏਹ ਸਨ,- ਹਕਲਯਾਹ ਦਾ ਪੁੱਤ੍ਰ ਨਹਮਯਾਹ ਹਾਕਮ ਅਤੇ ਸਿਦਕੀਯਾਹ |
2
|
ਸਰਾਯਾਹ ਅਰ ਅਜ਼ਰਯਾਹ ਅਤੇ ਯਿਰਮਿਯਾਹ |
3
|
ਪਸ਼ਹੂਰ ਅਰ ਅਮਰਯਾਹ ਅਤੇ ਮਲਕੀਯਾਹ |
4
|
ਹੱਟੂਸ਼ ਅਰ ਸਬਨਯਾਹ ਅਤੇ ਮੱਲੂਕ |
5
|
ਹਾਰਿਮ ਅਰ ਮਰੇਮੋਥ ਅਤੇ ਓਬਦਯਾਹ |
6
|
ਦਾਨੀਏਲ ਅਰ ਗਿਨਥੋਨ ਅਤੇ ਬਾਰੂਕ |
7
|
ਮਸ਼ੁੱਲਾਮ ਅਰ ਅਬੀਯਾਹ ਅਤੇ ਮੀਯਾਮੀਨ |
8
|
ਮਅਜ਼ਯਾਹ ਅਰ ਬਿਲਗਈ ਅਤੇ ਸਮਆਯਾਹ ਏਹ ਜਾਜਕ ਸਨ |
9
|
ਅਤੇ ਲੇਵੀ ਏਹ ਸਨ, ਅਜ਼ਨਯਾਹ ਦਾ ਪੁੱਤ੍ਰ ਯੇਸ਼ੂਆ ਅਰ ਹੇਨਾਦਾਦ ਦੇ ਪੁੱਤ੍ਰਾਂ ਵਿੱਚੋਂ ਬਿੰਨੂਈ, ਕਦਮੀਏਲ, |
10
|
ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ ਅਰ ਹੋਦੀਯਾਹ ਅਰ ਕਲੀਟਾ ਅਰ ਪਲਾਯਾਹ ਅਤੇ ਹਨਾਨ |
11
|
ਮੀਕਾ ਅਰ ਰਹੋਬ ਅਰ ਹਸ਼ਬਯਾਹ |
12
|
ਜ਼ੱਕੂਰ ਅਰ ਸ਼ੇਰੇਬਯਾਹ ਅਤੇ ਸ਼ਬਨਯਾਹ |
13
|
ਹੋਦੀਯਾਹ ਅਰ ਬਾਨੀ ਅਰ ਬਨੀਨੂ |
14
|
ਪਰਜਾ ਦੇ ਮੁਖੀਏ ਏਹ ਸਨ, ਪਰਓਸ਼ ਅਰ ਪਹਥਮੋਆਬ ਅਰ ਏਲਾਮ ਅਰ ਜ਼ੱਤੂ ਅਤੇ ਬਾਨੀ |
15
|
ਬੁੰਨੀ ਅਰ ਅਜ਼ਗਾਦ ਅਰ ਬੇਬਾਈ |
16
|
ਅਦੋਨੀਯਾਹ ਅਰ ਬਿਗਵਈ ਅਤੇ ਆਦੀਨ |
17
|
ਆਟੇਰ ਅਰ ਹਿਜ਼ਕੀਯਾਹ ਅਤੇ ਅੱਜ਼ੂਰ |
18
|
ਹੋਦੀਯਾਹ ਅਰ ਹਾਸ਼ੁਮ ਅਤੇ ਬੇਸਾਈ |
19
|
ਹਾਰੀਫ ਅਰ ਅਨਾਥੋਥ ਅਤੇ ਨੇਬਾਈ |
20
|
ਮਗਪੀਆਸ਼ ਅਰ ਮਸ਼ੁੱਲਮ ਅਤੇ ਹੇਜ਼ੀਰ |
21
|
ਅਤੇ ਮਸ਼ੇਜ਼ਬੇਲ ਅਰ ਸਾਦੋਕ ਅਤੇ ਯੱਦੂਆ |
22
|
ਪਲਟਯਾਹ ਅਰ ਹਨਾਨ ਅਤੇ ਅਨਾਯਾਹ |
23
|
ਹੋਸ਼ੇਆ ਅਰ ਹਨਨਯਾਹ ਅਤੇ ਹੱਸ਼ੂਬ |
24
|
ਹੱਲੋਹੇਸ਼ ਅਰ ਪਿਲਹਾ ਅਤੇ ਸ਼ੋਬੇਕ |
25
|
ਰਹੂਮ ਅਰ ਹਸ਼ਬਨਾਹ ਅਤੇ ਮਅਸੇਯਾਹ |
26
|
ਅਹੀਯਾਹ ਅਰ ਹਾਨਾਨ ਅਤੇ ਆਨਾਨ |
27
|
ਮੱਲੂਕ ਅਰ ਹਾਰੀਮ ਅਤੇ ਬਆਨਾਹ |
28
|
ਅਤੇ ਬਾਕੀ ਲੋਕ ਅਰ ਜਾਜਕ ਅਰ ਲੇਵੀ ਅਰ ਦਰਬਾਨ ਅਰ ਰਾਗੀ ਅਰ ਨਥੀਨੀਮ ਅਰ ਸਾਰੇ ਜਿਹੜੇ ਦੇਸਾਂ ਦੀਆਂ ਉੱਮਤਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਲਈ ਅੱਡ ਹੋ ਗਏ ਸਨ ਉਨ੍ਹਾਂ ਦੀਆਂ ਤੀਵੀਆਂ, ਉਨ੍ਹਾਂ ਦੇ ਪੁੱਤ੍ਰ, ਉਨ੍ਹਾਂ ਦੀਆਂ ਧੀਆਂ ਅਤੇ ਓਹ ਸਾਰੇ ਜਿਨ੍ਹਾਂ ਵਿੱਚ ਸਿਆਣ ਅਤੇ ਸਮਝ ਸੀ |
