Indian Language Bible Word Collections
2 Samuel 18:25
2 Samuel Chapters
2 Samuel 18 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
2 Samuel Chapters
2 Samuel 18 Verses
1
|
ਦਾਊਦ ਨੇ ਉਨ੍ਹਾਂ ਲੋਕਾਂ ਦਾ ਜੋ ਉਸ ਦੇ ਨਾਲ ਇਕੱਠੇ ਸਨ ਲੇਖਾ ਕੀਤਾ ਅਤੇ ਉਨ੍ਹਾਂ ਦੇ ਹਜ਼ਾਰਾਂ ਉੱਤੇ ਸਰਦਾਰ ਅਤੇ ਸੈਂਕੜਿਆ ਉੱਤੇ ਸਰਦਾਰ ਥਾਪ ਦਿੱਤੇ |
2
|
ਦਾਊਦ ਨੇ ਲੋਕਾਂ ਦੀ ਇੱਕ ਤਿਹਾਈ ਯੋਆਬ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਯੋਆਬ ਦੇ ਭਰਾ ਸਰੂਯਾਹ ਦੇ ਪੁੱਤ੍ਰ ਅਬੀਸ਼ਈ ਦੇ ਹੱਥ ਵਿੱਚ ਅਤੇ ਇੱਕ ਤਿਹਾਈ ਗਿੱਤੀ ਇੱਤਈ ਦੇ ਹੱਥ ਕਰ ਕੇ ਉਨ੍ਹਾਂ ਨੂੰ ਬਾਹਰ ਘੱਲਿਆ। ਤਾਂ ਪਾਤਸ਼ਾਹ ਨੇ ਲੋਕਾਂ ਨੂੰ ਆਖਿਆ, ਮੈਂ ਵੀ ਜ਼ਰੂਰ ਤੁਹਾਡੇ ਨਾਲ ਚੱਲਾਂਗਾ |
3
|
ਪਰ ਲੋਕਾਂ ਨੇ ਆਖਿਆ, ਤੁਸੀਂ ਨਾ ਚੱਲੋ ਕਿਉਂ ਜੋ ਜੇ ਕਰ ਸਾਨੂੰ ਨੱਠਣਾ ਪਵੇ ਤਾਂ ਉਨ੍ਹਾਂ ਨੂੰ ਸਾਡੀ ਕੋਈ ਲੋੜ ਨਹੀਂ ਅਤੇ ਜੇ ਕਦੀ ਅਸੀਂ ਅੱਧੇ ਮਾਰੇ ਵੀ ਜਾਈਏ ਤਾਂ ਵੀ ਉਨ੍ਹਾਂ ਨੂੰ ਸਾਡੀ ਲੋੜ ਨਹੀਂ ਪਰ ਹੁਣ ਤੁਸੀਂ ਸਾਡੇ ਦਸ ਹਜ਼ਾਰ ਵਰਗੇ ਹੋ। ਸੋ ਹੁਣ ਚੰਗੀ ਗੱਲ ਏਹ ਹੈ ਜੋ ਤੁਸੀਂ ਸ਼ਹਿਰ ਵਿੱਚ ਰਹਿ ਕੇ ਉੱਥੋਂ ਸਾਡੀ ਸਹਾਇਤਾ ਕਰੋ |
4
|
