Bible Languages

Indian Language Bible Word Collections

Bible Versions

English

Tamil

Hebrew

Greek

Malayalam

Hindi

Telugu

Kannada

Gujarati

Punjabi

Urdu

Bengali

Oriya

Marathi

Books

Deuteronomy Chapters

Deuteronomy 34 Verses

1 ਮੂਸਾ ਮੋਆਬ ਦੇ ਮਦਾਨ ਤੋਂ ਨਬੋ ਪਹਾੜ ਨੂੰ ਪਿਸਗਾਹ ਦੀ ਚੋਟੀ ਉੱਤੇ ਜਿਹੜਾ ਯਰੀਹੋ ਦੇ ਅੱਗੇ ਹੈ ਚੜ੍ਹ ਗਿਆ ਅਤੇ ਯਹੋਵਾਹ ਨੇ ਉਸ ਨੂੰ ਗਿਲਆਦ ਦੀ ਸਾਰੀ ਧਰਤੀ ਦਾਨ ਤੀਕ ਵਿਖਾਈ
2 ਨਾਲੇ ਸਾਰਾ ਨਫ਼ਤਾਲੀ, ਅਫ਼ਰਾਈਮ ਅਤੇ ਮਨੱਸ਼ਹ ਦੇ ਦੇਸ ਅਤੇ ਯਹੂਦਾਹ ਦਾ ਸਾਰਾ ਦੇਸ ਪਿੱਛਲੇ ਸਮੁੰਦਰ ਤੀਕ
3 ਨਾਲੇ ਦੱਖਣ ਯਰੀਹੋ ਦੀ ਦੂਣ ਦਾ ਮਦਾਨ ਜਿਹੜਾ ਖਜੂਰਾਂ ਦੇ ਬਿਰਛਾਂ ਦਾ ਸ਼ਹਿਰ ਹੈ ਸੋਆਰ ਤੀਕ
4 ਤਾਂ ਯਹੋਵਾਹ ਨੇ ਉਸ ਨੂੰ ਆਖਿਆ, ਏਹ ਉਹ ਦੇਸ ਹੈ ਜਿਹਦੀ ਸੌਂਹ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ ਕਿ ਮੈਂ ਏਹ ਤੇਰੀ ਅੰਸ ਨੂੰ ਦਿਆਂਗਾ। ਮੈਂ ਤੈਨੂੰ ਤੇਰੀਂ ਅੱਖੀਂ ਏਹ ਵਿਖਾਇਆ ਪਰ ਤੂੰ ਉੱਥੇ ਨਹੀਂ ਲੰਘੇਗਾ
5 ਸੋ ਮੂਸਾ ਯਹੋਵਾਹ ਦਾ ਦਾਸ ਉੱਥੇ ਮੋਆਬ ਦੇ ਦੇਸ ਵਿੱਚ ਯਹੋਵਾਹ ਦੇ ਆਖਣ ਅਨੁਸਾਰ ਮਰ ਗਿਆ
6 ਅਤੇ ਉਹ ਨੇ ਉਸ ਨੂੰ ਮੋਆਬ ਦੇਸ ਦੀ ਦੂਣ ਵਿੱਚ ਬੈਤ-ਪਓਰ ਅੱਗੇ ਦਫ਼ਨਾਇਆ ਅਤੇ ਕੋਈ ਮਨੁੱਖ ਉਸ ਦੀ ਕਬਰ ਨੂੰ ਅੱਜ ਦੇ ਦਿਨ ਤੀਕ ਨਹੀਂ ਜਾਣਦਾ
7 ਮੂਸਾ ਇੱਕ ਸੌ ਵੀਹ ਵਰਿਹਾਂ ਦਾ ਸੀ ਜਦ ਉਹ ਚਲਾਣਾ ਕਰ ਗਿਆ, ਨਾ ਤਾਂ ਉਸ ਦੀ ਅੱਖ ਧੁੰਦਲੀ ਹੋਈ, ਨਾ ਹੀ ਉਸ ਦੀ ਸ਼ਕਤੀ ਘਟੀ
8 ਇਸਰਾਏਲ ਮੂਸਾ ਲਈ ਮੋਆਬ ਦੇ ਮਦਾਨ ਵਿੱਚ ਤੀਹ ਦਿਨ ਸੋਗ ਕਰਦੇ ਰਹੇ, ਇਉਂ ਮੂਸਾ ਦੇ ਸੋਗ ਅਤੇ ਸਿਆਪੇ ਦੇ ਦਿਨ ਪੂਰੇ ਹੋਏ
9 ਨੂਨ ਦਾ ਪੁੱਤ੍ਰ ਯਹੋਸ਼ੁਆ ਬੁੱਧੀ ਦੇ ਆਤਮਾ ਨਾਲ ਭਰਪੂਰ ਸੀ ਕਿਉਂ ਜੋ ਮੂਸਾ ਨੇ ਆਪਣੇ ਹੱਥ ਉਸ ਉੱਤੇ ਰੱਖੇ ਸਨ। ਉਪਰੰਤ ਇਸਰਾਏਲੀ ਉਸ ਦੀ ਸੁਣਦੇ ਸਨ ਅਤੇ ਓਵੇਂ ਹੀ ਕਰਦੇ ਸਨ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।।
10 ਤਾਂ ਇਸਰਾਏਲ ਵਿੱਚ ਫੇਰ ਕੋਈ ਨਬੀ ਮੂਸਾ ਵਰਗਾ ਨਹੀਂ ਉੱਠਿਆ ਜਿਹ ਨੂੰ ਯਹੋਵਾਹ ਮੂੰਹ ਦਰ ਮੂੰਹ ਜਾਣਦਾ ਸੀ
11 ਇਨ੍ਹਾਂ ਸਾਰਿਆਂ ਨਿਸ਼ਾਨਾਂ, ਅਚਰਜ ਕੰਮਾਂ ਵਿਖੇ ਜਿਹੜਾ ਯਹੋਵਾਹ ਨੇ ਉਹ ਨੂੰ ਮਿਸਰ ਦੇਸ ਵਿੱਚ ਫ਼ਿਰਊਨ, ਉਸ ਦੇ ਸਾਰੇ ਟਹਿਲੂਆਂ ਅਤੇ ਉਸ ਦੇ ਸਾਰੇ ਦੇਸ ਲਈ ਵਿਖਾਲਣ ਨੂੰ ਘੱਲਿਆ
12 ਅਤੇ ਉਸ ਸਾਰੇ ਬਲਵੰਤ ਹੱਥ ਅਤੇ ਉਸ ਸਾਰੇ ਵੱਡੇ ਭੈ ਦੇ ਵਿਖੇ ਜਿਹੜਾ ਮੂਸਾ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਤੇ ਵਿਖਾਇਆ।।
×

Alert

×