Bible Languages

Indian Language Bible Word Collections

Bible Versions

Books

2 Samuel Chapters

2 Samuel 15 Verses

Bible Versions

Books

2 Samuel Chapters

2 Samuel 15 Verses

1 ਏਹ ਦੇ ਪਿੱਛੋਂ ਅਜਿਹਾ ਹੋਇਆ ਸੋ ਅਬਸ਼ਾਲੋਮ ਨੇ ਆਪਣੇ ਲਈ ਰਥ ਅਤੇ ਘੋੜੇ ਅਤੇ ਆਪਣੇ ਅੱਗੇ ਦੋੜਨ ਵਾਲੇ ਪੰਜਾਹ ਮਨੁੱਖ ਤਿਆਰ ਕਰ ਛੱਡੇ
2 ਅਤੇ ਅਬਸ਼ਾਲੋਮ ਪਰਭਾਤੇ ਹੀ ਉੱਠ ਕੇ ਡਿਉੜ੍ਹੀ ਦੇ ਲਾਂਘੇ ਕੋਲ ਖਲੋਂਦਾ ਹੁੰਦਾ ਸੀ ਅਤੇ ਅਜਿਹਾ ਹੋਇਆ ਕਿ ਜਾਂ ਕੋਈ ਫਰਿਆਈ ਪਾਤਸ਼ਾਹ ਕੋਲ ਆਉਂਦਾ ਸੀ ਤਾਂ ਅਬਸ਼ਾਲੋਮ ਉਹ ਨੂੰ ਸੱਦ ਕੇ ਆਖਦਾ ਸੀ, ਤੂੰ ਕਿਹੜੇ ਸ਼ਹਿਰ ਦਾ ਹੈਂ? ਜੇ ਉਸ ਨੇ ਆਖਿਆ, ਭਈ ਤੇਰਾ ਟਹਿਲੂਆ ਇਸਰਾਏਲ ਦੇ ਫਲਾਣੇ ਗੋਤ ਵਿੱਚੋਂ ਹੈ
3 ਤਾਂ ਅਬਸ਼ਾਲੋਮ ਉਹ ਨੂੰ ਆਖਦਾ ਹੁੰਦਾ ਸੀ, ਵੇਖ, ਤੇਰੀਆਂ ਗੱਲਾਂ ਚੰਗੀਆਂ ਅਤੇ ਸੱਚੀਆਂ ਹਨ ਪਰ ਪਾਤਸ਼ਾਹ ਤੋਂ ਲੈ ਕੇ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ
4 ਨਾਲੇ ਅਬਸ਼ਾਲੋਮ ਆਖਦਾ ਹੁੰਦਾ ਸੀ, ਜੇ ਕਦੀ ਦੇਸ ਵਿੱਚ ਮੈਂ ਨਿਆਈ ਹੁੰਦਾ ਤਾਂ ਜੋ ਕੋਈ ਫਰਿਆਦੀ ਮੇਰੇ ਕੋਲ ਆਉਂਦਾ ਤਾਂ ਅਵੱਸ਼ ਮੈਂ ਉਹ ਦਾ ਨਿਆਉਂ ਕਰਦਾ!
5 ਅਤੇ ਇਉਂ ਹੁੰਦਾ ਸੀ ਜਾਂ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣਾ ਹੱਥ ਪਸਾਰ ਕੇ ਅਤੇ ਉਹ ਨੂੰ ਗਲੇ ਲਾ ਕੇ ਉਹ ਨੂੰ ਚੁੰਮ ਲੈਂਦਾ ਸੀ