ਤਦ ਪਾਤਸ਼ਾਹ ਨੇ ਉਨ੍ਹਾਂ ਨੂੰ ਆਖਿਆ, ਜੋ ਗੱਲ ਤੁਹਾਡੀ ਨਿਗਾਹ ਵਿੱਚ ਚੰਗੀ ਲੱਗੇ ਮੈਂ ਉਹੋ ਹੀ ਕਰਾਂਗਾ ਸੋ ਪਾਤਸ਼ਾਹ ਸ਼ਹਿਰ ਦੇ ਲਾਂਘੇ ਦੇ ਬੂਹੇ ਉੱਤੇ ਹੋ ਖਲੋਤਾ ਅਤੇ ਸਾਰੇ ਲੋਕ ਸੌ ਸੌ ਅਤੇ ਹਜ਼ਾਰ ਹਜ਼ਾਰ ਬਣ ਕੇ ਨਿੱਕਲ ਪਏ |
5
|
ਉਸ ਵੇਲੇ ਪਾਤਸ਼ਾਹ ਨੇ ਯੋਆਬ ਅਤੇ ਅਬੀਸ਼ਈ ਅਤੇ ਇੱਤਈ ਨੂੰ ਹੁਕਮ ਦਿੱਤਾ ਭਈ ਮੇਰੇ ਕਾਰਨ ਉਸ ਜੁਆਨ ਅਬਸ਼ਾਲੋਮ ਨਾਲ ਨਰਮ ਵਰਤਾਓ ਕਰਨਾ ਅਤੇ ਜਿਸ ਵੇਲੇ ਪਾਤਸ਼ਾਹ ਨੇ ਸਭਨਾਂ ਸਰਦਾਰਾਂ ਨੂੰ ਅਬਸ਼ਾਲੋਮ ਦੇ ਲਈ ਆਗਿਆ ਦਿੱਤੀ ਤਾਂ ਸਾਰਿਆਂ ਲੋਕਾਂ ਨੇ ਸੁਣੀ।। |
6
|
ਲੋਕ ਰੜੇ ਦੇ ਵਿੱਚ ਨਿੱਕਲ ਕੇ ਇਸਰਾਏਲ ਦੇ ਸਾਹਮਣੇ ਹੋਏ ਅਤੇ ਅਫ਼ਰਾਈਮ ਦੇ ਬਣ ਵਿੱਚ ਲੜਾਈ ਜੁੜੀ |
7
|
ਅਤੇ ਇਸਰਾਏਲ ਦੇ ਲੋਕ ਦਾਊਦ ਦੇ ਟਹਿਲੂਆਂ ਦੇ ਅੱਗੇ ਮਾਰੇ ਗਏ ਅਤੇ ਉਸ ਦਿਨ ਵੀਹ ਹਜ਼ਾਰ ਮਨੁੱਖਾਂ ਦੀ ਡਾਢੀ ਵਾਢ ਹੋਈ |
8
|
ਕਿਉਂ ਜੋ ਉਸ ਦਿਨ ਲੜਾਈ ਸਾਰੇ ਦੇਸ ਵਿੱਚ ਖਿੰਡ ਗਈ ਸੋ ਜਿਹੜੇ ਬਣ ਦੇ ਕਾਰਨ ਨਾਸ ਹੋਏ ਉਨ੍ਹਾਂ ਨਾਲੋਂ ਜਿਹੜੇ ਤਲਵਾਰ ਨਾਲ ਮੋਏ ਸੋ ਬਹੁਤ ਵਧੀਕ ਸਨ।। |
9
|
ਉਸ ਵੇਲੇ ਅਬਸ਼ਾਲੋਮ ਦਾਊਦ ਦੇ ਟਹਿਲੂਆ ਨੂੰ ਟੱਕਰ ਗਿਆ। ਅਬਸ਼ਾਲੋਮ ਇੱਕ ਖੱਚਰ ਉੱਤੇ ਚੜ੍ਹਿਆ ਹੋਇਆ ਸੀ ਅਤੇ ਉਹ ਖੱਚਰ ਇੱਕ ਵੱਡੇ ਬਲੂਤ ਦੇ ਬਿਰਛ ਦੇ ਮੋਟੇ ਟਾਹਣੇ ਹੇਠੋਂ ਲੰਘੀ। ਤਦ ਉਹ ਦਾ ਸਿਰ ਬਲੂਤ ਵਿੱਚ ਅੜ ਗਿਆ ਅਤੇ ਉਹ ਅਕਾਸ਼ ਅਤੇ ਧਰਤੀ ਦੇ ਵਿਚਕਾਰ ਲਮਕਦਾ ਰਹਿ ਗਿਆ ਅਰ ਖੱਚਰ ਉਹ ਦੇ ਹੇਠੋਂ ਨਿੱਕਲ ਕੇ ਚੱਲੀ ਗਈ |
