English Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Assamese

Books

Judges Chapters

Judges 4 Verses

1 ਏਹੂਦ ਦੇ ਮਰਨ ਦੇ ਮਗਰੋਂ ਇਸਰਾਏਲ ਨੇ ਯਹੋਵਾਹ ਦੇ ਅੱਗੇ ਫੇਰ ਬੁਰਿਆਈ ਕੀਤੀ
2 ਸੋ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਵੇਚ ਦਿੱਤਾ ਜੋ ਹਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਉਂ ਸੀਸਰਾ ਸੀ ਜੋ ਓਪਰੀਆਂ ਕੌਮਾਂ ਦੇ ਹਰੋਸ਼ਥ ਵਿੱਚ ਵੱਸਦਾ ਸੀ
3 ਤਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਉਸ ਦੇ ਕੋਲ ਨੌਂ ਸੌ ਰਥ ਲੋਹੇ ਦੇ ਸਨ ਅਤੇ ਉਸ ਨੇ ਵੀਹਾਂ ਵਰਿਹਾਂ ਤੀਕਰ ਇਸਰਾਏਲੀਆਂ ਨੂੰ ਡਾਢਾ ਦੁਖ ਦਿੱਤਾ।।
4 ਉਸ ਵੇਲੇ ਲੱਪੀਦੋਥ ਦੀ ਪਤਨੀ ਦਬੋਰਾਹ ਨਬੀਆ ਇਸਰਾਏਲੀਆਂ ਦਾ ਨਿਆਉਂ ਕਰਦੀ ਹੁੰਦੀ ਸੀ
5 ਉਹ ਇਫ਼ਰਾਈਮ ਦੇ ਪਹਾੜ ਵਿੱਚ ਰਾਮਹ ਅਤੇ ਬੈਤੇਲ ਦੇ ਵਿੱਚਕਾਰ ਦਬੋਰਾਹ ਦੀ ਖਜੂਰ ਦੇ ਹੇਠ ਰਹਿੰਦੀ ਸੀ ਅਤੇ ਇਸਰਾਏਲੀ ਉਸ ਦੇ ਕੋਲ ਨਿਆਉਂ ਦੇ ਲਈ ਆਉਂਦੇ ਸਨ
6 ਤਦ ਉਹ ਨੇ ਕਦਸ਼ ਨਫ਼ਤਾਲੀ ਤੋਂ ਅਬੀਨੋਅਮ ਦੇ ਪੁੱਤ੍ਰ ਬਾਰਾਕ ਨੂੰ ਸੱਦ ਘੱਲਿਆ ਅਤੇ ਉਸ ਨੂੰ ਆਖਿਆ, ਭਲਾ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਭਈ ਜਾਹ ਅਤੇ ਤਬੋਰ ਦੇ ਪਹਾੜ ਵੱਲ ਲੋਕਾਂ ਨੂੰ ਪਰੇਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ?
7 ਅਰ ਮੈਂ ਕੀਸ਼ੋਨ ਦੀ ਨਦੀ ਕੋਲ ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦਿਆਂ ਰਥਾਂ ਨੂੰ ਅਤੇ ਉਸ ਦੀ ਭੀੜ ਭਾੜ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਤੇਰੇ ਹੱਥਾਂ ਵਿੱਚ ਉਹ ਨੂੰ ਕਰ ਦਿਆਗਾਂ
8 ਬਾਰਾਕ ਨੇ ਉਹ ਨੂੰ ਆਖਿਆ, ਜੇ ਤੂੰ ਮੇਰੇ ਨਾਲ ਚੱਲੇਂਗੀ ਤਾਂ ਮੈਂ ਜਾਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਭੀ ਨਹੀਂ ਜਾਂਦਾ
