Bible Languages

Indian Language Bible Word Collections

Bible Versions

Books

Lamentations Chapters

Lamentations 2 Verses

Bible Versions

Books

Lamentations Chapters

Lamentations 2 Verses

1 ਪ੍ਰਭੁ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਵਿੱਚ ਬੱਦਲ ਨਾਲ ਢਕ ਲਿਆ ਹੈ! ਉਸ ਨੇ ਅਕਾਸ਼ੋਂ ਧਰਤੀ ਤੀਕ ਇਸਰਾਏਲ ਦੇ ਸੁਹੱਪਣ ਨੂੰ ਪਲਟ ਦਿੱਤਾ, ਅਤੇ ਆਪਣੇ ਕ੍ਰੋਧ ਦੇ ਸਮੇਂ ਆਪਣੇ ਪੈਰ ਦੀ ਚੌਂਕੀ ਨੂੰ ਚੇਤੇ ਨਾ ਕੀਤਾ।
2 ਪ੍ਰਭੁ ਨੇ ਯਾਕੂਬ ਦੇ ਸਾਰੇ ਵਸੇਬਿਆਂ ਨੂੰ ਨਿਗਲ ਲਿਆ, ਉਹ ਨੇ ਤਰਸ ਨਹੀਂ ਕੀਤਾ, ਉਸ ਨੇ ਆਪਣੇ ਕਹਰ ਵਿੱਚ ਯਹੂਦਾਹ ਦੀ ਧੀ ਦੇ ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ, ਉਸ ਨੇ ਪਾਤਸ਼ਾਹੀ ਅਤੇ ਉਹ ਦੇ ਸਰਦਾਰਾਂ ਨੂੰ ਪਲੀਤ ਠਹਿਰਾਇਆ।
3 ਉਸ ਨੇ ਆਪਣੇ ਤੇਜ਼ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਙ ਨੂੰ ਵੱਢ ਸੁੱਟਿਆ, ਉਸ ਨੇ ਵੈਰੀ ਦੇ ਸਾਹਮਣਿਓਂ ਆਪਣੇ ਸੱਜ਼ਾ ਹੱਥ ਪਿੱਛੇ ਖਿੱਚ ਲਿਆ, ਉਹ ਯਾਕੂਬ ਵਿੱਚ ਭੜਕਦੀ ਅੱਗ ਵਾਂਙੁ ਬਲਿਆ, ਅਤੇ ਆਲਾ ਦੁਆਲਾ ਭਸਮ ਕਰ ਦਿੱਤਾ।
4 ਉਸ ਨੇ ਵੈਰੀ ਵਾਂਙੁ ਆਪਣਾ ਧਣੁਖ ਖਿੱਚਿਆ, ਉਸ ਨੇ ਵਿਰੋਧੀ ਵਾਂਙੁ ਆਪਣਾ ਸੱਜਾ ਹੱਥ ਚੁੱਕਿਆ ਹੈ, ਜਿੰਨੇ ਵੇਖਣ ਵਿੱਚ ਸੋਹਣੇ ਸਨ ਉਸ ਨੇ ਵੱਢ ਸੁੱਟੇ, ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਙੁ ਆਪਣੇ ਗੁੱਸੇ ਨੂੰ ਵਹਾਇਆ।
5 ਪ੍ਰਭੁ ਵੈਰੀ ਵਾਂਗਰ ਹੋ ਗਿਆ, ਉਸ ਨੇ ਇਸਰਾਏਲ ਨੂੰ ਨਿਗਲ ਲਿਆ, ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ, ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ, ਉਸ ਨੇ ਯਹੂਦਾਹ ਦੀ ਧੀ ਵਿੱਚ ਰੋਣਾ ਪਿੱਟਣਾ ਵਧਾ ਦਿੱਤਾ।
