Bible Languages

Indian Language Bible Word Collections

Bible Versions

Books

Joshua Chapters

Joshua 19 Verses

Bible Versions

Books

Joshua Chapters

Joshua 19 Verses

1 ਦੂਜਾ ਗੁਣਾ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਯਹੂਦੀਆਂ ਦੀ ਮਿਲਖ ਦੇ ਵਿੱਚ ਸੀ
2 ਅਤੇ ਉਨ੍ਹਾਂ ਦੀ ਮਿਲਖ ਇਹ ਸੀ, ਬਏਰ ਸ਼ਬਾ ਅਤੇ ਸ਼ਬਾ ਅਤੇ ਮੋਲਾਦਾਹ
3 ਅਤੇ ਹਸਰ ਸੂਆਲ ਅਤੇ ਬਾਲਾਹ ਅਤੇ ਆਸਮ
4 ਅਲਤੋਂਲਦ ਅਤੇ ਬਥੂਲ ਅਤੇ ਹਾਰਮਾਹ
5 ਸਿਕਲਾਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ
6 ਬੈਤ ਲਬਾਓਥ ਅਤੇ ਸਾਰੂਹਨ, ਏਹ ਤੇਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
7 ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਏਹ ਚਾਰੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
8 ਨਾਲੇ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਸਨ ਬਆਲਥ-ਬਏਰ ਦੱਖਣੀ ਰਾਮਥ ਤੀਕ। ਏਹ ਸ਼ਿਮਓਨੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ
9 ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਨ੍ਹਾਂ ਲਈ ਵੱਧ ਸੀ ਏਸੇ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ ਉਨ੍ਹਾਂ ਦੀ ਮਿਲਖ ਦੇ ਵਿੱਚੋਂ ਲਈ।।
10 ਤੀਜਾ ਗੁਣਾ ਜ਼ਬੂਲੁਨੀਆਂ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਸਰੀਦ ਤੀਕ ਸੀ
11 ਅਤੇ ਉਨ੍ਹਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸ਼ਥ ਨੂੰ ਢੁੱਕ ਕੇ ਉਸ ਵਾਦੀ ਨੂੰ ਜਾ ਢੁੱਕੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ
12 ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥਨੂੰ ਜਾ ਕੇ ਯਾਫੀਆ ਨੂੰ ਚੜ੍ਹੀ
13 ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੇਫਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੀਕ ਅੱਪੜਦਾ ਹੈ ਗਈ
14 ਅਤੇ ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਹਏਲ ਦੀ ਵਾਦੀ ਤੀਕ ਸੀ
15 ਅਤੇ ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
16 ਏਹ ਜ਼ਬੂਲੁਨੀਆਂ ਦੀ ਮਿਲਣ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ, ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
17 ਚੌਥਾ ਗੁਣਾ ਯਿੱਸਾਕਾਰ ਲਈ ਨਿੱਕਲਿਆ ਅਰਥਾਤ ਯਿੱਸਾਕਾਰੀਆਂ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ
18 ਅਤੇ ਉਨ੍ਹਾਂ ਦੀ ਹੱਦ ਯਿਜ਼ਰਾਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੀਕ ਸੀ
19 ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
20 ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
21 ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤਾਈਂ ਸੀ
22 ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੀਕ ਸੀ, ਸੌਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
23 ਉਹ ਯਿੱਸਾਕਾਰੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ ਅਤੇ ਉਨ੍ਹਾਂ ਦਾ ਸ਼ਹਿਰ ਤੇ ਪਿੰਡ ਏਹ ਸਨ।।
24 ਪੰਜਵਾਂ ਗੁਣਾ ਆਸ਼ੇਰੀਆਂ ਦੇ ਗੋਤ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ
25 ਅਤੇ ਉਨ੍ਹਾਂ ਦੀ ਹੱਦ ਏਹ ਸੀ, - ਹਲਕਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ
