Bible Languages

Indian Language Bible Word Collections

Bible Versions

Books

Hebrews Chapters

Hebrews 9 Verses

Bible Versions

Books

Hebrews Chapters

Hebrews 9 Verses

1 ਸੋ ਪਹਿਲੇ ਨੇਮ ਵਿੱਚ ਭੀ ਬੰਦਗੀ ਦੀਆਂ ਬਿਧੀਆਂ ਅਤੇ ਇੱਕ ਸੰਸਾਰਕ ਪਵਿੱਤਰ ਅਸਥਾਨ ਹੈਸੀ
2 ਕਿਉਂ ਜੋ ਇੱਕ ਤੰਬੂ ਬਣਾਇਆ ਗਿਆ ਅਰਥਾਤ ਪਹਿਲਾ, ਜਿਹ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ । ਇਹ ਪਵਿੱਤਰ ਅਸਥਾਨ ਸਦਾਉਂਦਾ ਹੈ
3 ਅਤੇ ਦੂਏ ਪੜਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਅੱਤ ਪਵਿੱਤਰ ਅਸਥਾਨ ਸਦਾਉਂਦਾ ਹੈ
4 ਜਿਹ ਦੇ ਵਿੱਚ ਧੂਪ ਧੁਖਾਉਣ ਦੀ ਸੁਨਹਿਰੀ ਜਗਵੇਦੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ ਜਿਸ ਵਿੱਚ ਮੰਨ ਦਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਾਰੂਨ ਦੀ ਛਿਟੀ ਜਿਸ ਵਿੱਚੋਂ ਲਗਰਾਂ ਫੁੱਟ ਨਿੱਕਲੀਆਂ ਅਤੇ ਨੇਮ ਦੀਆਂ ਪੱਟੀਆਂ ਸਨ
5 ਅਤੇ ਉਹ ਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਸਚਿਤ ਦੇ ਥਾਂ ਉੱਤੇ ਛਾਇਆ ਕੀਤੀ ਹੋਈ ਸੀ, ਜਿਨ੍ਹਾਂ ਵਸਤਾਂ ਦੇ ਇੱਕ ਇੱਕ ਕਰਕੇ ਬਿਆਨ ਕਰਨ ਦਾ ਹੁਣ ਵੇਲਾ ਨਹੀਂ
6 ਸੋ ਜਾਂ ਏਹ ਵਸਤਾਂ ਇਉਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਤੰਬੂ ਦੇ ਅੰਦਰ ਜਾਜਕ ਨਿੱਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ
7 ਪਰ ਦੂਏ ਦੇ ਅੰਦਰ ਇਕੱਲਾ ਪਰਧਾਨ ਜਾਜਕ ਵਰਹੇ ਦਿਨਾਂ ਪਿੱਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਿਨਾ ਨਹੀਂ ਜਿਹ ਨੂੰ ਆਪਣੀਆਂ ਅਤੇ ਪਰਜਾ ਦੀਆਂ ਭੁੱਲਾਂ ਚੁੱਕਾ ਲਈ ਚੜ੍ਹਾਉਂਦਾ ਸੀ
8 ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਭਈ ਪਵਿੱਤਰ ਅਸਥਾਨਾਂ ਦਾ ਰਾਹ ਅਜੇ ਖੁਲ੍ਹਾਂ ਨਹੀਂ ਸੀ ਹੋਇਆ ਜਿੰਨਾ ਚਿਰ ਪਹਿਲਾ ਡੇਹਰਾ ਖਲੋਤਾ ਸੀ
9 ਜਿਹੜਾ ਇਸ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਹ ਦੇ ਅਨੁਸਾਰ ਏਹੋ ਜੇਹੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਸਨ ਜੋ ਭਜਨ ਕਰਨ ਵਾਲੇ ਦੇ ਅੰਤਹਕਰਨ ਨੂੰ ਕਾਮਿਲ ਨਹੀਂ ਕਰ ਸੱਕਦੇ
10 ਏਹ ਖਾਣ ਪੀਣ ਅਤੇ ਭਾਂਤ ਭਾਂਤ ਦੇ ਅਸ਼ਨਾਨਾਂ ਸਣੇ ਨਿਰੀਆਂ ਸਰੀਰਕ ਬਿਧੀਆਂ ਸਨ ਜਿਹੜੀਆਂ ਸੁਧਾਰਨ ਦੇ ਸਮੇਂ ਤੀਕ ਠਹਿਰਾਈਆਂ ਗਈਆਂ ਸਨ।।
11 ਪਰ ਜਾਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਹਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸਰਿਸ਼ਟੀ ਦਾ ਨਹੀਂ ਹੈ
12 ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ
13 ਕਿਉਂਕਿ ਜੇ ਬੱਕਰਿਆਂ ਅਤੇ ਵਹਿੜਕਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭ੍ਰਿਸ਼ਟਾਂ ਉੱਤੇ ਧੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ
14 ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਹ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਅੰਤਹਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜੀਉਂਦੇ ਪਰਮੇਸ਼ੁਰ ਦੀ ਉਪਸਨਾ ਕਰੋ।।
15 ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਭਈ ਓਹ ਜਿਹੜੇ ਸੱਦੇ ਹੋਏ ਹਨ ਸਦੀਪਕਾਲ ਦੇ ਵਿਰਸੇ ਦੇ ਵਾਇਦੇ ਨੂੰ ਪਰਾਪਤ ਕਰਨ
16 ਜਿੱਥੇ ਵਸੀਅਤ ਹੈ ਉੱਥੇ ਉਹ ਦੇ ਕਾਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ
17 ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾ ਚਿਰ ਵਸੀਅਤ ਕਰਨ ਵਾਲਾ ਜੀਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ
18 ਇਸ ਕਰਕੇ ਪਹਿਲਾ ਨੇਮ ਵੀ ਲਹੂ ਬਿਨਾ ਨਹੀਂ ਕੀਤਾ ਗਿਆ
19 ਕਿਉਂਕਿ ਜਾਂ ਮੂਸਾ ਸ਼ਰਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਹਟਿਆ ਤਾਂ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਕਿਰਮਚੀ ਉੱਨ ਅਤੇ ਜ਼ੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ
20 ਭਈ ਇਹ ਉਸ ਨੇਮ ਦਾ ਲਹੂ ਹੈ ਜਿਹ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ
21 ਅਤੇ ਇਸੇ ਤਰਾਂ ਉਹ ਨੇ ਤੰਬੂ ਉੱਤੇ ਅਤੇ ਸੇਵਕਾਈ ਦੀ ਸਾਰੀ ਸਾਮਗਰੀ ਉੱਤੇ ਲਹੂ ਛਿੜਕਿਆ
22 ਅਤੇ ਸ਼ਰਾ ਦੇ ਅਨੁਸਾਰ ਲਗ ਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾ ਲਹੂ ਵਹਾਏ ਮਾਫ਼ੀ ਹੁੰਦੀ ਹੀ ਨਹੀਂ।।
23 ਸੋ ਅਵੱਸ਼ ਸੀ ਭਈ ਸੁਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਨ੍ਹਾਂ ਨਾਲ, ਪਰ ਸੁਰਗੀ ਵਸਤਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲਿਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ
24 ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਅਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ
25 ਅਤੇ ਇਹ ਨਹੀਂ ਭਈ ਉਹ ਆਪਣੇ ਆਪ ਨੂੰ ਵਾਰ ਵਾਰ ਚੜ੍ਹਾਵੇ ਜਿਵੇਂ ਪਰਧਾਨ ਜਾਜਕ ਪਵਿੱਤ੍ਰ ਅਸਥਾਨ ਦੇ ਅੰਦਰ ਵਰਹੇ ਦੇ ਵਰਹੇ ਦੂਜੇ ਦਾ ਲਹੂ ਲੈ ਕੇ ਜਾਂਦਾ ਹੁੰਦਾ ਸੀ
26 ਇਉਂ ਉਹ ਨੂੰ ਜਗਤ ਦੇ ਮੁੱਢੋਂ ਵਾਰ ਵਾਰ ਦੁੱਖ ਭੋਗਣਾ ਪੈਂਦਾ। ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਭਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ
27 ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਉਂ ਹੁੰਦਾ ਹੈ
28 ਤਿਵੇਂ ਮਸੀਹ ਭੀ ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ ਅਤੇ ਓਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪਰਗਟ ਹੋਵੇਗਾ।।

Hebrews 9:22 Punjabi Language Bible Words basic statistical display

COMING SOON ...

×

Alert

×