6 ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਆਉਂਦੇ ਸਨ ਇਸੇ ਤਰਾਂ ਹੀ ਕੀਤਾ। ਐਉਂ ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ।।
7 ਚਾਰ ਵਰਿਹਾਂ ਪਿੱਛੋਂ ਅਜਿਹਾ ਹੋਇਆ ਜੋ ਅਬਸ਼ਾਲੋਮ ਨੇ ਪਾਤਸ਼ਾਹ ਨੂੰ ਆਖਿਆ, ਮੈਨੂੰ ਪਰਵਾਨਗੀ ਦਿਓ ਭਈ ਮੈਂ ਜਾਵਾਂ ਅਤੇ ਮੈਂ ਆਪਣੀ ਸੁੱਖਣਾ ਨੂੰ ਜੋ ਯਹੋਵਾਹ ਦੇ ਅੱਗੇ ਸੁੱਖੀ ਹੈ ਹਬਰੋਨ ਵਿੱਚ ਪੂਰੀ ਕਰਾਂ
8 ਕਿਉਂ ਜੋ ਤੁਹਾਡੇ ਦਾਸ ਨੇ ਜਦ ਅਰਾਮੀ ਗਸ਼ੂਰ ਵਿੱਚ ਸੀ ਤਾਂ ਏਹ ਸੁੱਖਣਾ ਸੁੱਖੀ ਸੀ ਭਈ ਜੇ ਕਦੀ ਯਹੋਵਾਹ ਮੈਨੂੰ ਸੱਚ ਮੁੱਚ ਯਰੂਸ਼ਲਮ ਵਿੱਚ ਮੋੜ ਲਿਆਵੇ ਤਾਂ ਮੈਂ ਯਹੋਵਾਹ ਦੀ ਉਪਾਸਨਾ ਕਰਾਂਗਾ
9 ਤਦ ਪਾਤਸ਼ਾਹ ਨੇ ਉਹ ਨੂੰ ਆਖਿਆ, ਸੁਖ ਨਾਲ ਜਾਹ, ਸੋ ਉਹ ਉੱਠਿਆ ਅਤੇ ਹਬਰੋਨ ਨੂੰ ਤੁਰ ਪਿਆ।।
10 ਅਬਸ਼ਾਲੋਮ ਨੇ ਇਸਰਾਏਲ ਦੇ ਸਾਰੇ ਗੋਤਾਂ ਵਿੱਚ ਭੇਤੀ ਇਉਂ ਅਖਵਾ ਕੇ ਘੱਲੇ ਭਈ ਜਿਸ ਵੇਲੇ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਤੁਸੀਂ ਆਖਣਾ, ਅਬਸ਼ਲੋਮ ਹਬਰੋਨ ਵਿੱਚ ਪਾਤਸ਼ਾਹ ਹੈ!
11 ਅਬਸ਼ਾਲੋਮ ਦੇ ਨਾਲ ਯਰੂਸ਼ਲਮ ਤੋਂ ਦੋ ਸੌ ਮਨੁੱਖ ਤੁਰੇ ਜੋ ਸੱਦੇ ਗਏ ਸਨ। ਓਹ ਆਪਣੇ ਸਹਿਜ ਸੁਭਾ ਤੁਰੇ ਜਾਂਦੇ ਸਨ ਤੇ ਉਨ੍ਹਾਂ ਨੂੰ ਕਿਸੇ ਗੱਲ ਦੀ ਖਬਰ ਨਾ ਹੋਈ
12 ਅਬਸ਼ਾਲੋਮ ਨੇ ਦਾਊਦ ਦੇ ਮੰਤ੍ਰੀ ਗੀਲੋਨੀ ਅਹੀਥੋਫ਼ਲ ਨੂੰ ਉਹ ਦੇ ਸ਼ਹਿਰ ਗਿਲੋਹ ਤੋਂ ਜਿਸ ਵੇਲੇ ਉਹ ਬਲੀ ਚੜ੍ਹਾਉਂਦਾ ਸੀ ਸੱਦ ਲਿਆ ਅਤੇ ਗੋਸ਼ਟ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਕੋਲ ਹੁੰਦੇ ਹੁੰਦੇ ਜੁੜਦੇ ਜਾਂਦੇ ਸਨ।।
