Bible Languages

Indian Language Bible Word Collections

Bible Versions

Books

2 Samuel Chapters

2 Samuel 7 Verses

Bible Versions

Books

2 Samuel Chapters

2 Samuel 7 Verses

1 ਅਜਿਹਾ ਹੋਇਆ ਜਿਸ ਵੇਲੇ ਪਾਤਸ਼ਾਹ ਘਰ ਵਿੱਚ ਬੈਠਾ ਸੀ ਅਤੇ ਯਹੋਵਾਹ ਨੇ ਉਸ ਦੇ ਚੁਫੇਰੇ ਦੇ ਵੈਰੀਆਂ ਤੋਂ ਉਹ ਨੂੰ ਸੁਖ ਦਿੱਤਾ
2 ਤਦ ਪਾਤਸ਼ਾਹ ਨੇ ਨਾਥਾਨ ਨਬੀ ਨੂੰ ਆਖਿਆ, ਵੇਖ, ਜੋ ਮੈਂ ਦਿਆਰ ਦੀਆਂ ਲਕੜੀਆਂ ਦੇ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਸੰਦੂਕ ਪੜਦਿਆਂ ਦੇ ਵਿਚਕਾਰ ਰਹਿੰਦਾ ਹੈ
3 ਤਦ ਨਾਥਾਨ ਨੇ ਪਾਤਸ਼ਾਹ ਨੂੰ ਆਖਿਆ, ਜਾਹ, ਜੋ ਕੁਝ ਤੇਰੇ ਮਨ ਵਿੱਚ ਹੈ ਸਭ ਕਰ ਕਿਉਂ ਜੋ ਯਹੋਵਾਹ ਤੇਰੇ ਨਾਲ ਹੈ।।
4 ਉਸੇ ਰਾਤ ਅਜਿਹਾ ਹੋਇਆ ਜੋ ਯਹੋਵਾਹ ਦਾ ਬਚਨ ਨਾਥਾਨ ਨੂੰ ਆਇਆ ਕਿ ਜਾ ਕੇ ਮੇਰੇ ਦਾਸ ਦਾਊਦ ਨੂੰ ਆਖ, ਯਹੋਵਾਹ ਇਉਂ ਫਰਮਾਉਂਦਾ ਹੈ
5 ਭਲਾ, ਤੂੰ ਮੇਰੇ ਰਹਿਣ ਲਈ ਇੱਕ ਭਵਨ ਬਣਾਵੇਂਗਾ?
6 ਜਦ ਦਾ ਮੈਂ ਇਸਰਾਏਲ ਨੂੰ ਮਿਸਰੋ ਕੱਢ ਲਿਆਇਆ ਹਾਂ ਅੱਜ ਤੋੜੀ ਮੈਂ ਕਿਸੇ ਭਵਨ ਵਿੱਚ ਨਹੀਂ ਰਿਹਾ ਸਗੋਂ ਤੰਬੂ ਵਿੱਚ ਯਾ ਡੇਹਰੇ ਵਿੱਚ ਫਿਰਦਾ ਰਿਹਾ
7 ਅਤੇ ਜਿੱਥੇ ਜਿੱਥੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਫਿਰਦਾ ਰਿਹਾ ਹਾਂ ਤਾਂ ਭਲਾ, ਮੈਂ ਕਿਸੇ ਇਸਰਾਏਲੀ ਗੋਤ ਨੂੰ ਜਿਹ ਨੂੰ ਮੈਂ ਆਪਣੀ ਇਸਰਾਏਲੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ ਕਦੀ ਆਖਿਆ ਹੈ ਭਈ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉ ਨਹੀਂ ਬਣਾਉਂਦੇ?