6 ਉਸ ਨੇ ਆਪਣੇ ਡੇਹਰੇ ਨੂੰ ਬਾਗ ਦੀ ਝੁਗੀ ਵਾਂਙੁ ਢਾਹ ਸੁੱਟਿਆ, ਉਸ ਨੇ ਆਪਣੀ ਮੰਡਲੀ ਦੇ ਥਾਂ ਨੂੰ ਬਰਬਾਦ ਕਰ ਦਿੱਤਾ, ਯਹੋਵਾਹ ਨੇ ਸੀਯੋਨ ਵਿੱਚ ਮਿਥੇ ਹੋਏ ਪਰਬ ਅਤੇ ਸਬਤ ਨੂੰ ਵਿਸਾਰ ਦਿੱਤਾ, ਅਤੇ ਆਪਣੇ ਕ੍ਰੋਧ ਦੇ ਗਜ਼ਬ ਵਿੱਚ ਪਾਤਸ਼ਾਹ ਤੇ ਜਾਜਕ ਨੂੰ ਖੱਜਲ ਕੀਤਾ।
7 ਪ੍ਰਭੁ ਨੇ ਆਪਣੀ ਜਗਵੇਦੀ ਨੂੰ ਰੱਦ ਕੀਤਾ, ਉਸ ਨੇ ਆਪਣੇ ਪਵਿੱਤ੍ਰ ਅਸਥਾਨ ਤੋਂ ਨਫ਼ਰਤ ਕੀਤਾ, ਉਸ ਨੇ ਉਹ ਦੇ ਮਹਿਲਾਂ ਦੇ ਕੰਧਾਂ ਨੂੰ ਵੈਰੀ ਦੇ ਵੱਸ ਪਾ ਦਿੱਤਾ, ਓਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜੇਹਾ ਰੌਲਾ ਪਾਇਆ, ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ!
8 ਯਹੋਵਾਹ ਨੇ ਸੀਯੋਨ ਦੀ ਧੀ ਦੀ ਸਫੀਲ ਨੂੰ ਢਾਹੁਣਾ ਠਾਨ ਲਿਆ, ਉਸ ਨੇ ਜਰੀਬ ਖਿੱਚੀ, ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ, ਉਹ ਨੇ ਸਫੀਲ ਅਰ ਕੰਧ ਨੂੰ ਰੁਆਇਆ, ਓਹ ਇਕੱਠੇ ਨਢਾਲ ਹੋ ਗਏ ਹਨ।
9 ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ, ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ, ਉਹ ਦਾ ਪਾਤਸ਼ਾਹ ਅਤੇ ਉਹ ਦੇ ਸਰਦਾਰ ਉਨ੍ਹਾਂ ਕੌਮਾਂ ਵਿੱਚ ਹਨ, ਜਿੱਥੋ ਕੋਈ ਬਿਵਸਥਾ ਨਹੀਂ, ਹਾਂ, ਉਹ ਦੇ ਨਬੀ ਯਹੋਵਾਹ ਤੋਂ ਦਰਸ਼ਣ ਨਹੀਂ ਪਾਉਂਦੇ।
10 ਸੀਯੋਨ ਦੀ ਧੀ ਦੇ ਬਜ਼ੁਰਗ ਭੁਞੇਂ ਚੁੱਪ ਚਾਪ ਬੈਠੇ ਹਨ, ਓਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ, ਓਹਨਾਂ ਨੇ ਤੱਪੜ ਪਾ ਲਿਆ ਹੈ। ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੀਕ ਝੁਕਾਇਆ ਹੈ।।
11 ਮੇਰੀਆਂ ਅੱਖੀਆਂ ਰੋਣ ਨਾਲ ਜਾਂਦੀਆਂ ਰਹੀਆਂ, ਮੇਰਾ ਅੰਦਰ ਉਬਲਦਾ ਹੈ, ਮੇਰਾ ਕਾਲਜਾ ਧਰਤੀ ਉੱਤੇ ਨਿੱਕਲ ਆਇਆ, ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਜੋ ਹੋਈ, ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਹੋਸ਼ ਪਏ ਹਨ।
