Bible Languages

Indian Language Bible Word Collections

Bible Versions

Books

Joshua Chapters

Joshua 17 Verses

Bible Versions

Books

Joshua Chapters

Joshua 17 Verses

1 ਮਨੱਸ਼ਹ ਦੇ ਗੋਤ ਦਾ ਗੁਣਾ ਏਹ ਸੀ, ਏਸ ਲਈ ਜੋ ਉਹ ਯੂਸੁਫ਼ ਦਾ ਪਲੋਠਾ ਸੀ, ਮਾਕੀਰ ਨੂੰ ਜਿਹੜਾ ਮਨੱਸ਼ਹ ਦਾ ਪਲੋਠਾ ਅਤੇ ਗਿਲਆਦ ਦਾ ਪਿਤਾ ਸੀ ਜੋਧਾ ਹੋਣ ਕਰ ਕੇ ਗਿਲਆਦ ਅਤੇ ਬਾਸ਼ਾਨ ਮਿਲੇ
2 ਅਤੇ ਮਨੱਸ਼ਹ ਦੀ ਬਾਕੀ ਅੰਸ ਦਾ ਵੀ ਇੱਕ ਗੁਣਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਅਬੀ ਅਜ਼ਰ ਦੀ ਅੰਸ, ਹੇਲਕ ਦੀ ਅੰਸ, ਅਸਰੀਏਲ ਦੀ ਅੰਸ, ਸ਼ਕਮ ਦੀ ਅੰਸ, ਹੇਫਰ ਦੀ ਅੰਸ ਅਤੇ ਸ਼ਮੀਦਾ ਦੀ ਅੰਸ ਲਈ। ਏਹ ਯੂਸੁਫ਼ ਦੇ ਪੁੱਤ੍ਰ ਮਨੱਸ਼ਹ ਦੇ ਪੁਰਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸਨ
3 ਪਰ ਸਲਾਫਹਾਦ ਦੇ ਜਿਹ ਦਾ ਪਿਉ ਹੇਫਰ, ਦਾਦਾ ਗਿਲਆਦ, ਪੜਦਾਦਾ ਮਾਕਾਰ ਅਤੇ ਨਕੜ ਦਾਦਾ ਮਨੱਸ਼ਹ ਸੀ ਪੁੱਤ੍ਰ ਨਹੀਂ ਸਨ ਪਰ ਧੀਆਂ ਹੈਸਨ ਅਤੇ ਉਸ ਦੀਆਂ ਧੀਆਂ ਦੇ ਨਾਂ ਏਹ ਸਨ — ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ
4 ਅਤੇ ਓਹਨਾਂ ਨੇ ਅਲਆਜ਼ਾਰ ਜਾਜਕ ਦੇ ਸਾਹਮਣੇ, ਨੂਨ ਦੇ ਪੁੱਤ੍ਰ ਯਹੋਸ਼ੁਆ ਦੇ ਸਾਹਮਣੇ ਅਤੇ ਪਰਧਾਨਾਂ ਦੇ ਸਾਹਮਣੇ ਆਣ ਕੇ ਆਖਿਆ ਕਿ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਸਾਨੂੰ ਸਾਡੇ ਭਰਾਵਾਂ ਦੇ ਵਿੱਚ ਮਿਲਖ ਮਿਲੇ ਸੋ ਉਸ ਓਹਨਾਂ ਨੂੰ ਯਹੋਵਾਹ ਦੇ ਹੁਕਮ ਅਨੁਸਾਰ ਓਹਨਾਂ ਦੇ ਚਾਚਿਆਂ ਤਾਇਆਂ ਦੇ ਵਿੱਚ ਮਿਲਖ ਦਿੱਤੀ
5 ਅਤੇ ਮਨੱਸ਼ਹ ਨੂੰ ਦਸ ਹਿੱਸੇ ਗਿਲਆਦ ਅਤੇ ਬਾਸ਼ਾਨ ਤੋਂ ਛੁੱਟ ਜਿਹੜੇ ਯਰਦਨ ਤੋਂ ਪਾਰ ਸਨ ਮਿਲੇ