10
|
ਸੋ ਇੱਕ ਜਣੇ ਨੇ ਵੇਖ ਕੇ ਯੋਆਬ ਨੂੰ ਜਾ ਖਬਰ ਦੱਸੀ ਭਈ ਵੇਖ, ਮੈਂ ਅਬਸ਼ਾਲੋਮ ਨੂੰ ਬਲੂਤ ਦੇ ਬਿਰਛ ਵਿੱਚ ਫਸਿਆ ਹੋਇਆ ਡਿੱਠਾ! |
11
|
ਤਦ ਯੋਆਬ ਨੇ ਉਸ ਨੂੰ ਜਿਸ ਨੇ ਉਹ ਨੂੰ ਖਬਰ ਦੱਸੀ ਸੀ ਆਖਿਆ, ਵਾਹ! ਤੈਂ ਉਹ ਨੂੰ ਡਿੱਠਾ ਅਤੇ ਉਹ ਨੂੰ ਮਾਰ ਕੇ ਧਰਤੀ ਦੇ ਉੱਤੇ ਕਿਉਂ ਨਾ ਸੁੱਟ ਪਾਇਆ? ਤਾਂ ਮੈਂ ਤੈਨੂੰ ਦਸ ਟੁਕੜੇ ਚਾਂਦੀ ਅਤੇ ਇੱਕ ਪੇਟੀ ਬਖ਼ਸ਼ ਦਿੰਦਾ |
12
|
ਉਸ ਮਨੁੱਖ ਨੇ ਯੋਆਬ ਨੂੰ ਆਖਿਆ, ਭਾਵੇਂ ਤੂੰ ਹਜ਼ਾਰ ਟੁਕੜੇ ਚਾਂਦੀ ਮੇਰੇ ਹੱਥ ਵਿੱਚ ਤੋਲ ਕੇ ਦਿੰਦਾ ਤਾਂ ਵੀ ਮੈਂ ਪਾਤਸ਼ਾਹ ਦੇ ਪੁੱਤ੍ਰ ਉੱਤੇ ਹੱਥ ਨਾ ਚੁੱਕਦਾ ਕਿਉਂ ਜੋ ਪਾਤਸ਼ਾਹ ਨੇ ਅਸਾਂ ਲੋਕਾਂ ਦੇ ਸੁਣਦਿਆਂ ਤੈਨੂੰ ਅਤੇ ਅਬੀਸ਼ਈ ਅਤੇ ਇਤਈ ਨੂੰ ਤਕੀਦ ਨਾਲ ਆਖਿਆ ਸੀ ਭਈ ਧਿਆਨ ਰੱਖਣਾ ਸੋ ਅਬਸ਼ਾਲੋਮ ਜੁਆਨ ਨੂੰ ਕੋਈ ਨਾ ਛੂਹੇ |
13
|
ਸੋ ਜੇ ਮੈਂ ਐਉਂ ਕਰਦਾ ਤਾਂ ਆਪਣੇ ਪ੍ਰਾਣਾਂ ਨਾਲ ਛਲ ਕਰਦਾ ਕਿਉਂ ਜੋ ਪਾਤਸ਼ਾਹ ਕੋਲੋਂ ਕੋਈ ਗੱਲ ਲੁਕੀ ਹੋਈ ਨਹੀਂ ਸਗੋਂ ਤੂੰ ਵੀ ਮੇਰੇ ਨਾਲ ਵੈਰ ਕਰਦਾ |
14
|