12 ਓਹ ਆਪਣੀਆਂ ਮਾਵਾਂ ਨੂੰ ਕਹਿੰਦੇ ਹਨ, ਅੰਨ ਅਤੇ ਮੈ ਕਿੱਥੇ ਹਨ, ਜਦ ਉਹ ਫੱਟੜਾਂ ਵਾਂਙੁ ਸ਼ਹਿਰ ਦੀਆਂ ਗਲੀਆਂ ਵਿੱਚ ਗਸ਼ ਖਾਂਦੇ ਹਨ, ਜਦ ਓਹ ਆਪਣਿਆਂ ਮਾਵਾਂ ਦੀ ਹਿੱਕ ਨਾਲ ਆਪਣੀ ਜਾਨ ਦਿੰਦੇ ਹਨ
13 ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਸਾਖੀ ਦਿਆਂ, ਅਤੇ ਕਿਹ ਦੇ ਵਰਗੀ ਤੈਨੂੰ ਆਖਾਂॽ ਮੈਂ ਕਿਹ ਦੇ ਨਾਲ ਤੇਰੀ ਮਿਸਾਲ ਦਿਆਂ, ਭਈ ਮੈਂ ਤੈਨੂੰ ਤਸੱਲੀ ਦਿਆਂ, ਹੇ ਸੀਯੋਨ ਦੀਏ ਕੁਆਰੀਏ ਧੀਏॽ ਤੇਰਾ ਫੱਟ ਸਾਗਰ ਵਾਂਙੁ ਵੱਡਾ ਹੈ, ਤੈਨੂੰ ਕੌਣ ਚੰਗਾ ਕਰੇਗਾॽ
14 ਤੇਰੇ ਨਬੀਆਂ ਨੇ ਤੇਰੇ ਲਈ ਝੂਠੀ ਤੇ ਵਿਅਰਥ ਅੰਤਰਧਿਆਨਤਾ ਵੇਖੀ, ਓਹਨਾਂ ਨੇ ਤੇਰੀ ਬਦੀ ਨੂੰ ਪਰਗਟ ਨਾ ਕੀਤਾ, ਭਈ ਤੁਹਾਨੂੰ ਅਸੀਰੀ ਤੋਂ ਮੋੜ ਲਿਆਉਣ, ਪਰ ਓਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅਗੰਮ ਵਾਕ ਵੇਖੇ।
15 ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ ਹਨ, ਯਰੂਸ਼ਲਮ ਦੀ ਧੀ ਦੇ ਉੱਤੇ, ਓਹ ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹਨ, ਕੀ ਏਹ ਉਹ ਸ਼ਹਿਰ ਹੈ ਜਿਹ ਨੂੰ ਓਹ ਏਹ ਨਾਮ ਦਿੰਦੇ, - ਸੁਹੱਪਣ ਦੀ ਪੂਰਨਤਾਈ, ਸਾਰੇ ਸੰਸਾਰ ਦੀ ਖੁਸ਼ੀॽ
16 ਤੇਰੇ ਸਾਰੇ ਵੈਰੀਆਂ ਨੇ ਤੇਰੀ ਵੱਲ ਆਪਣਾ ਮੂੰਹ ਅੱਡਿਆ ਹੈ, ਓਹ ਸੁਸਕਾਰਦੇ ਅਤੇ ਦੰਤ ਪੀਂਹਦੇ ਹਨ, ਓਹ ਆਖਦੇ ਹਨ, ਅਸਾਂ ਉਹ ਨੂੰ ਨਿਗਲ ਲਿਆ, ਅਸੀਂ ਏਸੇ ਹੀ ਦਿਨ ਨੂੰ ਤਾਂ ਉਡੀਕਦੇ ਸਾਂ, ਏਹ ਸਾਨੂੰ ਲੱਭ ਪਿਆ, ਅਸਾਂ ਵੇਖ ਲਿਆ!
