Bible Languages

Indian Language Bible Word Collections

Bible Versions

Books

Exodus Chapters

Exodus 21 Verses

Bible Versions

Books

Exodus Chapters

Exodus 21 Verses

1 ਏਹ ਓਹ ਨਿਆਉਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ
2 ਜਦ ਤੂੰ ਇਬਰਾਨੀ ਗੁਲਾਮ ਲਵੇਂ ਤਾਂ ਉਹ ਛੇ ਵਰਹੇ ਤੇਰੀ ਟਹਿਲ ਕਰੇ ਪਰ ਸੱਤਵੇਂ ਵਰਹੇ ਉਹ ਮੁਖਤ ਅਜ਼ਾਦ ਹੋਕੇ ਚੱਲਿਆ ਜਾਵੇ
3 ਜੇ ਉਹ ਇੱਕਲਾ ਆਇਆ ਹੋਵੇ ਤਾਂ ਇੱਕਲਾ ਹੀ ਚੱਲਿਆ ਜਾਵੇ ਅਰ ਜੇ ਓਹ ਤੀਵੀਂ ਵਾਲਾ ਸੀ ਤਾਂ ਉਸ ਦੀ ਤੀਵੀਂ ਉਸ ਦੇ ਨਾਲ ਚੱਲੀ ਜਾਵੇ
4 ਜੇ ਉਸ ਦੇ ਸਵਾਮੀ ਨੇ ਉਸ ਨੂੰ ਤੀਵੀਂ ਦਿੱਤੀ ਹੋਵੇ ਅਰ ਉਹ ਉਸ ਲਈ ਪੁੱਤ੍ਰ ਧੀਆਂ ਜਣੀ ਤਾਂ ਉਹ ਤੀਵੀਂ ਅਰ ਉਹ ਦੇ ਬੱਚੇ ਉਹ ਦੇ ਸਵਾਮੀ ਦੇ ਹੋਣਗੇ ਅਰ ਉਹ ਇੱਕਲਾ ਚੱਲਿਆ ਜਾਵੇ
5 ਪਰ ਜੇ ਗੋੱਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪਰੇਮ ਕਰਦਾ ਹਾਂ। ਮੈਂ ਅਜ਼ਾਦ ਹੋਕੇ ਚੱਲਿਆ ਨਹੀਂ ਜਾਵਾਂਗਾ
6 ਤਾਂ ਉਸ ਦਾ ਸਵਾਮੀ ਉਸ ਨੂੰ ਨਿਆਈਆਂ ਦੇ ਕੋਲ ਲਿਆਵੇ ਅਤੇ ਓਹ ਦਰਵੱਜੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ
7 ਅਰ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋੱਲੀ ਹੋਣ ਲਈ ਵੇਚੇ ਤਾਂ ਉਹ ਗੋੱਲਿਆ ਵਾਂਙੁ ਬਾਹਰ ਨਾ ਚਲੀ ਜਾਵੇ
8 ਜੇ ਉਹ ਆਪਣੇ ਸਵਾਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸੱਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ
9 ਜੇ ਉਹ ਉਸ ਦੀ ਆਪਣੇ ਪੁੱਤ੍ਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ
10 ਜੇ ਉਹ ਦੂਜੀ ਤੀਵੀਂ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ
11 ਜੇ ਉਹ ਉਸ ਦੇ ਲਈ ਏਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਖਤ ਬਿਨਾ ਚਾਂਦੀ ਦੇ ਚੱਲੀ ਜਾਵੇ।।
12 ਜੇ ਕੋਈ ਮਨੁੱਖ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜਰੂਰ ਮਾਰਿਆ ਜਾਵੇ
13 ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਰ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਅਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ
14 ਜੋ ਕੋਈ ਮਨੁੱਖ ਆਪਣੇ ਗਵਾਂਢੀ ਉੱਤੇ ਧੱਕੋ ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈਕੇ ਮਾਰ ਦੇਹ
15 ਜੇ ਕੋਈ ਆਪਣੇ ਪਿਤਾ ਅਰ ਆਪਣੀ ਮਾਤਾ ਨੂੰ ਮਾਰੇ ਉਹ ਜਰੂਰ ਮਾਰਿਆ ਜਾਵੇ
16 ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕੱਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜਰੂਰ ਮਾਰਿਆ ਜਾਵੇ
17 ਜਿਹੜਾ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਫਿਟਕਾਰੇ ਉਹ ਜਰੂਰ ਮਾਰਿਆ ਜਾਵੇ
18 ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗਵਾਂਢੀ ਨੂੰ ਪੱਥਰ ਨਾਲ ਯਾ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ
19 ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰਾਂ ਨਾਲ ਚੰਗਾ ਕਰਾਵੇ
