Bible Languages

Indian Language Bible Word Collections

Bible Versions

Books

Joshua Chapters

Joshua 12 Verses

Bible Versions

Books

Joshua Chapters

Joshua 12 Verses

1 ਏਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੀਕ ਅਤੇ ਸਾਰਾ ਮਦਾਨ ਚੜ੍ਹਦੇ ਪਾਸੇ ਵੱਲ
2 ਸੀਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਦੇ ਅੱਧ ਯਬੋਕ ਨਦੀ ਤੀਕ ਜਿਹੜੀ ਅੰਮੋਨੀਆਂ ਦੀ ਹੱਦ ਹੈ
3 ਅਤੇ ਉਹ ਮਦਾਨ ਕਿੰਨਰੋਥ ਦੇ ਸਮੁੰਦਰ ਤੀਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੀਕ ਜਿਹੜਾ ਖਾਰਾ ਸਮੁੰਦਰ ਹੈ ਪੂਰਬ ਵੱਲ ਬੈਤ-ਯਸ਼ਿਮੋਨ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ
4 ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫ਼ਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਥ ਅਰ ਅਦਰਈ ਵਿੱਚ ਵੱਸਦਾ ਸੀ
5 ਅਤੇ ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗਸ਼ੂਰੀਆਂ ਅਰ ਮਆਕਾਤੀਆਂ ਦੀ ਹੱਦ ਤੀਕ ਰਾਜ ਕਰਦਾ ਸੀ ਨਾਲੇ ਗਿਲਆਦ ਦਾ ਅੱਧ ਜਿਹੜਾ ਹਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਹੈ
6 ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਓਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ।।
7 ਏਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬਆਲ ਗਾਦ ਤੋਂ ਜਿਹੜਾ ਲਬਾਨੋਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੀਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ। ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦਿਆਂ ਗੋਤਾਂ ਨੂੰ ਉਨ੍ਹਾਂ ਦਿਆਂ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ
8 ਪਹਾੜ ਵਿੱਚ, ਬੇਟ ਵਿੱਚ, ਮਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ
9 ਯਰੀਹੋ ਦਾ ਰਾਜਾ ਇੱਕ ਅਈ ਦਾ ਜਿਹੜਾ ਬੈਤ-ਏਲ ਕੋਲ ਹੈ, ਰਾਜਾ ਇੱਕ,
10 ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ
11 ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ
12 ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ
13 ਦਬਿਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ,
14 ਹਾਰਮਾਹ ਦਾ ਰਾਜਾ ਇੱਕ, ਅਗਦ ਦਾ ਰਾਜਾ ਇੱਕ,
15 ਲਿਬਨਾਹ ਦਾ ਰਾਜਾ ਇੱਕ, ਅਦੁੱਲਾਮ ਦਾ ਰਾਜਾ ਇੱਕ
16 ਮੱਕੇਦਾਹ ਦਾ ਰਾਜਾ ਇੱਕ, ਬੈਤ-ਏਲ ਦਾ ਰਾਜਾ ਇੱਕ
17 ਤੱਪੂਆਹ ਦਾ ਰਾਜਾ ਇੱਕ, ਹੇਫ਼ਰ ਦਾ ਰਾਜਾ ਇੱਕ
18 ਅਫੇਕ ਦਾ ਰਾਜਾ ਇੱਕ, ਲੱਸ਼ਾਰੋਨ ਦਾ ਰਾਜਾ ਇੱਕ
19 ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ
20 ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸਾਫ ਦਾ ਰਾਜਾ ਇੱਕ
21 ਤਿਆਨਾਕ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ
22 ਕਦਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨਆਮ ਦਾ ਰਾਜਾ ਇੱਕ
23 ਦੋਰ ਦੀ ਉਚਿਆਈ ਵਿੱਚ ਦੋਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ
24 ਤਿਰਸਾਹ ਦਾ ਰਾਜਾ ਇੱਕ। ਸਾਰੇ ਰਾਜੇ ਇਕੱਤੀ ਹਨ।।

Joshua 12:7 Punjabi Language Bible Words basic statistical display

COMING SOON ...

×

Alert

×