ਤਦ ਯੋਆਬ ਨੇ ਆਖਿਆ, ਮੈਂ ਤੇਰੇ ਨਾਲ ਹੁਣ ਚਿਰ ਨਹੀਂ ਲਾਉਂਦਾ ਸੋ ਉਸ ਨੇ ਤਿੰਨ ਤੀਰ ਹੱਥ ਵਿੱਚ ਲਏ ਅਤੇ ਅਬਸ਼ਾਲੋਮ ਦੇ ਦਿਲ ਵਿੱਚ ਜਦ ਉਹ ਅਜੇ ਬਲੂਤ ਦੇ ਬਿਰਛ ਦੇ ਵਿਚਕਾਰ ਜੀਉਂਦਾ ਹੀ ਸੀ ਧਸਾ ਦਿੱਤੇ |
15
|
ਅਤੇ ਦਸਾਂ ਜੁਆਨਾਂ ਨੇ ਜੋ ਯੋਆਬ ਦੇ ਸ਼ਸਤ੍ਰ ਚੁੱਕਣ ਵਾਲੇ ਸਨ ਅਬਸ਼ਾਲੋਮ ਨੂੰ ਘੇਰ ਕੇ ਉਹ ਨੂੰ ਮਾਰਿਆ ਅਤੇ ਵੱਢ ਸੁੱਟਿਆ |
16
|
ਤਦ ਯੋਆਬ ਨੇ ਤੁਰ੍ਹੀ ਵਜਾਈ ਅਤੇ ਲੋਕ ਇਸਰਾਏਲ ਦਾ ਪਿੱਛਾ ਕਰਨ ਤੋਂ ਮੁੜੇ ਕਿਉਂ ਜੋ ਯੋਆਬ ਨੇ ਲੋਕਾਂ ਨੂੰ ਰੋਕਿਆ |
17
|
ਅਤੇ ਉਨ੍ਹਾਂ ਨੇ ਅਬਸ਼ਾਲੋਮ ਨੂੰ ਲੈ ਕੇ ਬਣ ਦੇ ਵਿਖੇ ਇੱਕ ਵੱਡੇ ਸਾਰੇ ਟੋਏ ਦੇ ਵਿੱਚ ਸੁੱਟ ਦਿੱਤਾ ਅਤੇ ਉਹ ਦੇ ਉੱਤੇ ਵੱਟਿਆਂ ਦਾ ਇੱਕ ਵੱਡਾ ਢੇਰ ਲਾਇਆ ਅਤੇ ਸਾਰਾ ਇਸਰਾਏਲ ਭੱਜ ਕੇ ਆਪੋ ਆਪਣੇ ਡੇਰੇ ਵੱਲ ਗਿਆ।। |
18
|
ਅਬਸ਼ਾਲੋਮ ਨੇ ਆਪਣੇ ਜੀਉਂਦੇ ਜੀਅ ਧਰਤੀ ਲੈ ਕੇ ਆਪਣੇ ਲਈ ਪਾਤਸ਼ਾਹੀ ਖੱਡ ਵਿੱਚ ਇੱਕ ਥੰਮ੍ਹ ਬਣਾਇਆ ਸੀ ਕਿਉਂ ਜੋ ਉਸ ਨੇ ਆਖਿਆ, ਭਈ ਮੇਰੇ ਕੋਈ ਪੁੱਤ੍ਰ ਨਹੀਂ ਹੈ ਜਿਸ ਨਾਲ ਮੇਰੇ ਨਾਉਂ ਦਾ ਚੇਤਾ ਰਹੇ ਅਤੇ ਉਸ ਨੇ ਆਪਣਾ ਨਾਉਂ ਉਸ ਥੰਮ੍ਹ ਉੱਤੇ ਰੱਖਿਆ ਸੀ ਅਤੇ ਅੱਜ ਦੇ ਦਿਨ ਤੋੜੀ ਉਹ ਅਬਸ਼ਾਲੋਮ ਦੀ ਮਟੀ ਸਦਾਉਂਦੀ ਹੈ।। |
19
|
ਤਦ ਸਾਦੋਕ ਦੇ ਪੁੱਤ੍ਰ ਅਹੀਮਅਸ ਨੇ ਆਖਿਆ, ਮੈਨੂੰ ਹੁਣ ਦੌੜਨ ਦੇਹ ਜੋ ਮੈਂ ਪਾਤਸ਼ਾਹ ਨੂੰ ਖਬਰ ਜਾ ਦੱਸਾਂ ਜੋ ਯਹੋਵਾਹ ਨੇ ਉਹ ਦੇ ਵੈਰੀਆਂ ਤੋਂ ਉਹ ਦਾ ਬਦਲਾ ਲਿਆ |