13 ਤਦ ਇੱਕ ਸੂਹੇ ਨੇ ਦਾਊਦ ਨੂੰ ਆਣ ਦੱਸਿਆ ਭਈ ਇਸਰਾਏਲ ਦੇ ਮਨੁੱਖਾਂ ਦੇ ਮਨ ਅਬਸ਼ਾਲੋਮ ਦੇ ਮਗਰ ਲੱਗੇ ਹੋਏ ਹਨ
14 ਸੋ ਦਾਊਦ ਨੇ ਆਪਣੇ ਨਾਲ ਦੇ ਸਾਰੇ ਟਹਿਲੂਆਂ ਨੂੰ ਜੋ ਯਰੂਸ਼ਲਮ ਵਿੱਚ ਸਨ ਆਖਿਆ, ਉੱਠੋ, ਭੱਜ ਚੱਲੀਏ, ਨਹੀਂ ਤਾਂ ਅਬਸ਼ਾਲੋਮ ਦੇ ਹੱਥੋਂ ਅਸੀਂ ਨਾ ਬਚਾਂਗੇ! ਛੇੱਤੀ ਤੁਰੋ, ਅਜਿਹਾ ਨਾ ਹੋਵੇ ਜੋ ਅਚਣਚੇਤ ਹੀ ਸਾਨੂੰ ਫੜ ਲਵੇ ਅਤੇ ਸਾਡੇ ਉੱਤੇ ਬਦੀ ਲਿਆਵੇ ਅਤੇ ਤਲਵਾਰ ਦੀ ਧਾਰ ਨਾਲ ਸ਼ਹਿਰ ਨੂੰ ਨਾਸ ਕਰੇ!
15 ਪਾਤਸ਼ਾਹ ਦਿਆਂ ਟਹਿਲੂਆਂ ਨੇ ਪਾਤਸ਼ਾਹ ਨੂੰ ਆਖਿਆ, ਵੇਖੋ, ਤੁਹਾਡੇ ਟਹਿਲੂਏ ਜੋ ਕੁਝ ਮਹਾਰਾਜ ਪਾਤਸ਼ਾਹ ਆਖੇ ਉਹੋ ਹੀ ਕਰਨ ਨੂੰ ਤਿਆਰ ਹਨ
16 ਪਰ ਪਾਤਸ਼ਾਹ ਨਿੱਕਲਿਆ ਅਤੇ ਉਹ ਦਾ ਸਾਰਾ ਟਬੱਰ ਉਹ ਦੇ ਮਗਰ ਲੱਗਾ ਅਤੇ ਪਾਤਸ਼ਾਹ ਨੇ ਦਸ ਤੀਵੀਆਂ ਜਿਹੜੀਆਂ ਸੁਰੀਤਾਂ ਸਨ ਪਿੱਛੇ ਛੱਡੀਆਂ ਜੋ ਓਹ ਘਰ ਦੀ ਰਾਖੀ ਕਰਨ
17 ਤਾਂ ਪਾਤਸ਼ਾਹ ਨਿੱਕਲਿਆ ਅਤੇ ਸਭ ਲੋਕ ਉਹ ਦੇਮਗਰ ਲੱਗੇ ਅਤੇ ਬੈਤ ਮਰਹਾਕ ਵਿੱਚ ਜਾ ਠਹਿਰੇ
18 ਅਤੇ ਉਹ ਦੇਸਾਰੇ ਟਹਿਲੂਏ ਉਹ ਦੇ ਨਾਲ ਪਾਰ ਲੰਘਦੇ ਜਾਂਦੇ ਸਨ ਅਤੇ ਸਭ ਕਰੇਤੀ ਅਤੇ ਫਲੇਤੀ ਅਤੇ ਸਾਰੇ ਗਿੱਤੀ ਛੇ ਸੌ ਜੁਆਨ ਜੋ ਗਥ ਤੋਂ ਉਹ ਦੇ ਨਾਲ ਆਏ ਸਨ ਪਾਤਸ਼ਾਹ ਦੇ ਅੱਗੇ ਅੱਗੇ ਪਾਰ ਲੰਘ ਗਏ।।
19 ਤਦ ਪਾਤਸ਼ਾਹ ਨੇ ਗਿੱਤੀ ਇੱਤਈ ਨੂੰ ਆਖਿਆ, ਤੂੰ ਸਾਡੇ ਨਾਲ ਕਿਉਂ ਆਇਆ ਹੈਂ? ਤੂੰ ਮੁੜ ਜਾਹ ਅਤੇ ਪਾਤਸ਼ਾਹ ਨਾਲ ਰਹੁ ਕਿਉਂ ਜੋ ਤੂੰ ਓਪਰਾ ਹੈਂ ਅਤੇ ਆਪਣੇ ਦੇਸੋਂ ਕੱਢਿਆ ਹੋਇਆ ਵੀ ਹੈਂ
