Bible Languages

Indian Language Bible Word Collections

Bible Versions

Books

Amos Chapters

Amos 6 Verses

Bible Versions

Books

Amos Chapters

Amos 6 Verses

1 ਹਾਇ ਓਹਨਾਂ ਨੂੰ ਜੋ ਸੀਯੋਨ ਵਿੱਚ ਅਰਾਮ ਕਰਦੇ ਹਨ! ਅਤੇ ਓਹਨਾਂ ਨੂੰ ਜਿਹੜੇ ਸਾਮਰਿਯਾ ਦੇ ਪਹਾੜ ਉੱਤੇ ਚੈਨ ਨਾਲ ਰਹਿੰਦੇ ਹਨ! ਜਿਹੜੇ ਖਾਸ ਕੌਮਾਂ ਦੇ ਮੰਨੇ ਦੰਨੇ ਹਨ, ਜਿਨ੍ਹਾਂ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ।
2 ਕਲਨਹ ਨੂੰ ਲੰਘੋ ਅਤੇ ਵੇਖੋ, ਅਤੇ ਉੱਥੋਂ ਮਹਾਨ ਹਮਾਥ ਨੂੰ ਜਾਓ, ਫੇਰ ਫਲਿਸਤੀਆਂ ਦੇ ਗਥ ਨੂੰ ਜਾਓ, ਭਲਾ, ਓਹ ਏਹਨਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨॽ ਯਾ ਓਹਨਾਂ ਦੀ ਹੱਦ ਤੁਹਾਡੀ ਹੱਦ ਨਾਲੋਂ ਵੱਡੀ ਹੈॽ
3 ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ, ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ!।।
4 ਹਾਇ ਓਹਨਾਂ ਨੂੰ ਜੋ ਹਾਥੀ ਦੰਦ ਦੇ ਪਲੰਘਾਂ ਉੱਤੇ ਲੇਟਦੇ ਹਨ, ਅਤੇ ਆਪਣਿਆਂ ਵਿਛਾਉਣਿਆਂ ਉੱਤੇ ਲੰਮੇ ਪੈਂਦੇ ਹਨ, ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ ਹਨ!
5 ਜੋ ਰਬਾਬ ਨਾਲ ਬੇਸੁਰੇ ਗੀਤ ਗਾਉਂਦੇ ਹਨ, ਜੋ ਦਾਊਦ ਵਾਂਙੁ ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ ਹਨ,
6 ਜੋ ਕਟੋਰਿਆਂ ਵਿੱਚ ਮੈ ਪੀਂਦੇ ਹਨ, ਅਤੇ ਆਪਣੇ ਆਪ ਨੂੰ ਖ਼ਾਲਸ ਤੇਲ ਨਾਲ ਮਲਦੇ ਹਨ, ਪਰ ਯੂਸੁਫ਼ ਦੀ ਤਬਾਹੀ ਉੱਤੇ ਅਫ਼ਸੋਸ ਨਹੀਂ ਕਰਦੇ!
7 ਏਸ ਲਈ ਹੁਣ ਓਹ ਪਹਿਲੇ ਅਸੀਰਾਂ ਨਾਲ ਅਸੀਰੀ ਵਿੱਚ ਜਾਣਗੇ, ਅਤੇ ਲੰਮੇ ਪੈਣ ਵਾਲਿਆਂ ਦਾ ਚੋਹੁਲ ਮੋਹੁਲ ਜਾਂਦਾ ਰਹੇਗਾ।।