20 ਜਿਹੜਾ ਮਨੁੱਖ ਆਪਣੇ ਗੋੱਲੇ ਨੂੰ ਯਾ ਆਪਣੀ ਗੋੱਲੀ ਨੂੰ ਡਾਂਗ ਨਾਲ ਅਜੇਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ
21 ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ
22 ਜਦ ਕਦੀ ਮਨੁੱਖ ਆਪੋ ਵਿੱਚ ਹੱਥੋ ਪਾਈ ਹੋਣ ਅਤੇ ਕਿਸੇ ਗਰਭਣੀ ਤੀਵੀਂ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜਰੂਰ ਡੰਨ ਭਰੇ ਜਿੰਨਾ ਉਸ ਤੀਵੀਂ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਈਆਂ ਦੇ ਆਖੇ ਦੇ ਅਨੁਸਾਰ ਦੇਵੇ
23 ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ,
24 ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ,
25 ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇਹ
26 ਜਦ ਕੋਈ ਮਨੁੱਖ ਆਪਣੇ ਗੋੱਲੇ ਦੀ ਅੱਖ ਯਾ ਗੋੱਲੀ ਦੀ ਅੱਖ ਉੱਤੇ ਅਜੇਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ
27 ਜੇ ਉਹ ਆਪਣੇ ਗੋੱਲੇ ਦੇ ਦੰਦ ਯਾ ਆਪਣੀ ਗੋੱਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਵਿੱਚ ਅਜ਼ਾਦ ਕਰ ਕੇ ਜਾਣ ਦੇਵੇ।।
28 ਜਦ ਕੋਈ ਬਲਦ ਕਿਸੇ ਮਨੁੱਖ ਨੂੰ ਯਾ ਕਿਸੇ ਤੀਵੀਂ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲਦ ਨੂੰ ਜਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲਦ ਦਾ ਮਾਲਕ ਬੇਦੋਸ਼ਾ ਠਹਿਰੇ
29 ਜੇ ਉਹ ਬਲਦ ਪਿੱਛੇ ਵੀ ਮਾਰ ਖੰਡ ਹੁੰਦਾ ਸੀ ਅਤੇ ਉਸ ਦੇ ਮਾਲਕ ਨੂੰ ਏਹ ਦੱਸਿਆ ਗਿਆ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਰ ਉਸ ਨੇ ਕਿਸੇ ਮਨੁੱਖ ਯਾ ਤੀਵੀਂ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਰ ਉਸ ਦਾ ਮਾਲਕ ਭੀ ਮਾਰਿਆ ਜਾਵੇ
30 ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆਂ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ
31 ਜੇ ਉਸ ਨੇ ਪੁੱਤ੍ਰ ਨੂੰ ਸਿੰਗ ਮਾਰਿਆ ਹੋਵੇ ਯਾ ਧੀ ਨੂੰ ਸਿੰਗ ਮਾਰਿਆ ਹੋਵੇ ਤਾਂ ਉਸੇ ਨਿਆਉਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ
32 ਜੇ ਉਹ ਬਲਦ ਗੋੱਲੇ ਨੂੰ ਯਾ ਗੋੱਲੀ ਨੂੰ ਸਿੰਗ ਮਾਰੇ ਤਾਂ ਤੀਹ ਰੁਪਈਏ ਚਾਂਦੀ ਦੇ ਉਸ ਦੇ ਸਵਾਮੀ ਨੂੰ ਦਿੱਤੇ ਜਾਣ ਅਰ ਉਹ ਬਲਦ ਵੱਟਿਆਂ ਨਾਲ ਮਾਰਿਆ ਜਾਵੇ
33 ਜਦ ਕੋਈ ਮਨੁੱਖ ਟੋਆ ਖੋਲ੍ਹੇ ਯਾਂ ਟੋਆ ਪੁੱਟਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲਦ ਯਾ ਖੋਤਾ ਡਿੱਗ ਪਵੇ
34 ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ। ਫੇਰ ਲੋਥ ਉਸ ਦੀ ਹੋਵੇਗੀ
35 ਜਦ ਕਦੀ ਕਿਸੇ ਦਾ ਬਲਦ ਉਸ ਦੇ ਗਵਾਂਢੀ ਦੇ ਬਲਦ ਨੂੰ ਮਾਰੇ ਅਰ ਉਹ ਮਰ ਜਾਵੇ ਤਾਂ ਜੀਉਂਦੇ ਬਲਦ ਨੂੰ ਵੇਚ ਦੇਣ ਅਰ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ
36 ਅਥਵਾ ਜੇ ਏਹ ਜਾਣਿਆ ਗਿਆ ਕਿ ਉਹ ਪਿੱਛੇ ਭੀ ਮਾਰ ਖੰਡ ਹੁੰਦਾ ਸੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜਰੂਰ ਘਾਟਾ ਭਰੇ ਅਤੇ ਬਲਦ ਦੇ ਵੱਟੇ ਬਲਦ ਦੇਵੇ ਅਰ ਉਹ ਲੋਥ ਉਹ ਦੀ ਹੋਵੇਗੀ।।

Exodus 21:31 Punjabi Language Bible Words basic statistical display

COMING SOON ...

×

Alert

×