Bible Languages

Indian Language Bible Word Collections

Bible Versions

Books

Isaiah Chapters

Isaiah 15 Verses

Bible Versions

Books

Isaiah Chapters

Isaiah 15 Verses

1 ਮੋਆਬ ਲਈ ਅਗੰਮ ਵਾਕ, - ਮੋਆਬ ਦਾ ਆਰ ਰਾਤ ਵਿੱਚ ਹੀ ਬਰਬਾਦ ਅਤੇ ਵਿਰਾਨ ਕੀਤਾ ਗਿਆ, ਮੋਆਬ ਦਾ ਕੀਰ ਵੀ ਰਾਤ ਵਿੱਚ ਹੀ ਬਰਬਾਦ ਅਤੇ ਵਿਰਾਨ ਕੀਤਾ ਗਿਆ।
2 ਉਹ ਮੰਦਰ ਨੂੰ ਅਤੇ ਦੀਬੋਨ ਦੀਆਂ ਉੱਚਿਆਈਆਂ ਉੱਤੇ, ਰੋਣ ਲਈ ਉਤਾਹਾਂ ਗਿਆ, ਨਬੋ ਉੱਤੇ ਅਤੇ ਮੇਦਬਾ ਉੱਤੇ ਮੋਆਬ ਧਾਹਾਂ ਮਾਰਦਾ ਹੈ। ਉਹ ਦਾ ਹਰੇਕ ਸਿਰ ਰੋਡਾ ਹੈ, ਹਰੇਕ ਦਾੜ੍ਹੀ ਮੁੰਨੀ ਹੋਈ ਹੈ।
3 ਉਹ ਦੀਆਂ ਗਲੀਆਂ ਵਿੱਚ ਓਹ ਤੱਪੜ ਪਾਉਂਦੇ ਹਨ, ਕੋਠਿਆਂ ਉੱਤੇ ਅਤੇ ਚੌਕਾਂ ਵਿੱਚ ਹਰੇਕ ਰੋ ਰੋ ਕੇ ਧਾਹਾਂ ਮਾਰਦਾ ਹੈ।
4 ਹਸ਼ਬੋਨ ਅਤੇ ਅਲਾਲੇਹ ਚਿੱਲਾਉਂਦੇ ਹਨ, ਯਹਸ ਤੀਕ ਉਨ੍ਹਾਂ ਦੀ ਅਵਾਜ਼ ਸੁਣਾਈ ਦਿੰਦੀ ਹੈ। ਏਸ ਲਈ ਮੋਆਬ ਦੇ ਸ਼ਸਤਰ ਧਾਰੀ ਚੀਕ ਚਿਹਾੜਾ ਪਾਉਂਦੇ ਹਨ, ਉਹ ਦਾ ਜੀ ਉਹ ਦੇ ਵਿੱਚ ਕੰਬ ਜਾਂਦਾ ਹੈ।
5 ਮੇਰਾ ਦਿਲ ਮੋਆਬ ਲਈ ਚਿੱਲਾਉਂਦਾ ਹੈ, ਉਹ ਦੇ ਭਗੌੜੇ ਸੋਆਰ ਤੀਕ, ਅਗਲਥ-ਸ਼ਲੀਸ਼ੀਯਾਹ ਤੀਕ ਭੱਜੇ ਜਾਂਦੇ ਹਨ, ਓਹ ਤਾਂ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ, ਓਹ ਤਾਂ ਹੋਰੋਨਇਮ ਦੇ ਰਾਹ ਉੱਤੇ, ਨਸ਼ਟ ਹੋਣ ਦੀ ਚਿੱਲਾਹਟ ਮਚਾ ਰਹੇ ਹਨ।
6 ਨਿਮਰੀਮ ਦੇ ਪਾਣੀ ਤਾ ਵਿਰਾਨ ਹੋ ਗਏ, ਚਾਰਾ ਸੁੱਕ ਗਿਆ ਹਰਾ ਘਾਹ ਮੁੱਕ ਗਿਆ, ਹਰਿਆਈ ਹੈ ਨਹੀਂ।
7 ਏਸ ਲਈ ਕਮਾਈ ਦੀ ਵਾਫ਼ਰੀ, ਨਾਲੇ ਆਪਣਾ ਰੱਖਿਆ ਰਖਾਇਆ, ਓਹ ਬੈਂਤਾਂ ਦੇ ਨਾਲੇ ਦੇ ਪਾਰ ਚੁੱਕ ਲੈ ਜਾਣਗੇ।
8 ਚਿੱਲਾਉਣਾ ਤਾਂ ਮੋਆਬ ਦੀਆਂ ਹੱਦਾਂ ਤੀਕ ਗੁੰਜ ਉੱਠਿਆ ਹੈ, ਉਹ ਦੀਆਂ ਧਾਹਾਂ ਅਗਲਇਮ ਤੀਕ, ਅਤੇ ਉਹ ਦੀਆਂ ਧਾਹਾਂ ਬਏਰ-ਏਲੀਮ ਤੀਕ ਪੁੱਜਦੀਆਂ ਹਨ।
9 ਦੀਮੋਨ ਦੇ ਪਾਣੀ ਤਾਂ ਲਹੂ ਹੀ ਲਹੂ ਹਨ, ਮੈਂ ਤਾਂ ਦੀਮੋਨ ਉੱਤੇ ਹੋਰ ਵੀ ਲਿਆਵਾਂਗਾ, ਮੋਆਬ ਦੇ ਬਚਿਆਂ ਹੋਇਆਂ ਉੱਤੇ ਅਤੇ ਜਮੀਨ ਦੇ ਬਕੀਏ ਉੱਤੇ ਬਬਰ ਸ਼ੇਰ।।

Isaiah 15:2 Punjabi Language Bible Words basic statistical display

COMING SOON ...

×

Alert

×