20
|
ਯੋਆਬ ਨੇ ਉਸ ਨੂੰ ਆਖਿਆ, ਅੱਜ ਨਾ ਤੂੰ ਖਬਰ ਦੱਸ। ਫੇਰ ਸਹੀ ਕਿਸੇ ਹੋਰ ਦਿਨ ਤੈਨੂੰ ਖਬਰ ਦੱਸਣ ਦੀ ਆਗਿਆ ਹੋਵੇਗੀ ਪਰ ਅੱਜ ਤੂੰ ਕੋਈ ਕਬਰ ਨਾ ਦੇਵੀਂ ਕਿਉਂ ਜੋ ਪਾਤਸ਼ਾਹ ਦਾ ਪੁੱਤ੍ਰ ਮਰ ਗਿਆ ਹੈ |
21
|
ਤਦ ਯੋਆਬ ਨੇ ਕੂਸ਼ੀ ਨੂੰ ਆਖਿਆ, ਤੂੰ ਜਾਹ ਅਤੇਜੋ ਕੁਝ ਤੈਂ ਡਿੱਠਾ ਹੈ ਸੋ ਪਾਤਸ਼ਾਹ ਨੂੰ ਆਖ! ਤਦ ਕੂਸ਼ੀ ਨੇ ਯੋਆਬ ਨੂੰ ਮੱਥਾ ਟੇਕਿਆ ਅਤੇ ਦੌੜ ਪਿਆ |
22
|
ਫੇਰ ਸਾਦੋਕ ਦੇ ਪੁੱਤ੍ਰ ਅਹੀਮਅਸ ਨੇ ਦੂਜੀ ਵੇਰੀ ਯੋਆਬ ਨੂੰ ਆਖਿਆ, ਜਰਾ ਮੈਨੂੰ ਵੀ ਪਰਵਾਨਗੀ ਦੇਹ ਜੋ ਕੂਸ਼ੀ ਦੇ ਪਿੱਛੇ ਭੱਜਾਂ ਸੋ ਯੋਆਬ ਬੋਲਿਆ ਬੀਬਾ ਜੀ, ਤੈਨੂੰ ਕੀ ਲੋੜ ਹੈ ਭੱਜਣ ਦੀਕਿਉਂ ਜੋ ਤੇਰੇ ਲਾਭ ਦੀ ਖਬਰ ਨਹੀਂ? |
23
|
ਫੇਰ ਉਸ ਨੇ ਆਖਿਆ, ਤਾਂ ਵੀ ਮੈਨੂੰ ਭੱਜਣ ਦੇਹ ਤਾਂ ਉਹ ਨੇ ਆਖਿਆ, ਨੱਠ! ਅਤੇ ਅਹੀਮਅਸ ਮਦਾਨ ਦੇ ਰਾਹ ਗਿਆ ਅਰ ਕੂਸ਼ੀ ਕੋਲੋਂ ਅੱਗੇ ਵੱਧ ਗਿਆ |
24
|
ਅਤੇ ਉਸ ਵੇਲੇ ਦਾਊਦ ਦੋਹਾਂ ਡਿਉੜ੍ਹੀਆਂ ਦੇ ਵਿਚਕਾਰ ਬੈਠਾ ਸੀ ਅਤੇ ਰਾਖਾ ਡੇਉੜ੍ਹੀ ਦੀ ਛੱਤ ਦੇ ਬੰਨੇ ਉੱਤੇ ਚੜ੍ਹਿਆ ਹੋਇਆ ਸੀ ਸੋ ਉਸ ਨੇ ਅੱਖਾਂ ਚੁੱਕ ਕੇ ਡਿੱਠਾ ਅਤੇ ਵੇਖੋ, ਇੱਕ ਜਣਾ ਇਕੱਲਾ ਨੱਠਿਆ ਆਉਂਦਾ ਸੀ |
25
|