8 ਸੋ ਹੁਣ ਤੂੰ ਮੇਰੇ ਦਾਸ ਦਾਊਦ ਨੂੰ ਆਖ ਭਈ ਸੈਨਾਂ ਦਾ ਯਹੋਵਾਹ ਏਹ ਆਖਦਾ ਹੈ, ਮੈਂ ਤੈਨੂੰ ਵਲਗਣਾਂ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੈਂ ਕੱਢ ਕੇ ਆਪਣੀ ਪਰਜਾ ਇਸਰਾਏਲ ਦੇ ਉੱਤੇ ਪਰਧਾਨ ਬਣਾ ਦਿੱਤਾ
9 ਅਤੇ ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਸਾਰਿਆਂ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ ਅਤੇ ਮੈਂ ਉਨ੍ਹਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਉਂ ਜਗਤ ਵਿੱਚ ਵੱਡਾ ਹੈ ਤੇਰਾ ਨਾਉਂ ਵੱਡਾ ਕੀਤਾ
10 ਨਾਲੇ ਮੈਂ ਆਪਣੀ ਪਰਜਾ ਇਸਰਾਏਲ ਦੇ ਲਈ ਇੱਕ ਥਾਂ ਠਹਿਰਾ ਦਿਆਂਗਾ ਅਤੇ ਉੱਥੇ ਉਨ੍ਹਾਂ ਨੂੰ ਲਗਾਵਾਂਗਾ ਜੋ ਓਹ ਆਪਣੇ ਠੀਕ ਥਾਂ ਵਿੱਚ ਵੱਸਣ ਅਤੇ ਫੇਰ ਨਾ ਭੌਂਣ ਅਤੇ ਅਪਰਾਧੀਆਂ ਦੇ ਪੁੱਤ੍ਰ ਅੱਗੇ ਵਾਂਗਰ ਉਨ੍ਹਾਂ ਨੂੰ ਫੇਰ ਨਾ ਦੁਖ ਦੇਣਗੇ
11 ਨਾ ਉਸ ਦਿਨ ਵਾਂਙੁ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਾਰਏਲ ਉੱਤੇ ਹੋਵੇ ਅਤੇ ਤੇਰੇ ਸਾਰੇ ਵੈਰੀਆਂ ਤੋਂ ਤੈਨੂੰ ਸੁਖ ਦਿੱਤਾ। ਫੇਰ ਯਹੋਵਾਹ ਤੈਨੂੰ ਦੱਸਦਾ ਹੈ ਜੋ ਯਹੋਵਾਹ ਤੇਰੇ ਲਈ ਘਰ ਵੀ ਬਣਾਵੇਗਾ
12 ਅਤੇ ਜਦ ਤੇਰੇ ਦਿਨ ਪੂਰੇ ਹੋਣਗੇ ਅਤੇ ਤੂੰ ਆਪਣੇ ਪਿਉ ਦਾਦਿਆਂ ਦੇ ਨਾਲ ਸੌਂ ਰਹੇਂਗਾ ਅਤੇ ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ ਖਲ੍ਹਿਆਰਾਂਗਾ ਅਤੇ ਉਹ ਦੇ ਰਾਜ ਨੂੰ ਪੱਕਾ ਕਰਾਂਗਾ
13 ਉਹ ਮੇਰੇ ਨਾਮ ਦਾ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ
14 ਅਤੇ ਮੈਂ ਉਹ ਦਾ ਪਿਤਾ ਬਣਾਂਗਾ ਅਰ ਉਹ ਮੇਰਾ ਪੁੱਤ੍ਰ ਹੋਵੇਗਾ ਸੋ ਜੇ ਕਦੀ ਉਹ ਦੋਸ਼ ਕਰੇਗਾ ਤਾਂ ਮੈਂ ਉਹ ਨੂੰ ਮਨੁੱਖਾਂ ਦੇ ਬੈਂਤ ਅਤੇ ਆਦਮ ਦੀ ਸੰਤਾਨ ਦੇ ਕੋਟੜਿਆਂ ਨਾਲ ਸਵਾਰਾਂਗਾ