6 ਕਿਉਂ ਜੋ ਮਨੱਸ਼ਹ ਦੀਆਂ ਧੀਆਂ ਨੇ ਉਹ ਦੇ ਪੁੱਤ੍ਰਾਂ ਦੇ ਵਿੱਚ ਮਿਲਖ ਲਈ ਅਤੇ ਗਿਲਆਦ ਦਾ ਦੇਸ ਮਨੱਸ਼ਹ ਦੇ ਬਾਕੀ ਪੁੱਤ੍ਰ ਦਾ ਸੀ।।
7 ਮਨੱਸ਼ਹ ਦੀ ਹੱਦ ਆਸ਼ੇਰ ਤੋਂ ਮਿਕਮਥਾਥ ਤੀਕ ਸੀ ਜਿਹੜਾ ਸ਼ਕਮ ਦੇ ਸਾਹਮਣੇ ਸੀ ਤਾਂ ਓਹ ਹੱਦ ਸੱਜੇ ਪਾਸਿਓਂ ਏਨ ਤੱਪੂਆਹ ਦੇ ਵਸਨੀਕਾਂ ਤੀਕ ਲੰਘੀ
8 ਤੱਪੂਆਹ ਦਾ ਦੇਸ ਮਨੱਸ਼ਹ ਦਾ ਸੀ ਪਰ ਤੱਪੂਆਹ ਮਨੱਸ਼ ਦੀ ਹੱਦ ਕੋਲ ਅਫਰਾਈਮੀਆਂ ਦਾ ਸੀ
9 ਫੇਰ ਉਹ ਹੱਦ ਕਾਨਾਹ ਦੀ ਵਾਦੀ ਨੂੰ ਉਤਰੀ ਅਤੇ ਵਾਦੀ ਦੇ ਦੱਖਣ ਵੱਲ ਉੱਤਰੀ। ਅਫ਼ਰਾਈਮ ਦੇ ਏਹ ਸ਼ਹਿਰ ਮਨੱਸ਼ਹ ਦੇ ਸ਼ਹਿਰਾਂ ਵਿੱਚ ਸਨ ਅਤੇ ਮਨੱਸ਼ਹ ਦੀ ਹੱਦ ਵਾਦੀ ਦੇ ਉੱਤਰ ਵੱਲ ਸੀ ਅਤੇ ਉਸ ਦਾ ਫੈਲਾਓ ਸਮੁੰਦਰ ਤੀਕ ਸੀ
10 ਤਾਂ ਦੱਖਣ ਅਫ਼ਰਾਈਮ ਲਈ ਸੀ ਅਤੇ ਉੱਤਰ ਮਨੱਸ਼ਹ ਲਈ ਸੀ ਅਤੇ ਉਸ ਦੀ ਹੱਦ ਸਮੁੰਦਰ ਸੀ ਅਤੇ ਓਹ ਉੱਤਰ ਵੱਲ ਆਸ਼ੇਰ ਨਾਲ ਅਤੇ ਪੂਰਬ ਵੱਲ ਯਿੱਸਾਕਾਰ ਨਾਲ ਜਾ ਮਿਲੀਆਂ
11 ਅਤੇ ਮਨੱਸ਼ਹ ਲਈ ਯਿੱਸਾਕਾਰ ਵਿੱਚ ਅਤੇ ਆਸ਼ੇਰ ਵਿੱਚ ਏਹ ਸੀ, ਬੇਤਸ਼ਾਨ ਅਤੇ ਉਸ ਦੀਆਂ ਬਸਤੀਆਂ ਅਤੇ ਯਿਬਲਆਮ ਅਤੇ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਏਨ ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਆਨਾਕ ਦੇ ਵਾਸ਼ੀ ਅਤੇ ਉਸ ਦੀਆਂ ਬਸਤੀਆਂ, ਮਗਿੱਦੋ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ
12 ਪਰ ਮਨੱਸ਼ੀ ਉਨ੍ਹਾਂ ਸ਼ਹਿਰਾਂ ਦੇ ਵਾਸੀਆਂ ਨੂੰ ਕੱਢ ਨਾ ਸੱਕੇ ਅਤੇ ਕਨਾਨੀ ਉਸ ਦੇਸ ਵਿੱਚ ਪੱਕੇ ਪੈਰੀ ਵੱਸੇ ਰਹੇ
13 ਐਉਂ ਹੋਇਆ ਜਦ ਇਸਰਾਏਲੀ ਤਕੜੇ ਹੋ ਗਏ ਤਾਂ ਓਹ ਕਨਾਨੀਆਂ ਤੋਂ ਵਗਾਰ ਲੈਣ ਲੱਗੇ ਪਏ ਪਰ ਓਹਨਾਂ ਨੂੰ ਮੂਲੋਂ ਨਾ ਕੱਢਿਆ।।