17 ਯਹੋਵਾਹ ਨੇ ਉਹ ਕੀਤਾ ਜਿਹੜਾ ਉਹ ਨੇ ਠਾਣਿਆ ਸੀ, ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਹ ਦਾ ਹੁਕਮ ਉਸ ਨੇ ਸਨਾਤਨ ਸਮਿਆਂ ਵਿੱਚ ਦਿੱਤਾ ਸੀ। ਉਸ ਨੇ ਡੇਗ ਦਿੱਤਾ ਅਤੇ ਤਰਸ ਨਾ ਖਾਧਾ, ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ, ਉਸ ਨੇ ਤੇਰੇ ਵਿਰੋਧੀਆਂ ਦੇ ਸਿੰਙ ਉੱਚੇ ਕੀਤੇ।
18 ਉਨ੍ਹਾਂ ਦੇ ਦਿਲ ਨੇ ਪ੍ਰਭੁ ਅੱਗੇ ਦੁਹਾਈ ਦਿੱਤੀ, ਹੇ ਸੀਯੋਨ ਦੀ ਧੀ ਦੀਏ ਕੰਧੇ, ਦਿਨ ਰਾਤ ਅੰਝੂ ਨਹਿਰ ਵਾਂਙੁ ਡਿੱਗਦੇ ਰਹਿਣ! ਤੂੰ ਅਰਾਮ ਨਾ ਲੈ, ਆਪਣੀਆਂ ਅੱਖੀਆਂ ਦੀ ਕਾਕੀ ਨਾ ਠਹਿਰਨ ਦਿਹ।
19 ਉੱਠ ਰਾਤ ਦੇ ਪਹਿਰਿਆਂ ਦੇ ਅਰੰਭ ਵਿੱਚ ਚਿੱਲਾ! ਆਪਣਾ ਦਿਲ ਪ੍ਰਭੁ ਦੇ ਸਨਮੁਖ ਪਾਣੀ ਵਾਂਙੁ ਡੋਹਲ ਦੇਹ, ਆਪਣੇ ਹੱਥ ਉਸ ਦੀ ਵੱਲ ਆਪਣੇ ਨਿਆਣਿਆਂ ਦੇ ਕਾਰਨ ਅੱਡ, ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਹੋਸ਼ ਪਏ ਹਨ।
20 ਹੇ ਯਹੋਵਾਹ, ਵੇਖ! ਜਿਹ ਨੂੰ ਤੈਂ ਇਉਂ ਕੀਤਾ, ਉਹ ਦੇ ਉੱਤੇ ਧਿਆਨ ਦੇਹ! ਕੀ ਤੀਵੀਆਂ ਆਪਣਾ ਫਲ, ਆਪਣੇ ਲਾਡਲੇ ਨਿਆਣੇ ਖਾਣॽ ਕੀ ਜਾਜਕ ਅਤੇ ਨਬੀ ਪ੍ਰਭੁ ਦੇ ਪਵਿੱਤ੍ਰ ਅਸਥਾਨ ਵਿੱਚ ਵੱਢੇ ਜਾਣॽ
21 ਜੁਆਨ ਅਤੇ ਬੁੱਢਾ ਭੁਞੇਂ ਗਲੀਆਂ ਵਿੱਚ ਪਏ ਹਨ, ਮੇਰੀਆਂ ਕੁਆਰੀਆਂ ਅਤੇ ਮੇਰੇ ਚੁਗਵੇਂ ਤਲਵਾਰ ਨਾਲ ਡਿਗ ਪਏ। ਤੈਂ ਓਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਵੱਢ ਸੁੱਟਿਆ, ਤੈਂ ਕਤਲ ਕਰ ਦਿੱਤਾ, ਤੈਂ ਤਰਸ ਨਾ ਖਾਧਾ!
22 ਤੈਂ ਆਲੇ ਦੁਆਲਿਓਂ ਮੇਰੇ ਹੌਲਾਂ ਨੂੰ ਪਰਬ ਦੇ ਦਿਨ ਵਾਂਙੁ ਬੁਲਾ ਲਿਆ ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਨਾ ਕੋਈ ਬਚਿਆ ਨਾ ਕੋਈ ਬਾਕੀ ਰਿਹਾ, ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਓਹਨਾਂ ਨੂੰ ਮੇਰੇ ਵੈਰੀ ਨੇ ਮਾਰ ਮੁਕਾ ਦਿੱਤਾ।।

Lamentations 2:22 Punjabi Language Bible Words basic statistical display

COMING SOON ...

×

Alert

×