29
|
ਆਪਣੇ ਪੰਤਵੰਤੇ ਭਰਾਵਾਂ ਨਾਲ ਮਿਲ ਕੇ ਏਸ ਸੌਂਹ ਅਤੇ ਏਸ ਸਰਾਪ ਵਿੱਚ ਆਏ ਕਿ ਅਸੀਂ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਾਂਗੇ ਜਿਹੜੀ ਪਰਮੇਸ਼ੁਰ ਦੇ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ ਅਤੇ ਯਹੋਵਾਹ ਆਪਣੇ ਪ੍ਰਭੁ ਦੇ ਸਾਰੇ ਹੁਕਮਾਂ ਅਰ ਨਿਆਵਾਂ ਅਰ ਬਿਧੀਆਂ ਨੂੰ ਪੂਰਾ ਕਰ ਕੇ ਪਾਲਣਾ ਕਰਾਂਗੇ |
30
|
ਅਸੀਂ ਆਪਣੀਆਂ ਧੀਆਂ ਏਸ ਦੇਸ ਦੇ ਲੋਕਾਂ ਨੂੰ ਨਹੀਂ ਦਿਆਂਗੇ ਨਾ ਹੀ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤ੍ਰਾਂ ਲਈ ਲਵਾਂਗੇ |
31
|
ਜੇ ਏਸ ਦੇਸ ਦੇ ਲੋਕ ਸਬਤ ਦੇ ਦਿਨ ਉੱਤੇ ਵੇਚਣ ਲਈ ਕੋਈ ਮਾਲ ਯਾ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਯਾ ਪਵਿੱਤ੍ਰ ਦਿਨ ਵਿੱਚ ਉਨ੍ਹਾਂ ਤੋਂ ਨਾ ਲਵਾਂਗੇ ਅਤੇ ਅਸੀਂ ਸਬਤ ਦਾ ਸਾਲ ਵੀ ਛੱਡ ਦਿਆਂਗੇ ਅਰ ਹਰ ਬਿਆਜ ਦੀ ਉਗਰਾਹੀ ਵੀ |
32
|
ਅਤੇ ਅਸਾਂ ਆਪਣੇ ਉੱਪਰ ਇੱਕ ਫਰਜ਼ ਠਹਿਰਾਇਆ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕਲ ਦਾ ਤੀਜਾ ਹਿੱਸਾ ਦਿਆ ਕਰਾਂਗੇ |
33
|
ਉਹ ਚੜ੍ਹਤ ਦੀ ਰੋਟੀ ਅਰ ਨਿੱਤਾ ਨੇਮ ਮੈਦੇ ਦੀਆਂ ਭੇਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ ਅਰ ਸਬਤਾਂ ਅਰ ਅਮੱਸਿਆਂ ਅਤੇ ਮੁਕੱਰਰ ਪਰਬਾਂ ਅਤੇ ਪਵਿੱਤਰ ਚੀਜਾਂ ਅਤੇ ਪਾਪਾਂ ਦੀਆਂ ਬਲੀਆਂ ਜਿਹੜੀਆਂ ਇਸਰਾਏਲ ਦੇ ਪਰਾਸਚਿਤ ਲਈ ਹਨ ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ |
34
|