14 ਤਾਂ ਯੂਸੁਫ ਦੇ ਪੁਤ੍ਰਾਂ ਨੇ ਯਹੋਸ਼ੁਆ ਨਾਲ ਗੱਲ ਕੀਤੀ ਕਿ ਤੁਸਾਂ ਸਾਨੂੰ ਕਿਉਂ ਮਿਲਖ ਵਿੱਚ ਇੱਕੋ ਹੀ ਗੁਣਾ ਅਤੇ ਇੱਕੋ ਹੀ ਹਿੱਸਾ ਦਿੱਤਾ? ਅਸੀਂ ਤਾਂ ਢੇਰ ਸਾਰੇ ਲੋਕ ਹਾਂ ਕਿਉਂ ਜੋ ਯਹੋਵਾਹ ਨੇ ਸਾਨੂੰ ਅੱਜ ਤਾਈਂ ਬਰਕਤ ਦਿੱਤੀ ਹੈ
15 ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਜੇ ਤੁਹਾਡੇ ਲੋਕ ਢੇਰ ਸਾਰੇ ਹਨ ਤਾਂ ਤੁਸੀਂ ਲੱਕੜੀਆਂ ਦੇ ਬਣ ਨੂੰ ਚੜ੍ਹਾ ਜਾਓ ਅਤੇ ਓਥੇਂ ਤੁਸੀਂ ਫਰਿਜ਼ੀਆਂ ਅਤੇ ਰਫਾਈਆਂ ਦੀ ਧਰਤੀ ਵਿੱਚ ਬਣ ਨੂੰ ਵੱਢ ਕੇ ਥਾਂ ਬਣਾਓ ਕਿਉਂ ਜੋ ਤੁਹਾਡੇ ਲਈ ਅਫ਼ਰਾਈਮ ਦਾ ਪਹਾੜ ਭੀੜਾ ਹੈ
16 ਤਾਂ ਯੂਸੁਫ਼ ਦੇ ਪੁੱਤ੍ਰਾਂ ਨੇ ਆਖਿਆ ਕਿ ਏਹ ਪਹਾੜ ਸਾਡੇ ਵੱਸਣ ਜੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਦੂਣ ਦੀ ਧਰਤੀ ਵਿੱਚ ਵੱਸਦੇ ਹਨ ਲੋਹੇ ਦੇ ਰਥ ਹਨ, ਨਾਲੇ ਓਹਨਾਂ ਕੋਲ ਜਿਹੜੇ ਬੈਤ ਸ਼ਆਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਓਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਦੂਣ ਵਿੱਚ ਹਨ
17 ਤਾਂ ਯਹੋਸ਼ੁਆ ਨੇ ਯੂਸੁਫ਼ ਦੇ ਘਰਾਣੇ ਨੂੰ ਅਰਥਾਤ ਅਫ਼ਰਾਈਮ ਅਤੇ ਮਨੱਸ਼ਹ ਨੂੰ ਆਖਿਆ ਕਿ ਤੁਸੀਂ ਢੇਰ ਸਾਰੇ ਲੋਕ ਹੋ ਅਤੇ ਵੱਡੇ ਬਲਵੰਤ ਹੋ। ਤੁਹਾਡੇ ਲਈ ਇੱਕੋ ਹੀ ਗੁਣਾ ਨਹੀਂ ਹੋਵੇਗਾ
18 ਪਰ ਪਹਾੜ ਤੁਹਾਡਾ ਹੋਵੇਗਾ ਭਾਵੇਂ ਉਹ ਲੱਕੜੀ ਦਾ ਬਣ ਹੈ ਅਤੇ ਤੁਸੀਂ ਉਹ ਨੂੰ ਵੱਢੋਗੇ ਅਤੇ ਉਹ ਦਾ ਫੈਲਾਓ ਤੁਹਾਡਾ ਹੋਵੇਗਾ ਕਿਉਂ ਜੋ ਤੁਸੀਂ ਕਨਾਨੀਆਂ ਨੂੰ ਕੱਢ ਦਿਓਗੇ ਭਾਵੇਂ ਓਹਨਾਂ ਦੇ ਰਥ ਲੋਹੇ ਦੇ ਹਨ ਅਤੇ ਓਹ ਤਕੜੇ ਵੀ ਹਨ।।

Joshua 17:11 Punjabi Language Bible Words basic statistical display

COMING SOON ...

×

Alert

×