26 ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਲਹਿੰਦੀ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
27 ਤਾਂ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉੱਤਰ ਵੱਲ ਬੈਤ ਏਮਕ ਅਤੇ ਨਈਏਲ ਤੀਕ ਜਾ ਢੁੱਕੀ, ਫੇਰ ਉਹ ਖੱਬੇ ਪਾਸੇ ਕਬੂਲ ਨੂੰ ਨਿੱਕਲੀ
28 ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੀਕ
29 ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੀਕ ਸੀ
30 ਨਾਲੇ ਉੱਮਾਹ ਅਤੇ ਅਫੇਰ ਅਤੇ ਰਹੋਬ, ਬਾਈ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
31 ਏਹ ਆਸ਼ੇਰੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
32 ਛੇਵਾਂ ਗੁਣਾਂ ਨਫ਼ਤਾਲੀਆਂ ਦੇ ਲਈ ਨਿੱਕਲਿਆ ਅਰਥਾਤ ਨਫ਼ਤਾਲੀਆਂ ਦੇ ਲਈ ਉਨ੍ਹਾਂ ਦੀਆਂ ਗੋਤਾਂ ਅਨੁਸਾਰ
33 ਉਨ੍ਹਾਂ ਦੀ ਹੱਦ ਹਲਫ ਤੋਂ ਸਆਨੰਨੀਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ ਅਰ ਯਬਨਏਲ ਤੋਂ ਲੱਕੂਮ ਤੀਕ ਅਤੇ ਉਸ ਦਾ ਫੈਲਾਓ ਯਰਦਨ ਤੀਕ ਸੀ
34 ਤਾਂ ਉਹ ਹੱਦ ਲਹਿੰਦੀ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਢੁੱਕੀ ਅਤੇ ਲਹਿੰਦੀ ਵੱਲ ਅਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਢੁੱਕੀ
35 ਅਤੇ ਗੜ੍ਹ ਵਾਲੇ ਸ਼ਹਿਰ ਏਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਾਰਥ
36 ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ
37 ਅਤੇ ਕਦਸ਼ ਅਤੇ ਅਦਰਈ ਅਤੇ ਏਨ ਹਾਸੋਰ
38 ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼, ਉੱਨੀ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
39 ਏਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਏਹ ਸ਼ਹਿਰ ਅਰ ਉਨ੍ਹਾਂ ਦੇ ਪਿੰਡ।।
40 ਸੱਤਵਾਂ ਗੁਣਾ ਦਾਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ
41 ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਏਹ ਸੀ, - ਸਾਰਾਹ ਅਤੇ ਅਸ਼ਤਾਓਲ ਅਤੇ ਹਰ ਸ਼ਮਸ਼
42 ਅਤੇ ਸ਼ਆਲੱਬੀਨ ਅਤੇ ਅਯਾਲੋਨ ਅਤੇ ਯਿਥਲਾਹ
43 ਅਤੇ ਏਲੋਨ ਅਤੇ ਤਿਮਨਾਥ ਅਤੇ ਅਕਰੋਨ
44 ਅਤੇ ਅਲਕਤੇਹ ਅਤੇ ਗਿਬਥੋਨ ਅਤ ਬਆਲਾਥ
45 ਯਿਹੁਦ ਅਤੇ ਬਨੇ-ਬਕਰ ਅਤੇ ਗਾਥ-ਰਿੰਮੋਨ
46 ਅਤੇ ਮੇ-ਯਰਕੋਨ ਅਤੇ ਰੱਕੋਨ ਨਾਲੇ ਯਾਫ਼ੋ ਦੇ ਸਾਹਮਣੇ ਦੀ ਹੱਦ
47 ਅਤੇ ਦਾਨੀਆਂ ਦੀ ਹੱਦ ਉਨ੍ਹਾਂ ਤੋਂ ਪਾਰ ਏਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤੇਰਾ ਦੀ ਧਾਰ ਨਾਲ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਾਸਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਉਂ ਉੱਤੇ ਆਖਿਆ
48 ਏਹ ਦਾਨੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
49 ਤਾਂ ਓਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ ਦਿੱਤੀ
50 ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਅਫ਼ਰਾਈਮ ਦੇ ਪਹਾੜ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।।
51 ਏਹ ਓਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਇਸਰਾਏਲੀਆਂ ਦਿਆਂ ਗੋਤਾਂ ਦੇ ਪਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਯਹੋਵਾਹ ਦੇ ਅੱਗੇ ਗੁਣਾ ਪਾ ਕੇ ਵੰਡ ਦਿੱਤੀਆਂ। ਸੋ ਓਹ ਉਸ ਦੇਸ ਨੂੰ ਵੰਡ ਚੁੱਕੇ।।

Joshua 19:1 Punjabi Language Bible Words basic statistical display

COMING SOON ...

×

Alert

×