Bible Languages

Indian Language Bible Word Collections

Bible Versions

Books

Isaiah Chapters

Isaiah 36 Verses

Bible Versions

Books

Isaiah Chapters

Isaiah 36 Verses

1 ਤਾਂ ਐਉਂ ਹੋਇਆ ਕਿ ਹਿਜ਼ਕੀਯਾਹ ਪਾਤਸ਼ਾਹ ਦੇ ਚੌਧਵੇਂ ਵਰਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ
2 ਫੇਰ ਅੱਸ਼ੂਰ ਦੇ ਪਾਤਸ਼ਾਹ ਨੇ ਰਬਸ਼ਾਕੇਹ ਨੂੰ ਲਾਕੀਸ਼ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਪਾਤਸ਼ਾਹ ਕੋਲ ਵੱਡੀ ਫੌਜ ਨਾਲ ਘੱਲਿਆ ਅਤੇ ਉਹ ਉੱਪਰਲੇ ਤਲਾ ਦੀ ਖਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜਾ ਸੀ
3 ਤਾਂ ਹਿਲਕੀਯਾਹ ਦਾ ਪੁੱਤ੍ਰ ਅਲਯਾਕੀਮ ਜਿਹੜਾ ਮਹਿਲ ਦੇ ਉੱਤੇ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤ੍ਰ ਯੋਆਹ ਲਿਖਾਰੀ ਉਹ ਦੇ ਕੋਲ ਨਿੱਕਲ ਆਏ।।
4 ਤਾਂ ਰਬਸ਼ਾਕੇਹ ਨੇ ਓਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਐਉਂ ਫ਼ਰਮਾਉਂਦਾ ਹੈ, ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ?
5 ਮੈਂ ਕਹਿੰਦਾ ਹਾਂ ਕਿ ਇਹ ਮੂੰਹ ਦੀਆਂ ਹੀ ਗੱਲਾਂ ਹਨ, ਭਈ ਜੁੱਧ ਲਈ ਮੇਰੇ ਕੋਲ ਜੁਗਤ ਤੇ ਬਲ ਹੈ। ਹੁਣ ਤੈਨੂੰ ਕਿਹ ਦੇ ਉੱਤੇ ਭਰੋਸਾ ਹੈ ਜੇ ਤੂੰ ਮੈਥੋਂ ਬੇਮੁੱਖ ਹੋਇਆ ਹੈ?
6 ਵੇਖ, ਤੈਨੂੰ ਏਸ ਦਰੜੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਓਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਏਹੋ ਜੇਹਾ ਹੀ ਹੈ
7 ਪਰ ਜੇ ਤੂੰ ਮੈਨੂੰ ਆਖੇਂ ਭਈ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ ਤਾਂ ਕੀ ਉਹ ਉਹੋ ਨਹੀਂ ਹੈ ਜਿਹ ਦੇ ਉੱਚੇ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਰ ਯਰੂਸ਼ਲਮ ਨੂੰ ਆਖਿਆ ਹੈ, ਤੁਸੀਂ ਏਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ?
8 ਸੋ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਦੇ ਨਾਲ ਸ਼ਰਤ ਲਾ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ
9 ਫੇਰ ਤੂੰ ਮੇਰੇ ਸੁਆਮੀ ਦੇ ਤੁੱਝ ਤੋਂ ਤੁੱਛ ਨੌਕਰਾਂ ਵਿੱਚੋਂ ਇੱਕ ਕਪਤਾਨ ਦਾ ਭੀ ਮੂੰਹ ਫੇਰ ਸੱਕੇਂਗਾ? ਯਾ ਕੀ ਤੂੰ ਆਪਣੀ ਵੱਲੋਂ ਰੱਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ?
10 ਭਲਾ, ਮੈਂ ਯਹੋਵਾਹ ਤੋਂ ਬਾਹਰਾ ਹੋਕੇ ਏਸ ਦੇਸ ਉੱਤੇ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪੇ ਮੈਨੂੰ ਆਖਿਆ, ਏਸ ਦੇਸ ਉੱਤੇ ਚੜ੍ਹਾਈ ਕਰ ਕੇ ਏਸ ਨੂੰ ਨਾਸ ਕਰ ਦੇਹ!।।