20 ਆਪਣੇ ਥਾਂ ਮੁੜ ਜਾਹ! ਕੱਲ ਹੀ ਤਾਂ ਤੂੰ ਆਇਆ ਹੈਂ ਅਤੇ ਭਲਾ, ਅੱਜ ਹੀ ਮੈਂ ਤੈਨੂੰ ਆਪਣੇ ਨਾਲ ਐਧਰ ਉੱਧਰ ਭੁਆਵਾਂ ਕਿਉਂ ਜੋ ਮੇਰੇ ਜਾਣ ਦਾ ਕੋਈ ਥਹੁ ਨਹੀਂ? ਸੋ ਤੂੰ ਮੁੜ ਜਾਹ ਅਤੇ ਆਪਣੇ ਭਰਾਵਾਂ ਨੂੰ ਭੀ ਲੈ ਜਾਹ ਅਤੇ ਦਯਾ ਅਰ ਸਚਿਆਈ ਤੇਰੇ ਨਾਲ ਹੋਵੇ
21 ਤਦ ਇੱਤਈ ਨੇ ਪਾਤਸ਼ਾਹ ਨੂੰ ਉੱਤਰ ਦੇ ਕੇ ਆਖਿਆ, ਜੀਉਂਦੇ ਯਹੋਵਾਹ ਅਤੇ ਮੇਰੇ ਮਹਾਰਾਜ ਪਾਤਸ਼ਾਹ ਦੀ ਜਿੰਦ ਦੀ ਸੌਂਹ, ਜਿੱਥੇ ਕਿੱਤੇ ਮੇਰਾ ਮਹਾਰਾਜ ਪਾਤਸ਼ਾਹ ਭਾਵੇਂ ਮੋਇਆ ਹੋਵੇ ਭਾਵੇਂ ਜੀਉਂਦਾ ਉੱਥੇ ਤੁਹਾਡਾ ਟਹਿਲੂਆ ਵੀ ਅਵੱਸ਼ ਹੋਵੇਗਾ
22 ਤਾਂ ਦਾਊਦ ਨੇ ਇਤੱਈ ਨੂੰ ਆਖਿਆ, ਚੱਲ ਪਾਰ ਲੰਘ ਅਤੇ ਇਤਈ ਗਿੱਤੀ ਅਰ ਉਸ ਦੇ ਸਾਰੇ ਲੋਕ ਅਤੇ ਸਭ ਨਿਆਣੇ ਨੀਂਗਰ ਜੋ ਉਸ ਦੇ ਨਾਲ ਸਨ ਪਾਰ ਲੰਘ ਗਏ
23 ਅਤੇ ਸਾਰਾ ਦੇਸ ਭੁੱਬਾਂ ਮਾਰ ਮਾਰ ਰੋਇਆ ਅਤੇ ਸਭ ਲੋਕ ਪਾਰ ਹੋ ਗਏ। ਪਾਤਸ਼ਾਹ ਆਪ ਕਿਦਰੋਨ ਨਦੀ ਦੇ ਪਾਰ ਗਿਆ ਅਤੇ ਸਭ ਲੋਕ ਪਾਰ ਲੰਘ ਕੇ ਉਜਾੜ ਦੇ ਰਾਹ ਪਏ।।
24 ਵੇਖੋ, ਸਾਦੋਕ ਵੀ ਅਤੇ ਸਾਰੇ ਲੇਵੀ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕੇ ਹੋਏ ਉਹ ਦੇ ਨਾਲ ਸਨ ਸੋ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਨੂੰ ਰੱਖ ਦਿੱਤਾ ਅਤੇ ਅਬਯਾਥਾਰ ਉਤਾਹਾਂ ਚੜ੍ਹ ਗਿਆ ਐੱਥੋਂ ਤੋੜੀ ਜੋ ਸਭ ਲੋਕ ਸ਼ਹਿਰ ਵਿੱਚੋਂ ਨਿੱਕਲ ਆਏ
25 ਤਦ ਪਾਤਸ਼ਾਹ ਨੇ ਸਾਦੋਕ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਸ਼ਹਿਰ ਨੂੰ ਮੋੜ ਲੈ ਜਾਓ। ਜੇ ਕਰ ਯਹੋਵਾਹ ਵੱਲੋਂ ਮੇਰੇ ਉੱਤੇ ਕਿਰਪਾ ਦੀ ਨਿਗਾਹ ਹੋਈ ਤਾਂ ਉਹ ਮੈਨੂੰ ਮੋੜ ਲਿਆਵੇਗਾ ਅਤੇ ਉਸ ਦੇ ਅਰ ਉਹ ਦੇ ਅਸਥਾਨ ਦੇ ਦਰਸ਼ਨ ਮੈਨੂੰ ਫੇਰ ਕਰਾਵੇਗਾ
