Bible Languages

Indian Language Bible Word Collections

Bible Versions

Books

Matthew Chapters

Matthew 14 Verses

Bible Versions

Books

Matthew Chapters

Matthew 14 Verses

1 ਉਸ ਸਮੇ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ
2 ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਏਹ ਸ਼ਕਤੀਆਂ ਕੰਮ ਕਰ ਰਹੀਆਂ ਹਨ!
3 ਹੇਰੋਦੇਸ ਨੇ ਆਪਣੇ ਭਾਈ ਫ਼ਿਲਿੱਪੁਸ ਦੀ ਤੀਵੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੱਧਾ ਅਤੇ ਕੈਦ ਵਿੱਚ ਪਾ ਦਿੱਤਾ ਸੀ
4 ਇਸ ਲਈ ਜੋ ਯੂਹੰਨਾ ਨੇ ਉਹ ਨੂੰ ਆਖਿਆ ਸੀ ਭਈ ਉਹ ਦਾ ਰੱਖਣਾ ਤੁਹਾਨੂੰ ਜੋਗ ਨਹੀਂ
5 ਪਰ ਜਾਂ ਉਸ ਨੇ ਉਹ ਨੂੰ ਮਾਰ ਸੁੱਟਣਾ ਚਾਹਿਆ ਤਾਂ ਲੋਕਾਂ ਤੋਂ ਡਰਿਆ ਕਿਉਂ ਜੋ ਓਹ ਉਸ ਨੂੰ ਨਬੀ ਮੰਨਦੇ ਸਨ
6 ਪਰ ਜਦ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਵਿਚਾਲੇ ਨੱਚ ਕੇ ਹੇਰੋਦੇਸ ਨੂੰ ਰਿਝਾਇਆ
7 ਸੋ ਉਹ ਨੇ ਸੌਂਹ ਖਾ ਕੇ ਇਕਰਾਰ ਕੀਤਾ ਭਈ ਜੋ ਕੁਝ ਤੂੰ ਮੰਗੇਂ ਸੋਈ ਤੈਨੂੰ ਦਿਆਂਗਾ
8 ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਐਥੇ ਥਾਲ ਵਿੱਚ ਮੈਨੂੰ ਦਿਓ
9 ਤਾਂ ਰਾਜਾ ਉਦਾਸ ਹੋਇਆ ਪਰ ਆਪਣੀ ਸੌਂਹ ਦੇ ਕਾਰਨ ਅਤੇ ਉਨ੍ਹਾਂ ਲੋਕਾਂ ਕਰਕੇ ਜਿਹੜੇ ਉਹ ਦੇ ਨਾਲ ਬੈਠੇ ਸਨ ਉਸ ਨੇ ਦੇ ਦੇਣ ਦਾ ਹੁਕਮ ਦਿੱਤਾ
10 ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ
11 ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਰ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ
12 ਅਰ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲੋਥ ਚੁੱਕੀ ਅਰ ਉਸ ਨੂੰ ਦੱਬਿਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ।।
13 ਜਾਂ ਯਿਸੂ ਨੇ ਇਹ ਸੁਣਿਆ ਤਾਂ ਉੱਥੋਂ ਬੇੜੀ ਉੱਤੇ ਚੜ੍ਹ ਕੇ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਰ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ
14 ਅਤੇ ਉਸ ਨੇ ਨਿੱਕਲ ਕੇ ਵੱਡੀ ਭੀੜ ਵੇਖੀ ਅਰ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ
15 ਅਤੇ ਜਾਂ ਸੰਝ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ। ਲੋਕਾਂ ਨੂੰ ਵਿਦਿਆ ਕਰ ਤਾਂ ਪਿੰਡਾਂ ਵਿੱਚ ਜਾਕੇ ਆਪਣੇ ਲਈ ਖਾਣਾ ਦਾਣਾ ਮੁੱਲ ਲੈਣ
16 ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦਿਓ
17 ਪਰ ਉਨ੍ਹਾਂ ਉਸ ਨੂੰ ਕਿਹਾ, ਐਥੇ ਸਾਡੇ ਕੋਲ ਨਿਰੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ
18 ਤਾਂ ਉਹ ਬੋਲਿਆ, ਉਨ੍ਹਾਂ ਨੂੰ ਐਥੇ ਮੇਰੇ ਕੇਲ ਲਿਆਓ
19 ਅਤੇ ਉਸ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਨ੍ਹਾਂ ਪੰਜ ਰੋਟੀਆਂ ਅਤੇ ਦੋਹਾਂ ਮੱਛੀਆਂ ਨੂੰ ਲੈ ਲਿਆ ਅਰ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਰ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ
20 ਅਤੇ ਓਹ ਸੱਭੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚਿਆਂ ਹੋਇਆ ਟੁੱਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ
21 ਅਰ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾਂ ਪੰਜਕੁ ਹਜ਼ਾਰ ਮਰਦ ਸਨ।।
22 ਉਹ ਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕੁਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ
23 ਅਤੇ ਉਹ ਭੀੜ ਨੂੰ ਵਿਦਿਆ ਕਰ ਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ ਅਰ ਜਾਂ ਸੰਝ ਹੋਈ ਤਾਂ ਉਹ ਉੱਥੇ ਇੱਕਲਾ ਹੀ ਸੀ
24 ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਣ ਸਾਹਮਣੀ ਸੀ
25 ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਨ੍ਹਾਂ ਵੱਲ ਤੁਰਦਾ ਹੋਇਆ ਆਇਆ
26 ਅਤੇ ਜਾਂ ਚੇਲਿਆਂ ਨੇ ਉਹ ਨੂੰ ਝੀਲ ਤੇ ਤੁਰਦਿਆਂ ਵੇਖਿਆ ਤਾਂ ਡੈਂਬਰ ਕੇ ਆਖਣ ਲੱਗੇ, ਇਹ ਭੂਤਨਾ ਹੈ! ਅਤੇ ਡਰ ਕੇ ਡਡਿਆ ਉੱਠੇ
27 ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, ਹੌਂਸਲਾ ਰੱਖੋ! ਮੈਂ ਹਾਂ, ਨਾ ਡਰੋ
28 ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ, ਜੇ ਤੂੰ ਹੈਂ, ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦਿਹ
29 ਉਹ ਨੇ ਆਖਿਆ, ਆ, ਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤਰਨ ਲੱਗਾ
30 ਪਰ ਪੌਣ ਵੇਖ ਕੇ ਡਰਿਆ ਅਰ ਜਾਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੁ ਜੀ, ਮੈਨੂੰ ਬਚਾ ਲੈ!
31 ਅਤੇ ਝੱਟ ਯਿਸੂ ਨੇ ਹੱਥ ਲੰਮਾ ਕਰ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ?
32 ਅਰ ਜਾਂ ਓਹ ਬੇੜੀ ਉੱਤੇ ਚੜ੍ਹ ਗਏ ਤਾਂ ਪੌਣ ਥੰਮ੍ਹ ਗਈ
33 ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਓਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ, ਕਿ ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਹੈ।।
34 ਓਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ
35 ਅਰ ਜਾਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ ਤਾਂ ਉਹ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਕੋਲ ਲਿਆਂਦਾ
36 ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਨਿਰਾ ਆਪਣੇ ਲੀੜੇ ਦਾ ਪੱਲਾ ਛੋਹਣ ਦਿਹ ਅਰ ਜਿੰਨਿਆਂ ਨੇ ਛੋਹਿਆ ਓਹ ਚੰਗੇ ਹੋ ਗਏ।।

Matthew 14:23 Punjabi Language Bible Words basic statistical display

COMING SOON ...

×

Alert

×