ਰਾਖੇ ਨੇ ਹਾਕਾਂ ਮਾਰ ਕੇ ਪਾਤਸ਼ਾਹ ਨੂੰ ਖਬਰ ਕੀਤੀ ਸੋ ਪਾਤਸ਼ਾਹ ਨੇ ਆਖਿਆ, ਜੋ ਉਹ ਇਕੱਲਾ ਹੈ ਤਾਂ ਉਹ ਦੇ ਮੂੰਹ ਵਿੱਚ ਕੋਈ ਖਬਰ ਹੋਵੇਗੀ। ਉਹ ਤੁਰਦਾ ਤੁਰਦਾ ਨੇੜੇ ਢੁੱਕਦਾ ਆਉਂਦਾ ਸੀ |
26
|
ਤਦ ਰਾਖੇ ਨੇ ਇੱਕ ਹੋਰ ਮਨੁੱਖ ਨੂੰ ਨੱਠੇ ਆਉਂਦਿਆਂ ਡਿੱਠਾ ਅਤੇ ਰਾਖੇ ਨੇ ਡਿਉੜ੍ਹੀ ਵਾਲੇ ਨੂੰ ਸੱਦ ਕੇ ਕਿਹਾ, ਵੇਖ ਇੱਕ ਜਣਾ ਹੋਰ ਇਕੱਲਾ ਨੱਠਾ ਆਉਂਦਾ ਹੈ। ਤਦ ਪਾਤਸ਼ਾਹ ਨੇ ਆਖਿਆ, ਉਹ ਵੀ ਖਬਰ ਲਿਆਉਂਦਾ ਹੋਵੇਗਾ |
27
|
ਤਦ ਰਾਖੇ ਨੇ ਆਖਿਆ, ਅਗਲੇ ਦਾ ਭੱਜਣਾ ਸਾਦੋਕ ਦੇ ਪੁੱਤ੍ਰ ਅਹੀਮਅਸ ਦੇ ਭੱਜਣ ਵਰਗਾ ਮੈਨੂੰ ਦਿੱਸਦਾ ਹੈ। ਤਦ ਪਾਤਸ਼ਾਹ ਨੇ ਆਖਿਆ, ਉਹ ਭਲਾ ਮਨੁੱਖ ਹੈ ਅਤੇ ਭਲੀ ਖਬਰ ਲਿਆਉਂਦਾ ਹੋਵੇਗਾ |
28
|
ਅਹੀਮਅਸ ਨੇ ਹਾਕਾਂ ਮਾਰ ਕੇ ਪਾਤਸ਼ਾਹ ਨੂੰ ਆਖਿਆ, ਸਭ ਸੁਖ ਹੈ ਅਤੇ ਪਾਤਸ਼ਾਹ ਦੇ ਅੱਗੇ ਮੂੰਹ ਪਰਨੇ ਡਿੱਗ ਪਿਆ ਅਤੇ ਮੱਥਾ ਟੇਕ ਕੇ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਧੰਨ ਹੋਵੇ ਜਿਸ ਨੇ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਮੇਰੇ ਮਾਹਰਾਜ ਪਾਤਸ਼ਾਹ ਉੱਤੇ ਹੱਥ ਚੁੱਕਿਆ ਸੀ ਸੌਂਪ ਦਿੱਤਾ ਹੈ |
29
|
ਤਾਂ ਪਾਤਸ਼ਾਹ ਨੇ ਆਖਿਆ, ਅਬਸ਼ਾਲੋਮ ਜੁਆਨ ਸੁਖ ਨਾਲ ਹੈ? ਅਹੀਮਅਸ ਨੇ ਉੱਤਰ ਦਿੱਤਾ, ਜਿਸ ਵੇਲੇ ਯੋਆਬ ਨੇ ਪਾਤਸ਼ਾਹ ਦੇ ਟਹਿਲੂਏ ਨੂੰ ਅਤੇ ਤੁਹਾਡੇ ਟਹਿਲੂਏ ਨੂੰ ਘੱਲਿਆ ਉਸ ਵੇਲੇ ਮੈਂ ਇੱਕ ਵੱਡੀ ਭੀੜ ਡਿੱਠੀ ਪਰ ਮੈਨੂੰ ਖਬਰ ਨਹੀਂ ਸੀ ਜੋ ਕੀ ਹੋਇਆ ਹੈ |