ਅਤੇ ਅਸਾਂ ਜਾਜਕਾਂ ਅਰ ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜੀ ਦੇ ਚੜ੍ਹਾਵੇ ਲਈ ਗੁਣੇ ਪਾਏ ਤਾਂ ਜੋ ਉਹ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਸਾਡੇ ਪਿਉ ਦਾਦਿਆਂ ਦੇ ਘਰਾਣਿਆਂ ਅਨੁਸਾਰ ਵਰ੍ਹੇ ਦੇ ਵਰ੍ਹੇ ਠਹਿਰਾਏ ਹੋਏ ਸਮੇਂ ਉੱਤੇ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਬਾਲਣ ਲਈ ਲਿਆਂਦੀ ਜਾਵੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੋਇਆ ਹੈ |
35
|
ਅਤੇ ਆਪਣੀ ਭੌਂ ਦੇ ਪਹਿਲੇ ਫਲ ਅਤੇ ਸਾਰੇ ਬਿਰਛਾਂ ਦੇ ਸਾਰੇ ਪਹਿਲੇ ਫਲ ਵਰ੍ਹੇ ਦੇ ਵਰ੍ਹੇ ਯਹੋਵਾਹ ਦੇ ਭਵਨ ਵਿੱਚ ਲਿਆਉਣ |
36
|
ਅਤੇ ਆਪਣੇ ਪੁੱਤ੍ਰਾਂ ਵਿੱਚੋਂ ਪਲੋਠੇ ਅਤੇ ਪਸੂਆਂ ਵਿੱਚੋਂ ਪਲੋਠੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਤੇ ਆਪਣੇ ਚੌਣੇ ਅਤੇ ਆਪਣੇ ਇੱਜੜ ਦੇ ਪਲੋਠੇ ਪਰਮੇਸ਼ੁਰ ਦੇ ਭਵਨ ਵਿੱਚ ਜਾਜਕਾਂ ਕੋਲ ਜਿਹੜੇ ਪਰਮੇਸ਼ੁਰ ਦੇ ਘਰ ਵਿੱਚ ਟਹਿਲ ਸੇਵਾ ਕਰਦੇ ਸਨ ਲਿਆਉਣ |
37
|
ਆਪਣੀ ਤੌਣ ਦਾ ਪਹਿਲਾ ਪੇੜਾ ਅਤੇ ਆਪਣੀਆਂ ਚੁਕਵੀਆਂ ਭੇਟਾਂ ਅਤੇ ਬਿਰਛਾਂ ਦੇ ਹਰ ਪਰਕਾਰ ਦੇ ਫਲ ਅਰ ਮੈ ਅਤੇ ਤੇਲ ਅਤੇ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਲਈ ਅਤੇ ਆਪਣੀ ਭੋਂ ਦਾ ਦਸਵੰਧ ਲੇਵੀਆਂ ਲਈ ਲਿਆਵਾਂਗੇ ਕਿਉਂਕਿ ਲੇਵੀ ਸਾਡੀ ਵਾਹੀ ਦੇ ਸਾਰਿਆਂ ਸ਼ਹਿਰਾਂ ਵਿੱਚ ਦਸਵੰਧ ਲੈਂਦੇ ਹਨ |
38
|
ਅਤੇ ਜਦ ਜਦ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੀ ਵੰਸ ਦਾ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਅਤੇ ਭੰਡਾਰ ਦੀਆਂ ਕੋਠੜੀਆਂ ਵਿੱਚ ਲਿਆਉਣ |
39
|
ਕਿਉਂਕਿ ਇਸਰਾਏਲੀ ਅਤੇ ਲੇਵੀਆਂ ਦੀ ਵੰਸ ਅੰਨ ਅਤੇ ਨਵੀਂ ਮੈ ਅਤੇ ਤੇਲ ਦੀਆਂ ਚੁਕਵੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਲਿਆਉਣ ਜਿੱਥੇ ਪਵਿੱਤ੍ਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਹਨ ਅਤੇ ਦਰਬਾਨ ਅਤੇ ਰਾਗੀ ਸਨ ਸੋ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ।। |