Bible Languages

Indian Language Bible Word Collections

Bible Versions

Books

Genesis Chapters

Genesis 10 Verses

Bible Versions

Books

Genesis Chapters

Genesis 10 Verses

1 ਏਹ ਨੂਹ ਦੇ ਪੁੱਤ੍ਰਾਂ ਸ਼ੇਮ, ਹਾਮ ਅਰ ਯਾਫਥ ਦੀਆਂ ਕੁਲਪਤ੍ਰੀਆਂ ਹਨ ਅਤੇ ਪਰਲੋ ਦੇ ਪਿੱਛੋਂ ਉਨ੍ਹਾਂ ਤੋਂ ਪੁੱਤ੍ਰ ਜੰਮੇ
2 ਯਾਫਥ ਦੇ ਪੁੱਤ੍ਰ ਗੋਮਰ ਅਰ ਮਾਗੋਗ ਅਰ ਮਾਦਈ ਅਰ ਯਾਵਾਨ ਅਰ ਤੂਬਲ ਅਰ ਮਸਕ ਅਰ ਤੀਰਾਸ ਸਨ
3 ਗੋਮਰ ਦੇ ਪੁੱਤ੍ਰ ਅਸ਼ਕਨਜ਼ ਅਰ ਰੀਫਤ ਅਰ ਤੋਗਰਮਾਹ
4 ਯਾਵਾਨ ਦੇ ਪੁੱਤ੍ਰ ਅਲੀਸਾਹ ਅਰ ਤਰਸ਼ੀਸ਼ ਕਿੱਤੀਮ ਅਰ ਦੋਦਾਨੀਮ
5 ਏਨ੍ਹਾਂ ਤੋਂ ਕੌਮਾਂ ਦੇ ਟਾਪੂ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਦੇ ਵਿੱਚ ਅਰ ਹਰ ਇੱਕ ਦੀ ਬੋਲੀ ਅਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵੰਡੇ ਗਏ।।
6 ਹਾਮ ਦੇ ਪੁੱਤ੍ਰ ਕੂਸ਼ ਅਰ ਮਿਸਰਇਮ ਅਰ ਪੂਟ ਅਰ ਕਨਾਨ ਸਨ
7 ਕੂਸ਼ ਦੇ ਪੁੱਤ੍ਰ ਸਬਾ ਅਰ ਹਵੀਲਾਹ ਅਰ ਸਬਤਾਹ ਅਰ ਰਾਮਾਹ ਅਰ ਸਬਤਕਾ ਸਨ ਅਤੇ ਰਾਮਾਹ ਦੇ ਪੁੱਤ੍ਰ ਸਬਾ ਅਰ ਦਦਾਨ ਸਨ
8 ਕੂਸ਼ ਤੋਂ ਨਿਮਰੋਦ ਜੰਮਿਆਂ। ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ
9 ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਏਸ ਲਈ ਕਿਹਾ ਜਾਂਦਾ ਹੈ ਕਿ ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ
10 ਉਸ ਦੀ ਬਾਦਸ਼ਾਹੀ ਦਾ ਅਰੰਭ ਬਾਬਲ ਅਰ ਅਰਕ ਅਰ ਅਕੱਦ ਅਰ ਕਲਨੇਹ ਸ਼ਿਨਾਰ ਦੇ ਦੇਸ ਵਿੱਚ ਹੋਇਆ ਸੀ
11 ਉਸ ਦੇਸ ਤੋਂ ਅੱਸ਼ੂਰ ਨਿੱਕਲਿਆ ਅਤੇ ਉਸ ਨੇ ਨੀਨਵਾਹ ਅਰ ਰਹੋਬੋਥ-ਈਰ ਅਰ ਕਾਲਹ ਨੂੰ ਬਣਾਇਆ
12 ਅਤੇ ਨੀਨਵਾਹ ਅਰ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ ਬਣਾਇਆ
13 ਮਿਸਰਇਮ ਤੋਂ ਲੂਦੀ ਅਰ ਅਨਾਮੀ ਅਰ ਲਹਾਬੀ ਅਰ ਨਫਤੂਹੀ
14 ਅਤੇ ਪਤਰੂਸੀ ਅਰ ਕੁਸਲੂਹੀ ਜਿਨ੍ਹਾਂ ਤੋਂ ਫਲਿਸਤੀ ਨਿੱਕਲੇ ਅਰ ਕਫਤੋਰੀ ਜੰਮੇ।।
15 ਕਨਾਨ ਤੋਂ ਸੀਦੋਨ ਉਹ ਦਾ ਪਲੌਠਾ ਅਰ ਹੇਥ ਜੰਮੇ
16 ਨਾਲੇ ਯਬੂਸੀ ਅਰ ਅਮੋਰੀ ਅਰ ਗਿਰਗਾਸ਼ੀ