9 ਉਹ ਬੋਲੀ, ਜ਼ਰੂਰ ਮੈਂ ਤੇਰੇ ਨਾਲ ਤੁਰਾਂਗੀ ਪਰ ਇਸ ਪੈਂਡੇ ਵਿੱਚ ਜੋ ਤੂੰ ਕਰਦਾ ਹੈਂ ਤੇਰਾ ਆਦਰ ਭਾਊ ਕੁਝ ਨਾ ਹੋਵੇਗਾ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਤੀਵੀਂ ਦੇ ਹੱਥ ਵੇਚ ਦੇਵੇਗਾ। ਸੋ ਦਬੋਰਾਹ ਉੱਠੀ ਅਰ ਬਾਰਾਕ ਦੇ ਨਾਲ ਕੇਦਸ਼ ਨੂੰ ਗਈ।।
10 ਬਾਰਾਕ ਨੇ ਜ਼ਬੂਲੁਨ ਅਰ ਨਫ਼ਤਾਲੀ ਨੂੰ ਕੇਦਸ਼ ਵਿੱਚ ਇਕੱਠੇ ਸੱਦ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਰ ਦਬੋਰਾਹ ਭੀ ਉਸ ਦੇ ਨਾਲ ਚੜ੍ਹੀ
11 ਹਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ ਆਪਣੇ ਆਪ ਨੂੰ ਕੇਨੀਆਂ ਤੋਂ ਅੱਡ ਕੀਤਾ ਅਤੇ ਸਅਨਇਮ ਦੇ ਬਲੂਤ ਤੱਕ ਜੋ ਕੇਦਸ਼ ਦੇ ਲਾਗੇ ਹੈ ਆਪਣਾ ਤੰਬੂ ਲਾਇਆ ਸੀ
12 ਤਦ ਸੀਸਰਾ ਨੂੰ ਖਬਰ ਹੋਈ ਜੋ ਅਬੀਨੋਅਮ ਦਾ ਪੁੱਤ੍ਰ ਬਾਰਾਕ ਤਾਬੋਰ ਦੇ ਪਹਾੜ ਉੱਤੇ ਚੜ੍ਹਿਆ ਹੈ
13 ਸੀਸਰਾ ਨੇ ਆਪਣੇ ਸਾਰੇ ਰਥ ਜੋ ਲੋਹੇ ਦੇ ਨੌ ਸੌ ਰਥ ਸਨ ਅਤੇ ਆਪਣੇ ਨਾਲ ਦੇ ਸਾਰੇ ਲੋਕ ਓਪਰੀਆਂ ਕੌਮਾਂ ਦੇ ਹਰੋਸ਼ਥ ਤੋਂ ਕੀਸ਼ੋਨ ਦੀ ਨਦੀ ਤੋੜੀ ਇਕੱਠੇ ਕੀਤੇ
14 ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ ਭਈ ਉੱਠ, ਕਿਉਂ ਜੋ ਇਹ ਉਹ ਦਿਨ ਹੈ ਜਿਸ ਦੇ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ! ਭਲਾ, ਯਹੋਵਾਹ ਤੇਰੇ ਮੋਹਰੇ ਨਹੀਂ ਨਿਕੱਲਿਆ? ਤਾਂ ਬਾਰਾਕ ਤਾਬੋਰ ਦੇ ਪਹਾੜੋਂ ਲੱਥਾ ਅਰ ਦਸ ਹਜ਼ਾਰ ਮਨੁੱਖ ਉਸ ਦੇ ਮਗਰ ਲੱਗੇ
15 ਤਾਂ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਹ ਦੀ ਸਾਰੀ ਫੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਜੋ ਸੀਸਰਾ ਰਥੋਂ ਹੇਠਾਂ ਉਤਰ ਕੇ ਪੈਦਲ ਨੱਠਾ
16 ਅਤੇ ਬਾਰਾਕ ਨੇ ਫੌਜ ਅਤੇ ਰਥਾਂ ਦਾ ਪਿੱਛਾ ਓਪਰੀਆਂ ਕੌਮਾਂ ਦੇ ਹਰੋਸ਼ਥ ਤੋੜੀ ਕੀਤਾਅਤੇ ਸੀਸਰਾ ਦੀ ਸਾਰੀ ਫੌਜ ਤਲਵਾਰ ਨਾਲ ਐਉਂ ਵੱਢੀ ਕਿ ਇੱਕ ਭੀ ਨਾ ਬਚਿਆ