8 ਪ੍ਰਭੁ ਯਹੋਵਾਹ ਨੇ ਆਪਣੀ ਜਾਨ ਦੀ ਸੌਂਹ ਖਾਧੀ, ਯਹੋਵਾਹ ਸੈਨਾ ਦੇ ਪਰਮੇਸ਼ੁਰ ਦਾ ਵਾਕ ਹੈ, - ਮੈਂ ਯਾਕੂਬ ਦੇ ਹੰਕਾਰ ਤੋਂ ਘਿਣ ਕਰਦਾ ਹਾਂ, ਅਤੇ ਉਹ ਦੀਆਂ ਮਾੜੀਆਂ ਨਾਲ ਵੈਰ ਰੱਖਦਾ ਹਾਂ, ਸੋ ਮੈਂ ਸ਼ਹਿਰ ਅਤੇ ਉਹ ਦੀ ਭਰਪੂਰੀ ਛੱਡ ਦਿਆਂਗਾ।।
9 ਐਉਂ ਹੋਵੇਗਾ ਕਿ ਜੇ ਇੱਕ ਘਰ ਵਿੱਚ ਦਸ ਮਨੁੱਖ ਬਾਕੀ ਰਹਿਣ, ਓਹ ਮਰ ਜਾਣਗੇ
10 ਤਾਂ ਜਦ ਉਹ ਦਾ ਸਾਕ ਜੋ ਉਸ ਨੂੰ ਸਾੜਦਾ ਹੈ ਉਸ ਨੂੰ ਚੁੱਕੇ ਭਈ ਉਹ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਹ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਖੇ, ਕੀ ਤੇਰੇ ਨਾਲ ਕੋਈ ਹੋਰ ਵੀ ਹੈॽ ਅਤੇ ਉਹ ਆਖੇ, ਨਹੀਂ, ਤਾਂ ਉਹ ਆਖੇ ਚੁੱਪ ਰਹੁ, ਕਿਉਂ ਜੋ ਅਸਾਂ ਯਹੋਵਾਹ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ!।।
11 ਵੇਖੋ ਤਾਂ, ਯਹੋਵਾਹ ਹੁਕਮ ਦਿੰਦਾ ਹੈ, ਅਤੇ ਵੱਡਾ ਘਰ ਛੇਕਾਂ ਨਾਲ, ਅਤੇ ਛੋਟਾ ਘਰ ਤੇੜਾਂ ਨਾਲ ਮਾਰਿਆ ਜਾਵੇਗਾ।।
12 ਭਲਾ, ਘੋੜੇ ਚਟਾਨਾਂ ਉੱਤੇ ਦੌੜਦੇ ਹਨ, ਯਾ ਲੋਕ ਬਲਦਾਂ ਨਾਲ ਉੱਥੇ ਹਲ ਵਾਹੁੰਦੇ ਹਨॽ ਪਰ ਤੁਸਾਂ ਇਨਸਾਫ ਨੂੰ ਇੰਦਰਾਇਨ ਨਾਲ, ਅਤੇ ਧਰਮ ਦੇ ਫਲ ਨੂੰ ਨਾਗਦਾਉਨੇ ਨਾਲ ਬਦਲ ਦਿੱਤਾ!
13 ਤੁਸੀਂ ਜੋ ਖਿਆਲੀ ਗੱਲਾਂ ਉੱਤੇ ਅਨੰਦ ਹੁੰਦੇ ਹੋ, ਅਤੇ ਆਖਦੇ ਹੋ, ਕੀ ਅਸਾਂ ਆਪਣੇ ਹੀ ਬਲ ਨਾਲ ਆਪਣੇ ਲਈ ਸਿੰਙ ਨਹੀਂ ਲਏॽ
14 ਤਾਂ ਵੇਖੋ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੇ ਵਿਰੁੱਧ ਇੱਕ ਕੌਮ ਉਠਾਵਾਂਗਾ, ਯਹੋਵਾਹ ਸੈਨਾ ਦੇ ਪਰਮੇਸ਼ੁਰ ਦਾ ਵਾਕ ਹੈ, ਅਤੇ ਓਹ ਤੁਹਾਨੂੰ ਹਮਾਥ ਦੇ ਲਾਂਘੇ ਤੋਂ ਅਰਾਬਾਹ ਦੀ ਨਦੀ ਤੀਕ ਸਤਾਉਣਗੇ।।

Amos 6:1 Punjabi Language Bible Words basic statistical display

COMING SOON ...

×

Alert

×