17 ਅਰ ਹਿੱਵੀ ਅਰ ਅਰਕੀ ਅਰ ਸੀਨੀ
18 ਅਰ ਅਰਵਾਦੀ ਅਰ ਸਮਾਰੀ ਅਰ ਹਮਾਤੀ ਅਤੇ ਏਸ ਤੋਂ ਪਿੱਛੋਂ ਕਨਾਨੀਆਂ ਦੇ ਘਰਾਣੇ ਖਿੰਡ ਗਏ
19 ਅਤੇ ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤਾਈਂ ਸੀ ਅਤੇ ਸਦੂਮ ਅਰ ਅਮੂਰਾਹ ਅਰ ਅਦਮਾਹ ਅਰ ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤਾਈਂ ਸੀ
20 ਏਹ ਹਾਮ ਦੇ ਪੁੱਤ੍ਰ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਅਰ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਵਿੱਚ ਹਨ।।
21 ਸ਼ੇਮ ਦੇ ਵੀ ਜਿਹੜਾ ਏਬਰ ਦੇ ਸਾਰੇ ਪੁੱਤ੍ਰਾਂ ਦਾ ਪਿਤਾ ਅਰ ਯਾਫਥ ਦਾ ਵੱਡਾ ਭਰਾ ਸੀ ਪੁੱਤ੍ਰ ਜੰਮੇ
22 ਸ਼ੇਮ ਦੇ ਪੁੱਤ੍ਰ ਏਲਾਮ ਅਰ ਅੱਸ਼ੂਰ ਅਰਪਕਸ਼ਦ ਅਰ ਲੂਦ ਅਰ ਅਰਾਮ ਸਨ
23 ਅਰਾਮ ਦੇ ਪੁੱਤ੍ਰ ਊਸ ਅਰ ਹੂਲ ਅਰ ਗਥਰ ਅਰ ਮਸ਼ ਸਨ
24 ਅਰਪਕਸ਼ਦ ਤੋਂ ਸ਼ਾਲਹ ਅਤੇ ਸ਼ਾਲਹ ਤੋਂ ਏਬਰ
25 ਏਬਰ ਦੇ ਦੋ ਪੁੱਤ੍ਰ ਜੰਮੇ, ਇੱਕ ਦਾ ਨਾਉਂ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਰ ਉਸ ਦੇ ਭਰਾ ਦਾ ਨਾਉਂ ਯਾਕਟਾਨ ਸੀ
26 ਅਰ ਯਾਕਟਾਨ ਤੋਂ ਅਲਮੋਦਾਦ ਅਰ ਸਾਲਫ ਅਰ ਹਸਰਮਾਵਤ ਅਰ ਯਾਰਹ
27 ਅਰ ਹਦੋਰਾਮ ਅਰ ਊਜ਼ਾਲ ਅਰ ਦਿਕਲਾਹ
28 ਅਰ ਓਬਾਲ ਅਰ ਅਬੀਮਾਏਲ ਅਰ ਸ਼ਬਾ
29 ਅਰ ਓਫਿਰ ਅਰ ਹਵੀਲਾਹ ਅਰ ਯੋਬਾਬ ਜੰਮੇ। ਏਹ ਸਭ ਯਾਕਟਾਨ ਦੇ ਪੁੱਤ੍ਰ ਸਨ
30 ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫਾਰ ਤੀਕ ਹੈ ਜੋ ਪੂਰਬ ਦਾ ਇੱਕ ਪਹਾੜ ਹੈ
31 ਏਹ ਸ਼ੇਮ ਦੇ ਪੁੱਤ੍ਰ ਹਨ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਉਨ੍ਹਾਂ ਦੇ ਦੇਸਾਂ ਵਿੱਚ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ
32 ਏਹ ਨੂਹ ਦੇ ਪੁੱਤ੍ਰਾਂ ਦੇ ਘਰਾਣੇ ਹਨ ਉਨ੍ਹਾਂ ਦੀਆਂ ਪੀੜ੍ਹੀਆਂ ਦੇ ਅਨੁਸਾਰ ਅਰ ਉਨ੍ਹਾਂ ਦੀਆਂ ਕੌਮਾਂ ਵਿੱਚ । ਇਨ੍ਹਾਂ ਤੋਂ ਧਰਤੀ ਉੱਤੇ ਪਰਲੋ ਦੇ ਪਿੱਛੋਂ ਕੌਮਾਂ ਖਿੰਡ ਗਈਆਂ।।

Genesis 10:1 Punjabi Language Bible Words basic statistical display

COMING SOON ...

×

Alert

×