17 ਅਤੇ ਸੀਸਰਾ ਪੈਦਲ ਭੱਜ ਕੇ ਹਬਰ ਕੇਨੀ ਦੀ ਵਹੁਟੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹਬਰ ਕੇਨੀ ਦੇ ਟੱਬਰ ਵਿੱਚ ਮੇਲ ਸੀ।।
18 ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਨੂੰ ਬੋਲੀ, ਆਓ ਮਾਹਰਾਜ, ਮੇਰੇ ਘਰ ਆਓ ਅਰ ਡਰੋ ਨਾ। ਜਦ ਉਹ ਤੰਬੂ ਵਿੱਚ ਉਸ ਦੇ ਕੋਲ ਗਿਆ ਤਾਂ ਉਸ ਨਾ ਭੂਰੇ ਨਾਲ ਉਹ ਨੂੰ ਢੱਕ ਲਿਆ
19 ਤਾਂ ਉਹ ਨੇ ਉਸ ਨੂੰ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਪਿਵਾ ਲੈ ਕਿਉਂ ਜੋ ਮੈਨੂੰ ਤੇਹ ਲੱਗੀ ਹੈ ਸੋ ਉਸ ਨੇ ਇੱਕ ਦੁੱਧ ਕਾੜ੍ਹਨੀ ਖੋਲ੍ਹ ਕੇ ਪਿਆਈ ਅਰ ਉਹ ਨੂੰ ਢੱਕ ਦਿੱਤਾ
20 ਫੇਰ ਉਹ ਨੇ ਉਸ ਨੂੰ ਆਖਿਆ, ਤੰਬੂ ਦੇ ਬੂਹੇ ਉੱਤੇ ਖਲੋ ਜਾ ਅਤੇ ਅਜਿਹਾ ਹੋਵੇ ਕਿ ਜਾਂ ਕੋਈ ਆਵੇ ਅਰ ਤੈਥੋਂ ਪੁੱਛੇ ਭਈ ਇੱਥੇ ਕੋਈ ਮਨੁੱਖ ਹੈ? ਤਾਂ ਤੂੰ ਆਖੀਂ, ਨਹੀਂ
21 ਤਦ ਹਬਰ ਦੀ ਵਹੁਟੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਮੁੰਗਲੀ ਹੱਥ ਵਿੱਚ ਲੈ ਲਈ ਅਤੇ ਮਲਕੜੇ ਉਹ ਦੇ ਕੋਲ ਜਾ ਕੇ ਉਹ ਦੀ ਪੁੜਪੁੜੀ ਵਿੱਚ ਕਿੱਲੀ ਨੂੰ ਵਾੜ ਕੇ ਅਜਿਹਾ ਠੋਕਿਆ ਜੋ ਉਹ ਧਰਤੀ ਦੇ ਵਿੱਚ ਜਾ ਖੁੱਭੀ ਇਸ ਲਈ ਜੋ ਉਹ ਥਕਾਵਟ ਤੋਂ ਘੂਕ ਸੁੱਤਾ ਪਿਆ ਸੀ, ਸੋ ਉਹ ਮਰ ਗਿਆ
22 ਅਤੇ ਵੇਖੋ, ਜਾਂ ਬਾਰਾਕ ਸੀਸਰਾ ਦੇ ਮਗਰ ਤੁਰਿਆ ਤਾਂ ਯਾਏਲ ਉਹ ਦੇ ਮਿਲਣ ਨੂੰ ਨਿੱਕਲੀ ਅਤੇ ਉਹ ਨੂੰ ਆਖਿਆ, ਆ ਅਤੇ ਤੈਨੂੰ ਮੈਂ ਉਹ ਮਨੁੱਖ ਵਿਖਾਵਾਂਗੀ ਜਿਹ ਨੂੰ ਤੂੰ ਭਾਲਦਾ ਹੈਂ ਅਤੇ ਜਦ ਉਹ ਉਸ ਦੇ ਕੋਲ ਗਿਆ ਤਾਂ ਵੇਖੋ, ਸੀਸਰਾ ਮੋਇਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ
23 ਸੋ ਉਸ ਦਿਨ ਪਰਮੇਸ਼ੁਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਹਰਾ ਦਿੱਤਾ
24 ਅਤੇ ਇਸਰਾਏਲੀਆਂ ਦਾ ਹੱਥ ਬਹੁਤ ਤਕੜਾ ਹੋਇਆ ਅਤੇ ਕਨਾਨ ਦੇ ਰਾਜਾ ਯਾਬੀਨ ਉੱਤੇ ਸਮਰਥ ਹੋਇਆ ਇੱਥੋਂ ਤੋੜੀ ਜੋ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਸੁੱਟਿਆ।।
×

Alert

×