26 ਪਰ ਜੇ ਉਹ ਇਉਂ ਆਖੇ ਭਈ ਮੈਂ ਹੁਣ ਤੇਰੇ ਨਾਲ ਰਾਜ਼ੀ ਨਹੀਂ ਤਾਂ ਮੈਂ ਹਾਜ਼ਰ ਹਾਂ। ਜੋ ਉਹ ਦੀ ਨਿਗਾਹ ਵਿੱਚ ਚੰਗਾ ਹੈ ਸੋ ਮੇਰੇ ਨਾਲ ਕਰੇ
27 ਪਾਤਸ਼ਾਹ ਨੇ ਸਾਦੋਕ ਜਾਜਕ ਨੂੰ ਫੇਰ ਆਖਿਆ, ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸੁਖ ਨਾਲ ਮੁੜ ਜਾਹ ਨਾਲੇ ਤੇਰੇ ਦੋਵੇਂ ਪੁੱਤ੍ਰ ਅਹੀਮਅਸ ਜੋ ਤੇਰਾ ਪੁੱਤ੍ਰ ਹੈ ਅਤੇ ਯੋਨਾਥਾਨ ਜੋ ਅਬਯਾਥਰ ਦਾ ਪੁੱਤ੍ਰ ਹੈ
28 ਵੇਖੋ, ਮੈਂ ਉਸ ਉਜਾੜ ਦੇ ਪੱਤਣ ਕੋਲ ਠਹਿਰਾਂਗਾ ਜਦ ਤੋੜੀ ਤੁਹਾਡੇ ਵੱਲੋਂ ਕੋਈ ਸੁਨੇਹਾ ਯਾ ਖਬਰ ਦੇਣ ਲਈ ਮੈਨੂੰ ਨਾ ਆਵੇ
29 ਸੋ ਸਾਦੋਕ ਅਤੇ ਅਬਾਯਾਥਾਰ ਪਰਮੇਸ਼ੁਰ ਦਾ ਸੰਦੂਕ ਯਰੂਸ਼ਲਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।।
30 ਦਾਊਦ ਜ਼ੈਤੂਨ ਦੇ ਪਹਾੜ ਦੀ ਚੜ੍ਹਾਈ ਦੇ ਰਾਹ ਗਿਆ ਅਤੇ ਚੜ੍ਹਦੀ ਵੇਰ ਰੋਂਦਾ ਸੀ ਅਤੇ ਸਿਰ ਢਕਿਆ ਹੋਇਆ ਅਰ ਪੈਰੋਂ ਨੰਗਾ ਸੀ। ਉਸ ਦੇ ਨਾਲ ਦੇ ਸਭਨਾਂ ਲੋਕਾਂ ਨੇ ਆਪਣੇ ਸਿਰ ਢਕ ਲਏ ਅਤੇ ਚੜ੍ਹਦੇ ਜਾਂਦੇ ਸਨ ਅਤੇ ਚੜ੍ਹਦੀ ਵੇਰੀ ਰੋਂਦੇ ਸਨ।।
31 ਸੋ ਕਿਸੇ ਨੇ ਦਾਊਦ ਨੂੰ ਦੱਸਿਆ, ਅਹੀਥੋਫ਼ਲ ਵੀ ਆਕੀਆਂ ਦੇ ਵਿੱਚ ਰਲ ਕੇ ਅਬਸ਼ਾਲੋਮ ਦੇ ਨਾਲ ਹੈ। ਤਦ ਦਾਊਦ ਨੇ ਆਖਿਆ, ਹੇ ਯਹੋਵਾਹ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਨਾਲ ਉਲਟਾ ਦੇਹ