11 ਤਦ ਅਲਯਾਕੀਮ ਅਰ ਸ਼ਬਨਾ ਅਰ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ, ਆਪਣੇ ਦਾਸਾਂ ਨਾਲ ਅਰਾਮੀ ਬੋਲੀ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਰ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਕੰਧ ਉੱਤੇ ਹਨ ਯਹੂਦੀਆਂ ਦੀ ਬੋਲੀ ਵਿੱਚ ਸਾਡੇ ਨਾਲ ਗੱਲ ਨਾ ਕਰੋ
12 ਪਰ ਰਬਸ਼ਾਕੇਹ ਨੇ ਆਖਿਆ, ਕਿ ਮੇਰੇ ਸੁਆਮੀ ਨੇ ਤੇਰੇ ਸੁਆਮੀ ਦੇ ਕੋਲ ਅਰ ਤੇਰੇ ਕੋਲ ਏਹ ਗੱਲਾਂ ਆਖਣ ਲਈ ਮੈਨੂੰ ਘੱਲਿਆ ਹੈ ਪਰ ਏਹਨਾਂ ਮਨੁੱਖਾਂ ਕੋਲ ਨਹੀਂ ਜਿਹੜੇ ਕੰਧ ਉੱਤੇ ਬੈਠੇ ਹੋਏ ਹਨ ਭਈ ਓਹ ਤੁਹਾਡੇ ਨਾਲ ਹੀ ਆਪਣਾ ਬਿਸ਼ਟਾ ਖਾਣ ਅਤੇ ਆਪਣਾ ਮੂਤ ਪੀਣ?।।
13 ਤਦ ਰਬਸ਼ਾਕੇਹ ਖਲੋ ਗਿਆ ਅਰ ਯਹੂਦੀਆਂ ਦੀ ਬੋਲੀ ਵਿੱਚ ਉੱਚੀ ਦੇ ਕੇ ਬੋਲਿਆ ਅਤੇ ਏਹ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦੀਆਂ ਗੱਲਾਂ ਸੁਣੋ!
14 ਪਾਤਸ਼ਾਹ ਐਉਂ ਫ਼ਰਮਾਉਂਦਾ ਹੈ ਭਈ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸੱਕੇਗਾ
15 ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਨਿਸੰਗ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ
16 ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਪਾਤਸ਼ਾਹ ਐਉਂ ਫ਼ਰਮਾਉਂਦਾ ਹੈ ਕਿ ਮੇਰੇ ਕੋਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਰ ਹਰ ਕੋਈ ਆਪਣੇ ਹੀ ਹੰਜੀਰ ਦੇ ਰੁੱਖ ਤੋਂ ਖਾਵੇਗਾ ਅਰ ਹਰ ਕੋਈ ਆਪਣੇ ਹੀ ਚੁਬੱਚੇ ਦਾ ਪਾਣੀ ਪੀਵੇਗਾ
17 ਜਦ ਤਾਈਂ ਮੈਂ ਆ ਕੇ ਤੁਹਾਨੂੰ ਇੱਕ ਅਜੇਹੇ ਦੇਸ ਨਾ ਲੈ ਜਾਵਾਂ ਜਿਹੜਾ ਤੁਹਾਡੇ ਦੇਸ ਵਾਂਙੁ ਅਨਾਜ ਅਰ ਨਵੀਂ ਮੈ ਦਾ ਦੇਸ, ਰੋਟੀ ਅਰ ਅੰਗੂਰੀ ਬਾਗਾਂ ਦਾ ਦੇਸ ਹੈ
18 ਖਬਰਦਾਰ ਕਿਤੇ ਹਿਜ਼ਕੀਯਾਹ ਏਹ ਆਖ ਕੇ ਤੁਹਾਨੂੰ ਨਾ ਭਰਮਾਵੇ ਕਿ ਯਹੋਵਾਹ ਸਾਨੂੰ ਛੁਡਾਵੇਗਾ!
19 ਭਲਾ, ਕੌਮਾਂ ਦੇ ਦਿਓਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਕਦੀ ਛੁਡਾਇਆ ਹੈ ਹਮਾਥ ਅਰ ਅਰਪਾਦ ਦੇ ਦਿਓਤੇ ਕਿੱਥੇ ਹਨ? ਸਫਰਵਾਇਮ ਦੇ ਦਿਓਤੇ ਕਿੱਥੇ? ਕੀ ਓਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?
20 ਦੇਸਾਂ ਦਿਆਂ ਸਾਰਿਆਂ ਦਿਓਤਿਆਂ ਵਿੱਚੋਂ ਓਹ ਕਿਹੜੇ ਹਨ ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਭਈ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇ?।।
21 ਪਰ ਲੋਕਾਂ ਨੇ ਚੁਪ ਵੱਟ ਲਈ ਅਰ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ ਕਿਉਂ ਜੋ ਪਾਤਸ਼ਾਹ ਦਾ ਹੁਕਮ ਏਹ ਸੀ ਭਈ ਤੁਸੀਂ ਉਹ ਨੂੰ ਉੱਤਰ ਦੇਣਾ ਹੀ ਨਹੀਂ
22 ਤਦ ਹਿਲਕੀਯਾਹ ਦਾ ਪੁੱਤ੍ਰ ਅਲਯਾਕੀਮ ਜਿਹੜਾ ਮਹਿਲ ਉੱਤੇ ਸੀ ਅਰ ਸ਼ਬਨਾ ਮੁਨੀਮ ਅਰ ਆਸਾਫ ਦਾ ਪੁੱਤ੍ਰ ਯੋਆਹ ਲਿਖਾਰੀ ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।।

Isaiah 36:21 Punjabi Language Bible Words basic statistical display

COMING SOON ...

×

Alert

×