15 ਪਰ ਮੇਰੀ ਦਯਾ ਉਸ ਤੋਂ ਵੱਖਰੀ ਨਾ ਹੋਵੇਗੀ ਜਿੱਕਰ ਸ਼ਾਊਲ ਤੋਂ ਮੈਂ ਉਹ ਵੱਖਰੀ ਕੀਤੀ ਜਿਸ ਨੂੰ ਮੈਂ ਤੇਰੇ ਅੱਗੋਂ ਨਾਸ ਕੀਤਾ
16 ਸਗੋਂ ਤੇਰਾ ਟੱਬਰ ਅਤੇ ਤੇਰਾ ਰਾਜ ਸਦੀਪਕ ਤੋੜੀ ਤੇਰੇ ਅੱਗੇ ਪੱਕਾ ਰਹੇਗਾ। ਤੇਰੀ ਰਾਜ ਗੱਦੀ ਸਦਾ ਅੱਟਲ ਰਹੇਗੀ
17 ਸੋ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਸਾਰੀ ਦਰਿਸ਼ਟ ਅਨੁਸਾਰ ਦਾਊਦ ਨੂੰ ਆਖਿਆ।।
18 ਤਦ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਅੱਗੇ ਬੈਠ ਕੇ ਆਖਿਆ, ਹੇ ਪ੍ਰਭੁ ਯਹੋਵਾਹ, ਮੈਂ ਕੌਣ ਹਾਂ ਅਤੇ ਮੇਰਾ ਘਰ ਕੀ ਹੈ ਜੋ ਤੈਂ ਮੈਨੂੰ ਐਥੋਂ ਤੋੜੀ ਅਪੜਾ ਦਿੱਤਾ?
19 ਅਤੇ ਏਹ ਵੀ ਹੇ ਪ੍ਰਭੁ ਯਹੋਵਾਹ, ਅਜੇ ਤੇਰੀ ਨਿਗਾਹ ਵਿੱਚ ਕੁੱਝ ਹੋਇਆ ਹੀ ਨਹੀਂ ਜੋ ਤੈਂ ਆਪਣੇ ਦਾਸ ਦੇ ਘਰ ਦੇ ਲਈ ਬਹੁਤ ਦੂਰ ਦੀ ਖਬਰ ਅਗੇਤਰੀ ਦੱਸੀ ਅਤੇ ਹੇ ਪ੍ਰਭੁ ਯਹੋਵਾਹ, ਭਲਾ, ਏਹ ਮਨੁੱਖ ਦਾ ਅਧਕਾਰ ਹੈ!
20 ਅਤੇ ਦਾਊਦ ਦੀ ਕੀ ਮਜਾਲ ਹੈ ਜੋ ਤੈਨੂੰ ਕੁਝ ਹੋਰ ਆਖੇ? ਹੇ ਪ੍ਰਭੁ ਯਹੋਵਾਹ, ਤੂੰ ਤਾਂ ਆਪਣੇ ਦਾਸ ਨੂੰ ਜਾਣਦਾ ਹੈਂ
21 ਆਪਣੇ ਬਚਨ ਦੇ ਲਈ ਅਤੇ ਆਪਣੇ ਮਨ ਦੇ ਅਨੁਸਾਰ ਏਹ ਸਾਰੇ ਵੱਡੇ ਕੰਮ ਆਪਣੇ ਦਾਸ ਨੂੰ ਜਣਾਉਣ ਲਈ ਤੈਂ ਕੀਤੇ
22 ਸੋ ਤੂੰ ਹੇ ਯਹੋਵਾਹ ਪਰਮੇਸ਼ੁਰ, ਵੱਡਾ ਹੈਂ ਕਿਉਂ ਜੋ ਕੋਈ ਤੇਰੇ ਸਮਾਨ ਨਹੀਂ ਅਤੇ ਜਿੱਥੋਂ ਤੋੜੀ ਅਸੀਂ ਆਪਣੀ ਕੰਨੀਂ ਸੁਣਿਆ ਹੈ ਤੈਥੋਂ ਬਾਝ ਹੋਰ ਕੋਈ ਪਰਮੇਸ਼ੁਰ ਨਹੀਂ
23 ਅਤੇ ਇਸ ਸੰਸਾਰ ਵਿੱਚ ਤੇਰੀ ਪਰਜਾ ਇਸਰਾਏਲ ਦੇ ਸਮਾਨ ਕਿਹੜੀ ਕੌਮ ਹੈ ਜਿਹ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਕਿ ਉਹ ਨੂੰ ਆਪਣੀ ਪਰਜਾ ਬਣਾਵੇ, ਨਾਲੇ ਆਪਣੇ ਲਈ ਇੱਕ ਨਾਮ ਬਣਾਵੇ ਅਤੇ ਤੁਹਾਡੇ ਲਈ ਅਤੇ ਤੇਰੇ ਦੇਸ ਦੇ ਲਈ ਵੱਡੀਆਂ ਤੇ ਡਰਾਉਣੀਆਂ ਸ਼ਕਤੀਆਂ ਆਪਣੀ ਪਰਜਾ ਦੇ ਅੱਗੇ ਵਿਖਾਵੇ ਜਿਹ ਨੂੰ ਤੂੰ ਮਿਸਰ ਤੋਂ, ਕੌਮਾਂ ਤੋਂ ਅਤੇ ਉਨ੍ਹਾਂ ਦਿਆਂ ਦੇਵਤਿਆਂ ਤੋਂ ਆਪਣੇ ਲਈ ਛੁਟਕਾਰਾ ਦਿੱਤਾ ਹੈ?