30
|
ਤਦ ਪਾਤਸ਼ਾਹ ਨੇ ਆਖਿਆ, ਲਾਂਭੇ ਹੋ ਕੇ ਐਥੇ ਖਲੋ ਜਾਹ,ਅਤੇ ਉਹ ਲਾਂਭੇ ਹੋ ਕੇ ਖਲੋ ਗਿਆ |
31
|
ਤਾਂ ਵੇਖੋ, ਉਹ ਕੂਸ਼ੀ ਆਇਆ ਅਤੇ ਉਸ ਕੂਸ਼ੀ ਨੇ ਆਖਿਆ, ਮੇਰੇ ਮਾਹਰਾਜ ਪਾਤਸ਼ਾਹ,ਮੈਂ ਚੰਗੀ ਖਬਰ ਲਿਆਇਆ ਹਾਂ ਭਈ ਯਹੋਵਾਹ ਨੇ ਅੱਜ ਦੇ ਦਿਨ ਉਨ੍ਹਾਂ ਸਭਨਾਂ ਤੋਂ ਜੋ ਤੁਹਾਡੇ ਵਿਰੋਧ ਉੱਠੇ ਸਨ ਤੁਹਾਡਾ ਬਦਲਾ ਲਿਆ |
32
|
ਜਦ ਪਾਤਸ਼ਾਹ ਨੇ ਉਹ ਕੂਸ਼ੀ ਨੂੰ ਪੁੱਛਿਆ ਭਈ ਅਬਸ਼ਾਲੋਮ ਜੁਆਨ ਸੁਖ ਨਾਲ ਹੈ? ਤਾਂ ਉਸ ਕੂਸ਼ੀ ਨੇ ਉੱਤਰ ਦੇ ਕੇ ਆਖਿਆ, ਮੇਰੇ ਮਾਹਰਾਜ ਪਾਤਸ਼ਾਹ ਦੇ ਵੈਰੀ ਅਤੇ ਓਹ ਸੱਭੇ ਜੋ ਪਾਤਸ਼ਾਹ ਦੇ ਵਿਰੋਧ ਵਿੱਚ ਤੁਹਾਡੇ ਉੱਤੇ ਔਖ ਦੇਣ ਨੂੰ ਉੱਠਦੇ ਹਨ ਸੋ ਉੱਸੇ ਜੁਆਨ ਵਰਗੇ ਹੋ ਜਾਣ!।। |
33
|
ਤਦ ਪਾਤਸ਼ਾਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜ੍ਹੀ ਦੇ ਉੱਤੇ ਸੀ ਰੋਂਦਾ ਰੋਂਦਾ ਚੜ੍ਹ ਗਿਆ ਅਤੇ ਚੜ੍ਹਦੀ ਵੇਰ ਇਉਂ ਆਖਦਾ ਜਾਂਦਾ ਸੀ, ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹੇ ਮੇਰੇ ਪੁੱਤ੍ਰ, ਮੇਰੇ ਪੁੱਤ੍ਰ ਅਬਸ਼ਾਲੋਮ! ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤ੍ਰ, ਮੇਰੇ ਪੁੱਤ੍ਰ!।। |