32 ਅਤੇ ਅਜਿਹਾ ਹੋਇਆ ਭਈ ਜਾਂ ਦਾਊਦ ਜਿੱਥੇ ਉਸ ਨੇ ਪਰਮੇਸ਼ੁਰ ਅੱਗੇ ਮੱਥਾ ਟੇਕਿਆ ਸੀ ਉਸ ਪਹਾੜ ਦੀ ਟੀਸੀ ਉੱਤੇ ਅੱਪੜਿਆ ਤਾਂ ਵੇਖੋ ਹੂਸ਼ਈ ਅਰਕੀ ਆਪਣੇ ਕੱਪੜੇ ਪਾੜੇ ਹੋਏ ਅਤੇ ਆਪਣੇ ਸਿਰ ਉੱਤੇ ਮਿੱਟੀ ਪਾਏ ਹੋਏ ਉਹ ਦੇ ਮਿਲਣ ਨੂੰ ਆਇਆ
33 ਤਦ ਦਾਊਦ ਨੇ ਉਹ ਨੂੰ ਆਖਿਆ, ਜੇ ਕਰ ਤੂੰ ਮੇਰੇ ਨਾਲ ਚੱਲੇਂਗਾ ਤਾਂ ਮੈਨੂੰ ਭਾਰੂ ਹੋਵੇਂਗਾ
34 ਪਰ ਜੇ ਤੂੰ ਸ਼ਹਿਰ ਵਿੱਚ ਮੁੜ ਜਾਵੇਂ ਅਤੇ ਅਬਸ਼ਾਲੋਮ ਨੂੰ ਆਖੇਂ, ਹੇ ਪਾਤਸ਼ਾਹ, ਮੈਂ ਤੁਹਾਡਾ ਟਹਿਲੂਆ ਹਾਂ। ਜਿੱਕਰ ਤੁਹਾਡੇ ਪਿਤਾ ਦਾ ਟਹਿਲੂਆ ਹਾਂ, ਜਿੱਕਰ ਮੈਂ ਤੁਹਾਡੇ ਪਿਤਾ ਦਾ ਟਹਿਲੂਆ ਸਾਂ ਤੁਹਾਡਾ ਵੀ ਟਹਿਲੂਆਂ ਹਾਂ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਸਲਾਹ ਨੂੰ ਜਿੱਤ ਸੱਕਦਾ ਹੈਂ
35 ਭਲਾ, ਤੇਰੇ ਨਾਲ ਸਾਦੋਕ ਅਤੇ ਅਬਯਾਥਾਰ ਦੋਵੇਂ ਜਾਜਕ ਨਹੀਂ ਸਨ? ਸੋ ਅਜਿਹਾ ਹੋਵੇ ਭਈ ਜੋ ਕੁਝ ਤੂੰ ਪਾਤਸ਼ਾਹ ਦੇ ਘਰ ਵਿੱਚ ਸੁਣੇਂ ਸੋ ਸਾਦੋਕ ਅਤੇ ਅਬਾਯਾਥਾਰ ਜਾਜਕਾਂ ਨੂੰ ਕਹਿ ਦੇਵੀਂ
36 ਵੇਖੋ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਪੁੱਤ੍ਰ ਵੀ ਹਨ ਅਹੀਮਅਸ ਸਾਦੋਕ ਦਾ ਅਤੇ ਯੋਨਾਥਾਨ ਅਬਾਯਾਥਾਰ ਦਾ, ਫੇਰ ਜੋ ਕੁਝ ਤੁਸੀਂ ਸੁਣੋ ਸੋ ਉਨ੍ਹਾਂ ਦੀ ਰਾਹੀਂ ਮੈਨੂੰ ਅਖਵਾ ਘੱਲਣਾ। ਸੋ ਹੂਸ਼ਈ ਦਾਊਦ ਦਾ ਮਿੱਤ੍ਰ ਸ਼ਹਿਰ ਨੂੰ ਆਇਆ ਅਤੇ ਅਬਸ਼ਾਲੋਮ ਵੀ ਸ਼ਹਿਰ ਵਿੱਚ ਆ ਪੁੱਜਾ।।

2-Samuel 15:6 Punjabi Language Bible Words basic statistical display

COMING SOON ...

×

Alert

×