24 ਤੈਂ ਆਪਣੇ ਲਈ ਆਪਣੀ ਪਰਜਾ ਇਸਰਾਏਲ ਨੂੰ ਕਾਇਮ ਕੀਤਾ ਜੋ ਸਦੀਪਕ ਤੋੜੀ ਉਹ ਤੇਰੀ ਪਰਜਾ ਹੋਵੇ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ
25 ਹੁਣ ਤੂੰ ਹੇ ਯਹੋਵਾਹ ਪਰਮੇਸ਼ੁਰ, ਉਸ ਗੱਲ ਨੂੰ ਜੋ ਤੂੰ ਆਪਣੇ ਦਾਸ ਲਈ ਅਤੇ ਉਹ ਦੇ ਟੱਬਰ ਲਈ ਬੋਲਿਆ ਹੈਂ ਸਦੀਪਕ ਤੋੜੀ ਅਟੱਲ ਕਰ ਅਤੇ ਜੇਹਾ ਤੂੰ ਬੋਲਿਆ ਹੈ ਤੇਹਾ ਹੀ ਕਰ
26 ਅਤੇ ਏਹ ਆਖ ਕੇ ਤੇਰੇ ਨਾਮ ਦੀ ਸਦੀਪਕ ਤੋੜੀ ਵਡਿਆਈ ਹੋਵੇ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਉੱਤੇ ਪਰਮੇਸ਼ੁਰ ਹੈ ਅਤੇ ਤੇਰੇ ਦਾਸ ਦਾਊਦ ਦਾ ਘਰਾਣਾ ਤੇਰੇ ਸਾਹਮਣੇ ਅਟੱਲ ਰਹੇ
27 ਕਿਉਂ ਜੋ ਤੈਂ, ਹੇ ਸੈਨਾਂ ਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਆਪਣੇ ਦਾਸ ਦੇ ਕੰਨ ਖੋਲ੍ਹ ਦਿੱਤੇ ਅਤੇ ਆਖਿਆ ਭਈ ਮੈਂਤੇਰੇ ਲਈ ਘਰ ਬਣਾਵਾਂਗਾ ਸੋ ਤੇਰੇ ਦਾਸ ਨੇ ਆਪਣੇ ਮਨ ਵਿੱਚ ਏਹ ਠਹਿਰਾਇਆ ਹੈ ਜੋ ਤੇਰੇ ਅੱਗੇ ਏਹ ਬੇਨਤੀ ਕਰੇ
28 ਅਤੇ ਹੇ ਯਹੋਵਾਹ ਪ੍ਰਭੁ, ਤੂੰ ਓਹੋ ਪਰਮੇਸ਼ੁਰ ਹੈਂ ਅਤੇ ਤੇਰੇ ਬਚਨ ਸੱਚੇ ਹਨ ਅਤੇ ਤੈਂ ਆਪਣੇ ਦਾਸ ਨਾਲ ਉਸ ਭਲਿਆਈ ਦਾ ਬਚਨ ਕੀਤਾ ਹੈ
29 ਸੋ ਹੁਣ ਤੂੰ ਆਪਣੇ ਦਾਸ ਦੇ ਘਰ ਨੂੰ ਬਰਕਤ ਦੇਣੀ ਮੰਨ ਲੈ ਜੋ ਉਹ ਤੇਰੇ ਅੱਗੇ ਸਦੀਪਕ ਤੋੜੀ ਅਟੱਲ ਰਹੇ ਕਿਉਂ ਜੋ ਤੈਂ ਹੀ, ਹੇ ਯਹੋਵਾਹ ਪ੍ਰਭੁ, ਏਹ ਆਖਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਦਾਸ ਦਾ ਘਰਾਣਾ ਸਦੀਪਕ ਤੋੜੀ ਮੁਬਾਰਕ ਹੋਵੇ।।

2-Samuel 7:1 Punjabi Language Bible Words basic statistical display

COMING SOON ...

×

Alert

×